ਸ਼੍ਰੀ ਦਸਮ ਗ੍ਰੰਥ

ਅੰਗ - 555


ਨਿਜ ਸਿਖ ਨਾਰਿ ਗੁਰੂ ਰਮੈ ਗੁਰ ਦਾਰਾ ਸੋ ਸਿਖ ਸੋਹਿਗੇ ॥

ਆਪਣੇ ਸੇਵਕ ਦੀ ਇਸਤਰੀ ਨੂੰ ਗੁਰੂ ਭੋਗੇਗਾ ਅਤੇ ਗੁਰੂ ਦੀ ਇਸਤਰੀ ਨਾਲ ਸੇਵਕ ਸਵੇਂਗਾ।

ਅਬਿਬੇਕ ਅਉਰ ਬਿਬੇਕ ਕੋ ਨ ਬਿਬੇਕ ਬੈਠਿ ਬਿਚਾਰ ਹੈ ॥

ਵਿਵੇਕ ਅਤੇ ਅਵਿਵੇਕ ਉਤੇ ਸੁਚੱਜੀ ਬੁੱਧੀ ਨਾਲ ਬੈਠ ਕੇ ਵਿਚਾਰ ਨਹੀਂ ਕਰਨਗੇ।

ਪੁਨਿ ਝੂਠ ਬੋਲਿ ਕਮਾਹਿਗੇ ਸਿਰ ਸਾਚ ਬੋਲ ਉਤਾਰ ਹੈ ॥੨੫॥

ਫਿਰ ਝੂਠ ਬੋਲ ਕੇ (ਰੋਜ਼ੀ) ਕਮਾਉਣਗੇ ਅਤੇ ਸੱਚ ਬੋਲਣ ਵਾਲੇ ਦਾ ਸਿਰ ਲਾਹ ਦੇਣਗੇ ॥੨੫॥

ਬ੍ਰਿਧ ਨਰਾਜ ਛੰਦ ॥

ਬ੍ਰਿਧ ਨਰਾਜ ਛੰਦ:

ਅਕ੍ਰਿਤ ਕ੍ਰਿਤ ਕਾਰਣੋ ਅਨਿਤ ਨਿਤ ਹੋਹਿਗੇ ॥

ਨ ਕੀਤੇ ਜਾਣ ਵਾਲੇ ਕ੍ਰਿਤਾਂ ਨੂੰ ਕੀਤਾ ਜਾਵੇਗਾ ਅਤੇ ਅਸਥਾਈ (ਕੰਮਾਂ ਨੂੰ) ਨਿੱਤ ਕੀਤਾ ਜਾਵੇਗਾ।

ਤਿਆਗਿ ਧਰਮਣੋ ਤ੍ਰੀਅੰ ਕੁਨਾਰਿ ਸਾਧ ਜੋਹਿਗੇ ॥

ਸਾਧ ਲੋਗ ਧਰਮ ਪਰਾਇਣ ਇਸਤਰੀਆਂ ਨੂੰ ਤਿਆਗ ਕੇ ਮਾੜੀਆਂ ਇਸਤਰੀਆਂ ਨੂੰ ਵੇਖਣਗੇ।

ਪਵਿਤ੍ਰ ਚਿਤ੍ਰ ਚਿਤ੍ਰਤੰ ਬਚਿਤ੍ਰ ਮਿਤ੍ਰ ਧੋਹਿਗੇ ॥

ਪਵਿਤਰ ਚਿਤਰ ਵਾਂਗ ਬਣੇ ਸੱਜੇ ਹੋਏ ਮਿਤਰ ਅਜੀਬ ਧੋਖੇ ਦੇਣਗੇ।

ਅਮਿਤ੍ਰ ਮਿਤ੍ਰ ਭਾਵਣੋ ਸੁਮਿਤ੍ਰ ਅਮਿਤ੍ਰ ਹੋਹਿਗੇ ॥੨੬॥

ਵੈਰੀਆਂ ਵਿਚ ਮਿਤਰ ਭਾਵ ਹੋਵੇਗਾ ਅਤੇ ਮਿਤਰਾਂ ਵਿਚ ਵੈਰ ਭਾਵ ਹੋਵੇਗਾ ॥੨੬॥

ਕਲ੍ਰਯੰ ਕ੍ਰਿਤੰ ਕਰੰਮਣੋ ਅਭਛ ਭਛ ਜਾਹਿਗੇ ॥

ਕਲਿਯੁਗ ਵਿਚ ਇਸ ਤਰ੍ਹਾਂ ਦੇ ਕਰਮ ਕਰਨਗੇ ਕਿ ਨਾ ਖਾਣ ਯੋਗ ਪਦਾਰਥ ਖਾਣ ਯੋਗ ਬਣ ਜਾਏਗਾ।

ਅਕਜ ਕਜਣੋ ਨਰੰ ਅਧਰਮ ਧਰਮ ਪਾਹਿਗੇ ॥

ਅਕਜ ਵਸਤੂ ਪੁਰਸ਼ਾਂ ਦਾ ਕਜਣ ਬਣੇਗੀ ਅਤੇ ਅਧਰਮ ਨੂੰ ਧਰਮ ਵਜੋਂ ਪ੍ਰਾਪਤ ਕੀਤਾ ਜਾਏਗਾ।

ਸੁਧਰਮ ਧਰਮ ਧੋਹਿ ਹੈ ਧ੍ਰਿਤੰ ਧਰਾ ਧਰੇਸਣੰ ॥

ਧਰਮ (ਦੇ ਨਾਂ ਤੇ) ਧਰਮ ਨਾਲ ਧਰੋਹ ਕਰ ਕੇ ਰਾਜੇ ('ਧਰੇਸਣੰ') ਧਰਤੀ ਉਤੇ ਰਾਜ ਕਰਨਗੇ।

ਅਧਰਮ ਧਰਮਣੋ ਧ੍ਰਿਤੰ ਕੁਕਰਮ ਕਰਮਣੋ ਕ੍ਰਿਤੰ ॥੨੭॥

(ਲੋਕੀਂ) ਅਧਰਮ ਨੂੰ ਧਰਮ ਵਜੋਂ ਧਾਰਨ ਕਰਨਗੇ ਅਤੇ ਕੁਕਰਮ ਨੂੰ ਸੁਕਰਮ ਜਾਣ ਕੇ ਕਰਨਗੇ ॥੨੭॥

ਕਿ ਉਲੰਘਿ ਧਰਮ ਕਰਮਣੋ ਅਧਰਮ ਧਰਮ ਬਿਆਪ ਹੈ ॥

ਧਰਮ-ਕਰਮ ਨੂੰ ਉਲੰਘ ਕੇ ਅਧਰਮ ਦੇ ਧਰਮ ਵਿਚ ਰੁਚੀ ਲੈਣਗੇ।

ਸੁ ਤਿਆਗਿ ਜਗਿ ਜਾਪਣੋ ਅਜੋਗ ਜਾਪ ਜਾਪ ਹੈ ॥

ਯੱਗ ਦੇ ਜਾਪ ਨੂੰ ਤਿਆਗ ਕੇ ਅਯੋਗ ਜਾਪ ਨੂੰ ਜਪਣਗੇ।

ਸੁ ਧਰਮ ਕਰਮਣੰ ਭਯੋ ਅਧਰਮ ਕਰਮ ਨਿਰਭ੍ਰਮੰ ॥

ਚੰਗੇ ਧਰਮ ਦੇ ਕਰਮ ਦੀ ਥਾਂ ਅਧਰਮ ਵਾਲੇ ਕਰਮ ਨੂੰ ਭਰਮ-ਮੁਕਤ ਹੋ ਕੇ ਕਰਨਗੇ।

ਸੁ ਸਾਧ ਸੰਕ੍ਰਤੰ ਚਿਤੰ ਅਸਾਧ ਨਿਰਭਯੰ ਡੁਲੰ ॥੨੮॥

ਸਾਧ ਲੋਗ ਚਿੱਤ ਵਿਚ ਸ਼ੰਕਾਵਾਨ ਹੋਣਗੇ ਅਤੇ ਅਸਾਧ ਲੋਗ ਨਿਰਭੈ ਹੋ ਕੇ ਵਿਚਰਨਗੇ ॥੨੮॥

ਅਧਰਮ ਕਰਮਣੋ ਕ੍ਰਿਤੰ ਸੁ ਧਰਮ ਕਰਮਣੋ ਤਜੰ ॥

ਅਧਰਮ ਦੇ ਕਰਮ ਕਰਨਗੇ ਅਤੇ ਧਰਮ ਕਰਮ ਨੂੰ ਛਡ ਦੇਣਗੇ।

ਪ੍ਰਹਰਖ ਬਰਖਣੰ ਧਨੰ ਨ ਕਰਖ ਸਰਬਤੋ ਨ੍ਰਿਪੰ ॥

ਰਾਜੇ ਖੁਸ਼ੀ ਨਾਲ ਧਨ ਦੀ ਬਰਖਾ ਨਹੀਂ ਕਰਨਗੇ, ਪਰ (ਧਨ ਨੂੰ) ਪ੍ਰਜਾ ਤੋਂ ਖੋਹਿਆ ਜਾਂ ਖਿਚਿਆ (ਜ਼ਰੂਰ) ਜਾਏਗਾ।

ਅਕਜ ਕਜਣੋ ਕ੍ਰਿਤੰ ਨ੍ਰਿਲਜ ਸਰਬਤੋ ਫਿਰੰ ॥

ਨਾ ਲੁਕਾਉਣ ਵਾਲੇ ਕਰਮਾਂ ਨੂੰ ਲੁਕਾਉਣਗੇ ਅਤੇ ਸਾਰਿਆਂ ਵਿਚ ਨਿਰਲਜ ਹੋ ਕੇ ਫਿਰਨਗੇ।

ਅਨਰਥ ਬਰਤਿਤੰ ਭੂਅੰ ਨ ਅਰਥ ਕਥਤੰ ਨਰੰ ॥੨੯॥

ਧਰਤੀ ਉਤੇ ਅਨਰਥ ਵਾਪਰ ਜਾਏਗਾ ਅਤੇ ਪੁਰਸ਼ ਕੰਮ ਦੀ ਕੋਈ ਗੱਲ ਨਹੀਂ ਹੋਵੇਗੀ ॥੨੯॥

ਤਰਨਰਾਜ ਛੰਦ ॥

ਤਰਨਰਾਜ ਛੰਦ:

ਬਰਨ ਹੈ ਅਬਰਨ ਕੋ ॥

(ਲੋਕਾਂ ਲਈ) ਅਵਰਣ ਹੀ, ਵਰਣ ਹੋਵੇਗਾ,

ਛਾਡਿ ਹਰਿ ਸਰਨ ਕੋ ॥੩੦॥

ਹਰਿ ਦੀ ਸ਼ਰਨ ਛਡ ਦੇਣਗੇ ॥੩੦॥

ਛਾਡਿ ਸੁਭ ਸਾਜ ਕੋ ॥

ਸਾਰੇ ਚੰਗੀ ਸਾਜ-ਸੱਜਾ ਨੂੰ ਛਡ ਕੇ,

ਲਾਗ ਹੈ ਅਕਾਜ ਕੋ ॥੩੧॥

ਮਾੜੇ ਕਰਮਾਂ ਵਿਚ ਲਗ ਜਾਣਗੇ ॥੩੧॥

ਤ੍ਯਾਗ ਹੈ ਨਾਮ ਕੋ ॥

(ਹਰਿ) ਨਾਮ ਨੂੰ ਤਿਆਗ ਦੇਣਗੇ

ਲਾਗ ਹੈ ਕਾਮ ਕੋ ॥੩੨॥

ਅਤੇ ਕਾਮ (ਆਦਿ ਵਿਕਾਰਾਂ) ਵਿਚ ਲਗ ਜਾਣਗੇ ॥੩੨॥

ਲਾਜ ਕੋ ਛੋਰ ਹੈ ॥

ਲਾਜ ਨੂੰ ਛਡ ਦੇਣਗੇ

ਦਾਨਿ ਮੁਖ ਮੋਰ ਹੈ ॥੩੩॥

ਅਤੇ ਦਾਨ ਵਲੋਂ ਮੁਖ ਮੋੜ ਲੈਣਗੇ ॥੩੩॥

ਚਰਨ ਨਹੀ ਧਿਆਇ ਹੈ ॥

(ਹਰਿ ਦੇ) ਚਰਨਾਂ ਨੂੰ ਨਹੀਂ ਧਿਆਣਗੇ

ਦੁਸਟ ਗਤਿ ਪਾਇ ਹੈ ॥੩੪॥

ਅਤੇ ਦੁਸ਼ਟਾਂ ਦੀ ਸਥਿਤੀ ਨੂੰ ਪ੍ਰਾਪਤ ਕਰਨਗੇ ॥੩੪॥

ਨਰਕ ਕਹੁ ਜਾਹਿਗੇ ॥

(ਉਹ ਜਦੋਂ) ਨਰਕਾਂ ਨੂੰ ਜਾਣਗੇ,

ਅੰਤਿ ਪਛੁਤਾਹਿਗੇ ॥੩੫॥

(ਤਾਂ) ਅੰਤ ਵੇਲੇ ਪਛਤਾਵਾ ਕਰਨਗੇ ॥੩੫॥

ਧਰਮ ਕਹਿ ਖੋਹਿਗੇ ॥

ਧਰਮ ਨੂੰ ਗੰਵਾ ਦੇਣਗੇ

ਪਾਪ ਕਰ ਰੋਹਿਗੈ ॥੩੬॥

ਅਤੇ ਪਾਪ ਕਰਕੇ ਰੋਣਗੇ ॥੩੬॥

ਨਰਕਿ ਪੁਨਿ ਬਾਸ ਹੈ ॥

ਫਿਰ ਨਰਕਾਂ ਵਿਚ ਨਿਵਾਸ ਕਰਨਗੇ

ਤ੍ਰਾਸ ਜਮ ਤ੍ਰਾਸ ਹੈ ॥੩੭॥

ਅਤੇ ਜਮ ਦੇ ਡਰ ਨਾਲ ਡਰਨਗੇ ॥੩੭॥

ਕੁਮਾਰਿ ਲਲਤ ਛੰਦ ॥

ਕੁਮਾਰਿ ਲਲਤ ਛੰਦ:

ਅਧਰਮ ਕਰਮ ਕੈ ਹੈ ॥

(ਲੋਕੀਂ) ਅਧਰਮ ਦੇ ਕਰਮ ਕਰਨਗੇ।

ਨ ਭੂਲ ਨਾਮ ਲੈ ਹੈ ॥

ਭੁਲ ਕੇ ਵੀ ਨਾਮ ਨਹੀਂ ਲੈਣਗੇ।

ਕਿਸੂ ਨ ਦਾਨ ਦੇਹਿਗੇ ॥

ਕਿਸੇ ਨੂੰ ਦਾਨ ਨਹੀਂ ਦੇਣਗੇ।

ਸੁ ਸਾਧ ਲੂਟਿ ਲੇਹਿਗੇ ॥੩੮॥

ਚੰਗੇ ਸਾਧਾਂ ਨੂੰ ਲੁਟ ਲੈਣਗੇ ॥੩੮॥

ਨ ਦੇਹ ਫੇਰਿ ਲੈ ਕੈ ॥

ਲੈ ਕੇ ਫਿਰ ਵਾਪਸ ਨਹੀਂ ਕਰਨਗੇ।

ਨ ਦੇਹ ਦਾਨ ਕੈ ਕੈ ॥

ਦਾਨ ਵਜੋਂ (ਕੁਝ ਵੀ) ਨਹੀਂ ਦੇਣਗੇ।

ਹਰਿ ਨਾਮ ਕੌ ਨ ਲੈ ਹੈ ॥

ਹਰਿ ਦੇ ਨਾਮ ਨੂੰ ਨਹੀਂ ਲੈਣਗੇ।

ਬਿਸੇਖ ਨਰਕਿ ਜੈ ਹੈ ॥੩੯॥

ਵਿਸ਼ੇਸ਼ ਤੌਰ ਤੇ ਨਰਕ ਵਿਚ ਜਾਣਗੇ ॥੩੯॥

ਨ ਧਰਮ ਠਾਢਿ ਰਹਿ ਹੈ ॥

ਧਰਮ ਵਿਚ ਦ੍ਰਿੜ੍ਹ ਨਹੀਂ ਹੋਣਗੇ।

ਕਰੈ ਨ ਜਉਨ ਕਹਿ ਹੈ ॥

(ਉਹ ਕੁਝ) ਨਹੀਂ ਕਰਨਗੇ, ਜੋ ਉਹ ਕਹਿਣਗੇ।