ਸ਼੍ਰੀ ਦਸਮ ਗ੍ਰੰਥ

ਅੰਗ - 656


ਚਤੁਰ ਬੇਦ ਚਰਚਾ ॥੨੫੭॥

ਚੌਹਾਂ ਵੇਦਾਂ ਦੀ ਚਰਚਾ ਹੁੰਦੀ ਹੈ ॥੨੫੭॥

ਸ੍ਰੁਤੰ ਸਰਬ ਪਾਠੰ ॥

ਸਾਰਿਆਂ ਵੇਦਾਂ ਦਾ ਪਾਠ ਕਰਦਾ ਹੈ,

ਸੁ ਸੰਨ੍ਯਾਸ ਰਾਠੰ ॥

ਉਹ ਸੰਨਿਆਸ ਦਾ ਰਾਠ ਹੈ,

ਮਹਾਜੋਗ ਨ੍ਯਾਸੰ ॥

ਮਹਾਨ ਯੋਗ ਦਾ ਅਭਿਆਸ ਕਰਨ ਵਾਲਾ ਹੈ

ਸਦਾਈ ਉਦਾਸੰ ॥੨੫੮॥

ਅਤੇ ਸਦਾ ਉਦਾਸ ਰਹਿਣ ਵਾਲਾ ਹੈ ॥੨੫੮॥

ਖਟੰ ਸਾਸਤ੍ਰ ਚਰਚਾ ॥

ਛੇਆਂ ਸ਼ਾਸਤ੍ਰਾਂ ਦੀ ਚਰਚਾ ਹੁੰਦੀ ਹੈ,

ਰਟੈ ਬੇਦ ਅਰਚਾ ॥

ਵੇਦਾਂ ਨੂੰ ਰਟਦੇ ਅਤੇ ਪੂਜਾ ਕਰਦਾ ਹੈ,

ਮਹਾ ਮੋਨ ਮਾਨੀ ॥

ਮਹਾਨ ਮੌਨ ਦੇ ਮਾਣ ਵਾਲਾ ਹੈ

ਕਿ ਸੰਨ੍ਯਾਸ ਧਾਨੀ ॥੨੫੯॥

ਅਤੇ ਸੰਨਿਆਸ ਨੂੰ ਧਾਰਨ ਕਰਨ ਵਾਲਾ ਹੈ ॥੨੫੯॥

ਚਲਾ ਦਤ ਆਗੈ ॥

ਦੱਤ ਅਗੇ ਤੁਰ ਪਿਆ,

ਲਖੇ ਪਾਪ ਭਾਗੈ ॥

(ਜਿਸ ਨੂੰ) ਵੇਖ ਕੇ ਪਾਪ ਭਜ ਗਏ।

ਲਖੀ ਏਕ ਕੰਨਿਆ ॥

(ਉਸ ਨੇ) ਇਕ ਕੰਨਿਆ ਨੂੰ ਵੇਖਿਆ

ਤਿਹੂੰ ਲੋਗ ਧੰਨਿਆ ॥੨੬੦॥

ਜੋ ਤਿੰਨਾਂ ਲੋਕਾਂ ਵਿਚ ਧੰਨ ਹੈ ॥੨੬੦॥

ਮਹਾ ਬ੍ਰਹਮਚਾਰੀ ॥

(ਦੱਤ) ਵੱਡਾ ਬ੍ਰਹਮਚਾਰੀ ਹੈ,

ਸੁ ਧਰਮਾਧਿਕਾਰੀ ॥

ਸ੍ਰੇਸ਼ਠ ਧਰਮ ਦਾ ਅਧਿਕਾਰੀ ਹੈ।

ਲਖੀ ਪਾਨਿ ਵਾ ਕੇ ॥

ਉਸ (ਬਾਲਿਕਾ ਦੇ) ਹੱਥ ਵਿਚ

ਗੁਡੀ ਬਾਲਿ ਤਾ ਕੇ ॥੨੬੧॥

ਇਕ ਗੁੱਡੀ ਵੇਖੀ ਹੈ ॥੨੬੧॥

ਖਿਲੈ ਖੇਲ ਤਾ ਸੋ ॥

(ਉਹ) ਉਸ ਨਾਲ ਖੇਡਦੀ ਹੈ।

ਇਸੋ ਹੇਤ ਵਾ ਸੋ ॥

(ਉਸ ਨਾਲ) ਇਸ ਤਰ੍ਹਾਂ ਦਾ ਹਿਤ ਹੈ

ਪੀਐ ਪਾਨਿ ਨ ਆਵੈ ॥

ਕਿ (ਉਹ) ਪਾਣੀ ਪੀਣ ਲਈ ਨਹੀਂ ਆਉਂਦੀ

ਇਸੋ ਖੇਲ ਭਾਵੈ ॥੨੬੨॥

ਅਤੇ ਇਸੇ (ਗੁੱਡੀ ਦੀ) ਖੇਡ (ਉਸ ਨੂੰ) ਚੰਗੀ ਲਗਦੀ ਹੈ ॥੨੬੨॥

ਗਏ ਮੋਨਿ ਮਾਨੀ ॥

ਮਹਾਨ ਮੌਨ ਵਾਲਾ (ਦੱਤ) ਉਥੇ ਗਿਆ

ਤਰੈ ਦਿਸਟ ਆਨੀ ॥

ਅਤੇ (ਉਸ ਬਾਲਕਾ ਨੂੰ) ਨਜ਼ਰ ਹੇਠ ਲਿਆਂਦਾ।

ਨ ਬਾਲਾ ਨਿਹਾਰ੍ਯੋ ॥

(ਪਰ ਉਸ) ਬਾਲਕਾ ਨੇ (ਇਸ ਵਲ) ਨਾ ਵੇਖਿਆ ਹੈ

ਨ ਖੇਲੰ ਬਿਸਾਰ੍ਯੋ ॥੨੬੩॥

ਅਤੇ ਨਾ ਹੀ ਖੇਡ ਨੂੰ ਵਿਸਾਰਿਆ ਹੈ ॥੨੬੩॥

ਲਖੀ ਦਤ ਬਾਲਾ ॥

ਦੱਤ ਨੇ (ਉਹ) ਕੁੜੀ ਵੇਖੀ,

ਮਨੋ ਰਾਗਮਾਲਾ ॥

ਮਾਨੋ ਰਾਗ ਮਾਲਾ ਹੋਵੇ।

ਰੰਗੀ ਰੰਗਿ ਖੇਲੰ ॥

ਉਹ ਖੇਡ ਵਿਚ ਪੂਰੀ ਤਰ੍ਹਾਂ ਮਗਨ ਸੀ,

ਮਨੋ ਨਾਗ੍ਰ ਬੇਲੰ ॥੨੬੪॥

ਮਾਨੋ ਪਾਨ ਦੀ ਬੇਲ (ਵਾਂਗ ਕੋਮਲ) ਹੋਵੇ ॥੨੬੪॥

ਤਬੈ ਦਤ ਰਾਯੰ ॥

ਤਦ ਦੱਤ ਰਾਜ ਨੇ ਉਸ ਨੂੰ ਜਾ ਕੇ ਵੇਖਿਆ

ਲਖੇ ਤਾਸ ਜਾਯੰ ॥

ਅਤੇ ਉਸ ਨੂੰ ਗੁਰੂ ਧਾਰਨ ਕੀਤਾ (ਅਤੇ ਕਿਹਾ ਕਿ)

ਗੁਰੂ ਤਾਸ ਕੀਨਾ ॥

ਮਹਾ ਮੰਤ੍ਰ ਵਿਚ (ਇੰਜ) ਭਿਜ ਜਾਣਾ ਚਾਹੀਦਾ ਹੈ

ਮਹਾ ਮੰਤ੍ਰ ਭੀਨਾ ॥੨੬੫॥

(ਜਿਹੋ ਜਿਹੀ ਇਹ ਬਾਲਕਾ ਖੇਡ ਵਿਚ ਭਿਜੀ ਹੋਈ ਹੈ) ॥੨੬੫॥

ਗੁਰੂ ਤਾਸ ਜਾਨ੍ਯੋ ॥

ਉਸ ਨੂੰ ਗੁਰੂ ਜਾਣ ਲਿਆ।

ਇਮੰ ਮੰਤ੍ਰ ਠਾਨ੍ਰਯੋ ॥

ਇਸ ਤਰ੍ਹਾਂ ਮੰਤ੍ਰ ਦ੍ਰਿੜ੍ਹ ਕਰ ਲਿਆ।

ਦਸੰ ਦ੍ਵੈ ਨਿਧਾਨੰ ॥

ਬਾਰ੍ਹਵਾਂ ਖ਼ਜ਼ਾਨਾ ਰੂਪ ਗੁਰੂ

ਗੁਰੂ ਦਤ ਜਾਨੰ ॥੨੬੬॥

ਦੱਤ ਨੇ (ਉਸ ਨੂੰ) ਜਾਣ ਲਿਆ ॥੨੬੬॥

ਰੁਣਝੁਣ ਛੰਦ ॥

ਰੁਣਝੁਣ ਛੰਦ:

ਲਖਿ ਛਬਿ ਬਾਲੀ ॥

ਬਾਲਕਾ ਦੀ ਛਬੀ ਨੂੰ ਵੇਖਿਆ

ਅਤਿ ਦੁਤਿ ਵਾਲੀ ॥

ਜੋ ਬਹੁਤ ਅਧਿਕ ਜੋਤਿ ਵਾਲੀ ਸੀ।

ਅਤਿਭੁਤ ਰੂਪੰ ॥

(ਉਸ ਦਾ) ਅਦਭੁਤ ਰੂਪ ਸੀ,

ਜਣੁ ਬੁਧਿ ਕੂਪੰ ॥੨੬੭॥

ਮਾਨੋ ਬੁੱਧੀ ਦਾ ਖੂਹ ਹੋਵੇ ॥੨੬੭॥

ਫਿਰ ਫਿਰ ਪੇਖਾ ॥

(ਉਸ ਨੂੰ) ਮੁੜ ਮੁੜ ਕੇ ਵੇਖਿਆ,

ਬਹੁ ਬਿਧਿ ਲੇਖਾ ॥

ਬਹੁਤ ਤਰ੍ਹਾਂ ਨਾਲ ਜਾਣਿਆ,

ਤਨ ਮਨ ਜਾਨਾ ॥

ਤਨ ਮਨ ਕਰ ਕੇ ਜਾਣਿਆ

ਗੁਨ ਗਨ ਮਾਨਾ ॥੨੬੮॥

ਅਤੇ ਗੁਣਾਂ ਦੇ ਸਮੁੱਚ ਵਜੋਂ ਮੰਨਿਆ ॥੨੬੮॥

ਤਿਹ ਗੁਰ ਕੀਨਾ ॥

ਉਸ ਨੂੰ ਗੁਰੂ ਬਣਾਇਆ,

ਅਤਿ ਜਸੁ ਲੀਨਾ ॥

ਬਹੁਤ ਅਧਿਕ ਜਸ ਪ੍ਰਾਪਤ ਕੀਤਾ।


Flag Counter