ਤਾਂ ਉਸ ਦੀ ਨਾਭੀ ਉਤੇ ਆਪਣਾ ਹੱਥ ਰਖਿਆ
ਅਤੇ ਫਿਰ 'ਪਦ ਪੰਕਜ' (ਚਰਨ ਕਮਲਾਂ) ਨੂੰ ਹੱਥ ਲਗਾਇਆ।
ਮੂੰਹੋਂ ਕੁਝ ਨਾ ਕਿਹਾ ਅਤੇ ਘਰ ਨੂੰ ਚਲੀ ਗਈ ॥੬॥
ਉਸ ਨੇ ਦੋ ਘੜੀਆਂ ਪਏ ਹੋਏ ਬਿਤਾਈਆਂ।
ਰਾਜ ਕੁਮਾਰ ਨੂੰ ਫਿਰ ਹੋਸ਼ ਆਈ।
'ਹਾਇ ਹਾਇ' ਸ਼ਬਦ ਰਟਦਾ ਹੋਇਆ ਘਰ ਨੂੰ ਗਿਆ
ਅਤੇ ਖਾਣਾ ਪੀਣਾ ਉਦੋਂ ਤੋਂ ਛਡ ਦਿੱਤਾ ॥੭॥
ਉਹ ਰਾਜ ਕੁਮਾਰੀ ਅਤੇ ਰਾਜ ਕੁਮਾਰ
ਦੋਵੇਂ ਨਰ-ਨਾਰੀ ਵਿਯੋਗੀ ਹੋ ਗਏ।
ਜੋ ਹਾਵ ਭਾਵ ਦੋਹਾਂ ਵਿਚ ਹੋਏ,
ਉਹ ਮੈਂ ਕਵਿਤਾ ਵਿਚ ਕਹੇ ਹਨ ॥੮॥
ਸਵੈਯਾ:
ਉਧਰ ਉਸ ਨੇ ਕੇਸਰ ਦਾ ਟਿਕਾ ਨਾ ਲਗਾਇਆ ਅਤੇ ਇਧਰ ਉਸ ਨੇ ਮਾਂਗ ਵਿਚ ਸੰਧੂਰ ਨਾ ਭਰਿਆ।
(ਉਸ ਨੇ) ਸਭ ਦਾ ਡਰ ਛਡ ਦਿੱਤਾ ਅਤੇ ਇਧਰ ਇਸ ਨੇ ਸਭ ਦੀ ਲਾਜ ਮਰਯਾਦਾ ਭੁਲਾ ਦਿੱਤੀ।
(ਰਾਜੇ ਨੇ) ਉਸ ਨੂੰ ਵੇਖਣ ਨਾਲ ਹੀ ਹਾਰ ਪਾਣੇ ਛਡ ਦਿੱਤੇ ਅਤੇ ਇਸਤਰੀ ਬਹੁਤ ਵਾਰ 'ਹਾਇ ਹਾਇ' ਕਰ ਕੇ ਥਕ ਗਈ।
ਹੇ ਪ੍ਰੀਤਮ! ਤੁਸੀਂ ਉਸ ਲਈ ਖਾਣਾ ਪੀਣਾ ਛਡ ਦਿੱਤਾ ਹੈ ਅਤੇ (ਉਸ) ਪਿਆਰੀ ਨੇ ਤੁਹਾਡੇ ਲਈ ਪ੍ਰਾਣ ਤਿਆਗ ਦੇਣ (ਦਾ ਮਨ ਬਣਾ ਲਿਆ ਹੈ) ॥੯॥
ਚੌਪਈ:
ਉਧਰ ਰਾਜ ਕੁਮਾਰ ਨੂੰ ਕੁਝ ਚੰਗਾ ਨਾ ਲਗਦਾ
ਅਤੇ 'ਹਾਇ ਹਾਇ' ਕਰਦਾ ਦਿਨ ਬਿਤਾ ਦਿੰਦਾ।
ਨਾ ਅੰਨ ਖਾਂਦਾ ਅਤੇ ਨਾ ਪਾਣੀ ਪੀਂਦਾ।
ਉਸ ਦਾ ਇਕ ਮਿਤਰ ਸੀ ਜਿਸ ਨੇ ਇਹ ਗੱਲ ਸਮਝ ਲਈ ਸੀ ॥੧੦॥
ਰਾਜ ਕੁਮਾਰ ਨੇ ਮਨ ਦੀ ਸਾਰੀ ਬਿਰਥਾ ਉਸ ਨੂੰ ਦਸ ਦਿੱਤੀ
ਕਿ ਇਕ ਇਸਤਰੀ ਮੈਨੂੰ ਦੀਦਾਰ ਦੇ ਗਈ ਹੈ।
ਉਸ ਨੇ ਮੇਰੀ ਨਾਭੀ (ਧੁੰਨੀ) ਅਤੇ ਪੈਰਾਂ ਉਤੇ ਹੱਥ ਲਗਾਇਆ।
ਫਿਰ ਪਤਾ ਨਾ ਲਗਾ ਕਿ ਉਹ ਕਿਥੇ ਗਈ ਅਤੇ ਕੌਣ ਸੀ ॥੧੧॥
ਉਸ (ਰਾਜ ਕੁਮਾਰ) ਦੀ ਗੱਲ ਉਸ (ਮਿਤਰ) ਨੇ ਨਾ ਸਮਝੀ
ਕਿ ਇਸ ਕੁੰਵਰ ਨੇ ਮੈਨੂੰ ਕੀ ਕਿਹਾ ਹੈ।
ਸਾਰੇ ਬੰਦੇ ਉਸ ਨੂੰ ਪੁਛ ਪੁਛ ਕੇ ਜਾਂਦੇ,
ਪਰ ਉਸ ਦੇ ਭੇਦ ਨੂੰ ਕੋਈ ਵੀ ਸਮਝ ਨਾ ਸਕਦਾ ॥੧੨॥
ਉਸ ਦਾ ਇਕ ਛਤ੍ਰੀ ('ਖਤਰੇਟਾ') ਮਿਤਰ ਸੀ
ਜੋ ਇਸ਼ਕ ਮੁਸ਼ਕ ਵਿਚ ਭਿਜਿਆ ਹੋਇਆ ਸੀ।
ਕੁੰਵਰ ਨੇ ਉਸ ਨੂੰ ਆਪਣੀ ਬਿਰਥਾ ਸੁਣਾਈ।
(ਉਹ) ਗੱਲ ਸੁਣਦਿਆਂ ਹੀ ਸਭ ਕੁਝ ਸਮਝ ਗਿਆ ॥੧੩॥
ਉਸ ਨੇ ਉਸ ਇਸਤਰੀ ਦਾ ਨਾਂ ਨਾਭ ਮਤੀ ਸਮਝਿਆ
ਜਿਸ ਨੇ ਉਸ ਦੀ ਨਾਭੀ ਨੂੰ ਛੋਹਿਆ ਸੀ।
(ਉਸ ਨੇ) ਨਗਰ ਦਾ ਨਾਂ ਪਦਮਾਵਤੀ ਸਮਝਿਆ,
ਇਸ ਲਈ ਕਿ ਉਸ ਨੇ ਪਦ ਪੰਕਜ (ਚਰਨ ਕਮਲਾਂ) ਨੂੰ ਹੱਥ ਲਾਇਆ ਸੀ ॥੧੪॥
ਉਹ ਦੋਵੇਂ ਉਥੋਂ ਉਠ ਕੇ ਚਲ ਪਏ।
ਉਥੇ ਹੋਰ ਤੀਜਾ ਕੋਈ ਨਾ ਪਹੁੰਚਿਆ।
ਜਿਥੇ ਪਦਮਾਵਤੀ ਨਗਰ ਸੀ,
ਉਥੇ ਨਾਭ ਮਤੀ ਨਾਂ ਦੀ ਸੁੰਦਰੀ ਸੀ ॥੧੫॥
ਉਸ ਦੇ ਨਗਰ ਨੂੰ ਪੁਛਦੇ ਪੁਛਾਂਦੇ
ਪਦਮਾਵਤੀ ਨਗਰ ਦੇ ਨੇੜੇ ਆ ਗਏ।
ਜਿਥੇ ਇਕ ਮਾਲਣ ਹਾਰ ਗੁੰਦ ਰਹੀ ਸੀ,
ਉਥੇ ਕੁੰਵਰ ਸਹਿਤ ਆ ਪਹੁੰਚੇ ॥੧੬॥
ਇਕ ਮੋਹਰ ਮਾਲਣ ਨੂੰ ਦਿੱਤੀ
ਅਤੇ ਉਸ ਤੋਂ ਰਾਜ ਕੁਮਾਰ ਨੇ ਹਾਰ ਗੁੰਦਣ ਲਈ ਲੈ ਲਿਆ।
ਇਕ ਚਿੱਠੀ ਲਿਖ ਕੇ ਉਸ ਵਿਚ ਗੁੰਦ ਦਿੱਤੀ,