ਸ਼੍ਰੀ ਦਸਮ ਗ੍ਰੰਥ

ਅੰਗ - 1072


ਕਾਜੀ ਮੁਫਤੀ ਸੰਗ ਲੈ ਤਹਾ ਪਹੂਚੀ ਆਇ ॥੮॥

ਕਾਜ਼ੀ ਤੇ ਮੁਫ਼ਤੀ ਨੂੰ ਨਾਲ ਲੈ ਕੇ ਉਥੇ ਆ ਪਹੁੰਚੀ ॥੮॥

ਚੋਰ ਜਾਰ ਕੈ ਸਾਧ ਕਉ ਸਾਹੁ ਕਿਧੋ ਪਾਤਿਸਾਹ ॥

(ਉਹ) ਕੋਈ ਚੋਰ ਹੈ, ਯਾਰ ਹੈ, ਸਾਧ ਹੈ, ਸ਼ਾਹ ਹੈ ਜਾਂ ਬਾਦਸ਼ਾਹ ਹੈ (ਮੈਨੂੰ ਪਤਾ ਨਹੀਂ)।

ਆਪਨ ਹੀ ਚਲਿ ਦੇਖਿਯੈ ਏ ਕਾਜਿਨ ਕੋ ਨਾਹ ॥੯॥

ਹੇ ਸ਼ਿਰੋਮਣੀ ਕਾਜ਼ੀ! ਤੁਸੀਂ ਆਪ ਹੀ ਚਲ ਕੇ ਵੇਖ ਲਵੋ ॥੯॥

ਚੌਪਈ ॥

ਚੌਪਈ:

ਪਤਿ ਤ੍ਰਿਯ ਬਚਨ ਭਾਖਿ ਭਜਿ ਗਏ ॥

ਪਤੀ ਅਤੇ ਪਤਨੀ ਗੱਲ ਕਹਿ ਕੇ ਭਜ ਗਏ

ਹੇਰਤ ਤੇ ਅਕਬਰ ਕਹ ਭਏ ॥

ਅਤੇ ਅਕਬਰ ਨੂੰ ਵੇਖਣ ਲਗੇ।

ਹਜਰਤਿ ਲਜਤ ਬਚਨ ਨਹਿ ਬੋਲੈ ॥

ਬਾਦਸ਼ਾਹ ਸ਼ਰਮ ਦਾ ਮਾਰਿਆ ਬਚਨ ਬੋਲਦਾ ਨਹੀਂ ਸੀ।

ਨ੍ਯਾਇ ਰਹਿਯੋ ਸਿਰ ਆਂਖਿ ਨ ਖੋਲੈ ॥੧੦॥

ਸਿਰ ਨੀਵਾਂ ਕੀਤਾ ਹੋਇਆ ਸੀ ਅਤੇ ਅੱਖ ਖੋਲ੍ਹਦਾ ਨਹੀਂ ਸੀ ॥੧੦॥

ਜੇ ਕੋਈ ਧਾਮ ਕਿਸੀ ਕੇ ਜਾਵੈ ॥

ਜੇ ਕੋਈ (ਵਿਅਕਤੀ) ਕਿਸੇ ਦੇ ਘਰ (ਅਜਿਹੇ ਕੰਮ ਲਈ) ਜਾਵੇ,

ਕ੍ਯੋ ਨਹਿ ਐਸ ਤੁਰਤ ਫਲੁ ਪਾਵੈ ॥

ਤਾਂ ਤੁਰਤ ਅਜਿਹਾ ਕਿਉਂ ਨਾ ਫਲ ਪਾਵੇ।

ਜੇ ਕੋਊ ਪਰ ਨਾਰੀ ਸੋ ਪਾਗੈ ॥

ਜੇ ਕੋਈ ਪਰਾਈ ਇਸਤਰੀ ਵਿਚ ਮਗਨ ਹੋਵੇ

ਪਨਹੀ ਇਹਾ ਨਰਕ ਤਿਹ ਆਗੈ ॥੧੧॥

ਤਾਂ ਇਥੇ ਉਸ ਨੂੰ ਜੁਤੀਆਂ ਪੈਣ ਗੀਆਂ ਅਤੇ ਅਗੇ ਨਰਕ ਮਿਲੇਗੀ ॥੧੧॥

ਜਬ ਇਹ ਭਾਤਿ ਹਜਰਤਿਹਿ ਭਯੋ ॥

ਜਦ ਬਾਦਸ਼ਾਹ ਨਾਲ ਇਸ ਤਰ੍ਹਾਂ ਦੀ (ਘਟਨਾ) ਹੋਈ,

ਬਹੁਰਿ ਕਿਸੂ ਕੇ ਧਾਮ ਨ ਗਯੋ ॥

ਤਾਂ ਫਿਰ ਉਹ ਕਿਸੇ ਦੇ ਘਰ ਨਾ ਗਿਆ।

ਜੈਸਾ ਕਿਯ ਤੈਸਾ ਫਲ ਪਾਯੋ ॥

ਜਿਹੋ ਜਿਹਾ ਕੀਤਾ ਸੀ, ਉਹੋ ਜਿਹਾ ਫਲ ਪ੍ਰਾਪਤ ਕਰ ਲਿਆ

ਦੁਰਾਚਾਰ ਚਿਤ ਤੇ ਬਿਸਰਾਯੋ ॥੧੨॥

ਅਤੇ ਦੁਰਾਚਾਰ ਨੂੰ ਮਨ ਵਿਚੋਂ ਵਿਸਾਰ ਦਿੱਤਾ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੫॥੩੫੫੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੫॥੩੫੫੫॥ ਚਲਦਾ॥

ਦੋਹਰਾ ॥

ਦੋਹਰਾ:

ਮਦ੍ਰ ਦੇਸ ਇਕ ਛਤ੍ਰਜਾ ਅਚਲ ਕਲਾ ਤਿਹ ਨਾਉ ॥

ਮਦ੍ਰ ਦੇਸ਼ ਵਿਚ ਛਤ੍ਰੀ ਦੀ ਧੀ ਸੀ ਜਿਸ ਦਾ ਨਾਮ ਅਚਲ ਕਲਾ ਸੀ।

ਅਧਿਕ ਦਰਬ ਤਾ ਕੇ ਰਹੈ ਬਸਤ ਦਯਾਲ ਪੁਰ ਗਾਉ ॥੧॥

ਉਸ ਪਾਸ ਬਹੁਤ ਧਨ ਸੀ ਅਤੇ ਦਿਆਲਪੁਰ ਪਿੰਡ ਵਿਚ ਰਹਿੰਦੀ ਸੀ ॥੧॥

ਚੌਪਈ ॥

ਚੌਪਈ:

ਰਵਿ ਜਬ ਹੀ ਅਸਤਾਚਲ ਗਏ ॥

ਜਦੋਂ ਸੂਰਜ ਡੁਬ ਗਿਆ

ਪ੍ਰਾਚੀ ਦਿਸਾ ਚੰਦ੍ਰ ਪ੍ਰਗਟਏ ॥

ਅਤੇ ਪੂਰਬ ਦਿਸ਼ਾ ਵਲ ਚੰਦ੍ਰਮਾ ਚੜ੍ਹ ਆਇਆ।

ਜਾਰਿ ਦੀਵਟੈ ਤਸਕਰ ਧਾਏ ॥

ਤਾਂ ਮਸ਼ਾਲਾਂ ('ਦੀਵਟੈ') ਜਗਾ ਕੇ ਚੋਰ ਚਲ ਪਏ

ਤਾ ਕੇ ਤਾਕਿ ਭਵਨ ਕਹ ਆਏ ॥੨॥

ਅਤੇ ਲਭ ਲਭਾ ਕੇ ਉਸ ਦੇ ਘਰ ਵਲ ਆਏ ॥੨॥

ਦੋਹਰਾ ॥

ਦੋਹਰਾ:

ਠਾਢਿ ਭਏ ਤਿਹ ਬਾਲ ਕੇ ਸਿਰ ਪਰ ਖੜਗ ਨਿਕਾਰਿ ॥

ਉਹ ਤਲਵਾਰਾਂ ਕਢ ਕੇ ਉਸ ਇਸਤਰੀ ਦੇ ਸਿਰ ਉਤੇ ਆ ਖੜੋਤੇ।

ਕੈ ਧਨ ਦੇਹਿ ਬਤਾਇ ਕੈ ਨਹ ਤੁਹਿ ਦੇਹਿ ਸੰਘਾਰਿ ॥੩॥

(ਕਹਿਣ ਲਗੇ) ਜਾਂ ਤਾਂ ਧਨ ਦਸ ਦੇ, ਨਹੀਂ ਤਾਂ ਤੈਨੂੰ ਮਾਰ ਦੇਵਾਂਗੇ ॥੩॥

ਚੌਪਈ ॥

ਚੌਪਈ:

ਜਬ ਅਬਲਾ ਐਸੇ ਸੁਨਿ ਪਾਯੋ ॥

ਜਦ ਇਸਤਰੀ ਨੇ ਇਸ ਤਰ੍ਹਾਂ ਸੁਣਿਆ

ਕਛੂਕ ਧਾਮ ਕੋ ਦਰਬੁ ਦਿਖਾਯੋ ॥

ਤਾਂ ਘਰ ਦਾ ਕੁਝ ਕੁ ਧਨ ਵਿਖਾਇਆ।

ਬਹੁਰਿ ਕਹਿਯੋ ਮੈ ਦਰਬੁ ਦਿਖਾਊਾਂ ॥

ਫਿਰ ਕਿਹਾ, ਮੈਂ ਹੋਰ ਧਨ ਵੀ ਵਿਖਾਉਂਦੀ ਹਾਂ

ਜੌ ਮੈ ਦਾਨ ਜੀਵ ਕੋ ਪਾਊਾਂ ॥੪॥

ਜੇ ਮੇਰੀ ਜਾਨ ਬਖ਼ਸ਼ੀ ਕਰ ਦਿਓ ॥੪॥

ਸਵੈਯਾ ॥

ਸਵੈਯਾ:

ਕਾਹੇ ਕੌ ਆਜੁ ਸੰਘਾਰਤ ਮੋ ਕਹ ਸੰਗ ਚਲੋ ਬਹੁ ਮਾਲ ਬਤਾਊ ॥

(ਤੁਸੀਂ) ਮੈਨੂੰ ਅਜ ਕਿਉਂ ਮਾਰਦੇ ਹੋ, ਮੇਰੇ ਨਾਲ ਚਲੋ (ਮੈਂ ਤੁਹਾਨੂੰ) ਬਹੁਤ ਮਾਲ ਦਸਾਂਗੀ।

ਰਾਖਿ ਮਹਾਬਤਿ ਖਾਨ ਗਏ ਸਭ ਹੀ ਇਕ ਬਾਰ ਸੁ ਤੇ ਹਰਿ ਲਯਾਊ ॥

(ਉਸ) ਸਾਰੇ ਮਾਲ ਨੂੰ ਮਹਾਬਤਿ ਖ਼ਾਨ ਰਖ ਕੇ ਗਿਆ ਹੈ, ਉਸ (ਮਾਲ) ਨੂੰ ਇਕੋ ਵਾਰ ਹਰ ਲਿਆਵਾਂਗੀ।

ਪੂਤਨ ਪ੍ਰੋਤਨ ਲੌ ਸਭ ਕੋ ਛਿਨ ਭੀਤਰਿ ਆਜੁ ਦਰਦ੍ਰਿ ਬਹਾਊ ॥

(ਤੁਹਾਡੇ) ਪੁੱਤਰਾਂ ਪੋਤਰਿਆਂ ਤਕ ਸਭ ਦੀ ਗ਼ਰੀਬੀ ਅਜ ਛਿਣ ਭਰ ਵਿਚ ਦੂਰ ਕਰ ਦਿਆਂਗੀ।

ਲੀਜਹੁ ਲੂਟਿ ਸਭੈ ਤੁਮ ਤਾ ਕਹ ਮੈ ਅਪਨੋ ਨਹਿ ਪਾਨ ਛੁਆਊ ॥੫॥

ਉਸ ਸਾਰੇ (ਮਾਲ) ਨੂੰ ਤੁਸੀਂ ਲੁਟ ਲਵੋ, ਮੈਂ ਉਸ ਨੂੰ ਆਪਣਾ ਹੱਥ ਤਕ ਨਹੀਂ ਲਗਾਵਾਂਗੀ ॥੫॥

ਚੌਪਈ ॥

ਚੌਪਈ:

ਸੁਨਤ ਬਚਨ ਤਸਕਰ ਤੇ ਭਏ ॥

(ਇਸਤਰੀ ਦੇ) ਬੋਲ ਸੁਣ ਕੇ ਚੋਰ ਤਿਆਰ ਹੋ ਗਏ।

ਤ੍ਰਿਯ ਕੌ ਸੰਗ ਤਹਾ ਲੈ ਗਏ ॥

ਇਸਤਰੀ ਨੂੰ ਉਥੇ ਨਾਲ ਲੈ ਗਏ।

ਜਹ ਕੋਠਾ ਦਾਰੂ ਕੋ ਭਰਿਯੋ ॥

ਜਿਥੇ ਦਾਰੂ (ਬਾਰੂਦ) ਦਾ ਕੋਠਾ ਭਰਿਆ ਹੋਇਆ ਸੀ,

ਤਹੀ ਜਾਇ ਤਸਕਰਨ ਉਚਰਿਯੋ ॥੬॥

ਉਥੇ ਜਾ ਕੇ ਚੋਰਾਂ ਨੂੰ ਕਿਹਾ ॥੬॥

ਦੋਹਰਾ ॥

ਦੋਹਰਾ:

ਅਗਨਿ ਬਾਨ ਸੋ ਬਾਧਿ ਤ੍ਰਿਯ ਤਹ ਕੌ ਦਈ ਚਲਾਇ ॥

ਇਸਤਰੀ ਨੇ ਬਾਣ ਨਾਲ ਅਗਨੀ ਬੰਨ੍ਹ ਕੇ ਉਧਰ ਨੂੰ ਛਡ ਦਿੱਤਾ।

ਕਾਲ ਸਭਨ ਤਿਨ ਕੋ ਹੁਤੋ ਪਰਿਯੋ ਤਹੀ ਸਰ ਜਾਇ ॥੭॥

ਸਾਰਿਆਂ ਚੋਰਾਂ ਦਾ ਕਾਲ ਰੂਪ ਤੀਰ ਉਥੇ ਜਾ ਪਿਆ ॥੭॥

ਚੌਪਈ ॥

ਚੌਪਈ:

ਤਸਕਰ ਜਾਰਿ ਮਸਾਲੈ ਪਰੇ ॥

ਚੋਰ ਮਸਾਲਾਂ ਜਲਾ ਕੇ ਉਥੇ ਜਾ ਪਏ।


Flag Counter