ਸ਼੍ਰੀ ਦਸਮ ਗ੍ਰੰਥ

ਅੰਗ - 842


ਜੋ ਕਛੁ ਕਹੋ ਕਰਿਹੋ ਅਬ ਸੋਈ ॥

ਜੋ ਕੁਝ (ਤੁਸੀਂ) ਕਹੋਗੇ ਉਹੀ ਹੁਣ ਕਰਾਂਗੀ

ਤਵ ਆਗ੍ਯਾ ਫੇਰਿ ਹੈ ਨ ਕੋਈ ॥੪੪॥

ਅਤੇ ਤੁਹਾਡੀ ਕੋਈ ਆਗਿਆ ਨਹੀਂ ਫੇਰਾਂਗੀ ॥੪੪॥

ਦੋਹਰਾ ॥

ਦੋਹਰਾ:

ਮੈ ਯਾ ਸੋ ਗੋਸਟਿ ਕਰੋ ਕਹਿ ਅਲਿ ਦਈ ਉਠਾਇ ॥

'ਮੈਂ ਇਸ ਨਾਲ ਗੋਸਟਿ ਕਰਾਂਗੀ'। (ਇਹ) ਕਹਿ ਕੇ ਸਖੀ ਨੂੰ ਉਠਾ ਦਿੱਤਾ।

ਆਪੁ ਆਇ ਤਾ ਸੋ ਰਮੀ ਹ੍ਰਿਦੈ ਹਰਖ ਉਪਜਾਇ ॥੪੫॥

ਆਪ ਹਿਰਦੇ ਵਿਚ ਆਨੰਦ ਵਧਾ ਕੇ ਉਸ (ਮਿਤਰ) ਨਾਲ ਆ ਕੇ ਰਮਣ ਕਰਨ ਲਗੀ ॥੪੫॥

ਲੈ ਤਾ ਕੋ ਘਰ ਚਲੀ ਮਨ ਮਾਨਤ ਕਰਿ ਭੋਗ ॥

(ਉਸ ਨਾਲ) ਮਨ ਭਾਉਂਦੇ ਭੋਗ ਕਰ ਕੇ ਉਸ ਨੂੰ ਘਰ ਨੂੰ ਲੈ ਚਲੀ।

ਯਾਹਿ ਮਿਲਿਯੋ ਸਭ ਹਰਿ ਕਹੈ ਭੇਦ ਨ ਜਾਨਹਿ ਲੋਗ ॥੪੬॥

ਸਭ ਇਹੀ ਕਹਿੰਦੇ (ਕਿ ਇਸ ਨੂੰ) ਸ੍ਰੀ ਕ੍ਰਿਸ਼ਨ ਮਿਲੇ ਹਨ, (ਪਰ ਅਸਲ) ਭੇਦ ਨੂੰ ਕੋਈ ਨਹੀਂ ਜਾਣਦਾ ਸੀ ॥੪੬॥

ਚੌਪਈ ॥

ਚੌਪਈ:

ਤਵਨ ਜਾਰ ਕੋ ਸੰਗ ਲੈ ਚਲੀ ॥

(ਉਹ) ਆਪਣੇ ਨਾਲ ਪੰਜਾਹ ਕੁ ਸਹੇਲੀਆਂ ਲੈ ਕੇ

ਲੀਨੇ ਸਾਥਿ ਪਚਾਸਕਿ ਅਲੀ ॥

ਅਤੇ ਉਸ ਯਾਰ ਨੂੰ ਵੀ ਆਪਣੇ ਸੰਗ ਲੈ ਕੇ ਚਲ ਪਈ।

ਗੋਸਟਿ ਹੇਤ ਧਾਮ ਤਿਹ ਆਵੈ ॥

ਉਹ ਗੋਸਟਿ ਕਰਨ ਲਈ ਉਸ ਦੇ ਘਰ ਆਉਂਦਾ

ਸੰਕ ਤ੍ਯਾਗਿ ਕਰਿ ਭੋਗ ਕਮਾਵੈ ॥੪੭॥

ਅਤੇ (ਰਾਣੀ) ਸੰਗ ਦੂਰ ਕਰ ਕੇ (ਉਸ ਨਾਲ) ਕਾਮ-ਕ੍ਰੀੜਾ ਕਰਦੀ ॥੪੭॥

ਦੋਹਰਾ ॥

ਦੋਹਰਾ:

ਤਵਨ ਜਾਰ ਸੌ ਯੌ ਰਹੈ ਨਿਜੁ ਨਾਰੀ ਜਿਯੋ ਹੋਇ ॥

ਉਹ ਯਾਰ ਨਾਲ ਇਸ ਤਰ੍ਹਾਂ ਰਹਿਣ ਲਗੀ ਜਿਵੇਂ ਉਸ ਦੀ ਆਪਣੀ ਇਸਤਰੀ ਹੋਵੇ।

ਲੋਗ ਗੁਰੂ ਕਹਿ ਪਗ ਪਰੈ ਭੇਦ ਨ ਪਾਵੈ ਕੋਇ ॥੪੮॥

ਲੋਕੀਂ (ਉਸ ਦੇ ਯਾਰ ਨੂੰ) ਗੁਰੂ ਕਹਿ ਕੇ ਪੈਰੀਂ ਪੈਂਦੇ, ਪਰ (ਇਸ) ਭੇਦ ਨੂੰ ਕੋਈ ਵੀ ਨਹੀਂ ਪਾ ਸਕਿਆ ॥੪੮॥

ਚੰਚਲਾਨ ਕੇ ਚਰਿਤ੍ਰ ਕੋ ਸਕਤ ਨ ਕੋਊ ਪਾਇ ॥

ਚੰਚਲ ਇਸਤਰੀਆਂ ਦੇ ਚਰਿਤ੍ਰ ਨੂੰ ਕੋਈ ਵੀ ਸਮਝ ਨਹੀਂ ਸਕਿਆ।

ਚੰਦ੍ਰ ਸੂਰ ਸੁਰ ਅਸੁਰ ਸਭ ਬ੍ਰਹਮ ਬਿਸਨ ਸੁਰ ਰਾਇ ॥੪੯॥

ਚੰਦ੍ਰਮਾ, ਸੂਰਜ, ਦੇਵਤੇ, ਦੈਂਤ, ਬ੍ਰਹਮਾ, ਵਿਸ਼ਣੂ ਅਤੇ ਇੰਦਰ ਆਦਿ ਸਾਰੇ (ਇਨ੍ਹਾਂ ਦੇ ਭੇਦ ਨੂੰ ਨਹੀਂ ਸਮਝ ਸਕੇ) ॥੪੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਚੌਬੀਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪॥੫੦੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਚੌਵੀਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪॥੫੦੯॥ ਚਲਦਾ॥

ਦੋਹਰਾ ॥

ਦੋਹਰਾ:

ਗੰਗ ਜਮੁਨ ਭੀਤਰ ਬਸੈ ਕੈਲਾਖਰ ਦੀ ਦੂਨ ॥

ਗੰਗਾ ਜਮਨਾ ਦੇ ਵਿਚਾਲੇ ਕੈਲਾਖਰ ਨਾਂ ਦੀ ਘਾਟੀ ਸਥਿਤ ਸੀ।

ਤਿਹ ਠਾ ਲੋਗ ਬਸੈ ਘਨੈ ਪ੍ਰਤਛ ਪਸੂ ਕੀ ਜੂਨ ॥੧॥

ਉਸ ਥਾਂ ਤੇ ਰਹਿਣ ਵਾਲੇ ਲੋਕ ਪ੍ਰਤੱਖ ਤੌਰ ਤੇ ਪਸ਼ੂਆਂ ਵਰਗਾ ਜੀਵਨ ਜੀਉਂਦੇ ਸਨ ॥੧॥

ਚੌਪਈ ॥

ਚੌਪਈ:

ਬਹੁਰਿ ਸੁ ਮੰਤ੍ਰੀ ਬਚਨ ਉਚਾਰੇ ॥

ਫਿਰ ਉਸ ਮੰਤ੍ਰੀ ਨੇ ਬਚਨ ਕਹੇ।

ਸੁਨਹੁ ਨ੍ਰਿਪਤਿ ਪ੍ਰਾਨਨ ਤੇ ਪ੍ਯਾਰੇ ॥

ਹੇ ਪ੍ਰਾਣਾਂ ਤੋਂ ਪਿਆਰੇ ਰਾਜਨ! ਸੁਣੋ।

ਏਕ ਕਥਾ ਤ੍ਰਿਯ ਤੁਮਹਿ ਸੁਨਾਊ ॥

ਮੈਂ ਤੁਹਾਨੂੰ ਇਕ ਔਰਤ ਦੀ ਕਥਾ ਸੁਣਾਉਂਦਾ ਹਾਂ

ਤਾ ਤੇ ਤੁਮਰੋ ਤਾਪ ਮਿਟਾਊ ॥੨॥

ਅਤੇ ਉਸ ਨਾਲ ਤੁਹਾਡੇ ਹਿਰਦੇ ਦਾ ਦੁਖ ਦੂਰ ਕਰਦਾ ਹਾਂ ॥੨॥

ਦੋਹਰਾ ॥

ਦੋਹਰਾ:

ਕੈਲਾਖਰ ਕੇ ਰਾਵ ਕੀ ਏਕ ਹੁਤੀ ਬਰ ਨਾਰਿ ॥

ਕੈਲਾਖਰ ਦੇ ਰਾਜੇ ਦੀ ਇਕ ਸੁੰਦਰ ਇਸਤਰੀ ਹੁੰਦੀ ਸੀ।

ਰਾਜ ਨਸਟ ਕੇ ਹੇਤੁ ਤਿਨ ਚਿਤ ਮੈ ਕਿਯਾ ਬਿਚਾਰਿ ॥੩॥

ਰਾਜ ਨੂੰ ਨਸ਼ਟ ਹੋਣ ਤੋਂ (ਬਚਾਉਣ ਲਈ) ਉਸ ਨੇ ਮਨ ਵਿਚ ਵਿਚਾਰ ਕੀਤਾ ॥੩॥

ਚੌਪਈ ॥

ਚੌਪਈ:

ਪ੍ਰੇਮ ਕੁਅਰਿ ਤਾ ਕੀ ਇਕ ਰਾਨੀ ॥

ਉਸ ਦੀ ਪ੍ਰੇਮ ਕੁੰਵਰੀ ਨਾਂ ਦੀ ਇਕ ਰਾਣੀ ਸੀ।

ਬਿਰਧ ਰਾਵ ਲਖਿ ਕਰਿ ਡਰ ਪਾਨੀ ॥

ਉਹ ਰਾਜੇ ਨੂੰ ਬਿਰਧ ਜਾਣ ਕੇ ਬਹੁਤ ਡਰ ਗਈ।

ਯਾ ਕੇ ਧਾਮ ਏਕ ਸੁਤ ਨਾਹੀ ॥

'ਇਸ ਦੇ ਘਰ ਇਕ ਵੀ ਪੁੱਤਰ ਨਹੀਂ'

ਇਹ ਚਿੰਤਾ ਤਾ ਕੇ ਚਿਤ ਮਾਹੀ ॥੪॥

ਇਹ ਚਿੰਤਾ ਉਸ ਦੇ ਮਨ ਵਿਚ ਸੀ ॥੪॥

ਦੋਹਰਾ ॥

ਦੋਹਰਾ:

ਪੁਤ੍ਰ ਨ ਗ੍ਰਿਹ ਯਾ ਕੇ ਭਯੋ ਬਿਰਧ ਗਯੋ ਹ੍ਵੈ ਰਾਇ ॥

ਇਸ ਦੇ ਘਰ ਪੁੱਤਰ ਪੈਦਾ ਨਹੀਂ ਹੋਇਆ ਅਤੇ ਰਾਜਾ ਬਿਰਧ ਹੋ ਗਿਆ ਹੈ।

ਕੇਲ ਕਲਾ ਤੈ ਥਕਿ ਗਯੋ ਸਕਤ ਨ ਸੁਤ ਉਪਜਾਇ ॥੫॥

ਕਾਮਕ੍ਰੀੜਾ ਕਰਨ ਤੋਂ ਇਹ ਰਹਿ ਗਿਆ ਹੈ ਅਤੇ ਪੁੱਤਰ ਪੈਦਾ ਨਹੀਂ ਕਰ ਸਕਦਾ ॥੫॥

ਚੌਪਈ ॥

ਚੌਪਈ:

ਤਾ ਤੇ ਕਛੂ ਚਰਿਤ੍ਰ ਬਨੈਯੇ ॥

(ਰਾਣੀ ਨੇ ਸੋਚਿਆ) ਤਾਂ ਤੇ ਕੋਈ ਚਰਿਤ੍ਰ ਕਰਨਾ ਚਾਹੀਦਾ ਹੈ

ਰਾਜ ਧਾਮ ਤੇ ਜਾਨ ਨ ਦੈਯੈ ॥

ਅਤੇ ਰਾਜ ਨੂੰ ਘਰੋਂ ਬਾਹਰ ਜਾਣ ਨਹੀਂ ਦੇਣਾ ਚਾਹੀਦਾ।

ਪੂਤ ਅਨਤ ਕੌ ਲੈ ਕਰਿ ਪਰਿਯੈ ॥

ਕਿਸੇ ਹੋਰ ਦਾ ਪੁੱਤਰ ਲੈ ਕੇ ਪਾਲ ਲੈਣਾ ਚਾਹੀਦਾ ਹੈ

ਨਾਮ ਨ੍ਰਿਪਤਿ ਕੌ ਬਦਨ ਉਚਰਿਯੈ ॥੬॥

ਅਤੇ ਮੂੰਹ ਤੋਂ ਰਾਜੇ ਦਾ ਨਾਮ ਦਸਿਆ ਜਾਣਾ ਚਾਹੀਦਾ ਹੈ ॥੬॥

ਦੋਹਰਾ ॥

ਦੋਹਰਾ:

ਗਰਭਵਤੀ ਇਕ ਤ੍ਰਿਯ ਹੁਤੀ ਲੀਨੀ ਨਿਕਟਿ ਬੁਲਾਇ ॥

ਇਕ ਗਰਭਵਤੀ ਇਸਤਰੀ ਹੁੰਦੀ ਸੀ, (ਉਸ ਨੂੰ ਰਾਣੀ ਨੇ) ਕੋਲ ਬੁਲਾ ਲਿਆ।

ਰਨਿਯਹਿ ਰਹਿਯੋ ਅਧਾਨ ਜਗ ਐਸੇ ਦਈ ਉਡਾਇ ॥੭॥

'ਰਾਣੀ ਨੂੰ ਗਰਭ ਠਹਿਰ ਗਿਆ ਹੈ'। ਜਗਤ ਵਿਚ ਇਹ ਗੱਲ ਧੁਮਾ ਦਿੱਤੀ ॥੭॥

ਅਧਿਕ ਦਰਬ ਤਾ ਕੌ ਦਯੋ ਮੋਲ ਪੁਤ੍ਰ ਤਿਹ ਲੀਨ ॥

ਉਸ ਨੂੰ ਬਹੁਤ ਸਾਰਾ ਧਨ ਦਿੱਤਾ ਅਤੇ ਉਸ ਦਾ ਪੁੱਤਰ ਮੁਲ ਲੈ ਲਿਆ।

ਸੁਤ ਉਪਜ੍ਯੋ ਗ੍ਰਿਹ ਰਾਇ ਕੇ ਯੌ ਕਹਿ ਉਤਸਵ ਕੀਨ ॥੮॥

'ਰਾਜੇ ਦੇ ਘਰ ਪੁੱਤਰ ਪੈਦਾ ਹੋਇਆ ਹੈ'। ਇਸ ਤਰ੍ਹਾਂ ਕਹਿ ਕੇ ਜਸ਼ਨ ਮੰਨਾਇਆ ॥੮॥

ਡੋਮ ਭਾਟ ਢਾਢੀਨ ਕੌ ਦੀਨਾ ਦਰਬੁ ਅਪਾਰ ॥

ਡੂਮਾਂ, ਭੱਟਾਂ ਅਤੇ ਢਾਡੀਆਂ ਨੂੰ ਬੇਅੰਤ ਧਨ ਦਿੱਤਾ


Flag Counter