ਚੌਪਈ:
ਰਾਜ ਕੁਮਾਰੀ ਨੇ ਹੱਸ ਕੇ ਕਿਹਾ
ਕਿ ਹੇ ਇਸਤਰੀ! ਤੂੰ ਮੇਰੀ ਚਿੰਤਾ ਨਾ ਕਰ।
ਮੈਂ ਹੁਣ ਇਕ ਉਪਾ ਕਰਦਾ ਹਾਂ
ਜਿਸ ਕਰ ਕੇ ਤੇਰਾ ਦੁਖ ਦੂਰ ਹੋ ਜਾਏਗਾ ॥੪੦॥
ਮੇਰੀ ਚਿੰਤਾ ਬਿਲਕੁਲ ਨਾ ਕਰ
ਅਤੇ ਮੈਨੂੰ ਤੀਰ ਕਮਾਨ ਲਿਆ ਦੇ।
ਮਜ਼ਬੂਤੀ ਨਾਲ ਦਰਵਾਜ਼ਾ ਬੰਦ ਕਰ ਦੇ
ਅਤੇ ਇਸ ਆਂਗਨ ਵਿਚ ਸੇਜ ਵਿਛਾ ਦੇ ॥੪੧॥
ਉਸ ਰਾਜ ਕੁਮਾਰੀ ਨੇ ਉਹੀ ਕੰਮ ਕੀਤਾ
ਅਤੇ ਤੀਰ ਕਮਾਨ ਲਿਆ ਕੇ ਉਸ ਨੂੰ ਦਿੱਤਾ।
(ਫਿਰ) ਚੰਗੀ ਤਰ੍ਹਾਂ ਸੇਜ ਵਿਛਾ ਦਿੱਤੀ
ਅਤੇ ਉਸ ਉਪਰ ਮਿਤਰ ਨੂੰ ਬਿਠਾ ਲਿਆ ॥੪੨॥
ਦੋਹਰਾ:
ਤਦ ਇਸਤਰੀ ਨੇ ਮਨ ਵਿਚ ਫ਼ਿਕਰ ਕੀਤਾ ਅਤੇ ਮਨ ਵਿਚ ਉਦਾਸ ਹੋ ਗਈ।
(ਫਿਰ ਸੋਚਣ ਲਗੀ ਕਿ) ਜੇ ਜੀਵਾਂਗੀ ਤਾਂ ਪ੍ਰੀਤਮ ਦੇ ਨਾਲ ਅਤੇ ਜੇ ਮਰਾਂਗੀ ਤਾਂ ਵੀ ਪ੍ਰੀਤਮ ਦੇ ਕੋਲ (ਹੀ ਮਰਾਂਗੀ) ॥੪੩॥
ਚੌਪਈ:
ਉਸ ਨੇ ਮਿਤਰ ਨੂੰ ਪਲੰਘ ('ਪਲਕਾ') ਉਤੇ ਬਿਠਾਇਆ
ਅਤੇ ਭਾਂਤ ਭਾਂਤ ਦੀ ਕਾਮਕ੍ਰੀੜਾ ਕੀਤੀ।
ਤਰ੍ਹਾਂ ਤਰ੍ਹਾਂ ਦੇ (ਜੀ) ਭਰ ਕੇ ਭੋਗ ਕੀਤੇ
ਅਤੇ ਹਿਰਦੇ ਵਿਚ ਜ਼ਰਾ ਜਿੰਨੇ ਵੀ ਨਹੀਂ ਡਰੇ ॥੪੪॥
ਤਦ ਤਕ ਦੋ ਚਕਵੇ (ਚਕਵਿਆਂ ਦੀ ਜੋੜੀ) ਆਏ।
ਰਾਜ ਕੁਮਾਰ ਨੇ (ਉਨ੍ਹਾਂ ਨੂੰ) ਅੱਖਾਂ ਨਾਲ ਵੇਖ ਲਿਆ।
ਇਕ ਨੂੰ ਧਨੁਸ਼ ਖਿਚ ਕੇ ਬਾਣ ਨਾਲ ਮਾਰ ਦਿੱਤਾ।
ਦੂਜੇ ਹੱਥ ਨਾਲ ਤੀਰ ਚਲਾ ਕੇ ਦੂਜੇ ਨੂੰ ਮਾਰ ਦਿੱਤਾ ॥੪੫॥
ਦੋਹਾਂ ਬਾਣਾਂ ਨਾਲ ਦੋਹਾਂ ਨੂੰ ਮਾਰ ਦਿੱਤਾ।
ਦੋਹਾਂ ਨੂੰ ਛਿਣ ਭਰ ਵਿਚ ਭੁੰਨ ਲਿਆ।
ਉਨ੍ਹਾਂ ਦੋਹਾਂ ਨੇ ਦੋਹਾਂ ਨੂੰ ਖਾ ਲਿਆ
ਅਤੇ ਨਿਸੰਗ ਹੋ ਕੇ ਫਿਰ ਕੇਲ-ਕ੍ਰੀੜਾ ਕਰਨ ਲਗ ਗਏ ॥੪੬॥
ਦੋਹਰਾ:
ਉਨ੍ਹਾਂ (ਚਕਵਿਆਂ) ਨੂੰ ਖਾ ਕੇ ਉਨ੍ਹਾਂ ਦੀ ਖਲੜੀ ਉਤਾਰ ਲਈ
ਅਤੇ ਆਪਣੇ ਸਿਰ ਤੇ ਪਾ ਕੇ ਦੋਵੇਂ ਨਦੀ ਵਿਚ ਠਿਲ੍ਹ ਪਏ ॥੪੭॥
ਚੌਪਈ:
ਉਹ ਸਭ ਨੂੰ ਚਕਵੇ ਲਗਣ ਲਗੇ,
ਮਨੁੱਖ ਵਜੋਂ ਕੋਈ ਪਛਾਣਦਾ ਨਹੀਂ ਸੀ।
(ਉਹ) ਤਰਦੇ ਤਰਦੇ ਕਈ ਕੋਹਾਂ ਤਕ ਚਲੇ ਗਏ
ਅਤੇ ਇਕ ਥਾਂ ਕੰਢੇ ਜਾ ਲਗੇ ॥੪੮॥
ਦੋ ਘੋੜਿਆਂ ਉਤੇ ਦੋਵੇਂ ਸਵਾਰ ਹੋ ਗਏ
ਅਤੇ ਚਲ ਕੇ ਆਪਣੇ ਦੇਸ ਜਾ ਪਹੁੰਚੇ।
ਉਸ ਨੂੰ (ਰਾਜੇ ਨੇ) ਪਟਰਾਣੀ ਬਣਾ ਲਿਆ
ਅਤੇ (ਉਸ ਦੇ) ਚਿਤ ਦਾ ਦੁਖ ਦੂਰ ਕਰ ਦਿੱਤਾ ॥੪੯॥
ਦੋਹਰਾ:
ਪੰਛੀਆਂ ਦੀ ਖਲੜੀ (ਪਾ ਕੇ) ਅਤੇ ਪਿਤਾ ਦੀ ਨਜ਼ਰ ਬਚਾ ਕੇ (ਉਹ ਨਿਕਲ ਗਏ)।
(ਉਹ) ਸਾਰਿਆਂ ਨੂੰ ਪੰਛੀ ਹੀ ਲਗੇ, ਮਨੁੱਖ ਵਜੋਂ ਨਾ ਸਮਝੇ ਗਏ ॥੫੦॥
ਆਪਣੇ ਦੇਸ ਵਿਚ ਆ ਕੇ ਵਸ ਗਏ ਅਤੇ ਰਾਣੀ ਨੂੰ ਨਵਾਂ ਮਹੱਲ ਬਣਵਾ ਦਿੱਤਾ।
ਰਾਤ ਦਿਨ ਆਨੰਦ ਵਧਾ ਕੇ ਤਰ੍ਹਾਂ ਤਰ੍ਹਾਂ ਨਾਲ (ਉਸ ਨਾਲ) (ਰਾਜਾ) ਰਮਣ ਕਰਦਾ ॥੫੧॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਯਾਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੧॥੨੧੫੭॥ ਚਲਦਾ॥
ਦੋਹਰਾ: