ਨਫ਼ੀਰੀਆਂ ਦੇ ਵਜਣ ਦੀ ਡਰਾਉਣੀ ਆਵਾਜ਼ ਲਗਾਤਾਰ ਹੋ ਰਹੀ ਹੈ।
ਚਿੱਟੇ ਬਾਣ ਵਰ੍ਹਦੇ ਹਨ ਅਤੇ ਫੱਟੜ ਯੋਧੇ ਫਿਰ ਰਹੇ ਹਨ ॥੭੯੩॥
ਭਰਤ ਨੂੰ ਰਣ ਵਿੱਚ ਵੇਖ ਕੇ ਸੂਰਮੇ ਭੈਮਾਨ ਹੋ ਕੇ ਭੱਜੀ ਜਾਂਦੇ ਹਨ।
ਕ੍ਰੋਧੀ ਸੂਰਮੇ ('ਚਪੀ') ਚਿੜ੍ਹ ਕੇ ਚੱਲਦੇ ਹਨ ਅਤੇ ਤਿੱਖੇ ਤੀਰਾਂ ਦੀ ਬਰਖਾ ਕਰਦੇ ਹਨ।
ਬਾਲਕ (ਲਵ ਤੇ ਕੁਸ਼) ਕ੍ਰੋਧ ਨਾਲ ਸੂਰਮਿਆਂ ਦੇ ਮੱਥੇ ਵਿੱਚ ਬਾਣ ਮਾਰਦੇ ਹਨ।
ਹਠ ਵਾਲਾ ਯੋਧਾ (ਭਰਤ) ਧਰਤੀ ਉੱਤੇ ਬੇਸੁੱਧ ('ਮਮੋਹ') ਹੋ ਕੇ ਡਿੱਗ ਪਿਆ ਹੈ ॥੭੯੪॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮਾਵਤਾਰ ਦੇ ਭਰਥ-ਬੱਧ ਅਧਿਆਇ ਦੀ ਸਮਾਪਤੀ।
ਅਨੂਪ ਨਰਾਜ ਛੰਦ
ਸੂਰਮੇ ਡਰ ਕੇ ਭੱਜ ਗਏ ਹਨ ਅਤੇ ਭਰਤ ਨੂੰ ਧਰਤੀ ਉੱਤੇ ਹੀ ਛੱਡ ਗਏ ਹਨ।
(ਹੋਰ ਕਈ) ਲੋਕਾਂ ਉੱਤੇ ਡਿੱਗਦੇ ਢਹਿੰਦੇ ਉਠ ਕੇ ਸ੍ਰੀ ਰਾਮ ਕੋਲ ਜਾ ਕੇ ਰੋਂਦੇ ਹਨ।
ਜਦ ਸੀਤਾ ਦੇ ਸੁਆਮੀ (ਸ੍ਰੀ ਰਾਮ) ਨੇ ਭਰਤ ਭਰਾ ਦਾ ਜੂਝਣਾ ਸੁਣਿਆ
ਤਾਂ ਦੁੱਖ ਦੀ ਪੀੜ ਨਾਲ ਦੁਖੀ ਹੋ ਕੇ ਧਰਤੀ ਉੱਤੇ ਡਿੱਗ ਪਏ ॥੭੯੫॥
ਪ੍ਰਚੰਡ ਯੋਧਿਆਂ ਨੂੰ ਭਜਾ ਕੇ ਕ੍ਰੋਧ ਨਾਲ ਬਲਵਾਨਾਂ ਨੂੰ ਮਾਰਨ ਲਈ,
ਜਗਤ ਮੰਡਲ (ਦੀ ਆਸ ਨੂੰ) ਤਿਆਗ ਕੇ ਅਤੇ ਅਦੰਡ ਪੁਰਸ਼ਾਂ ਨੂੰ ਦੰਡ ਦੇਣ ਲਈ (ਸ੍ਰੀ ਰਾਮ ਖ਼ੁਦ ਚਲ ਪਏ)।
ਉਨ੍ਹਾਂ ਨਾਲ ਬੱਦਲਾਂ ਦੇ ਗੱਜਣ ਵਾਂਗ ਵਾਜੇ ਵੱਜਦੇ ਹਨ, ਜਿਨ੍ਹਾਂ ਤੋਂ ਡਰਾਉਣੀ ਸੁਰ ਨਿਕਲਦੀ ਹੈ।
ਸੈਨਾ ਨੂੰ 'ਸ਼ਸਤ੍ਰ ਬੱਧ' ਕਰਕੇ ਸ੍ਰੇਸ਼ਠ ਯੋਧਿਆਂ ਨੂੰ ਮਾਰਨ ਲਈ ਚਲਦੇ ਹਨ ॥੭੯੬॥
ਆਕਾਸ਼ ਵਿੱਚ ਚੁੜੇਲਾਂ ਚੀਕਦੀਆਂ ਹਨ ਅਤੇ ਗਿਦੜੀਆਂ ਧਰਤੀ ਉੱਤੇ ਫਿਰਦੀਆਂ ਹਨ।
ਮਾਸਾਹਾਰੀ ਮਾਸ ਖਾ ਰਹੇ ਹਨ ਅਤੇ ਦੁਰਗਾ ਮੂੰਹ ਵਿੱਚੋਂ ਅੱਗ ਕੱਢ ਰਹੀ ਹੈ।
ਪਾਰਬਤੀ (ਰੁੰਡ-ਮਾਲਾ ਵਿੱਚ ਸੂਰਮਿਆਂ ਦੇ) ਸਿਰ ਪਰੋਂਦੀ ਹੈ ਅਤੇ ਸ਼ਿਵ ਰਣ-ਭੂਮੀ ਵਿੱਚ ਨਾਚ ਕਰ ਰਿਹਾ ਹੈ।
ਭੂਤ-ਪ੍ਰੇਤ ਬੋਲਦੇ ਹਨ। ਬੈਤਾਲ ਬੀਰ ਬੜ੍ਹਕਾਂ ਮਾਰ ਰਹੇ ਹਨ ॥੭੯੭॥
ਤਿਲਕਾ ਛੰਦ
(ਯੁੱਧ ਵਿੱਚ) ਸੂਰਮੇ ਜੁੱਟ ਗਏ ਹਨ,
ਤੀਰ ਚੱਲਦੇ ਹਨ,
ਅੰਗ ਫੁੱਟ ਰਹੇ ਹਨ
ਅਤੇ ਘੋੜਿਆਂ ਦੇ ਤੰਗ ਟੁੱਟ ਰਹੇ ਹਨ ॥੭੯੮॥
(ਜਿਨ੍ਹਾਂ ਨੂੰ) ਤੀਰ ਵੱਜ ਰਹੇ ਹਨ
ਉਹ ਭੱਜੇ ਜਾ ਰਹੇ ਹਨ।
ਧਰਮ-ਧਾਮ
ਸ੍ਰੀ ਰਾਮ ਵੇਖ ਰਹੇ ਹਨ ॥੭੯੯॥
ਯੋਧੇ ਜੂਝ ਰਹੇ ਹਨ,
ਕ੍ਰੋਧ ਨਾਲ ਮਚੇ ਹੋਏ
(ਅਤੇ ਕਹਿੰਦੇ ਹਨ-) ਬੰਨ੍ਹ ਲਵੋ ਦੋਹਾਂ ਬਾਲਕਾਂ ਨੂੰ
ਹੇ ਵੀਰੋ! ਛੇਤੀ ਹੀ ॥੮੦੦॥
ਫਿਰ ਨੇੜੇ ਆ ਢੁੱਕੇ ਹਨ,
ਘੇਰਾ ਪਾ ਲਿਆ ਹੈ।
ਦੋਵੇਂ ਬਾਲ ਸੂਰਮੇ
ਕਾਲ ਵਾਂਗ ਹਨ ॥੮੦੧॥
ਸੰਕੋਚ ਛੱਡ ਕੇ
ਤੀਰ ਮਾਰਦੇ ਹਨ,
ਸੂਰਮੇ ਡਿੱਗ ਰਹੇ ਹਨ,
ਧੀਰਜ ਵਾਲੇ ਵੀ ਭੱਜ ਰਹੇ ਹਨ ॥੮੦੨॥
(ਕਈਆਂ ਦੇ) ਅੰਗ ਕੱਟੇ ਗਏ ਹਨ,
(ਕਈ) ਯੁੱਧ ਵਿੱਚ ਡਿੱਗੇ ਪਏ ਹਨ,
ਯੁੱਧ ਵਿੱਚ ਸੂਰਮਿਆਂ ਦੇ
ਮੁਖੜੇ (ਨੂਰ) ਲਹੂ ਨਾਲ ਭਿੱਜੇ ਹੋਏ ਹਨ ॥੮੦੩॥
(ਉਹ ਸਾਰੇ) ਧਰਮ-ਧਾਮ
ਸ੍ਰੀ ਰਾਮ ਨੂੰ ਛੱਡ ਕੇ
ਭੱਜੇ ਜਾਂਦੇ ਹਨ