ਪਹਿਲਾਂ 'ਭਾਗੀਰਥਨੀ' (ਭਗੀਰਥ ਦੁਆਰਾ ਲਿਆਂਦੀ ਨਦੀ ਗੰਗਾ ਵਾਲੀ ਧਰਤੀ) ਪਦ ਨੂੰ ਕਹੋ।
ਫਿਰ 'ਜਾ ਚਰ ਨਾਇਕ' ਪਦ ਜੋੜੋ।
'ਸਤ੍ਰੁ' ਪਦ ਨੂੰ ਉਸ ਦੇ ਅੰਤ ਉਤੇ ਵਿਚਾਰੋ।
(ਇਹ) ਤੁਪਕ ਦਾ ਨਾਮ ਬਣਦਾ ਹੈ। ਸਭ ਪ੍ਰਬੀਨੋ! ਵਿਚਾਰ ਲਵੋ ॥੮੨੨॥
ਚੌਪਈ:
ਪਹਿਲਾਂ 'ਜਟਨਿਨਿ' (ਜਟਾਂ ਤੋਂ ਨਿਕਲਣ ਵਾਲੀ ਨਦੀ ਗੰਗਾ ਵਾਲੀ ਧਰਤੀ) (ਸ਼ਬਦ) ਉਚਾਰੋ।
ਉਸ ਪਿਛੋਂ 'ਜਾ ਚਰ ਨਾਇਕ' ਪਦ ਜੋੜੋ।
ਫਿਰ 'ਸਤ੍ਰੁ' ਸ਼ਬਦ ਕਥਨ ਕਰੋ।
ਇਸ ਨੂੰ ਸਭ ਲੋਗ ਤੁਪਕ ਦਾ ਨਾਮ ਸਮਝੋ ॥੮੨੩॥
ਪਹਿਲਾਂ 'ਨਦੀ ਰਾਟਨਿਨਿ' (ਸ਼ਬਦ) ਕਹੋ।
ਫਿਰ 'ਜਾ ਚਰ ਨਾਇਕ' ਸ਼ਬਦ ਰਖੋ।
ਫਿਰ 'ਸਤ੍ਰੁ' ਸ਼ਬਦ ਨੂੰ ਕਹੋ।
(ਇਸ ਨੂੰ) ਤੁਫੰਗ ਦਾ ਨਾਮ ਮਨ ਵਿਚ ਸਮਝ ਲਵੋ ॥੮੨੪॥
ਪਹਿਲਾਂ 'ਭੀਖਮ ਜਨਨਿਨਿ' (ਗੰਗਾ ਵਾਲੀ ਧਰਤੀ) ਸ਼ਬਦ ਕਹੋ।
ਫਿਰ 'ਜਾ ਚਰ ਪਤਿ' ਸ਼ਬਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਇਸ ਵਿਚ ਕੋਈ ਭੇਦ ਦੀ ਗੱਲ ਨਾ ਕਹੋ ॥੮੨੫॥
ਪਹਿਲਾਂ 'ਨਦੀ ਈਸ੍ਰਨਿਨਿ' (ਗੰਗਾ ਵਾਲੀ ਧਰਤੀ) ਸ਼ਬਦ ਕਹੋ।
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਫਿਰ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝ ਲਵੋ ॥੮੨੬॥
ਪਹਿਲਾਂ 'ਨਦੀ ਰਾਜਨਿਨਿ' (ਗੰਗਾ ਵਾਲੀ ਧਰਤੀ) ਕਹੋ।
(ਫਿਰ) 'ਜਾ ਚਰ ਨਾਇਕ' ਸ਼ਬਦ ਕਹੋ।
ਫਿਰ 'ਸਤ੍ਰੁ' ਸ਼ਬਦ ਮੁਖ ਤੋਂ ਬੋਲੋ।
(ਇਸ ਨੂੰ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੮੨੭॥
ਪਹਿਲਾਂ 'ਨਦਿਨਾਇਕਨਿਨਿ' (ਨਦੀਆਂ ਦੀ ਨਾਇਕਾ ਗੰਗਾ ਵਾਲੀ ਧਰਤੀ) ਪਦ ਬਖਾਨ ਕਰੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਉਸ ਵਿਚ ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਮਨ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੮੨੮॥
ਪਹਿਲਾਂ 'ਸਰਿਤੇਸ੍ਰਨਿਨਿ' (ਨਦੀਆਂ ਦੀ ਸੁਆਮਨੀ ਗੰਗਾ ਵਾਲੀ ਧਰਤੀ) ਸ਼ਬਦ ਕਹੋ।
(ਉਸ ਵਿਚ) 'ਜਾ ਚਰ ਨਾਇਕ' ਪਦ ਜੋੜੋ।
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ ॥੮੨੯॥
ਪਹਿਲਾਂ 'ਸਰਿਤਾ ਬਰਨਿਨਿ' (ਗੰਗਾ ਨਦੀ ਵਾਲੀ ਧਰਤੀ) ਸ਼ਬਦ ਉਚਾਰੋ।
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਕਹੋ।
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ ॥੮੩੦॥
ਪਹਿਲਾਂ 'ਸਰਿਤੇਦ੍ਰਨਿਨਿ' (ਗੰਗਾ ਵਾਲੀ ਨਦੀ) ਪਦ ਦਾ ਉਚਾਰਨ ਕਰੋ।
(ਫਿਰ) 'ਜਾ ਚਰ ਪਤਿ' ਪਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਬਖਾਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਮਨ ਵਿਚ ਸਮਝ ਲਵੋ ॥੮੩੧॥
ਦੋਹਰਾ:
ਪਹਿਲਾ 'ਸਰਿਤਾ ਨ੍ਰਿਪਨਿਨਿ' (ਗੰਗਾ ਨਦੀ ਵਾਲੀ ਧਰਤੀ) (ਸ਼ਬਦ) ਮੂੰਹ ਤੋਂ ਉਚਾਰਨ ਕਰੋ।
ਫਿਰ 'ਜਾ ਚਰ ਪਤਿ (ਸ਼ਬਦ) ਕਹ ਕੇ 'ਸਤ੍ਰੁ' ਸ਼ਬਦ ਕਹੋ। (ਇਸ ਨੂੰ) ਮਨ ਵਿਚ ਤੁਪਕ ਦਾ ਨਾਮ ਸਮਝ ਲਵੋ ॥੮੩੨॥
ਅੜਿਲ:
ਪਹਿਲਾਂ 'ਤਰੰਗਨਿ ਰਾਜਨਿ' (ਗੰਗਾ ਵਾਲੀ ਧਰਤੀ) ਸ਼ਬਦ ਨੂੰ ਉਚਾਰਨ ਕਰੋ।
ਫਿਰ 'ਜਾ ਚਰ' ਕਹਿ ਕੇ 'ਨਾਇਕ' ਪਦ ਜੋੜ ਲਵੋ।
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।