ਸ਼੍ਰੀ ਦਸਮ ਗ੍ਰੰਥ

ਅੰਗ - 31


ਅਨਖੰਡ ਅਭੂਤ ਅਛੇਦ ਅਛਿਅੰ ॥

ਅਖੰਡ ਭੌਤਿਕ ਤੱਤ੍ਵਾਂ ਤੋਂ ਰਹਿਤ, ਛੇਦ-ਰਹਿਤ ਅਤੇ ਨਾਸ਼-ਰਹਿਤ ਹੈ,

ਅਨਕਾਲ ਅਪਾਲ ਦਇਆਲ ਸੁਅੰ ॥

ਜੋ ਖੁਦ ਕਾਲ ਤੋਂ ਬਿਨਾ, (ਕਿਸੇ ਪ੍ਰਕਾਰ ਦੀ) ਪਾਲਨਾ ਤੋਂ ਪਰੇ, ਨਿਰ ਅਭਿਮਾਨ ਅਤੇ ਦਿਆਲੂ ਹੈ,

ਜਿਹ ਠਟੀਅੰ ਮੇਰ ਆਕਾਸ ਭੁਅੰ ॥੨॥੧੪੨॥

ਜਿਸ ਨੇ ਸੁਮੇਰ ਪਰਬਤ, ਆਕਾਸ਼ ਅਤੇ ਧਰਤੀ ਨੂੰ ਸਥਿਤ ਕੀਤਾ ਹੋਇਆ ਹੈ ॥੨॥੧੪੨॥

ਅਨਖੰਡ ਅਮੰਡ ਪ੍ਰਚੰਡ ਨਰੰ ॥

(ਜੋ) ਅਖੰਡ, ਸਥਾਪਨਾ-ਰਹਿਤ, ਪ੍ਰਚੰਡ ਤੇਜ ਵਾਲਾ ਪੁਰਸ਼ ਹੈ,

ਜਿਹ ਰਚੀਅੰ ਦੇਵ ਅਦੇਵ ਬਰੰ ॥

ਜਿਸ ਨੇ ਦੇਵਤਿਆਂ, ਦੈਂਤਾਂ ਦੀ ਚੰਗੀ ਤਰ੍ਹਾਂ ਰਚਨਾ ਕੀਤੀ ਹੈ,

ਸਭ ਕੀਨੀ ਦੀਨ ਜਮੀਨ ਜਮਾਂ ॥

(ਜਿਸ ਨੇ) ਸਾਰੀ ਧਰਤੀ ਅਤੇ ਆਕਾਸ਼ (ਦੀ ਸਾਜਨਾ ਕਰ ਕੇ ਆਪਣੇ) ਅਧੀਨ ਕੀਤਾ ਹੈ,

ਜਿਹ ਰਚੀਅੰ ਸਰਬ ਮਕੀਨ ਮਕਾਂ ॥੩॥੧੪੩॥

ਜਿਸ ਨੇ ਸਾਰੇ ਮਕਾਨ ਅਤੇ ਮਕਾਨਾਂ ਵਿਚ ਰਹਿਣ ਵਾਲੇ ਪੈਦਾ ਕੀਤੇ ਹਨ ॥੩॥੧੪੩॥

ਜਿਹ ਰਾਗ ਨ ਰੂਪ ਨ ਰੇਖ ਰੁਖੰ ॥

ਜਿਸ ਦਾ (ਕਿਸੇ ਨਾਲ ਵਿਸ਼ੇਸ਼) ਪ੍ਰੇਮ ਨਹੀਂ, ਨਾ ਹੀ ਰੂਪ-ਰੇਖਾ ਅਤੇ ਸ਼ਕਲ (ਮੇਲ ਖਾਂਦੀ ਹੈ)

ਜਿਹ ਤਾਪ ਨ ਸ੍ਰਾਪ ਨ ਸੋਕ ਸੁਖੰ ॥

ਜਿਸ ਨੂੰ ਤਾਪ, ਸਰਾਪ ਅਤੇ ਨਾ ਹੀ ਦੁਖ ਅਤੇ ਸੁਖ ਹੈ,

ਜਿਹ ਰੋਗ ਨ ਸੋਗ ਨ ਭੋਗ ਭੁਯੰ ॥

ਜਿਸ ਨੂੰ ਨਾ ਰੋਗ ਹੈ, ਨਾ ਸੋਗ ਅਤੇ ਨਾ ਹੀ ਭੂਮੀ ਦੇ ਭੋਗਾਂ (ਦੀ ਚਿੰਤਾ ਹੈ)

ਜਿਹ ਖੇਦ ਨ ਭੇਦ ਨ ਛੇਦ ਛਯੰ ॥੪॥੧੪੪॥

ਜਿਸ ਨੂੰ ਖੇਦ, ਭੇਦ, ਦ੍ਵੈਸ਼ ਅਤੇ ਨਸ਼ਟ ਹੋਣ ਦਾ ਡਰ ਨਹੀਂ ਹੈ ॥੪॥੧੪੪॥

ਜਿਹ ਜਾਤਿ ਨ ਪਾਤਿ ਨ ਮਾਤ ਪਿਤੰ ॥

ਜਿਸ ਦੀ ਨਾ ਜਾਤਿ ਹੈ, ਨਾ ਬਰਾਦਰੀ ਅਤੇ ਨਾ ਹੀ ਮਾਤਾ ਅਤੇ ਪਿਤਾ ਹੈ,

ਜਿਹ ਰਚੀਅੰ ਛਤ੍ਰੀ ਛਤ੍ਰ ਛਿਤੰ ॥

ਜਿਸ ਨੇ ਧਰਤੀ ('ਛਿਤੰ') ਉਤੇ ਛਤ੍ਰ ਧਾਰਨ ਕਰਨ ਵਾਲੇ ਛਤ੍ਰੀ ਪੈਦਾ ਕੀਤੇ ਹਨ,

ਜਿਹ ਰਾਗ ਨ ਰੇਖ ਨ ਰੋਗ ਭਣੰ ॥

ਜਿਸ ਨੂੰ ਪ੍ਰੇਮ ਤੋਂ ਰਹਿਤ, ਰੂਪ-ਰੇਖਾ ਤੋਂ ਬਿਨਾ ਅਤੇ ਰੋਗ-ਰਹਿਤ ਕਿਹਾ ਜਾਂਦਾ ਹੈ,

ਜਿਹ ਦ੍ਵੈਖ ਨ ਦਾਗ ਨ ਦੋਖ ਗਣੰ ॥੫॥੧੪੫॥

ਜੋ ਦ੍ਵੈਸ਼ ਦੇ ਦਾਗ਼ ਅਤੇ ਦੁਖ (ਦੇ ਕਲੰਕ) ਤੋਂ ਮੁਕਤ ਸਮਝਿਆ ਜਾਂਦਾ ਹੈ ॥੫॥੧੪੫॥

ਜਿਹ ਅੰਡਹਿ ਤੇ ਬ੍ਰਹਿਮੰਡ ਰਚਿਓ ॥

ਜਿਸ ਨੇ ਅੰਡੇ ਤੋਂ ਬ੍ਰਹਿਮੰਡ ਬਣਾਇਆ ਹੈ,

ਦਿਸ ਚਾਰ ਕਰੀ ਨਵ ਖੰਡ ਸਚਿਓ ॥

(ਜਿਸ ਨੇ) ਚਾਰ ਦਿਸ਼ਾਵਾਂ ਅਤੇ ਨੌਂ ਖੰਡਾਂ ਦੀ ਰਚਨਾ ਕੀਤੀ ਹੈ,

ਰਜ ਤਾਮਸ ਤੇਜ ਅਤੇਜ ਕੀਓ ॥

(ਜਿਸ ਨੇ) ਰਜੋ, ਤਮੋ ਅਤੇ ਤੇਜ-ਅਤੇਜ (ਪ੍ਰਕਾਸ਼ ਅਤੇ ਅੰਧਕਾਰ) ਦੀ ਰਚਨਾ ਕੀਤੀ ਹੈ;

ਅਨਭਉ ਪਦ ਆਪ ਪ੍ਰਚੰਡ ਲੀਓ ॥੬॥੧੪੬॥

(ਉਸ ਨੇ) ਆਪਣੇ ਆਪ ਹੀ ਅਨੁਭਵ ਤੋਂ ਪ੍ਰਚੰਡ ਪ੍ਰਕਾਸ਼ ਕੀਤਾ ਹੈ ॥੬॥੧੪੬॥

ਸ੍ਰਿਅ ਸਿੰਧੁਰ ਬਿੰਧ ਨਗਿੰਧ ਨਗੰ ॥

(ਜਿਸ ਨੇ) ਸਮੁੰਦਰ ਅਤੇ ਵਿੰਧਿਆਚਲ, ਸੁਮੇਰ ਪਰਬਤਾਂ ਨੂੰ ਬਣਾਇਆ ਹੈ,

ਸ੍ਰਿਅ ਜਛ ਗੰਧਰਬ ਫਣਿੰਦ ਭੁਜੰ ॥

(ਜਿਸ ਨੇ) ਯਕਸ਼, ਗੰਧਰਬ, ਸ਼ੇਸ਼ਨਾਗ ਅਤੇ ਸੱਪਾਂ ਦੀ ਸਿਰਜਨਾ ਕੀਤੀ ਹੈ,

ਰਚ ਦੇਵ ਅਦੇਵ ਅਭੇਵ ਨਰੰ ॥

(ਜਿਸ ਨੇ) ਦੇਵਤਿਆਂ, ਦੈਂਤਾਂ ਅਤੇ ਬ੍ਰਹਮਾ, ਵਿਸ਼ਣੂ ('ਅਭੇਵ') ਅਤੇ ਐਰਾਵਤ ਹਾਥੀ ਦੀ ਰਚਨਾ ਕੀਤੀ ਹੈ

ਨਰਪਾਲ ਨ੍ਰਿਪਾਲ ਕਰਾਲ ਤ੍ਰਿਗੰ ॥੭॥੧੪੭॥

ਅਤੇ ਮਨੁੱਖਾਂ ਨੂੰ ਪਾਲਣ ਵਾਲੇ ਰਾਜਿਆਂ ਅਤੇ ਭਿਆਨਕ ਜੀਵਾਂ (ਸੱਪ ਜਾਂ ਵਹਿਸ਼ੀ ਪਸ਼ੂ) ਦੀ ਸਿਰਜਨਾ ਕੀਤੀ ਹੈ ॥੭॥੧੪੭॥

ਕਈ ਕੀਟ ਪਤੰਗ ਭੁਜੰਗ ਨਰੰ ॥

(ਜਿਸ ਨੇ) ਕਈ ਕਰੋੜਾਂ ਪਤੰਗੇ, ਸੱਪ, ਅਤੇ ਮਨੁੱਖ (ਬਣਾਏ ਹਨ ਅਤੇ)

ਰਚਿ ਅੰਡਜ ਸੇਤਜ ਉਤਭੁਜੰ ॥

ਅੰਡੇ, ਪਸੀਨੇ ਤੋਂ ਪੈਦਾ ਹੋਣ ਵਾਲੀਆਂ ਵਸਤੂਆਂ ਅਤੇ ਬਨਸਪਤੀ ਦੀ ਰਚਨਾ ਕੀਤੀ ਹੈ,

ਕੀਏ ਦੇਵ ਅਦੇਵ ਸਰਾਧ ਪਿਤੰ ॥

(ਜਿਸ ਨੇ ਅਨੇਕਾਂ) ਮਾੜੇ ਅਤੇ ਚੰਗੇ, ਸਰਾਧ ਅਤੇ ਪਿਤਰ ਬਣਾਏ ਹਨ,

ਅਨਖੰਡ ਪ੍ਰਤਾਪ ਪ੍ਰਚੰਡ ਗਤੰ ॥੮॥੧੪੮॥

(ਜਿਸ ਦਾ) ਅਖੰਡ ਪ੍ਰਤਾਪ ਅਤੇ ਪ੍ਰਚੰਡ ਚਾਲ-ਢਾਲ ਹੈ ॥੮॥੧੪੮॥

ਪ੍ਰਭ ਜਾਤਿ ਨ ਪਾਤਿ ਨ ਜੋਤਿ ਜੁਤੰ ॥

(ਜਿਸ) ਪ੍ਰਭੂ ਦੀ ਨਾ ਜਾਤਿ ਹੈ, ਨਾ ਬਰਾਦਰੀ ਹੈ, (ਜੋ ਆਪਣੀ) ਜੋਤਿ ਕਾਰਨ ਸਭ ਨਾਲ ਯੁਕਤ ਹੈ,

ਜਿਹ ਤਾਤ ਨ ਮਾਤ ਨ ਭ੍ਰਾਤ ਸੁਤੰ ॥

ਜਿਸ ਦਾ ਨਾ ਪਿਤਾ ਹੈ, ਨਾ ਮਾਤਾ, ਨਾ ਭਰਾ ਹੈ, ਨਾ ਪੁੱਤਰ;

ਜਿਹ ਰੋਗ ਨ ਸੋਗ ਨ ਭੋਗ ਭੁਅੰ ॥

ਜਿਸ ਨੂੰ ਨਾ ਰੋਗ ਹੈ, ਨਾ ਸੋਗ ਅਤੇ ਨਾ ਹੀ ਧਰਤੀ ਦੇ ਭੋਗਾਂ (ਦੀ ਚਿੰਤਾ ਹੈ);

ਜਿਹ ਜੰਪਹਿ ਕਿੰਨਰ ਜਛ ਜੁਅੰ ॥੯॥੧੪੯॥

ਜਿਸ ਨੂੰ (ਸਾਰੇ) ਕਿੰਨਰ ਅਤੇ ਯਕਸ਼ ਜਪਦੇ ਹਨ ॥੯॥੧੪੯॥

ਨਰ ਨਾਰਿ ਨਿਪੁੰਸਕ ਜਾਹਿ ਕੀਏ ॥

(ਜਿਸ ਨੇ) ਇਸਤਰੀਆਂ, ਪੁਰਸ਼ ਅਤੇ ਹੀਜੜੇ ਪੈਦਾ ਕੀਤੇ ਹਨ,

ਗਣ ਕਿੰਨਰ ਜਛ ਭੁਜੰਗ ਦੀਏ ॥

ਸਾਰੇ ਕਿੰਨਰਾਂ, ਯਕਸ਼ਾਂ ਅਤੇ ਸੱਪਾਂ ਨੂੰ ਜਨਮ ਦਿੱਤਾ ਹੈ,

ਗਜਿ ਬਾਜਿ ਰਥਾਦਿਕ ਪਾਂਤਿ ਗਣੰ ॥

(ਜਿਸ ਨੇ) ਹਾਥੀ, ਘੋੜੇ, ਰਥ ਆਦਿ ਅਤੇ ਪੈਦਲਾਂ ਦੇ ਸਮੂਹ (ਪੈਦਾ ਕੀਤੇ ਹਨ)।

ਭਵ ਭੂਤ ਭਵਿਖ ਭਵਾਨ ਤੁਅੰ ॥੧੦॥੧੫੦॥

ਤੂੰ ਹੀ ਭੂਤ, ਭਵਿਖ ਅਤੇ ਵਰਤਮਾਨ ਵਿਚ ਮੌਜੂਦ ਹੈਂ ॥੧੦॥੧੫੦॥

ਜਿਹ ਅੰਡਜ ਸੇਤਜ ਜੇਰਰਜੰ ॥

ਜਿਸ ਨੇ ਅੰਡਜ, ਸੇਤਜ ਅਤੇ ਜੇਰਜ (ਵਾਲੀਆਂ ਚਾਰ ਖਾਣੀਆਂ ਦੀ) ਰਚਨਾ ਕੀਤੀ ਹੈ,

ਰਚਿ ਭੂਮ ਅਕਾਸ ਪਤਾਲ ਜਲੰ ॥

(ਜਿਸ ਨੇ) ਭੂਮੀ, ਆਕਾਸ਼, ਪਾਤਾਲ ਅਤੇ ਜਲ ਦੀ ਸਿਰਜਨਾ ਕੀਤੀ ਹੈ

ਰਚਿ ਪਾਵਕ ਪਉਣ ਪ੍ਰਚੰਡ ਬਲੀ ॥

ਅਤੇ ਵੱਡੇ ਤੇਜ ਵਾਲੀ ਅੱਗ ਅਤੇ ਪ੍ਰਚੰਡ ਪੌਣ ਨੂੰ ਪੈਦਾ ਕੀਤਾ ਹੈ,

ਬਨ ਜਾਸੁ ਕੀਓ ਫਲ ਫੂਲ ਕਲੀ ॥੧੧॥੧੫੧॥

ਜਿਸ ਨੇ ਜੰਗਲ, ਫਲ, ਫੁਲ ਅਤੇ ਕਲੀਆਂ ਨੂੰ ਬਣਾਇਆ ਹੈ ॥੧੧॥੧੫੧॥

ਭੂਅ ਮੇਰ ਅਕਾਸ ਨਿਵਾਸ ਛਿਤੰ ॥

(ਜਿਸ ਨੇ) ਭੂਮੀ, ਸੁਮੇਰ ਪਰਬਤ ਅਤੇ ਆਕਾਸ਼ (ਦੀ ਸਿਰਜਨਾ ਕਰ ਕੇ) ਧਰਤੀ ਨੂੰ ਨਿਵਾਸ ਦਾ ਸਾਧਨ ਬਣਾਇਆ,

ਰਚਿ ਰੋਜ ਇਕਾਦਸ ਚੰਦ੍ਰ ਬ੍ਰਿਤੰ ॥

(ਫਿਰ) ਰੋਜ਼ੇ, ਇਕਾਦਸ਼ੀ (ਆਦਿ ਵਰਤਾਂ) ਦੀ ਚੰਦ੍ਰਮਾ (ਦੀ ਤਿਥੀਆਂ ਅਨੁਸਾਰ) ਰਚਨਾ ਕੀਤੀ,

ਦੁਤਿ ਚੰਦ ਦਿਨੀ ਸਹਿ ਦੀਪ ਦਈ ॥

ਚੰਦ੍ਰਮਾ ਅਤੇ ਸੂਰਜ ਰੂਪੀ ਦੀਵਿਆਂ ਦਾ ਪ੍ਰਕਾਸ਼ ਦਿੱਤਾ ਅਤੇ

ਜਿਹ ਪਾਵਕ ਪੌਨ ਪ੍ਰਚੰਡ ਮਈ ॥੧੨॥੧੫੨॥

ਜਿਸ ਨੇ ਅਗਨੀ ਅਤੇ ਪੌਣ ਵਰਗੀਆਂ ਪ੍ਰਚੰਡ (ਸ਼ਕਤੀਆਂ ਦਾ ਨਿਰਮਾਣ ਕੀਤਾ) ॥੧੨॥੧੫੨॥

ਜਿਹ ਖੰਡ ਅਖੰਡ ਪ੍ਰਚੰਡ ਕੀਏ ॥

ਜਿਸ ਨੇ ਅਖੰਡ ਅਤੇ ਪ੍ਰਚੰਡ ਖੰਡਾਂ ਦੀ ਰਚਨਾ ਕੀਤੀ

ਜਿਹ ਛਤ੍ਰ ਉਪਾਇ ਛਿਪਾਇ ਦੀਏ ॥

ਅਤੇ ਨਛੱਤ੍ਰਾਂ ਦੀ ਰਚਨਾ ਕਰ ਕੇ (ਫਿਰ ਸੂਰਜ ਦੇ ਤੇਜ ਸਾਹਮਣੇ) ਲੁਕਾ ਦਿੱਤੇ;

ਜਿਹ ਲੋਕ ਚਤੁਰ ਦਸ ਚਾਰ ਰਚੇ ॥

ਜਿਸ ਨੇ ਸੁੰਦਰ ਚੌਦਾਂ ਲੋਕਾਂ ਦੀ ਰਚਨਾ ਕੀਤੀ

ਗਣ ਗੰਧ੍ਰਬ ਦੇਵ ਅਦੇਵ ਸਚੇ ॥੧੩॥੧੫੩॥

ਅਤੇ ਗਣ, ਗੰਧਰਬ, ਦੇਵਤੇ, ਦੈਂਤ ਸਿਰਜੇ ॥੧੩॥੧੫੩॥

ਅਨਧੂਤ ਅਭੂਤ ਅਛੂਤ ਮਤੰ ॥

(ਉਹ) ਸ਼ੁੱਧ ਸਰੂਪ, ਭੌਤਿਕ ਤੱਤ੍ਵਾਂ ਤੋਂ ਪਰੇ

ਅਨਗਾਧ ਅਬ੍ਯਾਧ ਅਨਾਦਿ ਗਤੰ ॥

ਅਤੇ ਅਣਛੋਹੀ ਸੂਝ-ਬੂਝ ਵਾਲਾ ਹੈ; ਅਗਾਧ, ਦੁੱਖਾਂ ਤੋਂ ਰਹਿਤ ਅਤੇ ਅਨਾਦਿ ਕਾਲ ਤੋਂ ਗਤੀਮਾਨ ਹੈ;

ਅਨਖੇਦ ਅਭੇਦ ਅਛੇਦ ਨਰੰ ॥

ਕਸ਼ਟ ਤੋਂ ਬਿਨਾ, ਅਭੇਦ, ਅਛੇਦ ਪੁਰਸ਼ ਹੈ;

ਜਿਹ ਚਾਰ ਚਤ੍ਰ ਦਿਸ ਚਕ੍ਰ ਫਿਰੰ ॥੧੪॥੧੫੪॥

ਜਿਸ ਦਾ ਚੌਦਾਂ ਲੋਕਾਂ ਵਿਚ ਸੁੰਦਰ ਚੱਕਰ ਫਿਰਦਾ ਹੈ ॥੧੪॥੧੫੪॥

ਜਿਹ ਰਾਗ ਨ ਰੰਗ ਨ ਰੇਖ ਰੁਗੰ ॥

ਜਿਸ ਦਾ (ਕੋਈ) ਰਾਗ, ਰੰਗ, ਆਕਾਰ ਨਹੀਂ ਹੈ, ਨਾ ਕੋਈ ਰੋਗ ਹੈ,

ਜਿਹ ਸੋਗ ਨ ਭੋਗ ਨ ਜੋਗ ਜੁਗੰ ॥

ਜਿਸ ਨੂੰ ਨਾ (ਕੋਈ) ਸੋਗ, ਭੋਗ ਹੈ ਅਤੇ ਨਾ ਹੀ ਜੋਗ ਨਾਲ ਸੰਬੰਧਿਤ ਹੈ,

ਭੂਅ ਭੰਜਨ ਗੰਜਨ ਆਦਿ ਸਿਰੰ ॥

(ਜੋ) ਭੂਮੀ ਦਾ ਨਾਸ਼ ਕਰਨ ਵਾਲਾ ਅਤੇ ਮੁੱਢ ਕਦੀਮ ਤੋਂ ਇਸ ਦੀ ਸਿਰਜਨਾ ਕਰਨ ਵਾਲਾ ਹੈ,

ਜਿਹ ਬੰਦਤ ਦੇਵ ਅਦੇਵ ਨਰੰ ॥੧੫॥੧੫੫॥

ਜਿਸ ਦੀ ਦੇਵਤੇ, ਦੈਂਤ ਅਤੇ ਮਨੁੱਖ ਬੰਦਨਾ ਕਰਦੇ ਹਨ ॥੧੫॥੧੫੫॥

ਗਣ ਕਿੰਨਰ ਜਛ ਭੁਜੰਗ ਰਚੇ ॥

(ਜਿਸ ਨੇ) ਗਣ, ਕਿੰਨਰ, ਯਕਸ਼ ਅਤੇ ਸੱਪ ਰਚੇ ਹਨ;

ਮਣਿ ਮਾਣਿਕ ਮੋਤੀ ਲਾਲ ਸੁਚੇ ॥

ਮਣੀਆਂ, ਮਾਣਕ, ਮੋਤੀ, ਲਾਲ ਸਾਜੇ ਹਨ;

ਅਨਭੰਜ ਪ੍ਰਭਾ ਅਨਗੰਜ ਬ੍ਰਿਤੰ ॥

(ਜੋ) ਨਾ ਘਟਣ ਵਾਲੀ ਸ਼ੋਭਾ ਅਤੇ ਅਮੁਕ ਬ੍ਰਿੱਤਾਂਤ ਵਾਲਾ ਹੈ;

ਜਿਹ ਪਾਰ ਨ ਪਾਵਤ ਪੂਰ ਮਤੰ ॥੧੬॥੧੫੬॥

ਜਿਸ ਦਾ ਅੰਤ ਪੂਰਨ ਬੁੱਧੀਮਾਨ ਵੀ ਨਹੀਂ ਪਾ ਸਕਦੇ ॥੧੬॥੧੫੬॥

ਅਨਖੰਡ ਸਰੂਪ ਅਡੰਡ ਪ੍ਰਭਾ ॥

(ਜਿਸ ਦਾ) ਸਰੂਪ ਅਖੰਡ ਅਤੇ ਸ਼ੋਭਾ ਅਰੁਕ ਹੈ,

ਜੈ ਜੰਪਤ ਬੇਦ ਪੁਰਾਨ ਸਭਾ ॥

ਸਾਰੇ ਵੇਦ ਅਤੇ ਪੁਰਾਣ (ਜਿਸ ਦੀ) ਜੈ ਜੈ ਜਪਦੇ ਹਨ,

ਜਿਹ ਬੇਦ ਕਤੇਬ ਅਨੰਤ ਕਹੈ ॥

ਜਿਸ ਨੂੰ ਵੇਦ ਅਤੇ ਕਤੇਬ ਬੇਅੰਤ ਬੇਅੰਤ ਕਹਿੰਦੇ ਹਨ,

ਜਿਹ ਭੂਤ ਅਭੂਤ ਨ ਭੇਦ ਲਹੈ ॥੧੭॥੧੫੭॥

ਜਿਸ ਦਾ ਸਥੂਲ ਅਤੇ ਸੂਖਮ ਕੋਈ ਵੀ ਭੇਦ ਨਹੀਂ ਪਾ ਸਕਦਾ ॥੧੭॥੧੫੭॥

ਜਿਹ ਬੇਦ ਪੁਰਾਨ ਕਤੇਬ ਜਪੈ ॥

ਜਿਸ ਨੂੰ ਵੇਦ, ਪੁਰਾਨ ਅਤੇ ਕਤੇਬ ਜਪਦੇ ਹਨ,

ਸੁਤਸਿੰਧ ਅਧੋ ਮੁਖ ਤਾਪ ਤਪੈ ॥

ਸਮੁੰਦਰ ਦਾ ਪੁੱਤਰ (ਚੰਦ੍ਰਮਾ ਜਿਸ ਦਾ) ਮੂਧੇ ਮੂੰਹ ਤਪ ਕਰ ਰਿਹਾ ਹੈ;

ਕਈ ਕਲਪਨ ਲੌ ਤਪ ਤਾਪ ਕਰੈ ॥

ਕਈ (ਸਾਧਕ) ਕਲਪਾਂ ਜਿੰਨੇ ਲੰਬੇ ਸਮੇਂ ਤੋਂ ਤਪਸਿਆ ਵਿਚ ਮਗਨ ਹਨ,

ਨਹੀ ਨੈਕ ਕ੍ਰਿਪਾ ਨਿਧਿ ਪਾਨ ਪਰੈ ॥੧੮॥੧੫੮॥

(ਪਰ ਉਨ੍ਹਾਂ ਦੇ) ਕ੍ਰਿਪਾਨਿਧ (ਪ੍ਰਭੂ) ਬਿਲਕੁਲ ਹੱਥ ਨਹੀਂ ਲਗ ਰਿਹਾ ॥੧੮॥੧੫੮॥

ਜਿਹ ਫੋਕਟ ਧਰਮ ਸਭੈ ਤਜਿ ਹੈਂ ॥

ਜਿਹੜੇ ਲੋਕ ਸਾਰੇ ਵਿਅਰਥ ਧਰਮ ਕਾਰਜ ਛਡ ਦਿੰਦੇ ਹਨ

ਇਕ ਚਿਤ ਕ੍ਰਿਪਾ ਨਿਧਿ ਕੋ ਜਪਿ ਹੈਂ ॥

ਅਤੇ ਇਕਾਗਰ ਮਨ ਨਾਲ ਪਰਮਾਤਮਾ ਨੂੰ ਜਪਦੇ ਹਨ,

ਤੇਊ ਯਾ ਭਵ ਸਾਗਰ ਕੋ ਤਰ ਹੈਂ ॥

ਉਹੀ (ਲੋਕ) ਭਵ-ਸਾਗਰ ਨੂੰ ਤਰਦੇ ਹਨ,

ਭਵ ਭੂਲ ਨ ਦੇਹਿ ਪੁਨਰ ਧਰ ਹੈਂ ॥੧੯॥੧੫੯॥

ਫਿਰ ਭੁਲ ਕੇ ਵੀ ਜਗਤ ਵਿਚ ਸ਼ਰੀਰ ਧਾਰਨ ਨਹੀਂ ਕਰਦੇ (ਭਾਵ ਮੁਕਤ ਹੋ ਜਾਂਦੇ ਹਨ) ॥੧੯॥੧੫੯॥

ਇਕ ਨਾਮ ਬਿਨਾ ਨਹੀ ਕੋਟ ਬ੍ਰਤੀ ॥

ਇਕ ਨਾਮ (ਦੇ ਸਿਮਰਨ) ਤੋਂ ਬਿਨਾ ਕਰੋੜਾਂ ਵਰਤਾਂ (ਨਾਲ ਮੁਕਤੀ) ਨਹੀਂ ਹੁੰਦੀ,


Flag Counter