ਅਤਿ ਸੁੰਦਰ ਸ਼ਰੀਰ ਵਾਲੀ (ਕੈਕਈ ਨੇ) ਯੁੱਧ ਜਿਤ ਕੇ ਦੋ ਵਰ ਪ੍ਰਾਪਤ ਕੀਤੇ ॥੩੪॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਦੋ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੨॥੧੮੯੯॥ ਚਲਦਾ॥
ਚੌਪਈ:
ਜਿਸ ਥਾਂ ਤੇ ਅੱਠ ਨਦੀਆਂ ਮਿਲਦੀਆਂ ਹਨ,
ਉਥੇ ਬਹੁਤ ਅਧਿਕ ਜ਼ੋਰ ਨਾਲ ਵਗਦੀਆਂ ਹਨ।
ਉਥੇ ਠੱਟਾ ਨਾਂ ਦਾ ਵੱਡਾ ਨਗਰ ਵਸਿਆ ਹੋਇਆ ਸੀ,
ਮਾਨੋ ਵਿਧਾਤਾ ਨੇ ਦੂਜਾ ਸਵਰਗ ਬਣਾਇਆ ਹੋਵੇ ॥੧॥
ਦੋਹਰਾ:
ਉਥੋਂ ਦੇ ਬਾਦਸ਼ਾਹ ਦੇ ਘਰ ਜਲਨ ਨਾਂ ਦਾ ਪੁੱਤਰ ਸੀ
ਜਿਸ ਨੂੰ ਸ਼ਕਲ ਸੂਰਤ ਵਿਚ ਵਿਧਾਤਾ ਨੇ ਉਚੇਚਾ ਬਣਾਇਆ ਸੀ ॥੨॥
ਜੋ ਮੁਟਿਆਰ ਉਸ ਨੂੰ ਵੇਖਦੀ, ਮਨ ਵਿਚ ਪ੍ਰਸੰਨ ਹੋ ਜਾਂਦੀ
ਅਤੇ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪੈਂਦੀ, ਜ਼ਰਾ ਜਿੰਨੀ ਸੁੱਧ ਬੁੱਧ ਨਾ ਰਹਿੰਦੀ ॥੩॥
ਇਕ ਦਿਨ ਸ਼ਾਹ ਜਲਾਲ ਸ਼ਿਕਾਰ ਲਈ ਉਧਰ ਆ ਨਿਕਲਿਆ
ਅਤੇ ਚੰਚਲ ਘੋੜੇ ਨੂੰ ਭਜਾ ਕੇ ਹਿਰਨਾਂ ਨੂੰ ਮਾਰਦਾ ਰਿਹਾ ॥੪॥
ਚੌਪਈ:
ਇਕ ਹਿਰਨ ਉਸ ਦੇ (ਘੋੜੇ) ਅਗੇ ਆ ਗਿਆ।
ਉਸ ਨੇ ਉਸ ਪਿਛੇ ਘੋੜਾ ਸੁਟ ਦਿੱਤਾ।
ਸੈਨਾ ਨੂੰ ਛਡ ਕੇ ਉਹ ਅਜਿਹਾ ਭਜਿਆ
ਕਿ ਬੂਬਨਾ ਸ਼ਹਿਰ ਵਿਚ ਆ ਪਹੁੰਚਿਆ ॥੫॥
ਜਦੋਂ ਪਿਆਸ ਨੇ ਉਸ ਨੂੰ ਬਹੁਤ ਸਤਾਇਆ
ਤਾਂ ਬੂਬਨਾ ਦੇ ਬਾਗ਼ ਵਿਚ ਆ ਗਿਆ।
ਘੋੜੇ ਤੋਂ ਉਤਰ ਕੇ ਪਾਣੀ ਪੀਤਾ।
ਤਦ ਉਸ ਨੂੰ ਨੀਂਦਰ ਨੇ ਘੇਰ ਲਿਆ ॥੬॥
ਤਦ ਉਹ ਉਥੇ ਸੁਖ ਪੂਰਵਕ ਸੌਂ ਰਿਹਾ।
ਸ਼ਾਮ ਹੋਣ ਤੇ ਉਥੇ (ਇਕ) ਇਸਤਰੀ ਆਈ।
ਜਦ ਉਸ ਦਾ ਅਸੀਮ ਰੂਪ (ਉਸ ਇਸਤਰੀ ਨੇ) ਵੇਖਿਆ,
ਤਾਂ ਕਾਮ ਦੇਵ ਨੇ ਉਸ ਦੇ ਸ਼ਰੀਰ ਵਿਚ ਬਾਣ ਮਾਰਿਆ ॥੭॥
ਉਸ ਦਾ ਰੂਪ ਵੇਖ ਕੇ (ਉਸ ਦੇ) ਵਸ ਵਿਚ ਹੋ ਗਈ
ਅਤੇ ਬਿਨਾ ਦੰਮ ਦੇ ਉਸ ਦੀ ਦਾਸੀ ਹੋ ਗਈ।
ਚਿਤ ਵਿਚ ਉਸ ਦੀ ਲਗਨ ਲਗ ਗਈ
ਅਤੇ ਉਸ ਦੀ ਨੀਂਦਰ ਭੁਖ ਸਭ ਖ਼ਤਮ ਹੋ ਗਈ ॥੮॥
ਦੋਹਰਾ:
ਜਿਸ ਦੇ ਚਿਤ ਵਿਚ ਪ੍ਰੀਤਮ ਦੀ ਲਗਨ ਆ ਲਗਦੀ ਹੈ,
ਉਸ ਦੀ ਸਾਰੀ ਭੁਖ ਅਤੇ ਲਾਜ ਖ਼ਤਮ ਹੋ ਜਾਂਦੀ ਹੈ ਅਤੇ ਸਾਰੀ ਸਿਆਣਪ ਭੁਲ ਜਾਂਦੀ ਹੈ ॥੯॥
ਜਿਸ ਦਿਨ ਉਸ ਨੂੰ ਪਿਆਰਾ ਪ੍ਰੀਤਮ ਮਿਲ ਪੈਂਦਾ ਹੈ ਤਾ ਉਸ ਦੇ ਮਨ ਵਿਚ ਸੁਖ ਪੈਦਾ ਹੋ ਜਾਂਦਾ ਹੈ।
ਉਸ ਦਿਨ ਵਰਗਾ ਸੁਖ ਸਵਰਗ ਵਿਚ ਵੀ ਨਹੀਂ ਮਿਲਦਾ ॥੧੦॥
ਜਿਸ ਦੇ ਤਨ ਵਿਚ ਵਿਯੋਗ (ਦੀ ਪੀੜ) ਹੁੰਦੀ ਹੋਵੇ, ਉਸ ਨੂੰ ਇਸ ਦਰਦ ਦਾ ਅਹਿਸਾਸ ਹੁੰਦਾ ਹੈ।
ਜਿਵੇਂ ਸੈਨਾ ਦੇ ਸੁਆਮੀ (ਅਥਵਾ ਝੁੰਡ) ਦੇ ਜਿਤੇ ਜਾਣ ਤੇ ਸਾਰੇ ਸੈਨਾ-ਦਲ ਉਤੇ ਭੀੜ ਬਣ ਜਾਂਦੀ ਹੈ ॥੧੧॥
ਬੂਬਨਾ ਨੇ ਕਿਹਾ:
ਤੂੰ ਕਿਹੜੇ ਦੇਸ ਦਾ ਸੁਆਮੀ ਹੈਂ ਅਤੇ ਕਿਹੜੇ ਦੇਸ ਦਾ ਰਾਜਾ ਹੈਂ?
ਅਤੇ ਤੂੰ ਇਸ ਸਥਾਨ ਉਤੇ ਕਿਉਂ ਆਇਆ ਹੈਂ? ਇਸ ਦਾ ਭੇਦ ਮੈਨੂੰ ਦਸ ॥੧੨॥
ਜਲੂ ਨੇ ਕਿਹਾ:
ਚੌਪਈ:
ਮੈਂ ਠੱਟਾ ਦੇਸ ਦੇ ਬਾਦਸ਼ਾਹ ਦਾ ਪੁੱਤਰ ਹਾਂ
ਅਤੇ ਸ਼ਿਕਾਰ ਖੇਡਦਾ ਖੇਡਦਾ ਇਥੇ ਆ ਗਿਆ ਹਾਂ।
ਪਾਣੀ ਪੀਂਦਿਆਂ ਹੀ ਥਕਿਆ ਹੋਇਆ ਹੋਣ ਕਰ ਕੇ (ਇਥੇ) ਸੌਂ ਗਿਆ ਸਾਂ
ਅਤੇ ਹੁਣ ਮੈਨੂੰ ਤੇਰੇ ਦਰਸ਼ਨ ਹੋਏ ਹਨ ॥੧੩॥
ਦੋਹਰਾ:
ਉਸ ਦਾ ਰੂਪ ਵੇਖ ਕੇ ਪ੍ਰਬੀਨ ਇਸਤਰੀ ਉਸ ਦੇ ਵਸ ਵਿਚ ਹੋ ਗਈ,