ਉਸ ਬੰਦੇ ਨੂੰ ਇਸ ਜਗਤ ਵਿਚ ਨਿੱਤ ਖੁਆਰੀ ਹੁੰਦੀ ਹੈ ॥੧੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਪੰਦਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫॥੨੬੫॥ ਚਲਦਾ॥
ਦੋਹਰਾ:
ਸਤਲੁਜ ਨਦੀ ਦੇ ਕੰਢੇ ਉਤੇ ਇਕ ਰਾਜਾ ਸੁਖ ਪੂਰਵਕ ਰਹਿੰਦਾ ਸੀ।
ਉਸ ਦੇ ਸਥਾਨ ਤੇ ਇਕ ਵੇਸਵਾ ('ਰਾਮਜਨੀ') ਧਨ ਪ੍ਰਾਪਤ ਕਰਨ ਲਈ ਆ ਗਈ ॥੧॥
ਅੜਿਲ:
ਸਾਰਾ ਜਗ ਉਸ ਨੂੰ ਛਜੀਆ ਨਾਂ ਨਾਲ ਜਾਣਦਾ ਸੀ
ਪਰ ਉਸ ਦੇ ਪ੍ਰੇਮੀ ਲਧੀਆ ਵਜੋਂ ਪਛਾਣਦੇ ਸਨ।
ਉਸ (ਇਸਤਰੀ) ਨੂੰ ਜੋ ਕੋਈ ਪੁਰਸ਼ ਆ ਕੇ ਵੇਖਦਾ,
ਉਹ ਮਨ, ਬਚ ਅਤੇ ਕਰਮ ਕਰ ਕੇ ਉਸ ਉਤੇ ਮੋਹਿਤ ਹੋ ਜਾਂਦਾ ਅਤੇ ਹਿਰਦੇ ਵਿਚ ਸੁਖ ਪ੍ਰਾਪਤ ਕਰਦਾ ॥੨॥
ਦੋਹਰਾ:
ਉਹ ਰਾਜੇ ਨੂੰ ਵੇਖ ਕੇ ਉਸ ਉਤੇ ਮੋਹਿਤ ਹੋ ਗਈ, ਪਰ ਰਾਜਾ ਉਸ ਦੇ ਵਸ ਵਿਚ ਨਾ ਹੋਇਆ।
ਉਸ ਨੇ ਚਿਤ ਵਿਚ ਸੋਚ ਕੀਤੀ ਕਿ (ਇਸ ਨਾਲ) ਕਿਸੇ ਤਰ੍ਹਾਂ ਮੇਲ ਹੋਵੇ ॥੩॥
ਇਹ ਮੇਰੇ ਉਤੇ ਰੀਝਦਾ ਨਹੀਂ, ਦਸੋ ਕਿਹੜਾ ਉਪਾ ਕਰਾਂ।
ਉਹ ਮੇਰੇ ਘਰ ਨਹੀਂ ਆਉਂਦਾ ਅਤੇ ਨਾ ਹੀ ਮੈਨੂੰ ਬੁਲਾਉਂਦਾ ਹੈ ॥੪॥
ਉਸ ਨੂੰ ਤੁਰਤ ਮਿਲਣ ਦਾ ਕੋਈ ਉਪਾ ਕਰਨਾ ਚਾਹੀਦਾ ਹੈ।
(ਫਿਰ ਉਸ ਨੇ ਸੋਚ ਕੇ) ਜੰਤ੍ਰ ਮੰਤ੍ਰ ਅਤੇ ਚੇਟਕ ਕੀਤੇ ਕਿ ਉਹ ਵਸ ਵਿਚ ਹੋ ਜਾਏ ॥੫॥
ਉਹ ਜੰਤ੍ਰ ਮੰਤ੍ਰ ਕਰ ਕਰ ਕੇ ਹਾਰ ਗਈ, ਪਰ ਰਾਜਾ ਉਸ ਨੂੰ ਆ ਕੇ ਨਾ ਮਿਲਿਆ।
ਤਦ ਉਸ ਨੇ ਰਾਜੇ ਨੂੰ ਵਸ ਵਿਚ ਕਰਨ ਲਈ ਇਕ ਚਰਿਤ੍ਰ ਕੀਤਾ ॥੬॥
ਉਸ ਨੇ ਸਾਰੇ ਬਸਤ੍ਰ ਭਗਵੇ ਕਰ ਕੇ ਜੋਗੀ ਦਾ ਭੇਸ ਬਣਾ ਲਿਆ
ਅਤੇ ਦਰਬਾਰ ਵਿਚ ਆ ਕੇ ਰਾਜੇ ਨੂੰ ਪ੍ਰਨਾਮ ਕੀਤਾ ॥੭॥
ਅੜਿਲ:
ਉਸ ਜੋਗੀ ਨੂੰ ਵੇਖ ਕੇ ਰਾਜਾ ਮਨ ਵਿਚ ਪ੍ਰਸੰਨ ਹੋਇਆ ਅਤੇ ਮਨ ਵਿਚ ਚਾਹਿਆ
ਕਿ ਉਸ ਤੋਂ ਕੁਝ ਮੰਤ੍ਰ (ਆਦਿ) ਪ੍ਰਾਪਤ ਕਰ ਲਏ ਜਾਣ।
(ਰਾਜੇ ਨੇ) ਇਕ ਦੂਤ ਬੁਲਾ ਕੇ ਅਤੇ ਸਮਝਾ ਕੇ ਉਸ ਦੇ ਘਰ ਭੇਜ ਦਿੱਤਾ
ਕਿ ਉਸ ਤੋਂ ਕੁਝ ਮੰਤ੍ਰ-ਕਲਾ ਸਿਖ ਲਈ ਜਾਏ ॥੮॥
ਚੌਪਈ:
(ਰਾਜੇ ਦਾ) ਸੇਵਕ ਚਲ ਕੇ ਜੋਗੀ ਕੋਲ ਆਇਆ।
(ਜੋ) ਰਾਜੇ ਨੇ ਕਿਹਾ ਸੀ, ਉਹ ਉਸ ਨੂੰ ਦਸਿਆ।
(ਉਸ ਨੇ ਕਿਹਾ) ਕੁਝ ਮੰਤ੍ਰ ਮੇਰੇ ਸੁਆਮੀ ('ਈਸਹਿ') ਨੂੰ ਦਿਓ
ਅਤੇ ਕ੍ਰਿਪਾ ਪੂਰਵਕ ਮੇਰੇ ਮਾਲਕ ਦਾ ਕੰਮ ਕਰੋ ॥੯॥
ਦੋਹਰਾ:
ਇਕ ਪਹਿਰ ਤੋਂ ਬਾਦ ਜੋਗੀ ਨੇ ਅੱਖਾਂ ਖੋਲ ਕੇ ਗੱਲ ਕੀਤੀ
(ਕਿ) ਜੇ ਰਾਜਾ ਗੁਣ ਸਿਖਣਾ ਚਾਹੁੰਦਾ ਹੈ, ਤਾਂ ਇਥੇ ਲੈ ਆਓ ॥੧੦॥
ਜਦੋਂ ਅੱਧੀ ਰਾਤ ਬੀਤ ਜਾਏ ਤਾਂ ਮੇਰੇ ਪਾਸ ਆਏ।
ਸ੍ਰੀ ਗੋਰਖਨਾਥ ਦੀ ਕ੍ਰਿਪਾ ਨਾਲ ਉਹ ਨਿਰਾਸ ਨਹੀਂ ਜਾਏਗਾ ॥੧੧॥
ਚੌਪਈ:
ਸੇਵਕ ਨੇ ਰਾਜੇ ਨੂੰ ਜਾ ਕੇ ਕਿਹਾ
ਅਤੇ ਅੱਧੀ ਰਾਤ ਬੀਤਣ ਤੇ ਉਸ ਨੂੰ ਜਗਾਇਆ।
ਉਸ ਨੂੰ ਉਸ ਜੋਗੀ ਦੇ ਘਰ ਲੈ ਆਇਆ।
ਰਾਜੇ ਨੂੰ (ਉਸ) ਇਸਤਰੀ ਨੇ ਵੇਖ ਕੇ ਬਹੁਤ ਸੁਖ ਪ੍ਰਾਪਤ ਕੀਤਾ ॥੧੨॥
ਦੋਹਰਾ:
ਰਾਜੇ ਨੂੰ ਉਸ (ਜੋਗੀ) ਨੇ ਆਗਿਆ ਦਿੱਤੀ ਕਿ ਲੋਕਾਂ ਨੂੰ ਉਠਾ ਦਿਓ (ਅਰਥਾਤ ਭੇਜ ਦਿਓ)
ਅਤੇ ਧੂਪ, ਦੀਪ, ਚਾਵਲ, ਫੁਲ ਅਤੇ ਚੰਗੀ ਸ਼ਰਾਬ ਮੰਗਵਾ ਲੌ ॥੧੩॥
ਤਦ ਰਾਜੇ ਨੇ ਉਸੇ ਤਰ੍ਹਾਂ ਕੀਤਾ ਅਤੇ ਲੋਕਾਂ ਨੂੰ ਉਠਾ ਦਿੱਤਾ।
ਧੂਪ, ਦੀਪ, ਚਾਵਲ, ਫੁਲ ਅਤੇ ਚੰਗੀ ਸ਼ਰਾਬ ਮੰਗਵਾ ਲਈ ॥੧੪॥
ਤਦ ਰਾਜੇ ਨੇ ਆਪਣੇ ਸਾਰੇ ਲੋਕਾਂ ਨੂੰ ਉਠਾ ਦਿੱਤਾ
ਅਤੇ ਆਪ ਮੰਤ੍ਰ ਪ੍ਰਾਪਤੀ ਲਈ ਇਕਲਾ ਹੀ (ਉਥੇ) ਸੁਖ ਪੂਰਵਕ ਰਿਹਾ ॥੧੫॥
ਚੌਪਈ:
ਰਾਜੇ ਨੂੰ (ਜਦ) ਇਕਲਿਆਂ ਵੇਖਿਆ,
ਤਦ ਜੋਗੀ ਨੇ ਇਸ ਤਰ੍ਹਾਂ ਕਿਹਾ,