ਉਹ (ਰੁਪਇਆ) ਨਾ ਮਿਲਿਆ ਅਤੇ ਚੁਪ ਹੋ ਗਿਆ ਅਤੇ (ਉਸ ਦੇ) ਭੇਦ ਨੂੰ ਵਿਚਾਰ ਨਾ ਸਕਿਆ ॥੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੫॥੮੦੪॥ ਚਲਦਾ॥
ਦੋਹਰਾ:
ਕਸ਼ਮੀਰ ਵਿਚ ਇਕ ਕਾਜ਼ੀ (ਰਹਿੰਦਾ) ਸੀ। ਉਸ ਦੀ ਇਕ ਇਸਤਰੀ ਸੀ
ਜੋ ਅਨੇਕ ਜੰਤ੍ਰ ਮੰਤ੍ਰ ਅਤੇ ਵਸੀਕਰਨ (ਦੀ ਵਿਧੀ) ਨੂੰ ਜਾਣਦੀ ਸੀ ॥੧॥
ਚੌਪਈ:
ਉਸ ਦੇ ਪਤੀ ਦਾ ਨਾਂ ਅਦਲ ਮੁਹੰਮਦ ਸੀ
ਜੋ ਨਿਆਂ-ਸ਼ਾਸਤ੍ਰ ਵਿਚ ਬਹੁਤ ਨਿਪੁਣ ਸੀ।
ਉਸ ਦੇ ਘਰ ਨੂਰਮ ਬੀਬੀ (ਨਾਂ ਵਾਲੀ) ਇਸਤਰੀ ਸੀ
ਜਿਸ ਨਾਲ ਨਿੱਤ ਬਹੁਤ ਮਰਦ ਰਮਣ ਕਰਦੇ ਸਨ ॥੨॥
ਉਸ ਨੇ ਇਕ ਜੱਟ ਨਾਲ ਰਤੀ-ਕ੍ਰੀੜਾ ਕਰਨ ਦਾ ਮਨ ਬਣਾਇਆ
ਅਤੇ ਕਾਜ਼ੀ ਦੀ ਜ਼ਰਾ ਜਿੰਨੀ ਵੀ ਪਰਵਾਹ ਨਾ ਕੀਤੀ।
(ਉਹ ਜੱਟ ਨਾਲ ਰਮਣ ਕਰ ਰਹੀ ਸੀ ਕਿ) ਉਦੋਂ ਤਕ ਹਜ਼ਰਤ (ਕਾਜ਼ੀ) ਆ ਗਿਆ।
ਉਸ ਨੇ ਮਿਤਰ ਨੂੰ ਬੰਨ੍ਹ ਕੇ ਮੰਜੇ ਹੇਠਾਂ ਲੁਕਾ ਲਿਆ ॥੩॥
ਦੋਹਰਾ:
ਜੱਟ ਨੂੰ ਮੰਜੀ ਹੇਠਾਂ ਬੰਨ੍ਹ ਕੇ ਆਪ ਕੁਰਾਨ ('ਮੁਸਫ') ਵਾਚਣ ਲਗ ਪਈ
ਅਤੇ ਕਾਜ਼ੀ ਨੂੰ ਅੱਖਾਂ ਦੇ ਬਾਣ ਸਾਧ ਕੇ ਮੋਹਿਤ ਕਰ ਲਿਆ ॥੪॥
ਚੌਪਈ:
ਮੰਜੀ ਉਤੇ ਕਾਜ਼ੀ ਨੂੰ ਬਿਠਾਇਆ
ਅਤੇ ਉਸ ਨਾਲ ਕਾਮ-ਕ੍ਰੀੜਾ ਕਰਨ ਲਗੀ।
ਉਸ ਨੇ (ਉਸ ਜੱਟ ਦੀ) ਜ਼ਰਾ ਪਰਵਾਹ ਨਾ ਕੀਤੀ
ਅਤੇ (ਉਧਰ) ਮੂਰਖ (ਜੱਟ) ਚੋਟਾਂ (ਧਕਿਆਂ) ਦੀ ਚਟ ਚਟ ਗਿਣਨ ਲਗਾ ॥੫॥
ਦੋਹਰਾ:
ਕਾਜ਼ੀ ਨਾਲ ਰਤੀ-ਕ੍ਰੀੜਾ ਕਰ ਕੇ ਫਿਰ ਉਠਾ ਦਿੱਤਾ
ਅਤੇ ਮੰਜੀ ਹੇਠੋਂ ਜੱਟ ਨੂੰ ਕਢ ਕੇ ਛਾਤੀ ਨਾਲ ਲਾ ਲਿਆ ॥੬॥
ਚੌਪਈ:
(ਉਹ ਕਹਿਣ ਲਗੀ-) ਹੇ ਮਿਤਰ! ਤੂੰ ਮੇਰੀ ਗੱਲ ਸੁਣ ਲੈ।
ਮੈਂ ਕਾਜ਼ੀ ਨੂੰ ਬਹੁਤ ਮਧੋਲਿਆ ਹੈ।
(ਮੈਂ) ਉਸ ਨੂੰ ਜੁਤੀਆਂ ਨਾਲ ਬਹੁਤ ਮਾਰਿਆ ਹੈ,
ਇਸ ਲਈ ਤੜਾਕ ਦੀ ਬਹੁਤ (ਆਵਾਜ਼) ਹੋ ਰਹੀ ਸੀ ॥੭॥
ਦੋਹਰਾ:
ਜੋ ਉਹ ਜੁਤੀਆਂ ਦੀ ਤੜਾਕ (ਦੀ ਆਵਾਜ਼) ਤੁਹਾਡੇ ਕੰਨ ਵਿਚ ਪੈਂਦੀ ਸੀ,
ਉਦੋਂ ਉਸ ਨੂੰ ਮੈਂ ਬਹੁਤ ਮਾਰਦੀ ਸੀ। ਇਸ (ਗੱਲ) ਨੂੰ ਤੁਸੀਂ ਹਿਰਦੇ ਵਿਚ ਸਚ ਸਮਝ ਲਵੋ ॥੮॥
ਉਸ ਨੇ ਕਿਹਾ ਸਚ ਹੈ, ਮੈਂ ਵੀ ਕੰਨਾਂ ਨਾਲ ਤੜਾਕ (ਦੀ ਆਵਾਜ਼) ਸੁਣੀ ਹੈ।
(ਉਹ ਵੀ) ਸਿਰ ਖੁਰਕਦਾ ਹੋਇਆ ਘਰ ਨੂੰ ਚਲਾ ਗਿਆ ਅਤੇ ਭੇਦ ਨੂੰ ਨਾ ਪਛਾਣ ਸਕਿਆ ॥੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰੇ ਦੇ ਮੰਤ੍ਰੀ ਭੂਪ ਸੰਵਾਦ ਦੇ ੪੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੬॥੮੧੩॥ ਚਲਦਾ॥
ਚੌਪਈ:
ਅਸੀਂ ਇਕ ਕਥਾ ਕੰਨਾਂ ਨਾਲ ਸੁਣੀ ਹੈ
ਕਿ ਹਰਿਯਾਬਾਦ ਵਿਚ ਇਕ ਗੁਣਵਾਨ ਇਸਤਰੀ ਸੀ।
ਬਾਦਲ ਕੁਅਰਿ ਦੇ ਨਾਂ ਨਾਲ ਉਸ ਇਸਤਰੀ ਨੂੰ
ਸਾਰਾ ਸੰਸਾਰ ਜਾਣਦਾ ਸੀ ॥੧॥
ਉਸ ਨੇ ਇਕ ਮੁਗ਼ਲ ਨੂੰ ਘਰ ਬੁਲਾਇਆ
ਅਤੇ ਉਸ ਨੂੰ ਚੰਗਾ ਭੋਜਨ ਖੁਆਇਆ।
ਉਸ (ਮੁਗ਼ਲ ਨੇ ਇਸਤਰੀ ਨਾਲ) ਭੋਗ ਕਰਨ ਲਈ ਹੱਥ ਵਧਾਇਆ,
ਤਾਂ ਇਸਤਰੀ ਉਸ ਨੂੰ ਜੁਤੀਆਂ ਮਾਰਨ ਲਗੀ ਗਈ ॥੨॥
ਮੁਗ਼ਲ ਨੂੰ ਕੁਟਾਪਾ ਚੜ੍ਹਾ ਕੇ ਕੂਕਦੀ ਹੋਈ ਇਸ ਤਰ੍ਹਾਂ ਦੌੜੀ
ਕਿ (ਉਸ ਦੀ) ਆਵਾਜ਼ ਸੁਣ ਕੇ ਲੋਕੀਂ ਇਕੱਠੇ ਹੋ ਕੇ ਆ ਗਏ।
ਉਸ ਨੇ ਸਾਰਿਆਂ ਲੋਕਾਂ ਨੂੰ ਸਮਝਾ ਕੇ ਅਤੇ ਇਹ ਕਹਿ ਕੇ ਘਰਾਂ ਨੂੰ ਪਰਤਾਇਆ