ਸ਼੍ਰੀ ਦਸਮ ਗ੍ਰੰਥ

ਅੰਗ - 799


ਚੌਪਈ ॥

ਚੌਪਈ:

ਸਚੀਪਤਿਸਣੀ ਇਸਣੀ ਭਾਖੋ ॥

ਪਹਿਲਾਂ 'ਸਚੀ ਪਤਿਸਣੀ ਇਸਣੀ' (ਇੰਦਰ ਦੇ ਪਿਤਾ ਕਸ਼੍ਯਪ ਦੀ ਧਰਤੀ) (ਸ਼ਬਦ) ਕਥਨ ਕਰੋ।

ਮਥਣੀ ਸਬਦ ਅੰਤ ਕੋ ਰਾਖੋ ॥

ਅੰਤ ਵਿਚ 'ਮਥਣੀ' ਸ਼ਬਦ ਰਖੋ।

ਸਕਲ ਤੁਪਕ ਕੇ ਨਾਮ ਲਹੀਜੈ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਦੇਸ ਦੇਸ ਕਰਿ ਪ੍ਰਗਟ ਭਨੀਜੈ ॥੧੨੧੧॥

ਦੇਸ ਦੇਸਾਂਤਰ ਵਿਚ (ਇਸ ਦਾ) ਪ੍ਰਗਟ ਰੂਪ ਵਿਚ ਕਥਨ ਕਰੋ ॥੧੨੧੧॥

ਅੜਿਲ ॥

ਅੜਿਲ:

ਸਕੰਦ੍ਰਨ ਤਾਤਣੀ ਏਸਣੀ ਭਾਖੀਐ ॥

(ਪਹਿਲਾਂ) 'ਸਕੰਦ੍ਰਨ (ਇੰਦਰ) ਤਾਤਣੀ ਏਸਣੀ' (ਸ਼ਬਦ) ਕਥਨ ਕਰੋ।

ਮਥਣੀ ਤਾ ਕੇ ਅੰਤਿ ਸਬਦ ਕੋ ਰਾਖੀਐ ॥

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਰਖੋ।

ਨਾਮ ਤੁਪਕ ਕੇ ਚਿਤ ਮੈ ਚਤਰ ਪਛਾਨੀਐ ॥

(ਇਸ ਨੂੰ) ਚਤੁਰ ਲੋਗ ਤੁਪਕ ਦੇ ਨਾਮ ਵਜੋਂ ਧਾਰਨ ਕਰੋ।

ਹੋ ਬਿਨਾ ਕਪਟ ਤਿਨ ਲਖੋ ਨ ਕਪਟ ਪ੍ਰਮਾਨੀਐ ॥੧੨੧੨॥

(ਇਸ ਦਾ) ਨਿਸ਼ਕਪਟ ਹੋ ਕੇ ਪ੍ਰਮਾਣਿਕ ਪ੍ਰਯੋਗ ਕਰੋ ॥੧੨੧੨॥

ਕਊਸਕੇਸਣੀ ਇਸਣੀ ਪ੍ਰਿਥਮ ਬਖਾਨਿ ਕੈ ॥

ਪਹਿਲਾਂ 'ਕਊਸਕੇਸਣੀ ਇਸਣੀ' (ਇੰਦਰ ਦੇ ਸੁਆਮੀ ਦੀ ਸੈਨਾ) ਕਥਨ ਕਰੋ।

ਮਥਣੀ ਤਾ ਕੇ ਅੰਤ ਸਬਦ ਕੋ ਠਾਨਿ ਕੈ ॥

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਪਹਿਚਾਨੀਐ ॥

(ਇਸ ਨੂੰ) ਸਭ ਚਤੁਰ ਲੋਗੋ! ਤੁਪਕ ਦਾ ਨਾਮ ਸਮਝੋ।

ਹੋ ਕਹੇ ਹਮਾਰੇ ਬਚਨ ਸਤਿ ਕਰਿ ਮਾਨੀਐ ॥੧੨੧੩॥

ਮੇਰੇ ਕਹੇ ਬਚਨ ਨੂੰ ਸਚ ਕਰ ਕੇ ਮੰਨੋ ॥੧੨੧੩॥

ਚੌਪਈ ॥

ਚੌਪਈ:

ਬਾਸਵੇਸਣੀ ਆਦਿ ਭਣਿਜੈ ॥

ਪਹਿਲਾਂ 'ਬਾਸਵੇਸਣੀ' (ਇੰਦਰ ਦੇ ਸੁਆਮੀ ਦੀ ਧਰਤੀ) (ਸ਼ਬਦ) ਕਹੋ।

ਅੰਤਿ ਸਬਦ ਅਰਿਣੀ ਤਿਹ ਦਿਜੈ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਨਾਮ ਤੁਪਕ ਕੇ ਸਭ ਜੀਯ ਜਾਨੋ ॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਧਾਰਨ ਕਰੋ।

ਸੰਕ ਤਿਆਗ ਨਿਰਸੰਕ ਬਖਾਨੋ ॥੧੨੧੪॥

ਸ਼ੰਕਾ ਨੂੰ ਤਿਆਗ ਕੇ ਨਿਸੰਗ ਹੋ ਕੇ ਬਖਾਨ ਕਰੋ ॥੧੨੧੪॥

ਅੜਿਲ ॥

ਅੜਿਲ:

ਬਰਹਾ ਇਸਣੀ ਅਰਿਣੀ ਆਦਿ ਬਖਾਨੀਐ ॥

ਪਹਿਲਾਂ 'ਬਰਹਾ (ਇੰਦਰ) ਇਸਣੀ ਅਰਿਣੀ' ਕਥਨ ਕਰੋ।

ਸਕਲ ਤੁਪਕ ਕੇ ਨਾਮ ਸੁ ਚਿਤ ਮੈ ਜਾਨੀਐ ॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਚਿਤ ਵਿਚ ਜਾਣੋ।

ਸੰਕ ਤਿਆਗਿ ਨਿਰਸੰਕ ਉਚਾਰਨ ਕੀਜੀਐ ॥

ਸ਼ੰਕਾ ਨੂੰ ਤਿਆਗ ਕੇ ਨਿਸੰਗ ਉਚਾਰਨ ਕਰੋ।

ਹੋ ਸਤਿ ਸੁ ਬਚਨ ਹਮਾਰੇ ਮਾਨੇ ਲੀਜੀਐ ॥੧੨੧੫॥

ਮੇਰੇ ਇਹ ਬਚਨ ਸਚ ਕਰ ਕੇ ਮੰਨੋ ॥੧੨੧੫॥

ਦੋਹਰਾ ॥

ਦੋਹਰਾ:

ਮਘਵੇਸਰਣੀ ਇਸਰਣੀ ਪ੍ਰਿਥਮੈ ਪਦਹਿ ਉਚਾਰ ॥

ਪਹਿਲਾਂ 'ਮਘਵੇਸਣਣੀ ਇਸਰਣੀ' ਸ਼ਬਦ ਦਾ ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈਂ ਲੀਜੈ ਸੁਕਬਿ ਸੁ ਧਾਰ ॥੧੨੧੬॥

(ਇਹ) ਤੁਪਕ ਦਾ ਨਾਮ ਬਣਦਾ ਹੈ, ਸਭ ਕਵੀ (ਮਨ ਵਿਚ) ਧਾਰਨ ਕਰ ਲੈਣ ॥੧੨੧੬॥

ਮਾਤਲੇਸਣੀ ਏਸਣੀ ਮਥਣੀ ਅੰਤਿ ਉਚਾਰ ॥

(ਪਹਿਲਾਂ) 'ਮਾਤਲੇਸਣੀ' (ਮਾਤਲ ਦੇ ਸੁਆਮੀ ਇੰਦਰ ਦੀ ਧਰਤੀ) ਸ਼ਬਦ ਕਹੋ, (ਫਿਰ) ਅੰਤ ਤੇ 'ਏਸਣੀ ਮਥਣੀ' (ਸ਼ਬਦ) ਉਚਾਰਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹਿ ਸੁਕਬਿ ਸੁ ਧਾਰ ॥੧੨੧੭॥

(ਇਹ) ਤੁਪਕ ਦਾ ਨਾਮ ਬਣਦਾ ਹੈ। ਕਵੀਓ! (ਇਸ ਨੂੰ) ਧਾਰਨ ਕਰ ਲਵੋ ॥੧੨੧੭॥

ਚੌਪਈ ॥

ਚੌਪਈ:

ਜਿਸਨਏਸਣੀ ਆਦਿ ਭਣਿਜੈ ॥

ਪਹਿਲਾਂ 'ਜਿਸਨ (ਇੰਦਰ) ਏਸਣੀ' (ਸ਼ਬਦ) ਕਥਨ ਕਰੋ।

ਇਸਣੀ ਮਥਣੀ ਅੰਤਿ ਕਹਿਜੈ ॥

(ਫਿਰ) ਅੰਤ ਉਤੇ 'ਇਸਣੀ ਮਥਣੀ' (ਸ਼ਬਦ) ਕਹੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਦੀਜੈ ਤਵਨ ਠਵਰ ਜਹ ਚਹੀਐ ॥੧੨੧੮॥

ਜਿਥੇ ਲੋੜ ਹੋਵੇ, ਉਥੇ ਵਰਤੋ ॥੧੨੧੮॥

ਅੜਿਲ ॥

ਅੜਿਲ:

ਪ੍ਰਿਥਮ ਪੁਰੰਦਰ ਇਸਣੀ ਸਬਦ ਬਖਾਨੀਐ ॥

ਪਹਿਲਾਂ 'ਪੁਰੰਦਰ (ਇੰਦਰ) ਇਸਣੀ' ਸ਼ਬਦ ਬਖਾਨ ਕਰੋ।

ਇਸਣੀ ਮਥਣੀ ਪਦ ਕੋ ਬਹੁਰਿ ਪ੍ਰਮਾਨੀਐ ॥

ਮਗਰੋਂ 'ਇਸਣੀ ਮਥਣੀ' ਪਦ ਨੂੰ ਜੋੜੋ।

ਨਾਮ ਤੁਪਕ ਕੇ ਸਕਲ ਜਾਨ ਜੀਯ ਲੀਜੀਅਹਿ ॥

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।

ਹੋ ਸੰਕ ਤਿਆਗ ਨਿਰਸੰਕ ਉਚਾਰਨ ਕੀਜੀਅਹਿ ॥੧੨੧੯॥

ਸ਼ੰਕਾ ਨੂੰ ਤਿਆਗ ਕੇ ਨਿਸੰਗ ਉਚਾਰਨ ਕਰੋ ॥੧੨੧੯॥

ਬਜ੍ਰਧਰਿਸਣੀ ਅਰਿਣੀ ਆਦਿ ਉਚਾਰੀਐ ॥

ਪਹਿਲਾਂ 'ਬਜ੍ਰ ਧਰਿਸਣੀ ਅਰਿਣੀ' (ਸ਼ਬਦ) ਉਚਾਰੋ।

ਨਾਮ ਤੁਪਕ ਕੇ ਚਿਤ ਮੈ ਚਤੁਰ ਬਿਚਾਰੀਐ ॥

(ਇਸ ਨੂੰ) ਸਾਰੇ ਸੂਝਵਾਨ ਤੁਪਕ ਦਾ ਨਾਮ ਸਮਝੋ।

ਸੰਕ ਤਯਾਗ ਨਿਰਸੰਕ ਹੁਇ ਸਬਦ ਬਖਾਨੀਐ ॥

ਸੰਕਾ ਨੂੰ ਤਿਆਗ ਕੇ ਨਿਸੰਗ ਇਸ ਸ਼ਬਦ ਨੂੰ ਕਹੋ।

ਹੋ ਕਿਸੀ ਸੁਕਬਿ ਕੀ ਕਾਨ ਨ ਮਨ ਮੈ ਆਨੀਐ ॥੧੨੨੦॥

ਕਿਸੇ ਕਵੀ ਵਲੋਂ ਨੁਕਸ ਕਢਣ ਦੀ ਪਰਵਾਹ ਨਾ ਕਰੋ ॥੧੨੨੦॥

ਤੁਰਾਖਾੜ ਪਿਤਣੀ ਇਸਣੀ ਪਦ ਭਾਖੀਐ ॥

ਪਹਿਲਾਂ 'ਤੁਰਾਖਾੜ (ਇੰਦਰ) ਪਿਤਣੀ ਇਸਣੀ' ਪਦ ਕਥਨ ਕਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਰਾਖੀਐ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਰਖੋ।

ਸਕਲ ਤੁਪਕ ਕੇ ਨਾਮ ਹੀਯੈ ਪਹਿਚਾਨੀਅਹਿ ॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਧਾਰਨ ਕਰੋ।

ਹੋ ਚਤੁਰ ਸਭਾ ਕੇ ਬੀਚ ਨਿਸੰਕ ਬਖਾਨੀਅਹਿ ॥੧੨੨੧॥

(ਇਸ ਦਾ) ਵਿਦਵਾਨਾਂ ਦੀ ਸਭਾ ਵਿਚ ਨਿਸੰਗ ਹੋ ਕੇ ਬਖਾਨ ਕਰੋ ॥੧੨੨੧॥

ਇੰਦ੍ਰੇਣੀ ਇੰਦ੍ਰਾਣੀ ਆਦਿ ਬਖਾਨਿ ਕੈ ॥

ਪਹਿਲਾਂ 'ਇੰਦ੍ਰੇਣੀ ਇੰਦ੍ਰਾਣੀ' ਸ਼ਬਦ ਕਹੋ।


Flag Counter