ਤਪੀਆਂ ਨੇ ਤਪਸਵੀ ('ਪਉਨਹਾਰੀ')
ਅਤੇ ਸੂਰਮਿਆਂ ਨੇ ਸੂਰਮੇ ਵਜੋਂ ਜਾਣਿਆ ॥੧੦੩॥
ਰਾਤ ਨੇ (ਰਾਮ ਨੂੰ) ਚੰਦ੍ਰਮਾ ਕਰਕੇ ਪਛਾਣਿਆ,
ਦਿਨ ਨੇ ਸੂਰਜ ਰੂਪ ਕਰਕੇ ਮੰਨਿਆ,
ਰਾਣਾਂ ਨੇ ਰੁਦ੍ਰ ਰੂਪ ਜਾਣਿਆ
ਅਤੇ ਦੇਵਤਿਆਂ ਨੇ ਇੰਦਰ ਰੂਪ ਕਰਕੇ ਵੇਖਿਆ ॥੧੦੪॥
ਵੇਦਾਂ ਨੇ ਬ੍ਰਹਮ ਰੂਪ ਕਰਕੇ ਜਾਣਿਆ,
ਪੰਡਿਤਾਂ ਨੇ ਬਿਆਸ ਰੂਪ ਕਰਕੇ ਮੰਨਿਆ,
ਵਿਸ਼ਣੂ ਨੇ 'ਹਰੀ' ਵਜੋਂ ਖਿਆਲ ਕੀਤਾ
ਅਤੇ ਸੀਤਾ ਨੇ ਸੁਆਮੀ ਰੂਪ ਵਿੱਚ ਵੇਖਿਆ ॥੧੦੫॥
ਸੀਤਾ ਨੇ ਰਾਮ ਨੂੰ ਵੇਖਿਆ
ਤੇ ਕਾਮ ਦੇ ਤੀਰ ਨਾਲ ਵਿੰਨ੍ਹੀ ਗਈ
ਅਤੇ ਘੇਰਨੀ ਖਾ ਕੇ ਧਰਤੀ ਉੱਤੇ ਡਿੱਗ ਪਈ,
ਮਾਨੋ ਸ਼ਰਾਬੀ ਨੇ ਘੁਮੇਰੀ ਖਾਧੀ ਹੋਵੇ ॥੧੦੬॥
ਸੁਚੇਤ ਹੋਕੇ (ਫਿਰ) ਇਸ ਤਰ੍ਹਾਂ ਉੱਠੀ
(ਜਿਸ ਤਰ੍ਹਾਂ) ਬਹਾਦਰ ਯੋਧਾ (ਮੂਰਛਾ ਤੋਂ ਉੱਠਦਾ ਹੈ)
ਅਤੇ (ਫਿਰ ਰਾਮ ਵਲ ਇਉਂ) ਅੱਖਾਂ ਟਿਕਾ ਲਈਆਂ
ਜਿਵੇਂ ਚਕੋਰੀ ਚੰਦ੍ਰਮਾ ਵਲ ਅੱਖਾਂ ਜੋੜ ਲੈਂਦੀ ਹੈ ॥੧੦੭॥
(ਸੀਤਾ ਤੇ ਰਾਮ) ਦੋਵੇਂ ਇਕ ਦੂਜੇ ਉੱਤੇ ਮੋਹਿਤ ਹੋ ਗਏ।
ਦੋਹਾਂ ਵਿੱਚੋਂ ਕੋਈ ਵੀ ਟਲਦਾ ਨਹੀਂ ਸੀ।
ਇਸ ਤਰ੍ਹਾਂ (ਇਕ ਦੂਜੇ ਸਾਹਮਣੇ) ਖਲੋਤੇ ਹੋਏ ਸਨ
ਜਿਵੇਂ ਯੁੱਧ ਵਿੱਚ ਸੂਰਮੇ (ਸਾਹਮਣੇ ਡਟਦੇ ਹਨ) ॥੧੦੮॥
(ਸੀਤਾ ਦੇ ਸੁਅੰਬਰ ਦੀ ਸੂਚਨਾ ਦੇਣ ਲਈ ਰਾਜੇ ਜਨਕ ਨੇ) ਕਰੋੜਾਂ ਦੂਤ ਭੇਜੇ ਸਨ
ਜੋ ਪੌਣ ਦੇ ਪੁੱਤਰ (ਹਨੂਮਾਨ) ਵਾਂਗ ਚਲਦੇ ਸਨ।