ਸ਼੍ਰੀ ਦਸਮ ਗ੍ਰੰਥ

ਅੰਗ - 229


ਕੰਠ ਅਭੂਖਨ ਛੰਦ ॥

ਕੰਠ ਅਭੂਖਨ ਛੰਦ

ਜਾਉ ਕਹਾ ਪਗ ਭੇਟ ਕਹਉ ਤੁਹ ॥

ਕਿਥੇ ਜਾਵਾਂ? ਤੁਹਾਡੇ ਚਰਨਾਂ ਨੂੰ ਛੋਹ ਕੇ ਕਹਿੰਦਾ ਹਾਂ, ਹੇ ਰਾਮ!

ਲਾਜ ਨ ਲਾਗਤ ਰਾਮ ਕਹੋ ਮੁਹ ॥

ਮੈਨੂੰ ਦੱਸੋ ਕਿ ਰਾਜ ਕਰਦਿਆਂ (ਮੈਨੂੰ) ਲਾਜ ਨਹੀਂ ਆਏਗੀ?

ਮੈ ਅਤਿ ਦੀਨ ਮਲੀਨ ਬਿਨਾ ਗਤ ॥

ਕਿਉਂਕਿ ਮੈਂ ਅਤਿ ਦੀਨ, ਮਲੀਨ ਅਤੇ ਮਰਿਆਦਾ ਤੋਂ ਬਿਨਾਂ ਹਾਂ।

ਰਾਖ ਲੈ ਰਾਜ ਬਿਖੈ ਚਰਨਾਮ੍ਰਿਤ ॥੨੮੭॥

ਇਸ ਲਈ ਆਪਣੇ ਰਾਜ ਨੂੰ ਲੈ ਕੇ (ਮੈਨੂੰ ਆਪਣੇ) ਚਰਨਾਂ ਵਿੱਚ ਰੱਖ ਲਵੋ ॥੨੮੭॥

ਚਛ ਬਿਹੀਨ ਸੁਪਛ ਜਿਮੰ ਕਰ ॥

ਜਿਸ ਤਰ੍ਹਾਂ ਅੱਖਾਂ ਤੋਂ ਬਿਨਾਂ ਪੰਛੀ (ਡਿੱਗ ਪੈਂਦਾ ਹੈ)

ਤਿਉ ਪ੍ਰਭ ਤੀਰ ਗਿਰਯੋ ਪਗ ਭਰਥਰ ॥

ਉਸੇ ਤਰ੍ਹਾਂ ਸ੍ਰੀ ਰਾਮ ਜੀ ਦੇ ਚਰਨ ਕੋਲ ਭਰਤ ਡਿੱਗ ਪਿਆ।

ਅੰਕ ਰਹੇ ਗਹ ਰਾਮ ਤਿਸੈ ਤਬ ॥

ਰਾਮ ਨੇ ਉਸੇ ਵੇਲੇ (ਉਸ ਨੂੰ) ਫੜ ਕੇ ਗਲੇ ਲਾ ਲਿਆ।

ਰੋਇ ਮਿਲੇ ਲਛਨਾਦਿ ਭਯਾ ਸਭ ॥੨੮੮॥

ਇੰਨੇ ਨੂੰ ਲੱਛਮਣ ਆਦਿ ਸਾਰੇ ਭਰਾ ਰੋ-ਰੋ ਕੇ ਗਲੇ ਲੱਗੇ ॥੨੮੮॥

ਪਾਨਿ ਪੀਆਇ ਜਗਾਇ ਸੁ ਬੀਰਹ ॥

ਪਾਣੀ ਪਿਲਾ ਕੇ (ਸ੍ਰੀ ਰਾਮ ਨੇ ਭਰਤ) ਭਰਾ ਨੂੰ ਸੁਚੇਤ ਕੀਤਾ

ਫੇਰਿ ਕਹਯੋ ਹਸ ਸ੍ਰੀ ਰਘੁਬੀਰਹ ॥

ਅਤੇ ਫਿਰ ਰਾਮ ਨੇ ਹੱਸ ਕੇ ਕਿਹਾ-

ਤ੍ਰਿਯੋਦਸ ਬਰਖ ਗਏ ਫਿਰਿ ਐਹੈ ॥

ਤੇਰ੍ਹਾਂ ਸਾਲ ਬੀਤਣ ਤੇ ਅਸੀਂ ਪਰਤ ਆਵਾਂਗੇ।

ਜਾਹੁ ਹਮੈ ਕਛੁ ਕਾਜ ਕਿਵੈਹੈ ॥੨੮੯॥

(ਹੁਣ ਤੂੰ ਘਰ ਨੂੰ) ਜਾ, ਅਸਾਂ ਬਣ ਵਿੱਚ ਕੁਝ ਕੰਮ ਕਰਨਾ ਹੈ ॥੨੮੯॥

ਚੀਨ ਗਏ ਚਤੁਰਾ ਚਿਤ ਮੋ ਸਭ ॥

ਸਾਰੇ ਚਤੁਰ (ਪੁਰਸ਼) ਚਿੱਤ ਵਿੱਚ ਸਮਝ ਗਏ (ਕਿ) ਰਾਮ ਚੰਦਰ ਦਾ ਬਣ ਵਿੱਚ ਆਣ ਦਾ ਹੋਰ ਹੀ ਉਦੇਸ਼ ਹੈ

ਸ੍ਰੀ ਰਘੁਬੀਰ ਕਹੀ ਅਸ ਕੈ ਜਬ ॥

ਜਦੋਂ ਸ੍ਰੀ ਰਾਮ ਨੇ ਇਸ ਤਰ੍ਹਾਂ ਨਾਲ ਗੱਲ ਕਹੀ।

ਮਾਤ ਸਮੋਧ ਸੁ ਪਾਵਰਿ ਲੀਨੀ ॥

(ਸ੍ਰੀ ਰਾਮ ਵਲੋਂ ਦਿੱਤੇ) ਉੱਚਿਤ ਗਿਆਨ ਤੋਂ ਮਾਤ ਖਾ ਕੇ (ਅਰਥਾਤ ਮੰਨ ਕੇ) (ਭਰਤ ਨੇ ਰਾਮ ਦੀਆਂ) ਖੜਾਵਾਂ ਚੁੱਕ ਲਈਆਂ

ਅਉਰ ਬਸੇ ਪੁਰ ਅਉਧ ਨ ਚੀਨੀ ॥੨੯੦॥

(ਅਤੇ ਮਨ ਵਿੱਚ ਸੰਕਲਪ ਕਰ ਲਿਆ ਕਿ) ਕਿਸੇ ਹੋਰ ਨਗਰ ਵਿੱਚ ਵਸਾਂਗਾ, ਅਯੁੱਧਿਆ ਵਲ ਨਹੀਂ ਝਾਕਾਂਗਾ ॥੨੯੦॥

ਸੀਸ ਜਟਾਨ ਕੋ ਜੂਟ ਧਰੇ ਬਰ ॥

(ਭਰਤ ਨੇ ਸਿਰ) ਉੱਤੇ ਜਟਾਵਾਂ ਦਾ ਸੁੰਦਰ ਜੂੜਾ ਧਾਰ ਲਿਆ

ਰਾਜ ਸਮਾਜ ਦੀਯੋ ਪਊਵਾ ਪਰ ॥

ਅਤੇ ਰਾਜ ਦਾ ਭਾਰ (ਰਾਮ ਦੀਆਂ) ਖੜਾਵਾਂ ਉੱਤੇ ਪਾ ਦਿੱਤਾ।

ਰਾਜ ਕਰੇ ਦਿਨੁ ਹੋਤ ਉਜਿਆਰੈ ॥

ਦਿਨ ਦਾ ਚਾਨਣ ਹੋਣ 'ਤੇ ਭਰਤ ਰਾਜ ਦੇ ਕੰਮ ਕਰਦਾ

ਰੈਨਿ ਭਏ ਰਘੁਰਾਜ ਸੰਭਾਰੈ ॥੨੯੧॥

ਅਤੇ ਰਾਤ ਹੋਣ ਤੋਂ ਰਾਮ ਦਾ ਸਿਮਰਨ ਕਰਦਾ ॥੨੯੧॥

ਜਜਰ ਭਯੋ ਝੁਰ ਝੰਝਰ ਜਿਉ ਤਨ ॥

ਝੂਰ-ਝੂਰ ਕੇ (ਭਰਤ ਦਾ) ਸਰੀਰ ਸੁਕੇ ਹੋਏ ਬ੍ਰਿਛ ਵਾਂਗ ਖੋਖਲਾ ਹੋ ਗਿਆ,

ਰਾਖਤ ਸ੍ਰੀ ਰਘੁਰਾਜ ਬਿਖੈ ਮਨ ॥

ਪਰ ਮਨ ਵਿੱਚ ਸ੍ਰੀ ਰਾਮ ਨੂੰ ਵਸਾਈ ਰਖਿਆ।

ਬੈਰਿਨ ਕੇ ਰਨ ਬਿੰਦ ਨਿਕੰਦਤ ॥

(ਉਹ) ਵੈਰੀਆਂ ਦੇ ਸਮੂਹ ਨੂੰ ਰਣ ਵਿੱਚ ਨਸ਼ਟ ਕਰਦਾ।

ਭਾਖਤ ਕੰਠਿ ਅਭੂਖਨ ਛੰਦਤ ॥੨੯੨॥

ਇਹ ਪ੍ਰਾਪਤੀਆਂ ਉਸ ਦੇ ਗਲੇ ਵਿੱਚ ਗਹਿਣਿਆਂ ਵਾਂਗ ਜਾਪਦੀਆਂ ਸਨ ॥੨੯੨॥

ਝੂਲਾ ਛੰਦ ॥

ਝੂਲਾ ਛੰਦ

ਇਤੈ ਰਾਮ ਰਾਜੰ ॥

(ਬਣ ਵਿੱਚ) ਰਾਜਾ ਰਾਮ

ਕਰੈ ਦੇਵ ਕਾਜੰ ॥

ਦੇਵਤਿਆਂ ਦੇ ਕੰਮ ਕਰਦੇ ਹਨ।

ਧਰੋ ਬਾਨ ਪਾਨੰ ॥

ਹੱਥ ਵਿੱਚ ਧਨੁਸ਼ ਬਾਣ ਧਰਿਆ ਹੋਇਆ ਹੈ

ਭਰੈ ਬੀਰ ਮਾਨੰ ॥੨੯੩॥

ਅਤੇ ਸੂਰਵੀਰਤਾ ਦੇ ਗੌਰਵ ਨਾਲ ਭਰਪੂਰ ਹਨ ॥੨੯੩॥

ਜਹਾ ਸਾਲ ਭਾਰੇ ॥

ਜਿਥੇ ਸਾਲ ਦੇ ਵੱਡੇ ਦਰੱਖਤ ਸਨ

ਦ੍ਰੁਮੰ ਤਾਲ ਨਯਾਰੇ ॥

ਅਤੇ ਵੱਖਰੀ ਤਰ੍ਹਾਂ ਦੇ ਤਾਲ ਦੇ ਬ੍ਰਿਛ ਸਨ,

ਛੁਏ ਸੁਰਗ ਲੋਕੰ ॥

ਜੋ ਆਕਾਸ਼ ਨੂੰ ਛੋਹ ਰਹੇ ਸਨ

ਹਰੈ ਜਾਤ ਸੋਕੰ ॥੨੯੪॥

ਅਤੇ ਸੋਗ ਦੂਰ ਕਰਨ ਵਾਲੇ ਸਨ ॥੨੯੪॥

ਤਹਾ ਰਾਮ ਪੈਠੇ ॥

ਉਸ ਬਣ ਵਿੱਚ ਰਾਮ ਜਾ ਵੜੇ

ਮਹਾਬੀਰ ਐਠੇ ॥

ਜੋ ਬਹੁਤ ਗੌਰਵਸ਼ਾਲੀ ਵੀਰ ਸਨ।

ਲੀਏ ਸੰਗਿ ਸੀਤਾ ॥

(ਉਨ੍ਹਾਂ ਨੇ) ਸੀਤਾ ਨੂੰ ਨਾਲ ਲਿਆ ਹੋਇਆ ਹੈ

ਮਹਾ ਸੁਭ੍ਰ ਗੀਤਾ ॥੨੯੫॥

ਜੋ ਦੈਵੀ ਗੀਤ ਦੇ ਸਮਾਨ ਹੈ ॥੨੯੫॥

ਬਿਧੁੰ ਬਾਕ ਬੈਣੀ ॥

(ਉਹ) ਕੋਇਲ ਵਰਗੇ ਬੋਲ ਵਾਲੀ,

ਮ੍ਰਿਗੀ ਰਾਜ ਨੈਣੀ ॥

ਹਿਰਨ ਵਰਗੀਆਂ ਅੱਖਾਂ ਵਾਲੀ,

ਕਟੰ ਛੀਨ ਦੇ ਸੀ ॥

ਪਤਲੇ ਲੱਕ ਵਾਲੀ

ਪਰੀ ਪਦਮਨੀ ਸੀ ॥੨੯੬॥

ਅਤੇ ਪਰੀ ਜਾਂ ਪਦਮਨੀ ਵਰਗੀ (ਸੁੰਦਰ) ਹੈ ॥੨੯੬॥

ਝੂਲਨਾ ਛੰਦ ॥

ਝੂਲਣਾ ਛੰਦ

ਚੜੈ ਪਾਨ ਬਾਨੀ ਧਰੇ ਸਾਨ ਮਾਨੋ ਚਛਾ ਬਾਨ ਸੋਹੈ ਦੋਊ ਰਾਮ ਰਾਨੀ ॥

ਸੀਤਾ ਦੇ ਦੋਵੇਂ ਨੇਤ੍ਰ ਬਾਣ ਵਾਂਗੂ ਸ਼ੋਭਦੇ ਹਨ, ਮਾਨੋ ਸਾਣ ਤੇ ਤੇਜ਼ ਕੀਤੇ ਹੋਏ ਬਾਣ ਹੋਣ।

ਫਿਰੈ ਖਿਆਲ ਸੋ ਏਕ ਹਵਾਲ ਸੇਤੀ ਛੁਟੇ ਇੰਦ੍ਰ ਸੇਤੀ ਮਨੋ ਇੰਦ੍ਰ ਧਾਨੀ ॥

(ਸੀਤਾ ਆਪਣੇ) ਖ਼ਿਆਲ ਵਿੱਚ ਡੁੱਬੀ ਇੰਜ ਫਿਰ ਰਹੀ ਸੀ ਮਾਨੋ ਇੰਦਰ ਧਾਨੀ ਨੂੰ ਖੁਹਾ ਕੇ ਇੰਦਰ ਫਿਰ ਰਿਹਾ ਹੋਵੇ।

ਮਨੋ ਨਾਗ ਬਾਕੇ ਲਜੀ ਆਬ ਫਾਕੈ ਰੰਗੇ ਰੰਗ ਸੁਹਾਬ ਸੌ ਰਾਮ ਬਾਰੇ ॥

ਸੀਤਾ ਦੀਆਂ (ਜ਼ੁਲਫ਼ਾਂ) ਮਾਨੋ ਕੁੰਡਲਦਾਰ ਸੱਪ ਹੋਣ, (ਹੋਠਾਂ ਨੂੰ ਵੇਖ ਕੇ) ਅੰਬ ਦੀਆਂ ਫਾੜੀਆਂ ਸ਼ਰਮਸਾਰ ਹੁੰਦੀਆਂ ਹਨ। ਹੋਠ ਸੁਰਖ਼ ਰੰਗ ਨਾਲ ਰੰਗੇ ਹੋਏ ਹਨ। (ਸੀਤਾ ਦੇ ਨੈਣਾਂ ਨੂੰ ਵੇਖ ਕੇ)

ਮ੍ਰਿਗਾ ਦੇਖਿ ਮੋਹੇ ਲਖੇ ਮੀਨ ਰੋਹੇ ਜਿਨੈ ਨੈਕ ਚੀਨੇ ਤਿਨੋ ਪ੍ਰਾਨ ਵਾਰੇ ॥੨੯੭॥

ਮ੍ਰਿਗ ਮੋਹਿਤ ਹੁੰਦੇ ਹਨ, ਮੱਛੀ ਵੇਖ ਕੇ ਗੁੱਸਾ ਕਰਦੀ ਹੈ। ਜਿਸ ਨੇ ਰਤਾ ਭਰ ਵੀ (ਉਹ ਨੈਣ) ਦੇਖ ਲਏ, ਉਸ ਨੇ ਪ੍ਰਾਣ ਵਾਰਨੇ ਕਰ ਦਿੱਤੇ ॥੨੯੭॥

ਸੁਨੇ ਕੂਕ ਕੇ ਕੋਕਲਾ ਕੋਪ ਕੀਨੇ ਮੁਖੰ ਦੇਖ ਕੈ ਚੰਦ ਦਾਰੇਰ ਖਾਈ ॥

(ਸੀਤਾ ਦੇ) ਬੋਲਾਂ ਨੂੰ ਸੁਣ ਕੇ, ਕੋਇਲ ਨੇ ਗੁੱਸਾ ਕੀਤਾ ਅਤੇ ਮੁਖ ਨੂੰ ਵੇਖ ਕੇ ਚੰਦ੍ਰਮਾ ਨੇ ਵੱਟ ਖਾਇਆ।


Flag Counter