ਸ਼੍ਰੀ ਦਸਮ ਗ੍ਰੰਥ

ਅੰਗ - 1239


ਬਿਸੁਕਰਮਾ ਕੀ ਜਾਨ ਕੁਮਾਰੀ ॥੧੪॥

ਮਾਨੋ ਵਿਸ਼ਵਕਰਮਾ ਦੀ ਪੁੱਤਰੀ ਹੋਵੇ ॥੧੪॥

ਇਕ ਚਤੁਰਾ ਅਰੁ ਦੁਤਿਯ ਚਿਤੇਰੀ ॥

ਇਕ ਉਹ ਚਾਲਾਕ ਅਤੇ ਦੂਜੇ ਚਿਤੇਰੀ ਸੀ,

ਪ੍ਰਤਿਮਾ ਦੁਤਿਯ ਮਦਨ ਜਨ ਕੇਰੀ ॥

ਮਾਨੋ ਕਾਮ ਦੀ ਹੀ ਦੂਜੀ ਮੂਰਤੀ ਹੋਵੇ।

ਗੋਰ ਬਰਨ ਅਰੁ ਖਾਏ ਪਾਨਾ ॥

(ਉਸ ਦਾ) ਗੋਰਾ ਰੰਗ ਸੀ ਅਤੇ ਪਾਨ ਖਾਂਦੀ ਸੀ।

ਜਾਨੁਕ ਚੜਾ ਚੰਦ ਅਸਮਾਨਾ ॥੧੫॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਆਸਮਾਨ ਵਿਚ ਚੰਦ ਚੜ੍ਹਿਆ ਹੋਵੇ ॥੧੫॥

ਤਾ ਕੇ ਧਾਮ ਚਿਤੇਰਨਿ ਗਈ ॥

(ਉਹ) ਚਿਤੇਰੀ (ਦੂਤੀ) ਉਸ ਦੇ ਘਰ ਗਈ

ਲਿਖਿ ਲ੍ਯਾਵਤ ਪ੍ਰਤਿਮਾ ਤਿਹ ਭਈ ॥

ਅਤੇ ਉਸ ਦਾ ਚਿਤਰ ਬਣਾ ਕੇ ਲੈ ਆਈ।

ਜਬ ਲੈ ਕਰਿ ਕਰ ਸਾਹ ਨਿਹਾਰੀ ॥

ਜਦ ਬਾਦਸ਼ਾਹ ਨੇ ਚਿਤਰ ਨੂੰ ਹੱਥ ਵਿਚ ਲੈ ਕੇ ਵੇਖਿਆ।

ਜਾਨੁਕ ਤਾਨਿ ਕਟਾਰੀ ਮਾਰੀ ॥੧੬॥

(ਇੰਜ ਲਗਿਆ) ਮਾਨੋ (ਕਾਮ ਦੇਵ ਨੇ) ਕਸ ਕੇ ਕਟਾਰ ਮਾਰੀ ਹੋਵੇ ॥੧੬॥

ਸਭ ਸੁਧਿ ਗਈ ਮਤ ਹ੍ਵੈ ਝੂੰਮਾ ॥

(ਉਸ ਦੀ) ਸਭ ਸੁਧ ਬੁਧ ਚਲੀ ਗਈ ਅਤੇ ਮਸਤ ਹੋ ਕੇ ਝੂੰਮਣ ਲਗਾ।

ਘਾਇ ਲਗੇ ਘਾਯਲ ਜਨੁ ਘੂੰਮਾ ॥

(ਇੰਜ ਲਗਦਾ ਸੀ) ਮਾਨੋ ਘਾਉ ਲਗਣ ਤੇ ਘਾਇਲ ਘੁੰਮਦਾ ਹੋਵੇ।

ਤਨ ਕੀ ਰਹੀ ਨ ਤਨਿਕ ਸੰਭਾਰਾ ॥

ਉਸ ਨੂੰ ਸ਼ਰੀਰ ਦੀ ਜ਼ਰਾ ਜਿੰਨੀ ਵੀ ਸੰਭਾਲ ਨਾ ਰਹੀ।

ਜਨੁ ਡਸਿ ਗਯੋ ਨਾਗ ਕੌਡਿਯਾਰਾ ॥੧੭॥

ਮਾਨੋ ਕੌਡੀਆਂ ਵਾਲਾ ਸੱਪ ਡੰਗ ਗਿਆ ਹੋਵੇ ॥੧੭॥

ਇਕ ਦਿਨ ਕਰੀ ਸਾਹ ਮਿਜਮਾਨੀ ॥

ਇਕ ਦਿਨ ਬਾਦਸ਼ਾਹ ਨੇ ਮਿਜਮਾਨੀ (ਪ੍ਰੀਤੀ-ਭੋਜਨ) ਕੀਤਾ

ਸਭ ਪੁਰ ਨਾਰਿ ਧਾਮ ਮਹਿ ਆਨੀ ॥

ਅਤੇ ਨਗਰ ਦੀਆਂ ਸਾਰੀਆਂ ਇਸਤਰੀਆਂ ਨੂੰ ਮਹੱਲ ਵਿਚ ਲਿਆਂਦਾ।

ਸਿਧ ਪਾਲ ਕੀ ਸੁਤਾ ਜਬਾਈ ॥

ਸਿਧ ਪਾਲ ਦੀ ਪੁੱਤਰੀ ਜਦ ਆਈ, (ਤਾਂ ਇੰਜ ਪ੍ਰਤੀਤ ਹੋਇਆ)

ਸਕਲ ਦੀਪ ਜ੍ਯੋਂ ਸਭਾ ਸੁਹਾਈ ॥੧੮॥

ਮਾਨੋ ਸਾਰੀ ਸਭਾ ਵਿਚ ਦੀਪਕ ਸ਼ੁਭਾਇਮਾਨ ਹੋ ਗਿਆ ਹੋਵੇ ॥੧੮॥

ਛਿਦ੍ਰ ਬੀਚ ਕਰਿ ਤਾਹਿ ਨਿਹਾਰਾ ॥

ਇਕ ਮੋਰੀ ਵਿਚੋਂ ਉਸ ਨੂੰ (ਬਾਦਸ਼ਾਹ ਨੇ) ਵੇਖਿਆ,

ਹਜਰਤਿ ਭਯੋ ਤਬੈ ਮਤਵਾਰਾ ॥

ਤਦ ਹੀ ਹਜ਼ਰਤ ਮਤਵਾਲਾ ਹੋ ਗਿਆ।

ਮਨ ਤਰੁਨੀ ਕੇ ਰੂਪ ਬਿਕਾਨ੍ਰਯੋ ॥

(ਉਸ ਦਾ) ਮਨ ਇਸਤਰੀ ਦੇ ਰੂਪ ਉਤੇ ਹੀ ਵਿਕ ਗਿਆ

ਮ੍ਰਿਤਕ ਸੋ ਤਨੁ ਰਹਿਯੋ ਪਛਾਨ੍ਯੋ ॥੧੯॥

ਅਤੇ (ਇਹ) ਸਮਝੋ ਕਿ ਉਸ ਦਾ ਸ਼ਰੀਰ ਲੋਥ ਵਾਂਗ ਹੋ ਗਿਆ ॥੧੯॥

ਹਜਰਤਿ ਸਕਲ ਪਠਾਨ ਬੁਲਾਏ ॥

ਹਜ਼ਰਤ ਨੇ ਸਾਰੇ ਪਠਾਣ ਬੁਲਾ ਲਏ

ਸਿਧ ਪਾਲ ਕੈ ਧਾਮ ਪਠਾਏ ॥

ਅਤੇ ਸਿਧ ਪਾਲ ਦੇ ਘਰ ਭੇਜ ਦਿੱਤੇ।

ਕੈ ਅਪਨੀ ਦੁਹਿਤਾ ਮੁਹਿ ਦੀਜੈ ॥

(ਉਨ੍ਹਾਂ ਰਾਹੀਂ ਇਹ ਕਹਿ ਭੇਜਿਆ ਕਿ) ਜਾਂ ਤਾਂ ਆਪਣੀ ਪੁੱਤਰੀ ਮੈਨੂੰ ਦੇ ਦਿਓ,

ਨਾਤਰ ਮੀਚ ਮੂੰਡ ਪਰ ਲੀਜੈ ॥੨੦॥

ਨਹੀਂ ਤਾਂ ਮੌਤ ਸਿਰ ਉਤੇ ਆਈ ਸਮਝੋ ॥੨੦॥

ਸਕਲ ਪਠਾਨ ਤਵਨ ਕੇ ਗਏ ॥

ਸਾਰੇ ਪਠਾਣ ਉਸ ਦੇ (ਘਰ) ਗਏ।

ਹਜਰਤਿ ਕਹੀ ਸੁ ਭਾਖਤ ਭਏ ॥

ਜੋ ਹਜ਼ਰਤ ਨੇ (ਗੱਲ) ਕਹੀ ਸੀ, ਉਹ ਕਹਿ ਦਿੱਤੀ

ਸਿਧ ਪਾਲ ਧੰਨ ਭਾਗ ਤਿਹਾਰੇ ॥

ਕਿ ਹੇ ਸਿਧ ਪਾਲ! ਤੇਰੇ ਧੰਨਭਾਗ ਹਨ

ਗ੍ਰਿਹ ਆਵਹਿਗੇ ਸਾਹ ਸਵਾਰੇ ॥੨੧॥

(ਕਿਉਂਕਿ) ਬਾਦਸ਼ਾਹ ਦੀ ਸਵਾਰੀ ਤੇਰੇ ਘਰ ਆਵੇਗੀ ॥੨੧॥

ਸਿਧ ਪਾਲ ਐਸੋ ਜਬ ਸੁਨਾ ॥

ਸਿਧ ਪਾਲ ਨੇ ਜਦ ਇਸ ਤਰ੍ਹਾਂ ਸੁਣਿਆ।

ਅਧਿਕ ਦੁਖਿਤ ਹ੍ਵੈ ਮਸਤਕ ਧੁਨਾ ॥

(ਤਦ) ਬਹੁਤ ਦੁਖੀ ਹੋ ਕੇ ਮੱਥੇ ਨੂੰ ਧੁਨਿਆ।

ਦੈਵ ਕਵਨ ਗਤਿ ਕਰੀ ਹਮਾਰੀ ॥

(ਸੋਚਣ ਲਗਾ ਕਿ) ਪਰਮਾਤਮਾ ਨੇ ਮੇਰੀ ਕੀ ਹਾਲਤ ਕਰ ਦਿੱਤੀ ਹੈ।

ਗ੍ਰਿਹ ਅਸਿ ਉਪਜੀ ਸੁਤਾ ਦੁਖਾਰੀ ॥੨੨॥

ਮੇਰੇ ਘਰ ਅਜਿਹੀ ਦੁਖਦਾਇਕ ਪੁੱਤਰੀ ਪੈਦਾ ਹੋਈ ਹੈ ॥੨੨॥

ਜੌ ਨਹਿ ਦੇਤ ਤੁ ਬਿਗਰਤ ਕਾਜਾ ॥

ਜੇ ਨਹੀਂ ਦਿੰਦਾ ਤਾਂ ਕੰਮ ਵਿਗੜਦਾ ਹੈ (ਅਰਥਾਤ ਬਾਦਸ਼ਾਹ ਨਾਰਾਜ਼ ਹੁੰਦਾ ਹੈ)।

ਜਾਤ ਦਏ ਛਤ੍ਰਿਨ ਕੀ ਲਾਜਾ ॥

ਜੇ ਦਿੰਦਾ ਹਾਂ ਤਾਂ ਛਤ੍ਰੀਆਂ ਨੂੰ ਲਾਜ ਲਗਦੀ ਹੈ।

ਮੁਗਲ ਪਠਾਨ ਤੁਰਕ ਘਰ ਮਾਹੀ ॥

(ਕਿਉਂਕਿ) ਮੁਗ਼ਲ, ਪਠਾਣ ਜਾਂ ਤੁਰਕ ਦੇ ਘਰ

ਅਬ ਲਗਿ ਗੀ ਛਤ੍ਰਾਨੀ ਨਾਹੀ ॥੨੩॥

ਅਜੇ ਤਕ (ਕੋਈ) ਛਤ੍ਰਾਣੀ ਨਹੀਂ ਗਈ ॥੨੩॥

ਛਤ੍ਰਿਨ ਕੇ ਅਬ ਲਗੇ ਨ ਭਈ ॥

ਛਤ੍ਰੀਆਂ ਵਿਚ ਅਜੇ ਇਹ ਨਹੀਂ ਹੋਇਆ

ਦੁਹਿਤਾ ਕਾਢਿ ਤੁਰਕ ਕਹ ਦਈ ॥

ਕਿ ਤੁਰਕਾਂ ਨੂੰ (ਘਰੋਂ) ਕਢ ਕੇ ਪੁੱਤਰੀ ਦਿੱਤੀ ਹੋਵੇ।

ਰਜਪੂਤਨ ਕੇ ਹੋਤਹ ਆਈ ॥

ਰਾਜਪੂਤਾਂ ਵਿਚ ਹੁੰਦਾ ਆਇਆ ਹੈ

ਪੁਤ੍ਰੀ ਧਾਮ ਮਲੇਛ ਪਠਾਈ ॥੨੪॥

ਕਿ ਪੁੱਤਰੀਆਂ ਨੂੰ ਮਲੇਛਾਂ (ਦੇ ਘਰ) ਭੇਜਿਆ ਹੈ ॥੨੪॥

ਹਾਡਨ ਏਕ ਦੂਸਰਨ ਖਤ੍ਰੀ ॥

(ਪਰ) ਇਨ੍ਹਾਂ ਇਕ ਹਾਡੀਆਂ ਅਤੇ ਦੂਜੇ ਛਤ੍ਰੀਆਂ ਨੇ

ਤੁਰਕਨ ਕਹ ਇਨ ਦਈ ਨ ਪੁਤ੍ਰੀ ॥

ਤੁਰਕਾਂ ਨੂੰ ਕਦੇ ਆਪਣੀ ਪੁੱਤਰੀ ਨਹੀਂ ਦਿੱਤੀ।

ਜੋ ਛਤ੍ਰੀ ਅਸ ਕਰਮ ਕਮਾਵੈ ॥

ਜੋ ਛਤ੍ਰੀ ਇਸ ਤਰ੍ਹਾਂ ਦਾ ਕਰਮ ਕਰਦਾ ਹੈ,

ਕੁੰਭੀ ਨਰਕ ਦੇਹ ਜੁਤ ਜਾਵੈ ॥੨੫॥

(ਤਾਂ) ਉਹ ਦੇਹ ਸਹਿਤ ਕੁੰਭੀ ਨਰਕ ਵਿਚ ਜਾਂਦਾ ਹੈ ॥੨੫॥

ਜੋ ਨਰ ਤੁਰਕਹਿ ਦੇਤ ਦੁਲਾਰੀ ॥

ਜੋ ਪੁਰਸ਼ ਤੁਰਕਾਂ ਨੂੰ ਧੀ ਦਿੰਦਾ ਹੈ,

ਧ੍ਰਿਗ ਧ੍ਰਿਗ ਜਗ ਤਿਹ ਕਰਤ ਉਚਾਰੀ ॥

ਉਸ ਨੂੰ ਜਗਤ 'ਧ੍ਰਿਗ ਧ੍ਰਿਗ' ਕਹਿੰਦਾ ਹੈ।

ਲੋਕ ਪ੍ਰਲੋਕ ਤਾਹਿ ਕੋ ਜੈਹੈ ॥

ਉਸ (ਛਤ੍ਰੀ) ਦਾ ਲੋਕ ਪਰਲੋਕ (ਦੋਵੇਂ) ਜਾਣਗੇ


Flag Counter