(ਕਿਉਂਕਿ) ਗ੍ਰੰਥ ਵੱਧ ਜਾਣ ਤੋਂ ਹਿਰਦੇ ਵਿੱਚ ਡਰਦਾ ਹਾਂ ॥੮੩੩॥
ਦਸ ਹਜ਼ਾਰ ਤੇ ਦਸ ਵਰ੍ਹੇ ਤਕ,
ਅਯੁੱਧਿਆ ਸ਼ਹਿਰ ਦਾ ਸ੍ਰੀ ਰਾਮ ਨੇ ਰਾਜ ਕੀਤਾ।
ਤਦ ਨੂੰ ਕਾਲ ਦੀ ਦਸ਼ਾ ਨੇੜੇ ਆ ਗਈ।
ਸ੍ਰੀ ਰਾਮ ਦੇ ਸਿਰ ਉਤੇ ਮੌਤ ਨੇ ਡੰਕਾ ਵਜਾ ਦਿੱਤਾ ॥੮੩੪॥
ਉਸ (ਕਾਲ) ਨੂੰ ਅਨੇਕ ਤਰ੍ਹਾਂ ਨਾਲ ਨਮਸਕਾਰ ਹੈ,
ਜਿਸ ਨੇ ਸਾਰੇ ਜਗਤ ਨੂੰ ਜਿੱਤ ਕੇ ਆਪਣੇ ਵਸ ਕੀਤਾ ਹੋਇਆ ਹੈ।
ਸਭ ਦੇ ਸਿਰ ਉਤੇ ਉਸ ਦਾ ਡੰਕਾ ਵਜਦਾ ਹੈ।
(ਉਸ ਨੂੰ) ਕੀ ਰਾਜਾ ਅਤੇ ਕੀ ਕੰਗਾਲ ਕੋਈ ਵੀ ਜਿੱਤ ਨਹੀਂ ਸਕਿਆ ॥੮੩੫॥
ਦੋਹਰਾ
ਜਿਹੜੇ ਉਸ (ਕਾਲ) ਦੀ ਸ਼ਰਨੀਂ ਪਏ ਹਨ, (ਉਨ੍ਹਾਂ ਨੂੰ ਉਸ ਨੇ) ਹੱਥ ਦੇ ਕੇ ਬਚਾ ਲਿਆ ਹੈ।
ਉਂਜ ਕ੍ਰਿਸ਼ਨ, ਵਿਸ਼ਣੂ ਤੇ ਰਾਮ ਚੰਦਰ ਆਦਿਕ ਕੋਈ ਵੀ (ਉਸ ਤੋਂ) ਬਚਿਆ ਨਹੀਂ ਹੈ ॥੮੩੬॥
ਚੌਪਈ ਛੰਦ
ਬਹੁਤ ਤਰ੍ਹਾਂ ਨਾਲ ਰਾਜ ਦੇ ਠਾਠ-ਬਾਠ ਕੀਤੇ,
ਦੇਸਾਂ ਦੇ ਰਾਜਿਆਂ ਨੂੰ ਜਿੱਤਿਆ।
(ਨੀਤੀ ਦੇ) ਸਾਮ, ਦਾਮ, ਦੰਡ ਅਤੇ ਭੇਦ ਚੌਹਾਂ ਅੰਗਾਂ ਦੀ
ਵੇਦਾਂ ਅਨੁਸਾਰੀ ਵਿਵਸਥਾ ਦੀ ਪਾਲਣਾ ਕੀਤੀ ॥੮੩੭॥
ਸਾਰੇ ਵਰਨਾਂ ਨੂੰ ਆਪਣੇ-ਆਪਣੇ ਕੰਮਾਂ ਵਿੱਚ ਰੱਖਿਆ।
ਚੌਹਾਂ ਵਰਨਾਂ ਨੂੰ ਚਲਾਈ ਰਖਿਆ।
ਛਤ੍ਰੀ ਬ੍ਰਾਹਮਣਾਂ ਦੀ ਸੇਵਾ ਕਰਦੇ ਸਨ
ਅਤੇ ਵੈਸ਼ ਛਤ੍ਰੀਆਂ ਨੂੰ ਆਪਣਾ ਪੂਜਯ ਸਮਝਦੇ ਸਨ ॥੮੩੮॥
ਸ਼ੂਦਰ ਸਾਰਿਆਂ ਦੀ ਸੇਵਾ ਕਰਦੇ ਸਨ।
ਜਿਥੇ ਕੋਈ (ਕਹਿੰਦਾ) ਉਥੇ ਹੀ ਉਹ ਜਾਂਦੇ ਸਨ।
ਜਿਸ ਤਰ੍ਹਾਂ ਵੇਦ ਦੀ ਆਗਿਆ ਹੁੰਦੀ,