ਸ਼੍ਰੀ ਦਸਮ ਗ੍ਰੰਥ

ਅੰਗ - 1083


ਤਬ ਹੀ ਕਾਢਿ ਕ੍ਰਿਪਾਨੈ ਪਰੇ ॥੪॥

ਤਦ ਹੀ ਤਲਵਾਰਾਂ ਖਿਚ ਕੇ ਪੈ ਗਏ ॥੪॥

ਸਮੁਹ ਭਯੋ ਤਿਨ ਸੈ ਸੋ ਮਾਰਿਯੋ ॥

(ਜੋ ਵੀ) ਸਾਹਮਣੇ ਆਇਆ, ਉਸ ਨੂੰ ਮਾਰ ਦਿੱਤਾ।

ਭਾਜਿ ਚਲਿਯੋ ਸੋ ਖੇਦਿ ਨਿਕਾਰਿਯੋ ॥

ਜੋ ਭਜ ਚਲਿਆ, ਉਸ ਨੂੰ ਖਦੇੜ ਦਿੱਤਾ।

ਇਹ ਚਰਿਤ੍ਰ ਦੁਰਗਤਿ ਦ੍ਰੁਗ ਲਿਯੋ ॥

ਇਹ ਚਰਿਤ੍ਰ ਕਰ ਕੇ ਧੋਖੇ ਨਾਲ ਕਿਲ੍ਹਾ ਲੈ ਲਿਆ

ਤਹ ਠਾ ਹੁਕਮ ਸੁ ਆਪਨੋ ਕਿਯੋ ॥੫॥

ਅਤੇ ਉਥੇ ਆਪਣਾ ਹੁਕਮ ਚਲਾ ਦਿੱਤਾ ॥੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੭॥੩੬੯੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੭॥੩੬੯੪॥ ਚਲਦਾ॥

ਚੌਪਈ ॥

ਚੌਪਈ:

ਸੰਖ ਕੁਅਰ ਸੁੰਦਰਿਕ ਭਨਿਜੈ ॥

ਸੰਖ ਕੁਅਰਿ ਨਾਂ ਦੀ ਇਕ ਸੁੰਦਰੀ ਦਸੀ ਜਾਂਦੀ ਸੀ।

ਏਕ ਰਾਵ ਕੇ ਸਾਥ ਰਹਿਜੈ ॥

(ਉਹ) ਇਕ ਰਾਜੇ ਨਾਲ ਰਹਿੰਦੀ ਸੀ।

ਏਕ ਬੋਲਿ ਤਬ ਸਖੀ ਪਠਾਈ ॥

(ਉਸ ਨੇ) ਤਦ ਇਕ ਸਖੀ ਨੂੰ ਬੁਲਾ ਭੇਜਿਆ

ਸੋਤ ਨਾਥ ਸੋ ਜਾਤ ਜਗਾਈ ॥੧॥

ਅਤੇ ਆਪਣੇ ਪਤੀ ਨਾਲ ਸੁਤਿਆਂ ਉਸ ਨੂੰ ਜਾ ਜਗਾਇਆ ॥੧॥

ਤਾਹਿ ਜਗਾਤ ਨਾਥ ਤਿਹ ਜਾਗਿਯੋ ॥

ਉਸ ਨੂੰ ਜਗਾਣ ਕਰ ਕੇ ਉਸ ਦਾ ਪਤੀ ਵੀ ਜਾਗ ਪਿਆ।

ਪੂਛਨ ਤਵਨ ਦੂਤਿਯਹਿ ਲਾਗਿਯੋ ॥

(ਉਹ) ਉਸ ਦੂਤੀ ਨੂੰ ਪੂਛਣ ਲਗਾ।

ਯਾਹਿ ਜਾਤ ਲੈ ਕਹਾ ਜਗਾਈ ॥

ਇਸ ਨੂੰ ਜਗਾ ਕੇ ਕਿਥੇ ਲੈ ਜਾ ਰਹੀ ਹੈਂ।

ਤਬ ਤਿਨ ਯੌ ਤਿਹ ਸਾਥ ਜਤਾਈ ॥੨॥

ਤਦ ਉਸ ਨੇ ਉਸ ਨੂੰ ਇਸ ਤਰ੍ਹਾਂ ਕਿਹਾ ॥੨॥

ਮੋਰੇ ਨਾਥ ਜਨਾਨੇ ਗਏ ॥

ਮੇਰਾ ਪਤੀ ਜ਼ਨਾਨਖ਼ਾਨੇ ਵਿਚ ਗਿਆ ਹੈ।

ਚੌਕੀ ਹਿਤਹਿ ਬੁਲਾਵਤ ਭਏ ॥

ਚੌਕੀਦਾਰੀ ਲਈ ਬੁਲਾਇਆ ਗਿਆ ਹੈ।

ਤਾ ਤੇ ਮੈ ਲੈਨੇ ਇਹ ਆਈ ॥

ਇਸ ਲਈ ਮੈਂ ਇਸ ਨੂੰ ਲੈਣ ਲਈ ਆਈ ਹਾਂ।

ਸੋ ਤੁਮ ਸੌ ਮੈ ਭਾਖਿ ਸੁਨਾਈ ॥੩॥

ਇਸ ਤਰ੍ਹਾਂ ਮੈਂ ਤੁਹਾਨੂੰ ਸਭ ਕੁਝ ਦਸ ਦਿੱਤਾ ਹੈ ॥੩॥

ਦੋਹਰਾ ॥

ਦੋਹਰਾ:

ਸੋਤ ਜਗਾਯੋ ਨਾਥ ਤਿਹ ਭੁਜ ਤਾ ਕੀ ਗਹਿ ਲੀਨ ॥

ਉਸ ਦੇ ਪਤੀ ਨੂੰ ਸੁਤੇ ਹੋਇਆਂ ਜਗਾ ਦਿੱਤਾ ਅਤੇ ਉਸ ਦੀ ਬਾਂਹ ਪਕੜ ਲਈ।

ਆਨਿ ਮਿਲਾਯੋ ਨ੍ਰਿਪਤ ਸੌ ਸਕਿਯੋ ਨ ਜੜ ਕਛੁ ਚੀਨ ॥੪॥

ਆ ਕੇ ਰਾਜੇ ਨਾਲ ਮਿਲਾ ਦਿੱਤਾ। ਉਹ ਮੂਰਖ ਕੁਝ ਵੀ ਸਮਝ ਨਾ ਸਕਿਆ ॥੪॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੮॥੩੬੯੮॥ਅਫਜੂੰ॥

ਇਥੇ ਸ੍ਰੀ ਚਰਿਤੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੮॥੩੬੯੮॥ ਚਲਦਾ॥

ਦੋਹਰਾ ॥

ਦੋਹਰਾ:

ਰਤਨ ਸੈਨ ਰਾਨਾ ਰਹੈ ਗੜਿ ਚਿਤੌਰ ਕੇ ਮਾਹਿ ॥

ਚਿਤੌੜ ਗੜ ਵਿਚ ਰਤਨ ਸੈਨ ਰਾਣਾ ਰਹਿੰਦਾ ਸੀ।

ਰੂਪ ਸੀਲ ਸੁਚਿ ਬ੍ਰਤਨ ਮੈ ਜਾ ਸਮ ਕਹ ਜਗ ਨਾਹਿ ॥੧॥

ਉਸ ਜਿਹਾ ਸੁੰਦਰ, ਸ਼ੀਲਵਾਨ, ਵਿਵਹਾਰ ਵਿਚ ਸੁੱਚਾ ਜਗਤ ਵਿਚ ਕੋਈ ਨਹੀਂ ਸੀ ॥੧॥

ਚੌਪਈ ॥

ਚੌਪਈ:

ਅਧਿਕ ਸੂਆ ਤਿਨ ਏਕ ਪੜਾਯੋ ॥

ਉਸ ਨੇ ਇਕ ਤੋਤੇ ਨੂੰ ਬਹੁਤ ਪੜ੍ਹਾਇਆ।

ਤਾਹਿ ਸਿੰਗਲਾਦੀਪ ਪਠਾਯੋ ॥

ਉਸ ਨੂੰ ਸਿੰਗਲਾਦੀਪ ਭੇਜਿਆ।

ਤਹ ਤੇ ਏਕ ਪਦਮਿਨੀ ਆਨੀ ॥

ਉਥੋਂ (ਉਸ ਨੇ) ਇਕ ਪਦਮਨੀ ਇਸਤਰੀ ਲਿਆਂਦੀ,

ਜਾ ਕੀ ਪ੍ਰਭਾ ਨ ਜਾਤ ਬਖਾਨੀ ॥੨॥

ਜਿਸ ਦੀ ਸੁੰਦਰਤਾ ਦਾ ਬਖਾਨ ਨਹੀਂ ਕੀਤਾ ਜਾ ਸਕਦਾ ॥੨॥

ਜਬ ਵਹ ਸੁੰਦਰਿ ਪਾਨ ਚਬਾਵੈ ॥

ਜਦੋਂ ਉਹ ਸੁੰਦਰੀ ਪਾਨ ਚਬਾਉਂਦੀ ਸੀ,

ਦੇਖੀ ਪੀਕ ਕੰਠ ਮੈ ਜਾਵੈ ॥

ਤਾਂ ਪੀਕ ਉਸ ਦੇ ਗਲੇ ਵਿਚੋਂ ਲੰਘਦੀ ਦਿਸ ਪੈਂਦੀ ਸੀ।

ਊਪਰ ਭਵਰ ਭ੍ਰਮਹਿ ਮਤਵਾਰੇ ॥

(ਉਸ ਉਤੇ) ਭੌਰੇ ਮਤਵਾਲੇ ਹੋ ਕੇ ਭੌਂਦੇ ਸਨ

ਨੈਨ ਜਾਨ ਦੋਊ ਬਨੇ ਕਟਾਰੇ ॥੩॥

(ਅਤੇ ਉਸ ਦੀਆਂ) ਅੱਖਾਂ ਮਾਨੋ ਕਟਾਰੀਆਂ ਬਣੀਆਂ ਹੋਈਆਂ ਸਨ ॥੩॥

ਤਾ ਪਰ ਰਾਵ ਅਸਕਤਿ ਅਤਿ ਭਯੋ ॥

ਰਾਜਾ (ਰਤਨ ਸੈਨ) ਉਸ ਉਤੇ ਬਹੁਤ ਮੋਹਿਤ ਹੋ ਗਿਆ

ਰਾਜ ਕਾਜ ਸਭ ਹੀ ਤਜਿ ਦਯੋ ॥

ਅਤੇ ਉਸ ਨੇ ਰਾਜ ਦਾ ਸਭ ਕੰਮ ਕਾਜ ਛਡ ਦਿੱਤਾ।

ਤਾ ਕੀ ਨਿਰਖਿ ਪ੍ਰਭਾ ਕੌ ਜੀਵੈ ॥

(ਉਹ) ਉਸ ਦੇ ਰੂਪ ਨੂੰ ਵੇਖ ਵੇਖ ਕੇ ਜੀਉਂਦਾ

ਬਿਨੁ ਹੇਰੇ ਤਿਹ ਪਾਨ ਨ ਪੀਵੈ ॥੪॥

ਅਤੇ ਉਸ ਨੂੰ ਵੇਖੇ ਬਿਨਾ ਪਾਣੀ ਵੀ ਨਾ ਪੀਂਦਾ ॥੪॥

ਦੋਹਰਾ ॥

ਦੋਹਰਾ:

ਰਾਘੌ ਚੇਤਨਿ ਦੋ ਹੁਤੇ ਮੰਤ੍ਰੀ ਤਾਹਿ ਅਪਾਰ ॥

ਰਾਘੌ ਅਤੇ ਚੇਤਨ ਨਾਂ ਦੇ ਉਸ ਦੇ ਦੋ ਅਤਿ ਸੂਝਵਾਨ ਮੰਤਰੀ ਸਨ।

ਨਿਰਖਿ ਰਾਵ ਤਿਹ ਬਸਿ ਭਯੋ ਐਸੋ ਕਿਯੋ ਬਿਚਾਰ ॥੫॥

ਉਸ ਸੁੰਦਰੀ ਦੇ ਵਸ ਵਿਚ ਹੋਏ ਰਾਜੇ ਨੂੰ ਵੇਖ ਕੇ ਉਨ੍ਹਾਂ ਨੇ ਵਿਚਾਰ ਕੀਤਾ ॥੫॥

ਚੌਪਈ ॥

ਚੌਪਈ:

ਤਾ ਕੀ ਪ੍ਰਤਿਮਾ ਪ੍ਰਥਮ ਬਨਾਈ ॥

ਪਹਿਲਾਂ ਉਸ ਦੀ ਮੂਰਤੀ ਬਣਾਈ

ਜਾ ਸਮ ਦੇਵ ਅਦੇਵ ਨ ਜਾਈ ॥

ਜਿਸ ਵਰਗੀ ਦੇਵਤੇ ਅਤੇ ਦੈਂਤ ਦੀ ਪੁੱਤਰੀ ('ਜਾਈ') ਵੀ ਨਹੀਂ ਸੀ।

ਜੰਘਹੁ ਤੇ ਤਿਲ ਤਿਹ ਲਿਖਿ ਡਰਿਯੋ ॥

ਉਸ ਦੀ ਜੰਘ ਉਤੇ ਇਕ ਤਿਲ ਅੰਕਿਤ ਕਰ ਦਿੱਤਾ।

ਅਤਿਭੁਤ ਕਰਮ ਮੰਤ੍ਰਿਯਨ ਕਰਿਯੋ ॥੬॥

ਮੰਤਰੀਆਂ ਨੇ ਇਹ ਵਿਚਿਤ੍ਰ ਕੰਮ ਕੀਤਾ ॥੬॥

ਜਬ ਬਚਿਤ੍ਰ ਨ੍ਰਿਪ ਚਿਤ੍ਰ ਨਿਹਾਰੈ ॥

ਜਦ ਰਾਜੇ ਨੇ ਵਿਚਿਤ੍ਰ ਚਿਤਰ ਵੇਖਿਆ।


Flag Counter