ਸ਼੍ਰੀ ਦਸਮ ਗ੍ਰੰਥ

ਅੰਗ - 282


ਕਹੂੰ ਭੂਤ ਪ੍ਰੇਤ ਭਕੰਤ ॥

ਕਿਤੇ ਭੂਤ-ਪ੍ਰੇਤ ਬੋਲਦੇ ਹਨ

ਸੁ ਕਹੂੰ ਕਮਧ ਉਠੰਤ ॥

ਕਿਤੇ ਧੜ ਉੱਠਦੇ ਹਨ,

ਕਹੂੰ ਨਾਚ ਬੀਰ ਬੈਤਾਲ ॥

ਕਿਤੇ ਬੈਤਾਲ ਬੀਰ ਨੱਚ ਰਹੇ ਹਨ

ਸੋ ਬਮਤ ਡਾਕਣਿ ਜੁਆਲ ॥੭੮੧॥

ਅਤੇ ਕਿਤੇ ਡਾਕਣੀਆਂ ਅੱਗ ਉਗਲ ਰਹੀਆਂ ਹਨ ॥੭੮੧॥

ਰਣ ਘਾਇ ਘਾਏ ਵੀਰ ॥

ਸੂਰਮੇ ਰਣ-ਭੂਮੀ ਵਿੱਚ ਜ਼ਖ਼ਮ ਖਾ ਰਹੇ ਹਨ,

ਸਭ ਸ੍ਰੋਣ ਭੀਗੇ ਚੀਰ ॥

ਸਾਰੇ ਕੱਪੜੇ ਲਹੂ ਨਾਲ ਭਿੱਜ ਗਏ ਹਨ,

ਇਕ ਬੀਰ ਭਾਜਿ ਚਲੰਤ ॥

ਇਕ ਸੂਰਮੇ (ਰਣ ਵਿੱਚੋਂ) ਭੱਜੇ ਜਾਂਦੇ ਹਨ

ਇਕ ਆਨ ਜੁਧ ਜੁਟੰਤ ॥੭੮੨॥

ਅਤੇ ਇਕ ਆ ਕੇ ਯੁੱਧ ਵਿੱਚ ਜੁੱਟ ਗਏ ਹਨ ॥੭੮੨॥

ਇਕ ਐਂਚ ਐਂਚ ਕਮਾਨ ॥

ਇਕ ਕਮਾਨਾਂ ਨੂੰ ਖਿੱਚ-ਖਿੱਚ ਕੇ

ਤਕ ਵੀਰ ਮਾਰਤ ਬਾਨ ॥

ਅਤੇ ਸੂਰਮਿਆਂ ਨੂੰ ਤਕ-ਤਕ ਕੇ ਬਾਣ ਮਾਰਦੇ ਹਨ।

ਇਕ ਭਾਜ ਭਾਜ ਮਰੰਤ ॥

ਇਕ ਭੱਜਦੇ-ਭੱਜਦੇ ਮਰ ਰਹੇ ਹਨ,

ਨਹੀ ਸੁਰਗ ਤਉਨ ਬਸੰਤ ॥੭੮੩॥

ਉਹ ਸੁਅਰਗ ਵਿੱਚ ਨਹੀਂ ਵੱਸ ਸਕਦੇ ॥੭੮੩॥

ਗਜ ਰਾਜ ਬਾਜ ਅਨੇਕ ॥

ਹਾਥੀ ਘੋੜੇ ਅਨੇਕਾਂ ਮਰ ਗਏ,

ਜੁਝੇ ਨ ਬਾਚਾ ਏਕ ॥

ਇਕ ਵੀ ਜਿਊਂਦਾ ਨਹੀਂ ਬਚਿਆ,

ਤਬ ਆਨ ਲੰਕਾ ਨਾਥ ॥

ਤਦ ਫਿਰ ਲੰਕਾ ਦੇ ਰਾਜੇ ਵਿਭੀਸ਼ਣ ਨੇ ਆ ਕੇ

ਜੁਝਯੋ ਸਿਸਨ ਕੇ ਸਾਥ ॥੭੮੪॥

ਬਾਲਕਾਂ ਨਾਲ ਯੁੱਧ ਕੀਤਾ ॥੭੮੪॥

ਬਹੋੜਾ ਛੰਦ ॥

ਬਹੋੜਾ ਛੰਦ

ਲੰਕੇਸ ਕੇ ਉਰ ਮੋ ਤਕ ਬਾਨ ॥

ਸ੍ਰੀ ਰਾਮ ਦੇ ਪੁੱਤਰ (ਲਵ) ਨੇ ਵਿਭੀਸ਼ਣ ਦੇ ਸੀਨੇ ਵਿੱਚ ਤਕ ਕੇ

ਮਾਰਯੋ ਰਾਮ ਸਿਸਤ ਜਿ ਕਾਨ ॥

ਅਤੇ ਸੰਕੋਚ ਛੱਡ ਕੇ ਤੀਰ ਮਾਰਿਆ

ਤਬ ਗਿਰਯੋ ਦਾਨਵ ਸੁ ਭੂਮਿ ਮਧ ॥

ਤਾਂ ਵਿਭੀਸ਼ਣ ਧਰਤੀ ਉੱਤੇ ਡਿੱਗ ਪਿਆ,

ਤਿਹ ਬਿਸੁਧ ਜਾਣ ਨਹੀ ਕੀਯੋ ਬਧ ॥੭੮੫॥

ਪਰ ਬੇਸੁੱਧ ਜਾਣ ਕੇ (ਲਵ ਨੇ) ਉਸ ਨੂੰ ਜਾਨੋ ਨਹੀਂ ਮਾਰਿਆ ॥੭੮੫॥

ਤਬ ਰੁਕਯੋ ਤਾਸ ਸੁਗ੍ਰੀਵ ਆਨ ॥

ਤਦੋਂ ਸੁਗ੍ਰੀਵ ਆ ਕੇ ਉਸ ਨਾਲ ਅੜ ਖੜੋਤਾ (ਤੇ ਕਹਿਣ ਲੱਗਾ-)

ਕਹਾ ਜਾਤ ਬਾਲ ਨਹੀ ਪੈਸ ਜਾਨ ॥

ਹੇ ਬਾਲਕ! ਕਿਥੇ ਜਾਂਦਾ ਹੈਂ ? ਜਾਂ ਨਹੀਂ ਪਾਏਂਗਾ।

ਤਬ ਹਣਯੋ ਬਾਣ ਤਿਹ ਭਾਲ ਤਕ ॥

ਤਦੋਂ (ਲਵ ਨੇ) ਉਸ ਦਾ ਮੱਥਾ ਵੇਖ ਕੇ ਬਾਣ ਮਾਰਿਆ,

ਤਿਹ ਲਗਯੋ ਭਾਲ ਮੋ ਰਹਯੋ ਚਕ ॥੭੮੬॥

ਜੋ ਉਸ ਦੇ ਮੱਥੇ ਵਿੱਚ ਲੱਗਾ ਅਤੇ (ਉਹ) ਹੱਕਾ-ਬੱਕਾ ਰਹਿ ਗਿਆ ॥੭੮੬॥

ਚਪ ਚਲੀ ਸੈਣ ਕਪਣੀ ਸੁ ਕ੍ਰੁਧ ॥

ਬੰਦਰਾਂ ਦੀ ਸੈਨਾ ਕ੍ਰੋਧਵਾਨ ਹੋ (ਉਸੇ ਵੇਲੇ) ਚਿੜ੍ਹ ਕੇ ਚਲ ਪਈ,

ਨਲ ਨੀਲ ਹਨੂ ਅੰਗਦ ਸੁ ਜੁਧ ॥

(ਜਿਸ ਵਿੱਚ) ਨਲ, ਨੀਲ, ਹਨੂਮਾਨ ਅਤੇ ਅੰਗਦ ਆਦਿ ਯੋਧੇ ਸਨ।

ਤਬ ਤੀਨ ਤੀਨ ਲੈ ਬਾਲ ਬਾਨ ॥

ਉਸੇ ਵੇਲੇ ਬਾਲਕਾਂ ਨੇ ਤਿੰਨ-ਤਿੰਨ ਤੀਰ ਲੈ ਕੇ ਕ੍ਰੋਧ ਨਾਲ

ਤਿਹ ਹਣੋ ਭਾਲ ਮੋ ਰੋਸ ਠਾਨ ॥੭੮੭॥

ਉਨ੍ਹਾਂ ਦੇ ਮੱਥੇ ਵਿੱਚ ਮਾਰ ਦਿੱਤੇ ॥੭੮੭॥

ਜੋ ਗਏ ਸੂਰ ਸੋ ਰਹੇ ਖੇਤ ॥

ਜੋ ਸੂਰਮੇ ਗਏ, ਉਹ ਰਣ-ਭੂਮੀ ਵਿੱਚ ਹੀ ਰਹੇ,

ਜੋ ਬਚੇ ਭਾਜ ਤੇ ਹੁਇ ਅਚੇਤ ॥

ਜੋ ਭੱਜ ਗਏ ਜਾਂ ਬੇਹੋਸ਼ ਹੋ ਗਏ, ਉਹੀ ਬਚੇ।

ਤਬ ਤਕਿ ਤਕਿ ਸਿਸ ਕਸਿ ਬਾਣ ॥

ਤਦ ਤਕ-ਤਕ ਕੇ ਬਾਲਕਾਂ ਨੇ ਕਸ-ਕਸ ਕੇ ਤੀਰ ਚਲਾਏ

ਦਲ ਹਤਯੋ ਰਾਘਵੀ ਤਜਿ ਕਾਣਿ ॥੭੮੮॥

ਅਤੇ ਨਿਸੰਗ ਹੋ ਕੇ ਸ੍ਰੀ ਰਾਮ ਦੀ ਸੈਨਾ ਮਾਰ ਦਿੱਤੀ ॥੭੮੮॥

ਅਨੂਪ ਨਰਾਜ ਛੰਦ ॥

ਅਨੂਪ ਨਰਾਜ ਛੰਦ

ਸੁ ਕੋਪਿ ਦੇਖਿ ਕੈ ਬਲੰ ਸੁ ਕ੍ਰੁਧ ਰਾਘਵੀ ਸਿਸੰ ॥

ਬਲਵਾਨਾਂ ਦਾ ਕ੍ਰੋਧ ਦੇਖ ਕੇ ਸ੍ਰੀ ਰਾਮ ਦੇ ਪੁੱਤਰ ਕ੍ਰੋਧਵਾਨ ਹੁੰਦੇ ਹਨ।

ਬਚਿਤ੍ਰ ਚਿਤ੍ਰਤ ਸਰੰ ਬਬਰਖ ਬਰਖਣੋ ਰਣੰ ॥

ਵਿਚਿਤ੍ਰ ਚਿੱਤਰਕਾਰੀ ਵਾਲੇ ਤੀਰਾਂ ਦੀ ਰਣ ਵਿੱਚ ਭਾਰੀ ਬਰਖਾ ਕਰਦੇ ਹਨ,

ਭਭਜਿ ਆਸੁਰੀ ਸੁਤੰ ਉਠੰਤ ਭੇਕਰੀ ਧੁਨੰ ॥

ਰਾਖਸ਼ਾਂ ਦੇ ਪੁੱਤਰ (ਵਿਭੀਸ਼ਣ ਆਦਿ) ਭੱਜ ਰਹੇ ਹਨ ਅਤੇ ਭਿਆਨਕ ਧੁੰਨ ਹੋ ਰਹੀ ਹੈ।

ਭ੍ਰਮੰਤ ਕੁੰਡਲੀ ਕ੍ਰਿਤੰ ਪਪੀੜ ਦਾਰਣੰ ਸਰੰ ॥੭੮੯॥

(ਦੋਵੇਂ ਬਾਲਕ) ਗੋਲ ਘੇਰੇ ਵਿੱਚ ਫਿਰਦੇ ਹਨ ਅਤੇ ਤੀਰਾਂ ਨਾਲ ਸਖਤ ਪੀੜਾਂ ਉਠਦੀਆਂ ਹਨ ॥੭੮੯॥

ਘੁਮੰਤ ਘਾਇਲੋ ਘਣੰ ਤਤਛ ਬਾਣਣੋ ਬਰੰ ॥

ਬਹੁਤੇ ਫੱਟੜ ਘੁੰਮਦੇ ਫਿਰਦੇ ਹਨ ਅਤੇ ਤਿੱਖੇ ਤੀਰਾਂ ਨਾਲ ਵਿੰਨ੍ਹਦੇ ਜਾਂਦੇ ਹਨ।

ਭਭਜ ਕਾਤਰੋ ਕਿਤੰ ਗਜੰਤ ਜੋਧਣੋ ਜੁਧੰ ॥

ਕਿਤਨੇ ਕਾਇਰ ਭੱਜ ਗਏ ਹਨ ਅਤੇ ਯੋਧੇ ਰਣ ਵਿੱਚ ਗੱਜਦੇ ਹਨ।

ਚਲੰਤ ਤੀਛਣੋ ਅਸੰ ਖਿਮੰਤ ਧਾਰ ਉਜਲੰ ॥

ਤਿੱਖੀਆਂ ਤਲਵਾਰਾਂ ਚੱਲਦੀਆਂ ਹਨ ਅਤੇ ਚਿੱਟੀਆਂ ਧਾਰਾਂ ਚਮਕਦੀਆਂ ਹਨ।

ਪਪਾਤ ਅੰਗਦ ਕੇਸਰੀ ਹਨੂ ਵ ਸੁਗ੍ਰਿਵੰ ਬਲੰ ॥੭੯੦॥

ਅੰਗਦ, ਕੇਸਰੀ, ਹਨੂਮਾਨ, ਸੁਗ੍ਰੀਵ ਆਦਿ ਬਹਾਦਰ ਡਿੱਗ ਪਏ ਹਨ ॥੭੯੦॥

ਗਿਰੰਤ ਆਮੁਰੰ ਰਣੰ ਭਭਰਮ ਆਸੁਰੀ ਸਿਸੰ ॥

(ਇਸ ਤਰ੍ਹਾਂ ਸੂਰਮੇ ਡਿੱਗੇ ਪਏ ਹਨ) ਮਾਨੋ ਹਵਾ ਦੇ ਜ਼ੋਰ ਨਾਲ ਬ੍ਰਿਛ ਧਰਤੀ ਉੱਤੇ ਡਿੱਗੇ ਪਏ ਹਨ।

ਤਜੰਤ ਸੁਆਮਣੋ ਘਰੰ ਭਜੰਤ ਪ੍ਰਾਨ ਲੇ ਭਟੰ ॥

ਧੂੜੀ ਨਾਲ ਬਹੁਤ ਭਰੇ ਹੋਏ ਹਨ ਅਤੇ ਮੂੰਹਾਂ ਤੋਂ ਲਹੂ ਦੀਆਂ ਉਲਟੀਆਂ ਕਰ ਰਹੇ ਹਨ।

ਉਠੰਤ ਅੰਧ ਧੁੰਧਣੋ ਕਬੰਧ ਬੰਧਤੰ ਕਟੰ ॥

ਆਕਾਸ਼ ਵਿੱਚ ਚੁੜੇਲਾਂ ਚੀਖਦੀਆਂ ਹਨ ਅਤੇ ਧਰਤੀ ਉੱਤੇ ਗਿਦੜੀਆਂ ਫਿਰਦੀਆਂ ਹਨ।

ਲਗੰਤ ਬਾਣਾਣੋ ਬਰੰ ਗਿਰੰਤ ਭੂਮਿ ਅਹਵਯੰ ॥੭੯੧॥

ਭੂਤ ਤੇ ਪ੍ਰੇਤ ਬੋਲ ਰਹੇ ਹਨ ਅਤੇ ਡਾਕਣੀਆਂ ਡਕਾਰਦੀਆਂ ਫਿਰਦੀਆਂ ਹਨ ॥੭੯੨॥

ਪਪਾਤ ਬ੍ਰਿਛਣੰ ਧਰੰ ਬਬੇਗ ਮਾਰ ਤੁਜਣੰ ॥

ਮੁਖੀ ਯੋਧੇ ਧਰਤੀ ਉੱਤੇ ਪਰਬਤਾਂ ਵਾਂਗ ਧੜਾ-ਧੜ ਡਿੱਗਦੇ ਹਨ।

ਭਰੰਤ ਧੂਰ ਭੂਰਣੰ ਬਮੰਤ ਸ੍ਰੋਣਤੰ ਮੁਖੰ ॥

(ਉਨ੍ਹਾਂ ਦੇ) ਸਰੀਰ ਲਹੂ ਨਾਲ ਗੜੁੱਚ ਹਨ ਅਤੇ (ਰਣ ਵਿੱਚ) ਡਰਾਉਣੀ ਆਵਾਜ਼ ਹੋ ਰਹੀ ਹੈ।


Flag Counter