ਸ਼੍ਰੀ ਦਸਮ ਗ੍ਰੰਥ

ਅੰਗ - 756


ਤਾ ਪਾਛੈ ਨਾਇਕ ਪਦ ਡਾਰੋ ॥

ਉਸ ਪਿਛੋਂ 'ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਬਹੁਰੋ ਸੁ ਬਖਾਨੋ ॥

ਫਿਰ 'ਸਤ੍ਰੁ' ਪਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੭੫੮॥

(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੫੮॥

ਮ੍ਰਿਗੀ ਅਨੁਜ ਸਬਦਾਦਿ ਉਚਾਰੋ ॥

ਪਹਿਲਾਂ 'ਮ੍ਰਿਗੀ ਅਨੁਜ' ਸ਼ਬਦ ਦਾ ਉਚਾਰਨ ਕਰੋ।

ਨਾਇਕ ਪਦ ਪਾਛੈ ਦੇ ਡਾਰੋ ॥

ਇਸ ਪਿਛੋਂ 'ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰ ਬਖਾਨੋ ॥

ਫਿਰ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਫੰਗ ਸਭੈ ਜੀਅ ਜਾਨੋ ॥੭੫੯॥

ਸਭ ਲੋਗ ਮਨ ਵਿਚ (ਇਸ ਨੂੰ) ਤੁਫੰਗ ਦਾ ਨਾਮ ਸਮਝੋ ॥੭੫੯॥

ਮ੍ਰਿਗੀ ਰਵਣ ਸਬਦਾਦਿ ਭਣਿਜੈ ॥

ਪਹਿਲਾਂ 'ਮ੍ਰਿਗੀ ਰਵਣ' (ਹਿਰਨ) ਸ਼ਬਦ ਕਥਨ ਕਰੋ।

ਤਾ ਪਾਛੇ ਨਾਇਕ ਪਦ ਦਿਜੈ ॥

ਫਿਰ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੭੬੦॥

ਸਭ ਇਸ ਨੂੰ ਤੁਪਕ ਦਾ ਨਾਮ ਸਮਝੋ ॥੭੬੦॥

ਮ੍ਰਿਗਜਾਇਕ ਪਦ ਆਦਿ ਬਖਾਨੈ ॥

ਪਹਿਲਾਂ 'ਮ੍ਰਿਗਜਾਇਕ' (ਹਿਰਨ ਦਾ ਪੈਦਾ ਕੀਤਾ ਹੋਇਆ ਬੱਚਾ, ਹਿਰਨੋਟਾ) ਸ਼ਬਦ ਕਹੋ।

ਤਾ ਪਾਛੇ ਨਾਇਕ ਪਦ ਠਾਨੈ ॥

ਉਸ ਪਿਛੋਂ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।

ਨਾਮ ਬੰਦੂਕ ਜਾਨ ਜੀਅ ਲਿਜੈ ॥੭੬੧॥

(ਇਸ ਨੂੰ) ਮਨ ਵਿਚ ਬੰਦੂਕ ਦਾ ਨਾਮ ਸਮਝ ਲਵੋ ॥੭੬੧॥

ਦੋਹਰਾ ॥

ਦੋਹਰਾ:

ਆਦਿ ਮ੍ਰਿਗੀਜਾ ਉਚਰਿ ਕੈ ਪਤਿ ਰਿਪੁ ਅੰਤਿ ਉਚਾਰ ॥

ਪਹਿਲਾਂ 'ਮ੍ਰਿਗੀਜਾ' (ਹਿਰਨ) ਉਚਾਰ ਕੇ, ਫਿਰ 'ਪਤਿ ਰਿਪੁ' ਸ਼ਬਦ ਅੰਤ ਵਿਚ ਉਚਾਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਕਬਿ ਸੁ ਧਾਰ ॥੭੬੨॥

(ਇਹ) ਨਾਮ ਤੁਪਕ ਦਾ ਹੈ। ਚੰਗੇ ਕਵੀ ਵਿਚਾਰ ਕਰ ਲੈਣ ॥੭੬੨॥

ਤ੍ਰਿਣਚਰ ਆਦਿ ਉਚਾਰ ਕੈ ਪਤਿ ਅਰਿ ਬਹੁਰਿ ਉਚਾਰ ॥

ਪਹਿਲਾਂ 'ਤ੍ਰਿਣਚਰ' (ਘਾਹ ਚਰਨ ਵਾਲਾ ਪਸ਼ੂ, ਹਿਰਨ) ਸ਼ਬਦ ਉਚਾਰ ਕੇ ਫਿਰ 'ਪਤਿ ਅਰਿ' ਸ਼ਬਦ ਕਹੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਘਰ ਸਵਾਰ ॥੭੬੩॥

(ਇਹ) ਨਾਮ ਤੁਪਕ ਦਾ ਬਣਦਾ ਹੈ। ਸੂਝਵਾਨ ਵਿਚਾਰ ਲੈਣ ॥੭੬੩॥

ਅੜਿਲ ॥

ਅੜਿਲ:

ਤ੍ਰਿਣਚਰ ਪਦ ਕੋ ਆਦਿ ਉਚਾਰਨ ਕੀਜੀਐ ॥

'ਤ੍ਰਿਣਚਰ' ਸ਼ਬਦ ਦਾ ਪਹਿਲਾਂ ਉਚਾਰਨ ਕਰੋ।

ਨਾਥ ਸਬਦ ਕੋ ਤਾ ਕੈ ਪਾਛੈ ਦੀਜੀਐ ॥

ਫਿਰ 'ਨਾਥ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਸਕਲ ਤੁਪਕ ਕੇ ਨਾਮੁ ਸੁ ਚਤੁਰ ਪਛਾਨੀਐ ॥੭੬੪॥

(ਇਹ) ਨਾਮ ਤੁਪਕ ਦਾ ਹੈ। ਸਭ ਸਮਝਦਾਰ ਲੋਗ ਸਮਝ ਲੈਣ ॥੭੬੪॥

ਤ੍ਰਿਣਭਖ ਪਦ ਕੋ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਤ੍ਰਿਣਭਖ' ਦਾ ਉਚਾਰਨ ਕਰੋ।

ਨਾਇਕ ਪਦ ਕੋ ਤਾ ਕੇ ਪਾਛੇ ਦੀਜੀਐ ॥

ਉਸ ਪਿਛੋਂ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਬਿਚਾਰੀਐ ॥੭੬੫॥

ਪ੍ਰਬੀਨੋ! (ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰ ਲਵੋ ॥੭੬੫॥

ਚੌਪਈ ॥

ਚੌਪਈ:

ਤ੍ਰਿਣਹਾ ਪਦ ਕੋ ਆਦਿ ਬਖਾਨੋ ॥

ਪਹਿਲਾਂ 'ਤ੍ਰਿਣਹਾ' (ਘਾਹ ਦਾ ਨਾਸਕ, ਹਿਰਨ) ਨੂੰ ਕਹੋ।

ਤਾ ਪਾਛੈ ਨਾਇਕ ਪਦ ਠਾਨੋ ॥

ਫਿਰ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਉਚਾਰੋ ॥

ਫਿਰ 'ਸਤ੍ਰੁ' ਸ਼ਬਦ ਉਚਾਰਨ ਕਰੋ।

ਨਾਮ ਤੁਪਕ ਕੇ ਸਕਲ ਬਿਚਾਰੋ ॥੭੬੬॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੭੬੬॥

ਅੜਿਲ ॥

ਅੜਿਲ:

ਤ੍ਰਿਣਹਾਤ੍ਰੀ ਕੋ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਤ੍ਰਿਣਹਾਤ੍ਰੀ' (ਹਿਰਨੀ) ਪਦ ਦਾ ਉਚਾਰਨ ਕਰੋ।

ਤਾ ਕੇ ਪਾਛੇ ਨਾਥ ਸਬਦ ਕੋ ਦੀਜੀਐ ॥

ਉਸ ਪਿਛੋਂ 'ਨਾਥ' ਸ਼ਬਦ ਜੋੜੋ।

ਤਾ ਕੇ ਪਾਛੇ ਸਤ੍ਰੁ ਸਬਦ ਕੋ ਠਾਨੀਐ ॥

ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਹੋ ਸਕਲ ਤੁਪਕ ਕੋ ਨਾਮ ਚਤੁਰ ਚਿਤਿ ਜਾਨੀਐ ॥੭੬੭॥

(ਇਹ) ਤੁਪਕ ਦਾ ਨਾਮ ਹੈ। ਸਭ ਸੂਝਵਾਨ ਸਮਝ ਲੈਣ ॥੭੬੭॥

ਤ੍ਰਿਣ ਭਛੀ ਕੋ ਆਦਿ ਬਖਾਨਨ ਕੀਜੀਐ ॥

ਪਹਿਲਾਂ 'ਤ੍ਰਿਣ ਭਛੀ' ਸ਼ਬਦ ਕਹੋ।

ਨਾਇਕ ਪਦ ਕੋ ਤਾ ਕੇ ਪਾਛੇ ਦੀਜੀਐ ॥

ਉਸ ਪਿਛੋਂ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਕਹੀਓ ਬਹੁਰਿ ਸੁਧਾਰਿ ਕੈ ॥

ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਹੋ ਨਾਮ ਤੁਪਕ ਕੇ ਲੀਜਹੁ ਸਕਲ ਬਿਚਾਰ ਕੈ ॥੭੬੮॥

(ਇਸ ਨੂੰ) ਸਾਰੇ ਵਿਚਾਰ ਪੂਰਵਕ ਤੁਪਕ ਦਾ ਨਾਮ ਸਮਝ ਲੈਣ ॥੭੬੮॥

ਤ੍ਰਿਣਹਾ ਰਿਪੁ ਕੋ ਆਦਿ ਬਖਾਨਨ ਕੀਜੀਐ ॥

ਪਹਿਲਾਂ 'ਤ੍ਰਿਣਹਾ ਰਿਪੁ' ਦਾ ਵਰਣਨ ਕਰੋ।

ਨਾਥ ਸਬਦ ਕੋ ਤਾ ਕੇ ਪਾਛੈ ਦੀਜੀਐ ॥

ਉਸ ਪਿਛੋਂ 'ਨਾਥ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਫਿਰ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਨਾਮ ਤੁਪਕ ਕੇ ਸਕਲ ਚਤੁਰ ਪਹਿਚਾਨੀਐ ॥੭੬੯॥

(ਇਸ ਤਰ੍ਹਾਂ) ਤੁਪਕ ਦਾ ਨਾਮ ਬਣ ਜਾਏਗਾ। ਸਾਰੇ ਸੂਝਵਾਨ ਸਮਝ ਲੈਣ ॥੭੬੯॥

ਦੋਹਰਾ ॥

ਦੋਹਰਾ:


Flag Counter