'ਜੇ ਤੁਸੀਂ ਕਹੋ ਤਾਂ ਉਸ ਨੂੰ ਪਕੜ ਲਿਆਵਾਂ।
ਹੇ ਰਾਓ ਜੀ! ਲੈ ਆ ਕੇ ਤੁਹਾਨੂੰ ਵਿਖਾਵਾਂ।
ਜੋ ਤੁਸੀਂ ਕਹੋ ਉਹੀ ਉਸ ਨਾਲ ਕਰਾਂ
(ਜੇ ਕਹੋ ਤਾਂ) ਉਸ ਨੂੰ ਮਹੱਲ ਦੇ ਉਪਰੋਂ (ਹੇਠਾਂ) ਸੁਟ ਦਿਆਂ ॥੭॥
ਪਹਿਲਾਂ ਰਾਜੇ ਨੂੰ ਇਸ ਤਰ੍ਹਾਂ ਕਿਹਾ
ਅਤੇ ਫਿਰ ਯਾਰ ਨੂੰ ਬੰਨ੍ਹ ਲਿਆਈ।
ਜਿਸ ਨਾਲ (ਉਸ ਨੇ) ਆਪ ਭੋਗ ਕੀਤਾ ਸੀ,
(ਉਸ ਨੂੰ) ਫਿਰ ਰਾਜੇ ਨੂੰ ਆਣ ਵਿਖਾਇਆ ॥੮॥
ਰਾਣੀ ਨੇ ਉਸ ਵਲ ਕ੍ਰੋਧ ਨਾਲ ਵੇਖਿਆ
ਅਤੇ ਸਖੀਆਂ ਨੂੰ ਇਸ ਤਰ੍ਹਾਂ ਆਗਿਆ ਕੀਤੀ।
ਇਸ ਨੂੰ ਮਹੱਲ ਦੇ ਉਪਰੋਂ ਸੁਟ ਦਿਓ
ਅਤੇ ਰਾਜੇ ਦੀ ਆਗਿਆ ਨੂੰ ਨਾ ਵੇਖੋ (ਭਾਵ ਨਾ ਉਡੀਕੋ) ॥੯॥
ਉਹ ਸਖੀਆਂ ਉਸ ਨੂੰ ਲੈ ਗਈਆਂ।
(ਉਹ ਰੂੰ ਵਾਲੇ) ਕਮਰੇ ਨੂੰ ਪਹਿਲਾਂ ਹੀ ਜਾਣਦੀਆਂ ਸਨ।
ਉਨ੍ਹਾਂ ਨੇ ਰਾਜੇ ਦੇ ਦੁਖ ਨੂੰ ਦੂਰ ਕੀਤਾ
ਅਤੇ ਉਸ ਨੂੰ ਪਕੜ ਕੇ ਰੂੰ ਉਤੇ ਸੁਟ ਦਿੱਤਾ ॥੧੦॥
ਰਾਜੇ ਨੇ ਸਮਝਿਆ ਕਿ ਇਹ ਨੇ ਦੁਸ਼ਟ ਮਾਰ ਦਿੱਤਾ ਹੈ।
(ਜਿਸ ਕਰ ਕੇ) ਉਸ ਨੇ ਸ਼ਰੀਰ ਉਤੇ ਜ਼ਰਾ ਜਿੰਨਾ ਵੀ ਦੁਖ ਨਹੀਂ ਪਾਇਆ ਹੈ।
(ਉਹ) ਉਥੋਂ ਉਠ ਕੇ ਆਪਣੇ ਘਰ ਆ ਗਿਆ।
ਇਸ ਤਰ੍ਹਾਂ ਚਰਿਤ੍ਰ ਕਰ ਕੇ ਆਪਣੇ ਮਿਤਰ ਨੂੰ ਲੰਘਾ ਦਿੱਤਾ ॥੧੧॥
ਫਿਰ ਰਾਜੇ ਨੇ ਇਸ ਤਰ੍ਹਾਂ ਕਿਹਾ
ਕਿ ਇਹ ਜੋ ਚੋਰ ਮਹੱਲ ਤੋਂ ਹੇਠਾਂ ਸੁਟਿਆ ਸੀ।
ਉਸ ਦੀ ਲਾਸ਼ ਆਣ ਕੇ ਮੈਨੂੰ ਵਿਖਾਓ।
ਮੇਰੀ ਇਹ ਆਗਿਆ ਮੰਨ ਲਈ ਜਾਏ ॥੧੨॥
(ਰਾਣੀ ਨੇ ਕਿਹਾ) ਜੋ ਵਿਅਕਤੀ ਇਥੋਂ ਹੇਠਾਂ ਵਗਾਇਆ ਗਿਆ ਹੈ,
ਉਹ ਟੋਟੇ ਟੋਟੇ ਹੋ ਗਿਆ ਹੋਵੇਗਾ।
ਉਹ ਤਾਂ ਚੀਥੜਾ ਚੀਥੜਾ ਹੋ ਗਿਆ ਹੋਵੇਗਾ ਅਤੇ ਨਜ਼ਰ ਨਹੀਂ ਆਉਂਦਾ ਹੋਵੇਗਾ।
ਉਸ ਨੂੰ ਕੌਣ ਖੋਜ ਕੇ ਲਿਆਏਗਾ ॥੧੩॥
ਉਸ ਦੇ ਅੰਗ ਚੀਥੜਾ ਚੀਥੜਾ ਹੋ ਗਏ ਹੋਣਗੇ।
ਗਿਰਝਾਂ ਅਤੇ ਕਾਂ ਮਾਸ ਖਾ ਗਏ ਹੋਣਗੇ।
ਉਸ ਦਾ (ਕੋਈ) ਅੰਗ ਨਜ਼ਰ ਨਹੀਂ ਆਉਂਦਾ।
(ਫਿਰ) ਹੋਰ ਕੌਣ ਉਸ ਨੂੰ ਲੈ ਕੇ ਆਵੇਗਾ ॥੧੪॥
ਭੁਜੰਗ ਛੰਦ:
ਹੇ ਮਹਾਰਾਜ! ਜਿਸ ਨੂੰ ਇਸ ਤਰ੍ਹਾਂ ਸੁਟਿਆ ਗਿਆ ਹੋਵੇ,
ਉਸ ਦਾ ਕੋਈ ਅੰਗ ਭਲਾ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਉਹ ਕਈ ਟੋਟੇ ਹੋ ਕੇ ਕਿਤੇ ਜਾ ਡਿਗਿਆ ਹੋਵੇਗਾ।
ਉਸ ਨੂੰ ਗਿਰਝਾਂ ਅਤੇ ਕਾਂ ਚਬਾ ਗਏ ਹੋਣਗੇ ॥੧੫॥
ਚੌਪਈ:
ਇਹ ਸੁਣ ਕੇ ਰਾਜਾ ਚੁਪ ਕਰ ਗਿਆ
ਅਤੇ ਆਪਣੇ ਰਾਜ-ਕਾਜ ਵਲ ਧਿਆਨ ਦਿੱਤਾ।
ਰਾਣੀ ਨੇ ਆਪਣਾ ਮਿਤਰ ਬਚਾ ਲਿਆ।
ਉਸ ਮੂਰਖ (ਰਾਜੇ) ਨੂੰ ਇਹ ਚਰਿਤ੍ਰ ਵਿਖਾ ਦਿੱਤਾ ॥੧੬॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੧॥੨੫੯੧॥ ਚਲਦਾ॥
ਚੌਪਈ:
ਪਲਾਊ ਨਾਂ ਦਾ ਇਕ ਦੇਸ ਸੁਣੀਂਦਾ ਸੀ।
(ਉਥੋਂ ਦਾ) ਮੰਗਲ ਦੇਵ ਨਾਂ ਦਾ ਰਾਜਾ ਦਸਿਆ ਜਾਂਦਾ ਸੀ।
ਉਸ ਦੇ (ਘਰ) ਸੁਘਰਿ ਕੁਅਰਿ ਨਾਂ ਦੀ ਚੰਗੀ ਰਾਣੀ ਸੀ।
ਮਾਨੋ (ਉਸ ਵਿਚ) ਜਗਤ ਦੀ ਜੋਤਿ ਸੰਵਾਰੀ ਗਈ ਹੋਵੇ ॥੧॥