ਸ਼੍ਰੀ ਦਸਮ ਗ੍ਰੰਥ

ਅੰਗ - 795


ਸਭਨ ਸੁਨਤ ਬਿਨੁ ਸੰਕ ਭਣਿਜਹਿ ॥੧੧੭੧॥

ਸਭ ਦੇ ਸੁਣਦਿਆਂ ਨਿਸੰਗ ਹੋ ਕੇ ਕਹੋ ॥੧੧੭੧॥

ਅੜਿਲ ॥

ਅੜਿਲ:

ਬਸੁਧੇਸਣੀ ਸਬਦ ਕੋ ਆਦਿ ਉਚਾਰੀਐ ॥

ਪਹਿਲਾਂ 'ਬਸੁਧੇਸਣੀ' (ਰਾਜ ਸੈਨਾ) ਸ਼ਬਦ ਨੂੰ ਉਚਾਰੋ।

ਤਾ ਕੇ ਮਥਣੀ ਅੰਤਿ ਸਬਦ ਕੋ ਡਾਰੀਐ ॥

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਚਿਤ ਚੀਨ ਲੈ ॥

(ਇਸ ਨੂੰ) ਸਾਰੇ ਚਤੁਰ ਜਨ ਤੁਪਕ ਦਾ ਨਾਮ ਸਮਝੋ।

ਹੋ ਜਵਨ ਠਵਰ ਮੈ ਚਹੋ ਤਹੀ ਤੇ ਸਬਦ ਦੈ ॥੧੧੭੨॥

ਜਿਥੇ ਚਾਹੋ, ਉਥੇ ਹੀ ਇਸ ਦੀ ਵਰਤੋਂ ਕਰੋ ॥੧੧੭੨॥

ਬੈਸੁੰਧੁਰਾਏਸਨੀ ਆਦਿ ਬਖਾਨੀਐ ॥

ਪਹਿਲਾਂ 'ਬੈਸੁੰਧਰਾਏਸਣੀ' (ਰਾਜੇ ਦੀ ਸੈਨਾ) (ਸ਼ਬਦ) ਕਥਨ ਕਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਠਾਨੀਐ ॥

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।

ਨਾਮ ਤੁਪਕ ਕੇ ਜਾਨ ਚਤੁਰ ਜੀਅ ਲੀਜੀਅਹਿ ॥

(ਇਸ ਨੂੰ) ਸਭ ਚਤੁਰ ਜਨ ਮਨ ਵਿਚ ਤੁਪਕ ਦਾ ਨਾਮ ਸਮਝਣ।

ਹੋ ਜਵਨ ਠਵਰ ਮੋ ਚਹੋ ਤਹੀ ਤੇ ਦੀਜੀਅਹਿ ॥੧੧੭੩॥

ਜਿਥੇ ਚਾਹੁਣ, ਉਥੇ ਹੀ ਇਸ ਦਾ ਕਥਨ ਕਰਨ ॥੧੧੭੩॥

ਬਸੁਮਤੇਸਣੀ ਪ੍ਰਿਥਮ ਸਬਦ ਕੋ ਭਾਖੀਐ ॥

ਪਹਿਲਾਂ 'ਬਸੁਮਤੇਸਣੀ' (ਰਾਜ ਸੈਨਾ) ਸ਼ਬਦ ਦਾ ਕਥਨ ਕਰੋ।

ਅਰਿਣੀ ਤਾ ਕੇ ਅੰਤਿ ਬਹੁਰਿ ਪਦ ਰਾਖੀਐ ॥

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਨਾਮ ਤੁਪਕ ਕੇ ਚਤੁਰ ਸਕਲ ਜੀਅ ਜਾਨੀਐ ॥

(ਇਸ ਨੂੰ) ਸਭ ਸਿਆਣਿਓ! ਤੁਪਕ ਦਾ ਨਾਮ ਹਿਰਦੇ ਵਿਚ ਸਮਝੋ।

ਹੋ ਜਹਾ ਜਹਾ ਚਹੀਐ ਪਦ ਤਹੀ ਬਖਾਨੀਐ ॥੧੧੭੪॥

ਜਿਥੇ ਜਿਥੇ ਚਾਹੋ ਇਸ ਸ਼ਬਦ ਨੂੰ ਉਥੇ ਹੀ ਵਰਤੋ ॥੧੧੭੪॥

ਚੌਪਈ ॥

ਚੌਪਈ:

ਸਾਮੁੰਦ੍ਰਣੀ ਏਸਣੀ ਕਹੀਐ ॥

(ਪਹਿਲਾਂ) 'ਸਾਮੁੰਦ੍ਰਣੀ ਏਸਣੀ' (ਸ਼ਬਦ) ਕਹੋ।

ਅਰਿਣੀ ਅੰਤਿ ਸਬਦ ਕਹੁ ਗਹੀਐ ॥

(ਉਸ ਦੇ) ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਨਾਮ ਤੁਪਕ ਕੇ ਲੇਹੁ ਸੁਜਨ ਜਨ ॥

(ਇਸ ਨੂੰ) ਸਭ ਸੁਜਾਨ ਪੁਰਸ਼ ਆਪਣੇ ਆਪਣੇ ਮਨ ਵਿਚ

ਅਪਨੇ ਅਪਨੇ ਬੀਚ ਸਕਲ ਮਨਿ ॥੧੧੭੫॥

ਤੁਪਕ ਦਾ ਨਾਮ ਸਮਝ ਲੈਣ ॥੧੧੭੫॥

ਸਾਮੁੰਦ੍ਰਣੀਏਸਣੀ ਭਾਖੋ ॥

(ਪਹਿਲਾਂ) 'ਸਾਮੁੰਦ੍ਰਣੀ ਏਸਣੀ' (ਸ਼ਬਦ) ਕਥਨ ਕਰੋ।

ਅਰਿਣੀ ਸਬਦ ਅੰਤਿ ਤਿਹ ਰਾਖੋ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਸਕਲ ਲਹਿਜੈ ॥

(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ।

ਸਕਲ ਸੁਕਬਿ ਜਨ ਸੁਨਤ ਭਣਿਜੈ ॥੧੧੭੬॥

ਇਸ ਨੂੰ ਸਾਰੇ ਕਵੀਓ! ਸੁਣਾ ਕੇ ਵਰਤੋਂ ਵਿਚ ਲਿਆਓ ॥੧੧੭੬॥

ਅਚਲਾਇਸਣੀ ਆਦਿ ਭਣਿਜੈ ॥

ਪਹਿਲਾਂ 'ਅਚਲਾ ਇਸਣੀ' (ਸੈਨਾ) (ਪਦ) ਕਥਨ ਕਰੋ।

ਮਥਣੀ ਸਬਦ ਅੰਤਿ ਤਿਹ ਦਿਜੈ ॥

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਲਹੀਜੈ ॥

(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।

ਜਵਨ ਠਵਰ ਚਹੀਐ ਤਹ ਦੀਜੈ ॥੧੧੭੭॥

ਜਿਥੇ ਚਾਹੋ, ਇਸ ਦੀ ਵਰਤੋਂ ਕਰੋ ॥੧੧੭੭॥

ਵਿਪਲੀਸਿਣੀ ਪਦਾਦਿ ਉਚਾਰੋ ॥

ਪਹਿਲਾਂ 'ਵਿਪਲੀਸਿਣੀ' (ਧਰਤੀ ਦੇ ਸੁਆਮੀ ਦੀ ਸੈਨਾ) ਪਦ ਕਥਨ ਕਰੋ।

ਅਰਿਣੀ ਸਬਦ ਅੰਤਿ ਤਿਹ ਧਾਰੋ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨੋ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮੈ ਭੇਦ ਨ ਰੰਚਕ ਜਾਨੋ ॥੧੧੭੮॥

ਇਸ ਵਿਚ ਜ਼ਰਾ ਜਿੰਨਾ ਕੋਈ ਭੇਦ ਨਾ ਸਮਝੋ ॥੧੧੭੮॥

ਅੜਿਲ ॥

ਅੜਿਲ:

ਆਦਿ ਸਾਗਰਾ ਸਬਦ ਬਖਾਨਨ ਕੀਜੀਐ ॥

ਪਹਿਲਾਂ 'ਸਾਗਰਾ' (ਧਰਤੀ) ਸ਼ਬਦ ਕਥਨ ਕਰੋ।

ਏਸ ਦਰਰਨੀ ਅੰਤਿ ਤਵਨ ਕੋ ਦੀਜੀਐ ॥

ਉਸ ਦੇ ਅੰਤ ਉਤੇ 'ਏਸ ਦਰਰਨੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਅਹਿ ॥

(ਇਸ ਨੂੰ) ਸਭ ਸੁਘੜੋ! ਤੁਪਕ ਦਾ ਨਾਮ ਸਮਝ ਲਵੋ।

ਹੋ ਕਬਿਤ ਕਾਬਿ ਕੇ ਬੀਚ ਚਹੋ ਤਹ ਦੀਜੀਅਹਿ ॥੧੧੭੯॥

ਜਿਥੇ ਚਾਹੋ, ਕਬਿੱਤਾਂ ਅਤੇ ਕਾਵਿ ਵਿਚ ਵਰਤੋ ॥੧੧੭੯॥

ਮਹਾਅਰਣਵੀ ਸਬਦਹਿ ਆਦਿ ਉਚਾਰੀਐ ॥

ਪਹਿਲਾਂ 'ਮਹਾਅਰਣਵੀ' ਸ਼ਬਦ ਦਾ ਉਚਾਰਨ ਕਰੋ।

ਪਤਿ ਮਰਦਨਨੀਹ ਅੰਤਿ ਸਬਦ ਕਹੁ ਡਾਰੀਐ ॥

ਉਸ ਦੇ ਅੰਤ ਤੇ 'ਪਤਿ ਮਰਦਨਨੀ' ਸ਼ਬਦ ਜੋੜੋ।

ਨਾਮ ਤੁਪਕ ਕੇ ਸਕਲ ਜਾਨ ਜੀਯ ਰਾਖਅਹਿ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਕੇ ਹਿਰਦੇ ਵਿਚ ਰਖੋ।

ਹੋ ਸਕਲ ਸੁਜਨ ਜਨ ਸੁਨਤ ਨਿਡਰ ਹੁਇ ਭਾਖੀਅਹਿ ॥੧੧੮੦॥

ਇਸ ਨੂੰ ਸੁਜਾਨਾਂ ਦੀ ਸਭਾ ਵਿਚ ਨਿਸੰਗ ਹੋ ਕੇ ਕਹੋ ॥੧੧੮੦॥

ਚੌਪਈ ॥

ਚੌਪਈ:

ਆਦਿ ਸਿੰਧੁਣੀ ਸਬਦ ਭਣੀਜੈ ॥

ਪਹਿਲਾਂ 'ਸਿੰਧਣੀ' (ਧਰਤੀ) ਸ਼ਬਦ ਕਥਨ ਕਰੋ।

ਪਤਿ ਅਰਦਨੀ ਪਦਾਤ ਕਹੀਜੈ ॥

(ਫਿਰ) ਅੰਤ ਉਤੇ 'ਪਤਿ ਅਰਦਨੀ' ਸ਼ਬਦ ਕਹੋ।

ਸਭ ਸ੍ਰੀ ਨਾਮ ਤੁਪਕ ਕੇ ਲਹੋ ॥

(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ।

ਸਕਲ ਸੁਜਨ ਜਨ ਸੁਨਤੇ ਕਹੋ ॥੧੧੮੧॥

ਇਸ ਨੂੰ ਸਾਰੇ ਵਿਦਵਾਨਾਂ ਨੂੰ ਸੁਣਾ ਕੇ ਕਥਨ ਕਰੋ ॥੧੧੮੧॥

ਨੀਰਾਲਯਨੀ ਆਦਿ ਉਚਰੋ ॥

ਪਹਿਲਾਂ 'ਨੀਰਾਲਯਨੀ' (ਧਰਤੀ) (ਸ਼ਬਦ) ਦਾ ਉਚਾਰਨ ਕਰੋ।

ਨਾਇਕ ਅਰਿਣੀ ਪੁਨਿ ਪਦ ਧਰੋ ॥

(ਫਿਰ) 'ਨਾਇਕ ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨੋ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।


Flag Counter