ਸ਼੍ਰੀ ਦਸਮ ਗ੍ਰੰਥ

ਅੰਗ - 610


ਅਮਿਤ ਅਰਿ ਘਾਵਹੀਂ ॥

(ਇਸ ਤਰ੍ਹਾਂ ਦੇ) ਅਗਿਣਤ ਵੈਰੀਆਂ ਨੂੰ ਮਾਰ ਕੇ

ਜਗਤ ਜਸੁ ਪਾਵਹੀਂ ॥੫੮੧॥

(ਕਲਕੀ ਨੇ) ਜਗਤ ਵਿਚ ਯਸ਼ ਪਾਇਆ ਹੈ ॥੫੮੧॥

ਅਖੰਡ ਬਾਹੁ ਹੈ ਬਲੀ ॥

(ਕਲਕੀ) ਅਖੰਡ ਬਾਂਹਵਾਂ ਵਾਲੇ ਬਲਵਾਨ ਹਨ

ਸੁਭੰਤ ਜੋਤਿ ਨਿਰਮਲੀ ॥

ਅਤੇ ਨਿਰਮਲ ਜੋਤਿ ਨਾਲ ਸ਼ੋਭਾਇਮਾਨ ਹਨ।

ਸੁ ਹੋਮ ਜਗ ਕੋ ਕਰੈਂ ॥

ਹੋਮ ਅਤੇ ਯੱਗ ਨੂੰ ਕਰਦੇ ਹਨ

ਪਰਮ ਪਾਪ ਕੋ ਹਰੈਂ ॥੫੮੨॥

ਅਤੇ ਵੱਡੇ ਪਾਪਾਂ ਨੂੰ ਹਰਦੇ ਹਨ ॥੫੮੨॥

ਤੋਮਰ ਛੰਦ ॥

ਤੋਮਰ ਛੰਦ:

ਜਗ ਜੀਤਿਓ ਜਬ ਸਰਬ ॥

(ਕਲਕੀ ਨੇ) ਜਦ ਸਾਰਾ ਜਗਤ ਜਿਤ ਲਿਆ,

ਤਬ ਬਾਢਿਓ ਅਤਿ ਗਰਬ ॥

ਤਾਂ (ਉਸ ਦਾ) ਹੰਕਾਰ ਬਹੁਤ ਵਧ ਗਿਆ।

ਦੀਅ ਕਾਲ ਪੁਰਖ ਬਿਸਾਰ ॥

(ਉਸ ਨੇ) ਕਾਲ ਪੁਰਖ ਨੂੰ ਵਿਸਾਰ ਦਿੱਤਾ

ਇਹ ਭਾਤਿ ਕੀਨ ਬਿਚਾਰ ॥੫੮੩॥

ਅਤੇ ਇਸ ਤਰ੍ਹਾਂ ਵਿਚਾਰ ਕਰਨ ਲਗਾ ॥੫੮੩॥

ਬਿਨੁ ਮੋਹਿ ਦੂਸਰ ਨ ਔਰ ॥

ਮੇਰੇ ਤੋਂ ਬਿਨਾ ਹੋਰ ਕੋਈ ਦੂਜੀ (ਸੱਤਾ) ਨਹੀਂ ਹੈ।

ਅਸਿ ਮਾਨ੍ਯੋ ਸਬ ਠਉਰ ॥

ਇਸ ਤਰ੍ਹਾਂ ਸਭ ਥਾਂ ਮੰਨਿਆ ਜਾਣ ਲਗਾ ਹੈ।

ਜਗੁ ਜੀਤਿ ਕੀਨ ਗੁਲਾਮ ॥

(ਮੈਂ) ਜਗਤ ਨੂੰ ਜਿਤ ਕੇ ਆਪਣਾ ਸੇਵਕ ਬਣਾ ਲਿਆ ਹੈ

ਆਪਨ ਜਪਾਯੋ ਨਾਮ ॥੫੮੪॥

ਅਤੇ ਆਪਣਾ ਨਾਮ ਜਪਵਾਉਣ ਲਗਾ ਦਿੱਤਾ ਹੈ ॥੫੮੪॥

ਜਗਿ ਐਸ ਰੀਤਿ ਚਲਾਇ ॥

ਜਗਤ ਵਿਚ ਅਜਿਹੀ ਰੀਤ ਚਲਾ ਦਿੱਤੀ

ਸਿਰ ਅਤ੍ਰ ਪਤ੍ਰ ਫਿਰਾਇ ॥

ਅਤੇ ਸਿਰ ਉਤੇ ਛਤ੍ਰ ਫਿਰਾਉਣਾ ਸ਼ੁਰੂ ਕਰ ਦਿੱਤਾ।

ਸਬ ਲੋਗ ਆਪਨ ਮਾਨ ॥

ਸਾਰਿਆਂ ਲੋਕਾਂ ਨੂੰ ਆਪਣਾ (ਸੇਵਕ) ਮੰਨ ਲਿਆ

ਤਰਿ ਆਂਖਿ ਅਉਰ ਨ ਆਨਿ ॥੫੮੫॥

ਅਤੇ ਹੋਰ ਕਿਸੇ ਨੂੰ (ਆਪਣੀ) ਅੱਖ ਹੇਠ ਨਾ ਲਿਆਂਦਾ ॥੫੮੫॥

ਨਹੀ ਕਾਲ ਪੁਰਖ ਜਪੰਤ ॥

ਕਾਲ ਪੁਰਖ ਨੂੰ ਕੋਈ ਨਹੀਂ ਜਪਦਾ ਹੈ,

ਨਹਿ ਦੇਵਿ ਜਾਪੁ ਭਣੰਤ ॥

ਨਾ ਹੀ ਦੇਵ (ਭਗਵਾਨ) ਦਾ (ਕੋਈ) ਸਿਮਰਨ ਕਰਦਾ ਹੈ।

ਤਬ ਕਾਲ ਦੇਵ ਰਿਸਾਇ ॥

ਤਦ ਕਾਲ ਪੁਰਖ ਨੇ ਕ੍ਰੋਧ ਕੀਤਾ

ਇਕ ਅਉਰ ਪੁਰਖ ਬਨਾਇ ॥੫੮੬॥

ਅਤੇ ਇਕ ਹੋਰ ਪੁਰਖ ਬਣਾ ਦਿੱਤਾ ॥੫੮੬॥

ਰਚਿਅਸੁ ਮਹਿਦੀ ਮੀਰ ॥

(ਉਸ ਨੇ) ਮੀਰ ਮਹਿਦੀ ਰਚ ਦਿੱਤਾ

ਰਿਸਵੰਤ ਹਾਠ ਹਮੀਰ ॥

(ਜੋ) ਬਹੁਤ ਕ੍ਰੋਧਵਾਨ, ਹਠੀ ਅਤੇ ਜ਼ਬਰਦਸਤ ਸੀ।

ਤਿਹ ਤਉਨ ਕੋ ਬਧੁ ਕੀਨ ॥

ਉਸ ਨੇ ਉਸ (ਕਲਕੀ) ਨੂੰ ਕਤਲ ਕੀਤਾ

ਪੁਨਿ ਆਪ ਮੋ ਕੀਅ ਲੀਨ ॥੫੮੭॥

ਅਤੇ ਫਿਰ (ਕਾਲ ਪੁਰਖ ਨੇ) ਆਪਣੇ ਵਿਚ ਮਿਲਾ ਲਿਆ ॥੫੮੭॥

ਜਗ ਜੀਤਿ ਆਪਨ ਕੀਨ ॥

(ਜਿਨ੍ਹਾਂ ਨੇ) ਜਗਤ ਨੂੰ ਜਿਤ ਕੇ ਆਪਣੇ ਅਧੀਨ ਕਰ ਲਿਆ,

ਸਬ ਅੰਤਿ ਕਾਲ ਅਧੀਨ ॥

(ਉਹ) ਸਾਰੇ ਅੰਤ ਵਿਚ ਕਾਲ ਦੇ ਅਧੀਨ ਹੋ ਗਏ (ਮਰ ਗਏ)।

ਇਹ ਭਾਤਿ ਪੂਰਨ ਸੁ ਧਾਰਿ ॥

ਇਸ ਤਰ੍ਹਾਂ ਚੰਗੀ ਤਰ੍ਹਾਂ ਸੁਧਾਰ ਕੇ

ਭਏ ਚੌਬਿਸੇ ਅਵਤਾਰ ॥੫੮੮॥

ਚੌਬੀਸ ਅਵਤਾਰ ਦਾ ਪ੍ਰਸੰਗ ਪੂਰਾ ਹੋਇਆ ॥੫੮੮॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਚਤੁਰ ਬਿਸਤਿ ਕਲਕੀ ਅਵਤਾਰ ਬਰਨਨੰ ਸਮਾਪਤੰ ॥

ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਚੌਬੀਸਵੇਂ ਕਲਕੀ ਅਵਤਾਰ ਦੇ ਵਰਣਨ ਦੀ ਸਮਾਪਤੀ।

ਅਥ ਮਹਿਦੀ ਅਵਤਾਰ ਕਥਨੰ ॥

ਹੁਣ ਮਹਿਦੀ ਅਵਤਾਰ ਦਾ ਕਥਨ

ਤੋਮਰ ਛੰਦ ॥

ਤੋਮਰ ਛੰਦ:

ਇਹ ਭਾਤਿ ਕੈ ਤਿੰਹ ਨਾਸਿ ॥

ਇਸ ਤਰ੍ਹਾਂ ਉਸ ਦਾ ਨਾਸ਼ ਕਰ ਦਿੱਤਾ।

ਕੀਅ ਸਤਿਜੁਗ ਪ੍ਰਕਾਸ ॥

ਸਤਿਯੁਗ ਦਾ ਪ੍ਰਕਾਸ਼ ਕਰ ਦਿੱਤਾ।

ਕਲਿਜੁਗ ਸਰਬ ਬਿਹਾਨ ॥

ਕਲਿਯੁਗ ਸਾਰਾ ਬੀਤ ਗਿਆ।

ਨਿਜੁ ਜੋਤਿ ਜੋਤਿ ਸਮਾਨ ॥੧॥

(ਕਲਕੀ ਅਵਤਾਰ ਦੀ) ਨਿਜ ਜੋਤਿ (ਆਪਣੀ ਮੂਲ) ਜੋਤਿ ਵਿਚ ਲੀਨ ਹੋ ਗਈ ॥੧॥

ਮਹਿਦੀ ਭਰ੍ਯੋ ਤਬ ਗਰਬ ॥

ਤਦ ਮੀਰ ਮਹਿੰਦੀ ਹੰਕਾਰ ਨਾਲ ਭਰ ਗਿਆ,

ਜਗ ਜੀਤਯੋ ਜਬ ਸਰਬ ॥

ਜਦ ਉਸ ਨੇ ਸਾਰਾ ਜਗਤ ਜਿਤ ਲਿਆ।

ਸਿਰਿ ਅਤ੍ਰ ਪਤ੍ਰ ਫਿਰਾਇ ॥

(ਉਸ ਨੇ) ਸਿਰ ਉਤੇ ਛਤ੍ਰ ਫਿਰਾਇਆ

ਜਗ ਜੇਰ ਕੀਨ ਬਨਾਇ ॥੨॥

ਅਤੇ ਜਗਤ ਨੂੰ ਚੰਗੀ ਤਰ੍ਹਾਂ ਆਪਣੇ ਅਧੀਨ ਕਰ ਲਿਆ ॥੨॥

ਬਿਨੁ ਆਪੁ ਜਾਨਿ ਨ ਔਰ ॥

(ਉਸ ਨੇ) ਆਪਣੇ ਤੋਂ ਬਿਨਾ

ਸਬ ਰੂਪ ਅਉ ਸਬ ਠਉਰ ॥

ਸਾਰੇ ਰੂਪਾਂ ਅਤੇ ਸਥਾਨਾਂ ਵਿਚ ਹੋਰ ਕਿਸੇ ਨੂੰ ਵੀ ਨਾ ਜਾਣਿਆ।

ਜਿਨਿ ਏਕ ਦਿਸਟਿ ਨ ਆਨ ॥

ਜਿਸ ਨੇ ਇਕ (ਪ੍ਰਭੂ) ਨੂੰ ਵੀ ਨਜ਼ਰ ਹੇਠਾਂ ਨਾ ਲਿਆਂਦਾ,

ਤਿਸੁ ਲੀਨ ਕਾਲ ਨਿਦਾਨ ॥੩॥

ਅੰਤ ਵਿਚ ਕਾਲ ਨੇ ਉਸ ਨੂੰ ਆਪਣੇ ਵਿਚ ਲੀਨ ਕਰ ਲਿਆ ॥੩॥

ਬਿਨੁ ਏਕ ਦੂਸਰ ਨਾਹਿ ॥

ਸਾਰਿਆਂ ਰੰਗਾਂ ਰੂਪਾਂ ਵਿਚ

ਸਬ ਰੰਗ ਰੂਪਨ ਮਾਹਿ ॥

(ਉਸ) ਇਕ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਹੈ।


Flag Counter