ਨਵਲ ਕੁਮਾਰ ਨੂੰ ਵੇਖ ਕੇ ਉਸ ਦਾ ਜੀ ਲਲਚਾ ਗਿਆ।
ਸਖੀ ਭੇਜ ਕੇ ਉਸ ਨੂੰ ਆਪਣੇ ਘਰ ਬੁਲਾ ਲਿਆ।
ਬਹੁਤ ਪ੍ਰਸੰਨ ਹੋ ਕੇ ਉਸ ਨਾਲ ਰੁਚੀ ਪੂਰਵਕ ਰਮਣ ਕੀਤਾ।
ਪ੍ਰੀਤਮ ਨਾਲ ਕਾਮ ਦੀ ਰੀਤ ਨੂੰ ਬਹੁਤ ਅਧਿਕ ਮਚਾਇਆ ॥੪॥
ਪ੍ਰੀਤਮ ਅਤੇ ਪ੍ਰੀਤਮਾ (ਭੋਗ ਦੁਆਰਾ) ਬਹੁਤ ਸੁਖ ਪ੍ਰਾਪਤ ਕਰ ਕੇ ਆਨੰਦਿਤ ਹੋ ਰਹੇ ਸਨ।
ਉਹ ਸੁੰਦਰ ਅੱਖਾਂ ਨੂੰ ਜੋੜ ਜੋੜ ਕੇ ਮੁਸਕਰਾਉਂਦੇ ਸਨ।
(ਇਕ ਦੂਜੇ ਨਾਲ) ਲਿਪਟ ਰਹੇ ਸਨ ਅਤੇ ਇਕ ਛਿਣ ਲਈ ਵੀ ਨਹੀਂ ਛਡਦੇ ਸਨ
ਅਤੇ ਹੋਠਾਂ ਨੂੰ ਚੂਸਦੇ ਅਤੇ ਕੁਚਾਂ ਨੂੰ ਮਰੋੜਦੇ ਸਨ ॥੫॥
ਉਹ ਚੰਗੀ ਤਰ੍ਹਾਂ ਚੌਰਾਸੀ ਆਸਣ ਕਰਦੇ ਸਨ।
ਕਾਮ ਕਲੋਲ ਕਰ ਕੇ ਬਹੁਤ ਸੁਖ ਪਾਉਂਦੇ ਸਨ।
ਕੋਕ ਸਾਰ ਦੇ ਭੇਦਾਂ ਨੂੰ ਦਸਦੇ ਸਨ
ਅਤੇ ਦੋਵੇਂ (ਇਕ ਦੂਜੇ ਦੀ) ਸੁੰਦਰਤਾ ਨੂੰ ਵੇਖ ਕੇ ਹਸਦੇ ਹੋਏ ਕੁਰਬਾਨ ਜਾਂਦੇ ਸਨ ॥੬॥
ਚੌਪਈ:
ਇਕ ਦਿਨ ਮਿਤਰ ਨੇ (ਰਾਣੀ ਨੂੰ) ਕਿਹਾ,
ਹੇ ਰਾਣੀ! ਮੇਰੀ ਇਕ ਗੱਲ ਸੁਣ।
ਮਤਾਂ ਕਿਤੇ ਤੇਰੇ ਪਤੀ ਨੇ ਆ ਕੇ ਵੇਖ ਲਿਆ,
ਤਾਂ ਕ੍ਰੋਧਿਤ ਹੋ ਕੇ ਦੋਹਾਂ ਨੂੰ ਮਾਰ ਦੇਵੇਗਾ ॥੭॥
ਇਸਤਰੀ ਨੇ ਕਿਹਾ:
ਪਹਿਲਾਂ ਮੈਂ ਸਾਰੀ ਗੱਲ ਰਾਜੇ ਨੂੰ ਦਸਾਂਗੀ।
ਫਿਰ ਨਗਰ ਵਿਚ ਢੰਢੋਰਾ ਪਿਟਵਾਵਾਂਗੀ।
ਫਿਰ ਨਗਾਰਾ ਵਜਾ ਕੇ ਤੈਨੂੰ ਬੁਲਵਾਵਾਂਗੀ
ਅਤੇ ਰੁਚੀ ਪੂਰਵਕ ਕਾਮ ਭੋਗ ਕਰਾਂਗੇ ॥੮॥
ਅੜਿਲ:
ਬਹੁਤ ਅਧਿਕ ਭੋਗ ਕਰ ਕੇ ਮਿਤਰ ਨੂੰ ਉਠਾ ਦਿੱਤਾ (ਅਰਥਾਤ ਭੇਜ ਦਿੱਤਾ)।
ਆਪ ਰਾਜੇ ਨੂੰ ਸਮਝਾ ਕੇ ਗੱਲ ਕਹੀ
ਕਿ ਸ਼ਿਵ ਨੇ ਮੈਨੂੰ ਆ ਕੇ ਕਿਹਾ ਹੈ।
ਉਹ ਹੁਣ ਮੈਂ ਤੁਹਾਡੇ ਕੋਲ ਆ ਕੇ ਕਹਿੰਦੀ ਹਾਂ ॥੯॥
ਚੌਪਈ:
ਜਦ ਇਕ ਸੁਭਾਗਾ ਦਿਨ ਹੋਵੇਗਾ
ਤਾਂ ਮਹਾਦੇਵ ਮੇਰੇ ਘਰ ਆਉਣਗੇ।
ਆਪਣੇ ਹੱਥ ਨਾਲ ਦੁੰਦਭੀ ਵਜਾਉਣਗੇ
(ਜਿਸ ਦੀ) ਧੁਨੀ ਸਾਰੇ ਨਗਰ ਨੂੰ ਸੁਣਾਈ ਦੇਵੇਗੀ ॥੧੦॥
ਜਦ ਤੁਸੀਂ ਅਜਿਹੀ ਧੁਨੀ ਸੁਣ ਲਵੋ
ਤਦ ਉਠ ਕੇ ਮੇਰੇ ਮਹੱਲ ਵਿਚ ਆ ਜਾਣਾ।
(ਇਹ) ਭੇਦ ਕਿਸੇ ਹੋਰ ਨੂੰ ਨਹੀਂ ਦਸਣਾ
ਅਤੇ ਸਮਝ ਲੈਣਾ ਕਿ ਇਸਤਰੀ ਦੇ ਭੋਗ ਦਾ ਸਮਾਂ ਹੋ ਗਿਆ ਹੈ ॥੧੧॥
ਦੋਹਰਾ:
ਹੇ ਸੁਖਧਾਮ ਰਾਜੇ! ਸੁਣੋ। (ਤਦ ਤੁਸੀਂ) ਤੁਰਤ ਆ ਕੇ ਮੇਰੇ ਨਾਲ ਭੋਗ ਕਰਨਾ।
ਪਲਿਆ ਪਲੋਸਿਆ ਪੁੱਤਰ ਹੋਵੇਗਾ (ਅਤੇ ਉਸ ਦਾ) ਨਾਂ ਮੋਹਨ ਰਖਾਂਗੇ ॥੧੨॥
ਇਸ ਤਰ੍ਹਾਂ ਕਹਿ ਕੇ ਰਾਜੇ ਨੂੰ ਘਰ ਤੋਂ ਭੇਜ ਦਿੱਤਾ
ਅਤੇ ਸਖੀ ਭੇਜ ਕੇ ਯਾਰ ਨੂੰ ਕੋਲ ਬੁਲਾ ਲਿਆ ॥੧੩॥
ਚੌਪਈ:
(ਉਸ ਨੇ) ਪ੍ਰੀਤਮ ਨਾਲ ਭੋਗ ਵਿਲਾਸ ਕੀਤਾ
ਅਤੇ ਬੜੇ ਜ਼ੋਰ ਨਾਲ ਦਮਾਮਾ ਵਜਾਇਆ।
ਕੂਕ ਕੂਕ ਕੇ ਸਾਰੇ ਨਗਰ ਨੂੰ ਸੁਣਾ ਦਿੱਤਾ
ਕਿ ਰਾਣੀ ਦੇ ਭੋਗ ਦਾ ਸਮਾਂ ਹੋ ਗਿਆ ਹੈ ॥੧੪॥
ਬੋਲ ਸੁਣ ਕੇ ਰਾਜਾ ਭਜਦਾ ਆਇਆ
ਕਿ ਰਾਣੀ ਦੇ ਭੋਗ ਦਾ ਸਮਾਂ ਹੋ ਗਿਆ ਹੈ।