ਸ਼੍ਰੀ ਦਸਮ ਗ੍ਰੰਥ

ਅੰਗ - 602


ਅਸਿ ਲਸਤ ਰਸਤ ਤੇਗ ਜਗੀ ॥੫੦੩॥

ਤਲਵਾਰਾਂ ਚਮਕਦੀਆਂ ਹਨ ਅਤੇ ਤੇਗਾਂ ਜਗਮਗਾਉਂਦੀਆਂ ਹਨ ॥੫੦੩॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਹਨੇ ਪਛਮੀ ਦੀਹ ਦਾਨੋ ਦਿਵਾਨੇ ॥

ਪੱਛਮ ਦਿਸ਼ਾ ਵਿਚ ਵੱਡੇ ਆਕਾਰ ਦੇ ਦਿਵਾਨੇ ਦਾਨਵ ਮਾਰ ਦਿੱਤੇ ਗਏ ਹਨ।

ਦਿਸਾ ਦਛਨੀ ਆਨਿ ਬਾਜੇ ਨਿਸਾਨੇ ॥

ਦੱਖਣ ਦਿਸ਼ਾ ਵਿਚ ਨਗਾਰੇ ਆ ਕੇ ਵਜੇ ਹਨ।

ਹਨੇ ਬੀਰ ਬੀਜਾਪੁਰੀ ਗੋਲਕੁੰਡੀ ॥

ਬੀਜਾਪੁਰ ਅਤੇ ਗੋਲਕੁੰਡੇ ਦੇ ਯੋਧੇ ਮਾਰੇ ਗਏ ਹਨ।

ਗਿਰੇ ਤਛ ਮੁਛੰ ਨਚੀ ਰੁੰਡ ਮੁੰਡੀ ॥੫੦੪॥

(ਵੀਰ ਲੋਕ) ਕਟੇ ਹੋਏ ਡਿਗਣ ਲਗ ਪਏ ਹਨ ਅਤੇ (ਉਨ੍ਹਾਂ ਦੇ) ਰੁੰਡ ਅਤੇ ਮੁੰਡ ਨਾਚ ਕਰਨ ਲਗ ਗਏ ਹਨ ॥੫੦੪॥

ਸਬੈ ਸੇਤੁਬੰਧੀ ਸੁਧੀ ਬੰਦ੍ਰ ਬਾਸੀ ॥

ਰਾਮੇਸ਼੍ਵਰ ('ਸੇਤਬੰਧੀ') ਦੇ ਨਿਵਾਸੀ, ਅਤੇ ਸੁਧ ਬੁਧ ਵਾਲੇ ਬੰਦਰਗਾਹ ਉਤੇ ਰਹਿਣ ਵਾਲੇ,

ਮੰਡੇ ਮਛਬੰਦ੍ਰੀ ਹਠੀ ਜੁਧ ਰਾਸੀ ॥

ਮੱਛਲੀ ਬੰਦਰਗਾਹ ਵਾਲੇ ਹਠੀਲੇ ਜੁਆਨ ਜੋ ਯੁੱਧ ਦੀ ਰਾਸ ਹਨ।

ਦ੍ਰਹੀ ਦ੍ਰਾਵੜੇ ਤੇਜ ਤਾਤੇ ਤਿਲੰਗੀ ॥

ਦ੍ਰਹੀ ਅਤੇ ਦ੍ਰਾਵੜੀ ਅਤੇ ਤੱਤੇ ਤੇਜ ਵਾਲੇ ਤਿਲੰਗਾਨਾ ਦੇ ਨਿਵਾਸੀ,

ਹਤੇ ਸੂਰਤੀ ਜੰਗ ਭੰਗੀ ਫਿਰੰਗੀ ॥੫੦੫॥

ਸੂਰਤ ਦੇਸ਼ ਦੇ ਵਾਸੀ, ਭੰਗੀ ਅਤੇ ਫਿਰੰਗੀ ਮਾਰੇ ਗਏ ਹਨ ॥੫੦੫॥

ਚਪੇ ਚਾਦ ਰਾਜਾ ਚਲੇ ਚਾਦ ਬਾਸੀ ॥

ਚਾਂਦਪੁਰ ਦਾ ਰਾਜਾ ਅੜਿਆ ਹੈ ਪਰ ਚੰਦੇਲੇ ਨਾਲ ਤੁਰ ਪਏ ਹਨ।

ਬਡੇ ਬੀਰ ਬਈਦਰਭਿ ਸੰਰੋਸ ਰਾਸੀ ॥

ਬਹੁਤ ਵੱਡੇ ਬਹਾਦਰ ਵੈਦਰਭ ਦੇ ਨਿਵਾਸੀ ਅਤੇ ਰਾਜਾ ਜੋ ਰੋਸ ਦੀ ਰਾਸ ਹੈ (ਹਾਰ ਮੰਨ ਗਏ ਹਨ)।

ਜਿਤੇ ਦਛਨੀ ਸੰਗ ਲਿਨੇ ਸੁਧਾਰੰ ॥

ਜਿਤਨੇ ਦੱਖਣ ਦੇਸ਼ (ਦੇ ਵਿਅਕਤੀ ਸਨ) ਉਨ੍ਹਾਂ ਨੂੰ ਨਾਲ ਲੈ ਲਿਆ ਹੈ।

ਦਿਸਾ ਪ੍ਰਾਚਿਯੰ ਕੋਪਿ ਕੀਨੋ ਸਵਾਰੰ ॥੫੦੬॥

(ਹੁਣ) ਪੂਰਬ ਦਿਸ਼ਾ ਨੂੰ ਕ੍ਰੋਧਿਤ ਹੋ ਕੇ ਜਿਤਣ ਲਈ ਸਵਾਰ ਹੋਏ ਹਨ ॥੫੦੬॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਲਕੀ ਅਵਤਾਰ ਦਛਨ ਜੈ ਬਿਜਯ ਨਾਮ ਦੂਜਾ ਧਿਆਯ ਸਮਾਪਤੰ ॥੨॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕਲਕੀ ਅਵਤਾਰ ਦੇ ਦੱਛਣ ਦੇਸ਼ ਜੈ ਵਿਜੈ ਨਾਂ ਵਾਲੇ ਦੂਜੇ ਅਧਿਆਇ ਦੀ ਸਮਾਪਤੀ ॥੨॥

ਪਾਧਰੀ ਛੰਦ ॥

ਪਾਧਰੀ ਛੰਦ:

ਪਛਮਹਿ ਜੀਤਿ ਦਛਨ ਉਜਾਰਿ ॥

ਪੱਛਮ ਨੂੰ ਜਿਤ ਕੇ ਅਤੇ ਦੱਖਣ ਨੂੰ ਉਜਾੜ ਕੇ

ਕੋਪਿਓ ਕਛੂਕੁ ਕਲਕੀ ਵਤਾਰ ॥

ਕਲਕੀ ਅਵਤਾਰ ਨੂੰ ਕੁਝ ਕੁ ਕ੍ਰੋਧ ਹੋ ਗਿਆ।

ਕੀਨੋ ਪਯਾਣ ਪੂਰਬ ਦਿਸਾਣ ॥

(ਫਿਰ) ਪੂਰਬ ਦਿਸ਼ਾ ਵਲ ਚੜ੍ਹਾਈ ਕੀਤੀ

ਬਜੀਅ ਜੈਤ ਪਤ੍ਰੰ ਨਿਸਾਣ ॥੫੦੭॥

ਅਤੇ ਜਿਤ ਪ੍ਰਾਪਤੀ ਦੇ ਨਗਾਰੇ ਵਜਣ ਲਗੇ ॥੫੦੭॥

ਮਾਗਧਿ ਮਹੀਪ ਮੰਡੇ ਮਹਾਨ ॥

ਮਗਧ ਦੇ ਰਾਜੇ ਨੇ ਬਹੁਤ ਵੱਡਾ ਯੁੱਧ ਕੀਤਾ

ਦਸ ਚਾਰ ਚਾਰੁ ਬਿਦਿਯਾ ਨਿਧਾਨ ॥

ਜੋ ੧੮ ਵਿਦਿਆਵਾਂ ਦਾ ਖ਼ਜ਼ਾਨਾ ਸੀ।

ਬੰਗੀ ਕਲਿੰਗ ਅੰਗੀ ਅਜੀਤ ॥

ਬੰਗ, ਕਲਿੰਗ, ਅੰਗ,

ਮੋਰੰਗ ਅਗੋਰ ਨਯਪਾਲ ਅਭੀਤ ॥੫੦੮॥

ਮੋਰੰਗ, ਅਗੋਰ, ਨੈਪਾਲ ਦੇ ਨਿਡਰ ਅਤੇ ਅਜਿਤ ਰਾਜੇ ॥੫੦੮॥

ਛਜਾਦਿ ਕਰਣ ਇਕਾਦ ਪਾਵ ॥

ਅਤੇ ਛਜਾਦ, ਕਰਣ ਅਤੇ ਇਕਾਦਪਾਵ (ਆਦਿਕ ਖੇਤਰਾਂ)

ਮਾਰੇ ਮਹੀਪ ਕਰ ਕੈ ਉਪਾਵ ॥

ਦੇ ਰਾਜੇ (ਕਲਕੀ ਨੇ) ਉਪਾਉ ਕਰ ਕੇ ਮਾਰ ਸੁਟੇ ਹਨ।

ਖੰਡੇ ਅਖੰਡ ਜੋਧਾ ਦੁਰੰਤ ॥

ਨਾ ਖੰਡੇ ਜਾ ਸਕਣ ਵਾਲੇ ਬੇਅੰਤ ਯੋਧੇ ਨਸ਼ਟ ਕਰ ਦਿੱਤੇ ਹਨ

ਲਿਨੋ ਛਿਨਾਇ ਪੂਰਬੁ ਪਰੰਤ ॥੫੦੯॥

ਅਤੇ ਪੂਰਬ ਤਕ ('ਪਰੰਤ') ਦਾ (ਸਾਰਾ ਖੇਤਰ) ਖੋਹ ਲਿਆ ਹੈ ॥੫੦੯॥

ਦਿਨੋ ਨਿਕਾਰ ਰਾਛਸ ਦ੍ਰੁਬੁਧ ॥

ਦੁਰਬੁਧ ਰਾਖਸ਼ਾਂ ਨੂੰ (ਦੇਸੋਂ) ਕਢ ਦਿੱਤਾ ਹੈ।

ਕਿਨੋ ਪਯਾਨ ਉਤਰ ਸੁਕ੍ਰੁਧ ॥

(ਫਿਰ ਕਲਕੀ ਅਵਤਾਰ ਨੇ) ਕ੍ਰੋਧਵਾਨ ਹੋ ਕੇ ਉੱਤਰ ਦਿਸ਼ਾ ਵਲ ਚੜ੍ਹਾਈ ਕੀਤੀ।

ਮੰਡੇ ਮਹੀਪ ਮਾਵਾਸ ਥਾਨ ॥

ਆਕੀ ਰਾਜਿਆਂ ਦੇ ਸਥਾਨਾਂ (ਦੇਸ਼ਾਂ) ਉਤੇ ਯੁੱਧ ਮਚਾਇਆ

ਖੰਡੇ ਅਖੰਡ ਖੂਨੀ ਖੁਰਾਨ ॥੫੧੦॥

ਅਤੇ ਨਾ ਖੰਡੇ ਜਾਣ ਵਾਲੇ ਖ਼ੂਨੀ ਅਤੇ ਖਰਾਂਟ ਰਾਜਿਆਂ ਨੂੰ ਟੋਟੇ ਟੋਟੇ ਕਰ ਦਿੱਤਾ ॥੫੧੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਲਕੀ ਵਤਾਰ ਪੂਰਬ ਜੀਤ ਬਿਜਯ ਨਾਮ ਤੀਜਾ ਧਿਆਯ ਸਮਾਪਤੰ ॥੩॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕਲਕੀ ਅਵਤਾਰ ਦੇ ਪੂਰਬ ਦਿਸ਼ਾ ਜੀਤ ਬਿਜਯ ਨਾਂ ਵਾਲੇ ਤੀਜੇ ਅਧਿਆਇ ਦੀ ਸਮਾਪਤੀ ॥੩॥

ਪਾਧਰੀ ਛੰਦ ॥

ਪਾਧਰੀ ਛੰਦ:

ਇਹ ਭਾਤਿ ਪੂਰਬ ਪਟਨ ਉਪਟਿ ॥

ਇਸ ਤਰ੍ਹਾਂ ਪੂਰਬ ਦਿਸ਼ਾ ਦੇ ਨਗਰਾਂ ਨੂੰ ਉਜਾੜ ਕੇ

ਖੰਡੇ ਅਖੰਡ ਕਟੇ ਅਕਟ ॥

ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡਿਤ ਕਰ ਦਿੱਤਾ ਅਤੇ ਨਾ ਕਟੇ ਜਾ ਸਕਣ ਵਾਲਿਆਂ ਨੂੰ ਕਟ ਦਿੱਤਾ।

ਫਟੇ ਅਫਟ ਖੰਡੇ ਅਖੰਡ ॥

ਨਾ ਪਾੜੇ ਜਾ ਸਕਣ ਵਾਲਿਆਂ ਨੂੰ ਪਾੜ ਦਿੱਤਾ ਅਤੇ ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡਿਤ ਕਰ ਦਿੱਤਾ।

ਬਜੇ ਨਿਸਾਨ ਮਚਿਓ ਘਮੰਡ ॥੫੧੧॥

ਬਹੁਤ ਭਿਆਨਕ ਯੁੱਧ ਹੋਇਆ ਅਤੇ (ਖੂਬ) ਧੌਂਸੇ ਵਜੇ ॥੫੧੧॥

ਜੋਰੇ ਸੁ ਜੰਗ ਜੋਧਾ ਜੁਝਾਰ ॥

ਜੁਝਾਰੂ ਯੋਧੇ ਜੰਗ ਕਰਨ ਲਈ ਇਕੱਠੇ ਕਰ ਦਿੱਤੇ,

ਜੋ ਤਜੇ ਬਾਣ ਗਜਤ ਲੁਝਾਰ ॥

ਜੋ ਬਾਣ ਛਡਦੇ ਹਨ ਅਤੇ ਲੜਦੇ ਹੋਏ ਲਲਕਾਰਦੇ ਹਨ।

ਭਾਜੰਤ ਭੀਰ ਭਹਰੰਤ ਭਾਇ ॥

ਘਬਰਾਹਟ ਦੇ ਭਾਵ ਨਾਲ ਡਰਪੋਕ ਲੋਕ ਭਜੇ ਜਾ ਰਹੇ ਹਨ।

ਭਭਕੰਤ ਘਾਇ ਡਿਗੇ ਅਘਾਇ ॥੫੧੨॥

ਘਾਇਲ ਹੋ ਕੇ ਡਿਗਦੇ ਹਨ ਅਤੇ (ਉਨ੍ਹਾਂ ਦੇ ਜ਼ਖ਼ਮਾਂ ਵਿਚੋਂ) ਲਹੂ ਭਕ ਭਕ ਕਰ ਕੇ ਨਿਕਲਦਾ ਹੈ ॥੫੧੨॥

ਸਾਜੰਤ ਸਾਜ ਬਾਜਤ ਤੁਫੰਗ ॥

ਸਾਜ਼ਾਂ ਨੂੰ ਸਜਾਉਂਦੇ ਹਨ, ਬੰਦੂਕਾਂ (ਦੀਆਂ ਗੋਲੀਆਂ) ਵਜਦੀਆਂ ਹਨ।

ਨਾਚੰਤ ਭੂਤ ਭੈਧਰ ਸੁਰੰਗ ॥

ਭਿਆਨਕ ਅਤੇ (ਲਹੂ ਦੇ ਲਾਲ ਰੰਗ ਵਿਚ) ਚੰਗੀ ਤਰ੍ਹਾਂ ਰੰਗੇ ਹੋਏ ਭੂਤ ਨਚਦੇ ਹਨ।

ਬਬਕੰਤ ਬਿਤਾਲ ਕਹਕੰਤ ਕਾਲ ॥

ਬੈਤਾਲ ਬਕਾਰਦੇ ਹਨ ਅਤੇ ਕਾਲੀ 'ਕਹ-ਕਹ' (ਕਰ ਕੇ ਹਸ ਰਹੀ ਹੈ)।

ਡਮਕੰਤ ਡਉਰ ਮੁਕਤੰਤ ਜ੍ਵਾਲ ॥੫੧੩॥

(ਸ਼ਿਵ ਦਾ) ਡੌਰੂ ਖੜਕ ਰਿਹਾ ਹੈ ਅਤੇ (ਉਸ ਦੀਆਂ ਅੱਖਾਂ ਵਿਚੋਂ) ਅੱਗ ਨਿਕਲ ਰਹੀ ਹੈ ॥੫੧੩॥

ਭਾਜੰਤ ਭੀਰ ਤਜਿ ਬੀਰ ਖੇਤ ॥

ਕਾਇਰ ਲੋਕ ਯੁੱਧ-ਭੂਮੀ ('ਬੀਰ ਖੇਤ') ਨੂੰ ਛਡ ਕੇ ਭਜੇ ਜਾ ਰਹੇ ਹਨ।

ਨਾਚੰਤ ਭੂਤ ਬੇਤਾਲ ਪ੍ਰੇਤ ॥

ਭੂਤ, ਪ੍ਰੇਤ ਅਤੇ ਬੈਤਾਲ ਨਚ ਰਹੇ ਹਨ।


Flag Counter