(ਜਿਸ ਕਰ ਕੇ) ਹੋਸ਼ ਠਿਕਾਣੇ ਨਹੀਂ ਹੈ ॥੫੨੩॥
(ਜਿਨ੍ਹਾਂ ਨੇ) ਕਵਚਾਂ ਨਾਲ (ਤਨ) ਕੱਜੇ ਹੋਏ ਹਨ,
ਪੰਜ (ਪ੍ਰਕਾਰ ਦੇ ਸ਼ਸਤ੍ਰ ਧਾਰਨ) ਕੀਤੇ ਹੋਏ ਹਨ।
ਰਣ-ਭੂਮੀ ਵਿੱਚ ਲੜ ਰਹੇ ਹਨ
ਅਤੇ ਅਚੇਤ ਹੋ ਕੇ ਡਿੱਗੇ ਪਏ ਹਨ ॥੫੨੪॥
ਬਾਂਕੇ ਸੂਰਮਿਆ ਨੇ
ਲੰਕਾ ਘੇਰ ਲਈ ਹੈ
ਅਤੇ ਸ਼ਰਮਿੰਦੀਆਂ ਅੱਖਾਂ ਨਾਲ
ਰਾਖਸ਼ਾਂ ਦੀ ਸੈਨਾ ਭਜ ਗਈ ਹੈ ॥੫੨੫॥
ਸੂਰਮੇ ਡਿੱਗ ਪਏ ਹਨ,
(ਉਨ੍ਹਾਂ ਦੇ) ਮੁਖ (ਲਹੂ ਨਾਲ) ਭਿੱਜੇ ਹੋਏ ਹਨ।
(ਉਨ੍ਹਾਂ ਨੂੰ) ਹੂਰਾਂ ਵਿਆਹ ਰਹੀਆਂ ਹਨ
ਅਤੇ ਉਨ੍ਹਾਂ ਦੀ ਕਾਮਨਾ ਪੂਰੀ ਹੋ ਰਹੀ ਹੈ ॥੫੨੬॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮਾਵਤਾਰ ਦੇ ਕੁੰਭ ਬਧਹਿ ਅਧਿਆਇ ਦੀ ਸਮਾਪਤੀ।
ਹੁਣ ਰਾਵਣ ਦੇ ਯੁੱਧ ਦਾ ਕਥਨ
ਹੋਹਾ ਛੰਦ
(ਦੈਂਤਾਂ ਦੇ) ਰਾਜੇ (ਰਾਵਣ) ਨੇ ਸੁਣਿਆ ਹੈ
ਕਿ ਬੰਦਰ ਜਿੱਤ ਗਏ ਹਨ।
ਉਹ ਚਿੱਤ ਵਿੱਚ ਖਿੱਝ ਗਿਆ
ਅਤੇ (ਆਪਣੇ) ਪੂਰੇ ਬਲ ਨਾਲ ਬੋਲਣ ਲੱਗਿਆਂ (ਬੰਦਰਾਂ ਦਾ ਰਾਜਾ ਜਿੱਤ ਗਿਆ) ॥੫੨੭॥
(ਬੰਦਰਾਂ ਦੁਆਰਾ) ਕਿਲੇ ਦਾ ਘਿਰਨ ਨਾਲ
(ਰਾਵਣ ਦਾ) ਕ੍ਰੋਧ ਵਧ ਗਿਆ ਹੈ।
(ਰਾਵਣ ਦੀਆਂ) ਇਸਤਰੀਆਂ ਭੱਜ ਗਈਆਂ ਹਨ
ਅਤੇ ਭੈ ਨਾਲ ਭਰਮੀਆਂ ਹੋਈਆਂ ਹਨ ॥੫੨੮॥
(ਰਾਵਣ ਦੀਆਂ) ਭੈਭੀਤ ਹੋਣ ਵਾਲੀਆਂ
ਸਾਰੀਆਂ (ਇਸਤਰੀਆਂ) ਭੱਜੀ ਜਾਂਦੀਆਂ ਹਨ।
ਰਾਵਣ ਦੀ ਇਸਤਰੀ (ਮੰਦੋਦਰੀ) ਨੂੰ
ਬੰਦਰਾਂ ਨੇ ਫੜ ਲਿਆ ਹੈ ॥੫੨੯॥
ਹਾਇ-ਹਾਇ ਕਰਦੀ ਹੋਈ
(ਕਹਿਣ ਲੱਗੀ ਕਿ) ਹੇ ਦੇਵ!
(ਜੇ ਕੋਈ) ਅਵੱਗਿਆ ਹੋ ਗਈ ਹੈ
ਤਾਂ ਖਿਮਾ ਕਰ ਦਿਓ ॥੫੩੦॥
(ਰਾਵਣ ਨੇ) ਉਸ (ਮੰਦੋਦਰੀ ਦੀ ਪੁਕਾਰ ਨੂੰ)
ਕੰਨੀਂ ਸੁਣ ਲਿਆ
ਤਾਂ ਹੱਠੀ (ਇਸ ਤਰ੍ਹਾਂ ਉੱਠਿਆ)
ਜਿਵੇਂ ਭੱਠੀ (ਵਿਚੋਂ ਅੱਗ ਦਾ ਲੰਬੂ ਨਿਕਲਦਾ ਹੈ) ॥੫੩੧॥
ਡਟ ਕੇ ਯੋਧੇ (ਰਾਵਣ ਨੇ)
ਤੀਰ ਛੱਡੇ
ਅਤੇ ਬੰਦਰ ਮਾਰ ਦਿੱਤੇ।
(ਸਾਰੀਆਂ) ਦਿਸ਼ਾਵਾਂ (ਤੀਰਾਂ ਨਾਲ) ਭਰ ਗਈਆਂ ॥੫੩੨॥
ਤ੍ਰਿਣਣਿਣ ਛੰਦ (ਨੋਟ-ਇਸ ਨਾਂ ਅਧੀਨ ਲਿਖੇ ਗਏ ਛੰਦਾਂ ਦੇ ਪਹਿਲੇ ਸ਼ਬਦ ਉਂਜ ਤਾਂ ਅਰਥਹੀਣ ਹਨ ਪਰ ਜੰਗ ਦਾ ਜੋਸ਼ ਪੈਦਾ ਕਰਨ ਲਈ ਵਰਤੇ ਗਏ ਹਨ।)
ਤੀਰ ਚੱਲਦੇ ਹਨ,
ਸੂਰਮੇ ਬੋਲਦੇ ਹਨ,
ਢਾਲਾਂ ਵੱਜਦੀਆਂ ਹਨ
ਅਤੇ ਵਿੱਚੋਂ ਅੱਗ ਨਿਕਲਦੀ ਹੈ ॥੫੩੩॥
(ਸਿਰ ਦੇ) ਟੋਪਾਂ ਵਿੱਚ
ਖੜਾਕ ਦੀ ਆਵਾਜ਼ ਹੁੰਦੀ ਹੈ,
(ਸੂਰਮੇ) ਕ੍ਰੋਧ ਕਰਕੇ