ਪਹਾੜੀ ਰਾਜੇ ਦੋਹਾਂ ਪਾਸੇ ਭਜਣਗੇ।
ਮੁਖ ਤੋਂ 'ਮਾਰੋ' 'ਮਾਰੋ' ਉਚਾਰਨਗੇ।
ਦੋਹਾਂ ਪਾਸਿਆਂ ਤੋਂ ਹਥਿਆਰ ਚਲਣਗੇ।
ਰਣ-ਭੂਮੀ ਵਿਚ ਬਹੁਤ ਸਾਰੇ ਧਨੁਸ਼ ਅਤੇ ਬਾਣ ਟੁਟਣਗੇ ॥੩੩੦॥
ਹਰਿ ਬੋਲ ਮਨਾ ਛੰਦ:
ਸੂਰਮੇ ਗਜਣਗੇ (ਜਿਨ੍ਹਾਂ ਨੂੰ ਸੁਣ ਕੇ)
ਬਦਲ ਵੀ ਸ਼ਰਮਿੰਦੇ ਹੋਣਗੇ।
(ਦੋਹਾਂ ਪਾਸਿਆਂ ਦੇ) ਦਲ (ਆਪਸ ਵਿਚ) ਜੁਟਣਗੇ।
(ਦੋਹਾਂ ਧਿਰਾਂ ਵਲੋਂ) ਤੀਰ ਛੁਟਣਗੇ ॥੩੩੧॥
ਬਾਣਾਂ ਦੀ ਬਰਖਾ ਹੋਵੇਗੀ।
ਧਨੁਸ਼ਾਂ ਨੂੰ ਕਸਣਗੇ।
ਤਲਵਾਰਾਂ (ਆਪਸ ਵਿਚ) ਵਜਣਗੀਆਂ।
(ਇਸ ਤਰ੍ਹਾਂ) ਰਣ-ਭੂਮੀ ਸਜ ਜਾਵੇਗੀ ॥੩੩੨॥
(ਸੂਰਮੇ) ਧਰਤੀ ਉਤੇ ਡਿਗਣਗੇ।
(ਕਾਇਰ) ਭੈ ਕਰਕੇ (ਪਸੀਨੇ ਨਾਲ) ਭਿਜਣਗੇ।
ਉਠ ਕੇ ਭਜ ਜਾਣਗੇ।
ਸ਼ਰਮਸਾਰ ਨਹੀਂ ਹੋਣਗੇ ॥੩੩੩॥
(ਸ਼ਿਵ ਦੇ) ਗਣ (ਯੁੱਧ ਨੂੰ) ਵੇਖਣਗੇ।
ਵਿਜੈ-ਪੱਤਰ ਲਿਖਣਗੇ।
ਯਸ਼ ਨੂੰ ਗਾਉਣਗੇ।
ਮੁਸਕਰਾਉਣਗੇ ॥੩੩੪॥
ਪ੍ਰਣ ਨੂੰ ਨਿਭਾਉਣਗੇ।
ਧੂੜ ਵਿਚ ਧੂਸਰਿਤ ਹੋਣਗੇ।
ਰਣ-ਭੂਮੀ ਵਿਚ ਡਟਣਗੇ।