ਸ਼੍ਰੀ ਦਸਮ ਗ੍ਰੰਥ

ਅੰਗ - 211


ਕੁਵੰਡਾਨ ਡਾਰੇ ॥

(ਦੇਸ਼ਾਂ-ਦੇਸ਼ਾਂਤਰਾਂ ਦੇ ਰਾਜਿਆਂ ਦੇ ਇਕੱਠੋ ਹੇ ਜਾਣ 'ਤੇ) ਸ਼ਿਵ ਧਨੁਸ਼ ਨੂੰ ਲਿਆ ਕੇ (ਰਾਜ ਸਭਾ ਵਿੱਚ) ਰੱਖਿਆ ਗਿਆ

ਨਰੇਸੋ ਦਿਖਾਰੇ ॥੧੦੯॥

ਅਤੇ ਸਾਰਿਆਂ ਰਾਜਿਆਂ ਨੂੰ ਵਿਖਾਇਆ ਗਿਆ ॥੧੦੯॥

ਲਯੋ ਰਾਮ ਪਾਨੰ ॥

ਰਾਮ ਨੇ (ਸ਼ਿਵ ਧਨੁਸ਼ ਨੂੰ) ਹੱਥ ਵਿੱਚ ਚੁੱਕ ਲਿਆ

ਭਰਯੋ ਬੀਰ ਮਾਨੰ ॥

ਵੀਰਤਾ ਵਾਲੇ ਗੌਰਵ ਨਾਲ

ਹਸਯੋ ਐਚ ਲੀਨੋ ॥

ਅਤੇ ਹੱਸਦੇ ਹੋਇਆਂ (ਧਨੁਸ਼ ਨੂੰ)

ਉਭੈ ਟੂਕ ਕੀਨੋ ॥੧੧੦॥

ਖਿੱਚ ਕੇ ਦੋ ਟੋਟੇ ਕਰ ਦਿੱਤੇ ॥੧੧੦॥

ਸਭੈ ਦੇਵ ਹਰਖੇ ॥

ਸਾਰੇ ਦੇਵਤੇ ਪ੍ਰਸੰਨ ਹੋ ਗਏ

ਘਨੰ ਪੁਹਪ ਬਰਖੇ ॥

ਅਤੇ ਆਕਾਸ਼ ਤੋਂ ਫੁੱਲ ਵਰਸਾਉਣ ਲੱਗੇ।

ਲਜਾਨੇ ਨਰੇਸੰ ॥

(ਇਕੱਠੇ ਹੋਏ ਸਾਰੇ) ਰਾਜੇ ਸ਼ਰਮਸਾਰ ਹੋ ਕੇ

ਚਲੇ ਆਪ ਦੇਸੰ ॥੧੧੧॥

ਆਪੋ ਆਪਣੇ ਦੇਸ਼ਾਂ ਨੂੰ ਚਲੇ ਗਏ ॥੧੧੧॥

ਤਬੈ ਰਾਜ ਕੰਨਿਆ ॥

ਉਸ ਵੇਲੇ ਰਾਜ ਪੁੱਤਰੀ ਸੀਤਾ ਨੇ,

ਤਿਹੂੰ ਲੋਕ ਧੰਨਿਆ ॥

(ਜੋ) ਤਿੰਨਾਂ ਲੋਕਾਂ ਵਿੱਚ ਖ਼ੁਸ਼ਨਸੀਬ ਸੀ,

ਧਰੇ ਫੂਲ ਮਾਲਾ ॥

ਰਾਮ ਨੂੰ ਫੁੱਲਾਂ ਦੀ (ਮਾਲਾ) ਧਾਰਨ ਕਰਾ ਦਿੱਤੀ।

ਬਰਿਯੋ ਰਾਮ ਬਾਲਾ ॥੧੧੨॥

(ਇਸ ਤਰ੍ਹਾਂ ਨਾਲ) ਸੀਤਾ ਨੇ ਰਾਮ ਨੂੰ ਵਰ ਲਿਆ ॥੧੧੨॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ

ਕਿਧੌ ਦੇਵ ਕੰਨਿਆ ਕਿਧੌ ਬਾਸਵੀ ਹੈ ॥

(ਇਹ ਸੀਤਾ ਨਹੀਂ) ਕਿਤੇ ਦੇਵ ਪੁੱਤਰੀ ਹੈ, ਜਾਂ ਇੰਦਰਾਣੀ ਹੈ,

ਕਿਧੌ ਜਛਨੀ ਕਿੰਨ੍ਰਨੀ ਨਾਗਨੀ ਹੈ ॥

ਜਾਂ ਯਕਸ਼ਣੀ ਹੈ, ਜਾਂ ਕਿੰਨਰਨੀ ਹੈ,ਜਾਂ ਨਾਗ ਪੁੱਤਰੀ ਹੈ,

ਕਿਧੌ ਗੰਧ੍ਰਬੀ ਦੈਤ ਜਾ ਦੇਵਤਾ ਸੀ ॥

ਜਾਂ ਗੰਧਰਥ ਪੁੱਤਰੀ, ਦੈਂਤ ਪੁੱਤਰੀ ਅਥਵਾ ਦੇਵ ਪੁੱਤਰੀ ਹੈ,

ਕਿਧੌ ਸੂਰਜਾ ਸੁਧ ਸੋਧੀ ਸੁਧਾ ਸੀ ॥੧੧੩॥

ਜਾਂ ਸੂਰਜ ਪੁੱਤਰੀ ਹੈ, ਜਾਂ ਸੋਧੀ ਹੋਈ ਪਵਿੱਤਰਤਾਈ ਜਾਂ ਅੰਮ੍ਰਿਤ ਹੈ ॥੧੧੩॥

ਕਿਧੌ ਜਛ ਬਿਦਿਆ ਧਰੀ ਗੰਧ੍ਰਬੀ ਹੈ ॥

ਜਾਂ ਯਕਸ਼ ਪੁੱਤਰੀ ਹੈ, ਜਾਂ ਬਿਦਿਆਧਰੀ ਹੈ, ਜਾਂ ਗੰਧਰਥ ਇਸਤਰੀ ਹੈ

ਕਿਧੌ ਰਾਗਨੀ ਭਾਗ ਪੂਰੇ ਰਚੀ ਹੈ ॥

ਜਾਂ ਪੂਰੇ ਭਾਗ ਦੀ ਰਚੀ ਹੋਈ ਰਾਗਨੀ ਹੈ

ਕਿਧੌ ਸੁਵਰਨ ਕੀ ਚਿਤ੍ਰ ਕੀ ਪੁਤ੍ਰਕਾ ਹੈ ॥

ਜਾਂ ਸੋਨੇ ਦੀ ਮੂਰਤ ਦੀ ਪੁਤਲੀ ਹੈ

ਕਿਧੌ ਕਾਮ ਕੀ ਕਾਮਨੀ ਕੀ ਪ੍ਰਭਾ ਹੈ ॥੧੧੪॥

ਜਾਂ ਕਾਮ ਦੀ ਇਸਤਰੀ ਰਤੀ ਦੀ ਸੁੰਦਰਤਾਈ ਹੈ ॥੧੧੪॥

ਕਿਧੌ ਚਿਤ੍ਰ ਕੀ ਪੁਤ੍ਰਕਾ ਸੀ ਬਨੀ ਹੈ ॥

ਜਾਂ ਮੂਰਤ ਦੀ ਪੁਤਲੀ ਜਿਹੀ ਬਣੀ ਹੋਈ ਹੈ,

ਕਿਧੌ ਸੰਖਨੀ ਚਿਤ੍ਰਨੀ ਪਦਮਨੀ ਹੈ ॥

ਜਾਂ ਸੰਖਨੀ, ਚਿਤ੍ਰਨੀ ਜਾਂ ਪਦਮਨੀ ਹੈ,

ਕਿਧੌ ਰਾਗ ਪੂਰੇ ਭਰੀ ਰਾਗ ਮਾਲਾ ॥

ਜਾਂ ਪੂਰੇ ਰਾਗਾਂ ਦੀ ਭਰੀ ਹੋਈ ਰਾਗ-ਮਾਲਾ ਹੈ,

ਬਰੀ ਰਾਮ ਤੈਸੀ ਸੀਆ ਆਜ ਬਾਲਾ ॥੧੧੫॥

(ਉਸ ਤਰ੍ਹਾਂ ਦੀ) ਅੱਜ ਰਾਮ ਨੇ ਸੀਤਾ ਇਸਤਰੀ ਨੂੰ ਪਰਨਾਇਆ ਹੈ ॥੧੧੫॥

ਛਕੇ ਪ੍ਰੇਮ ਦੋਨੋ ਲਗੇ ਨੈਨ ਐਸੇ ॥

ਸੀਤਾ ਤੇ ਰਾਮ ਦੋਵੇਂ ਪ੍ਰੇਮ ਵਿੱਚ ਮਸਤ ਸਨ।

ਮਨੋ ਫਾਧ ਫਾਧੈ ਮ੍ਰਿਗੀਰਾਜ ਜੈਸੇ ॥

(ਉਨ੍ਹਾਂ ਦੇ) ਨੈਣ (ਆਪਸ ਵਿੱਚ) ਇਸ ਤਰ੍ਹਾਂ ਲੱਗੇ ਹੋਏ ਸਨ ਮਾਨੋ ਫੰਧਕ ਨੇ ਹਿਰਨ ਨੂੰ ਫਸਾ ਲਿਆ ਹੋਵੇ।

ਬਿਧੁੰ ਬਾਕ ਬੈਣੀ ਕਟੰ ਦੇਸ ਛੀਣੰ ॥

ਕੋਇਲ ਵਾਂਗ ਬੋਲਣ ਵਾਲੀ ਅਤੇ ਪਤਲੇ ਲਕ ਵਾਲੀ (ਸੀਤਾ)

ਰੰਗੇ ਰੰਗ ਰਾਮੰ ਸੁਨੈਣੰ ਪ੍ਰਬੀਣੰ ॥੧੧੬॥

ਨੈਣਾਂ ਵਾਲੇ ਪ੍ਰਬੀਨ ਰਾਮ ਦੇ ਪ੍ਰੇਮ ਵਿੱਚ ਰੰਗੀ ਗਈ ਸੀ ॥੧੧੬॥

ਜਿਣੀ ਰਾਮ ਸੀਤਾ ਸੁਣੀ ਸ੍ਰਉਣ ਰਾਮੰ ॥

ਰਾਮ ਨੇ ਸੀਤਾ ਜਿੱਤ ਲਈ ਹੈ-(ਇਹ ਗੱਲ) ਪਰਸ਼ੂਰਾਮ ਨੇ (ਜਿਸ ਵੇਲੇ) ਕੰਨੀ ਸੁਣੀ,

ਗਹੇ ਸਸਤ੍ਰ ਅਸਤ੍ਰੰ ਰਿਸਯੋ ਤਉਨ ਜਾਮੰ ॥

ਤਾਂ ਉਸੇ ਵੇਲੇ ਕ੍ਰੋਧ ਨਾਲ ਭਰ ਗਿਆ ਤੇ ਅਸਤ੍ਰ ਸ਼ਸਤ੍ਰ ਫੜ ਲਏ।

ਕਹਾ ਜਾਤ ਭਾਖਿਯੋ ਰਹੋ ਰਾਮ ਠਾਢੇ ॥

(ਉਥੇ ਆ ਕੇ) ਕਹਿਣ ਲੱਗਾ-ਹੇ ਰਾਮ! ਕਿੱਥੇ ਜਾਂਦਾ ਹੈਂ? ਖੜਾ ਰਹਿ

ਲਖੋ ਆਜ ਕੈਸੇ ਭਏ ਬੀਰ ਗਾਢੇ ॥੧੧੭॥

(ਤਾਂ ਕਿ ਮੈਂ) ਅੱਜ ਵੇਖਾਂ ਜੋ ਕਿਸ ਤਰ੍ਹਾਂ ਦੇ ਬਹਾਦਰ ਯੋਧਾ ਹੋ ਗਏ ਹਨ ॥੧੧੭॥

ਭਾਖਾ ਪਿੰਗਲ ਦੀ ॥

ਭਾਖਾ ਪਿੰਗਲ ਦੀ

ਸੁੰਦਰੀ ਛੰਦ ॥

ਸੁੰਦਰੀ ਛੰਦ

ਭਟ ਹੁੰਕੇ ਧੁੰਕੇ ਬੰਕਾਰੇ ॥

ਬਹਾਦਰ ਸੂਰਮੇ ਹੁੰਗਾਰੇ ਅਤੇ ਲਲਕਾਰੇ ਮਾਰਦੇ ਸਨ,

ਰਣ ਬਜੇ ਗਜੇ ਨਗਾਰੇ ॥

ਰਣ ਦੇ ਅੰਦਰ ਨਗਾਰੇ ਵੱਜ ਗੱਜ ਰਹੇ ਸਨ।

ਰਣ ਹੁਲ ਕਲੋਲੰ ਹੁਲਾਲੰ ॥

ਰਣ-ਭੂਮੀ ਵਿੱਚ ਹੱਲਾ-ਗੁੱਲਾ ਅਤੇ ਰੌਲਾ-ਰੱਪਾ ਪੈ ਰਿਹਾ ਸੀ

ਢਲ ਹਲੰ ਢਲੰ ਉਛਾਲੰ ॥੧੧੮॥

ਅਤੇ (ਯੋਧੇ) ਢਾਲਾਂ ਨਾਲ (ਇਕ ਦੂਜੇ ਨੂੰ) ਧੱਕਦੇ ਅਤੇ ਢਾਲਾਂ ਨੂੰ ਉਛਾਲਦੇ ਸਨ ॥੧੧੮॥

ਰਣ ਉਠੇ ਕੁਠੇ ਮੁਛਾਲੇ ॥

ਰਣ ਵਿੱਚ ਮੁੱਛਾਂ ਵਾਲੇ ਸੂਰਮੇ ਉਠੇ ਅਤੇ ਕੁੱਠੇ ਗਏ,

ਸਰ ਛੁਟੇ ਜੁਟੇ ਭੀਹਾਲੇ ॥

ਤੀਰ ਚਲਣ ਲਈ, ਭਿਆਨਕ ਯੋਧੇ, ਯੁੱਧ ਵਿੱਚ ਜੁੱਟ ਗਏ।

ਰਤੁ ਡਿਗੇ ਭਿਗੇ ਜੋਧਾਣੰ ॥

ਲਹੂ ਨਾਲ ਲੱਥ-ਪੱਥ (ਹੋ ਕੇ ਕਈ) ਯੋਧੇ ਡਿੱਗ ਪਏ

ਕਣਣੰਛੇ ਕਛੇ ਕਿਕਾਣੰ ॥੧੧੯॥

ਅਤੇ ਖ਼ਾਲੀ ਘੋੜੇ ਹਿਣਕਦੇ ਹੋਏ ਫਿਰਨ ਲੱਗੇ ॥੧੧੯॥

ਭੀਖਣੀਯੰ ਭੇਰੀ ਭੁੰਕਾਰੰ ॥

ਵੱਡੀਆਂ ਭੇਰੀਆਂ ਭੂੰ-ਭੂੰ ਕਰਦੀਆਂ ਸਨ,

ਝਲ ਲੰਕੇ ਖੰਡੇ ਦੁਧਾਰੰ ॥

ਦੁੱਧਾਰੇ ਖੰਡੇ ਲਿਸ਼ਕਦੇ ਸਨ।

ਜੁਧੰ ਜੁਝਾਰੰ ਬੁਬਾੜੇ ॥

ਲੜਾਕੇ ਯੋਧੇ ਲਲਕਾਰਦੇ ਸਨ,


Flag Counter