ਸ਼੍ਰੀ ਦਸਮ ਗ੍ਰੰਥ

ਅੰਗ - 701


ਸਰਕਿ ਸੇਲ ਸੂਰਮਾ ਮਟਿਕ ਬਾਜ ਸੁਟਿ ਹੈ ॥

ਸੂਰਮਾ ਬਰਛੇ ਨੂੰ (ਅਗੇ ਵਲ) ਸਰਕਾਂਦਾ ਹੈ ਅਤੇ ਮਟਕ ਕੇ ਘੋੜੇ ਨੂੰ ਭਜਾਂਦਾ ਹੈ।

ਅਮੰਡ ਮੰਡਲੀਕ ਸੇ ਅਫੁਟ ਸੂਰ ਫੁਟਿ ਹੈ ॥

ਨਾ ਮੰਡੇ ਜਾ ਸਕਣ ਵਾਲੇ ਰਾਜੇ ('ਮੰਡਲੀਕ') ਅਤੇ ਨਾ ਫੁਟਣ ਵਾਲੇ ਸੂਰਮੇ ਫੁਟ ਰਹੇ ਹਨ।

ਸੁ ਪ੍ਰੇਮ ਨਾਮ ਸੂਰ ਕੋ ਬਿਸੇਖ ਭੂਪ ਜਾਨੀਐ ॥

ਉਸ 'ਪ੍ਰੇਮ' ਨਾਮ ਵਾਲੇ ਸੂਰਮੇ ਦਾ ਹੇ ਰਾਜਨ! ਵਿਸ਼ੇਸ਼ ਰੂਪ ਜਾਣਿਆ ਜਾਂਦਾ ਹੈ।

ਸੁ ਸਾਖ ਤਾਸ ਕੀ ਸਦਾ ਤਿਹੂੰਨ ਲੋਕ ਮਾਨੀਐ ॥੨੫੩॥

ਉਸ ਦੀ ਸਾਖ ਸਦਾ ਤਿੰਨਾਂ ਲੋਕਾਂ ਵਿਚ ਮੰਨੀ ਜਾਂਦੀ ਹੈ ॥੨੫੩॥

ਅਨੂਪ ਰੂਪ ਭਾਨ ਸੋ ਅਭੂਤ ਰੂਪ ਮਾਨੀਐ ॥

(ਜਿਸ ਦਾ) ਅਨੂਪ ਰੂਪ ਸੂਰਜ ਵਰਗਾ ਹੈ, ਉਸ ਨੂੰ ਤੱਤਾਂ ਤੋਂ ਰਹਿਤ ਰੂਪ ਮੰਨਿਆ ਜਾਂਦਾ ਹੈ।

ਸੰਜੋਗ ਨਾਮ ਸਤ੍ਰੁਹਾ ਸੁ ਬੀਰ ਤਾਸੁ ਜਾਨੀਐ ॥

ਉਸ ਸੂਰਮੇ ਦਾ ਨਾਮ 'ਸੰਜੋਗ' ਹੈ ਜੋ ਵੈਰੀ ਨੂੰ ਮਾਰਨ ਵਾਲਾ ਜਾਣਿਆ ਜਾਂਦਾ ਹੈ।

ਸੁ ਸਾਤਿ ਨਾਮ ਸੂਰਮਾ ਸੁ ਅਉਰ ਏਕ ਬੋਲੀਐ ॥

ਇਕ ਹੋਰ 'ਸਾਂਤਿ' ਨਾਮ ਦਾ ਸੂਰਮਾ ਕਿਹਾ ਜਾਂਦਾ ਹੈ,

ਪ੍ਰਤਾਪ ਜਾਸ ਕੋ ਸਦਾ ਸੁ ਸਰਬ ਲੋਗ ਤੋਲੀਐ ॥੨੫੪॥

ਜਿਸ ਦਾ ਪ੍ਰਤਾਪ ਹਮੇਸ਼ਾ ਸਾਰੇ ਲੋਕਾਂ ਵਿਚ ਵਿਚਾਰਿਆ ਜਾਂਦਾ ਹੈ ॥੨੫੪॥

ਅਖੰਡ ਮੰਡਲੀਕ ਸੋ ਪ੍ਰਚੰਡ ਰੂਪ ਦੇਖੀਐ ॥

(ਜਿਸ ਦਾ) ਰੂਪ ਅਖੰਡ ਰਾਜੇ ('ਮੰਡਲੀਕ') ਜਿਹਾ ਪ੍ਰਚੰਡ ਵੇਖਿਆ ਜਾਂਦਾ ਹੈ।

ਸੁ ਕੋਪ ਸੁਧ ਸਿੰਘ ਕੀ ਸਮਾਨ ਸੂਰ ਪੇਖੀਐ ॥

(ਜਦੋਂ) ਉਹ ਕ੍ਰੋਧ ਕਰਦਾ ਹੈ ਤਾਂ (ਉਸ ਦਾ) ਰੂਪ ਨਿਰੋਲ ਸ਼ੇਰ ਵਰਗਾ ਦਿਸ ਪੈਂਦਾ ਹੈ।

ਸੁ ਪਾਠ ਨਾਮ ਤਾਸ ਕੋ ਅਠਾਟ ਤਾਸੁ ਭਾਖੀਐ ॥

ਉਸ ਦਾ ਨਾਮ 'ਪਾਠ' ਹੈ ਅਤੇ ਉਸ ਨੂੰ ਠਾਠ-ਰਹਿਤ ਕਿਹਾ ਜਾਂਦਾ ਹੈ।

ਭਜ੍ਯੋ ਨ ਜੁਧ ਤੇ ਕਹੂੰ ਨਿਸੇਸ ਸੂਰ ਸਾਖੀਐ ॥੨੫੫॥

(ਉਹ) ਕਦੇ ਯੁੱਧ ਤੋਂ ਭਜਦਾ ਨਹੀਂ, ਚੰਦ੍ਰਮਾ ਅਤੇ ਸੂਰਜ (ਇਸ ਗੱਲ ਦੇ) ਸਾਖੀ ਹਨ ॥੨੫੫॥

ਸੁਕਰਮ ਨਾਮ ਏਕ ਕੋ ਸੁਸਿਛ ਦੂਜ ਜਾਨੀਐ ॥

ਇਕ ਦਾ ਨਾਮ 'ਕਰਮ' ਹੈ ਅਤੇ ਦੂਜੇ ਦਾ 'ਸਿਛ' ਜਾਣਿਆ ਜਾਂਦਾ ਹੈ।

ਅਭਿਜ ਮੰਡਲੀਕ ਸੋ ਅਛਿਜ ਤੇਜ ਮਾਨੀਐ ॥

ਉਨ੍ਹਾਂ ਨੂੰ ਨਾ ਭਿਜਣ ਵਾਲੇ ਰਾਜੇ ('ਮੰਡਲੀਕ') ਜਿਹੇ ਅਤੇ ਨਾ ਛਿਜਣ ਵਾਲੇ ਤੇਜ ਵਾਲੇ ਮੰਨਿਆ ਜਾਂਦਾ ਹੈ।

ਸੁ ਕੋਪ ਸੂਰ ਸਿੰਘ ਜ੍ਯੋਂ ਘਟਾ ਸਮਾਨ ਜੁਟਿ ਹੈ ॥

ਉਹ ਸੂਰਮੇ ਸ਼ੇਰ ਵਾਂਗ ਕ੍ਰੋਧ ਕਰਦੇ ਹਨ ਅਤੇ ਘਟਾਵਾਂ ਦੇ ਸਮਾਨ (ਯੁੱਧ ਵਿਚ) ਜੁਟ ਜਾਂਦੇ ਹਨ।

ਦੁਰੰਤ ਬਾਜ ਬਾਜਿ ਹੈ ਅਨੰਤ ਸਸਤ੍ਰ ਛੁਟਿ ਹੈ ॥੨੫੬॥

(ਉਸ ਵੇਲੇ) ਬੇਅੰਤ ਵਾਜੇ ਵਜਦੇ ਹਨ ਅਤੇ ਅਨੰਤ ਸ਼ਸਤ੍ਰ ਛੁਟਦੇ ਹਨ ॥੨੫੬॥

ਸੁ ਜਗਿ ਨਾਮ ਏਕ ਕੋ ਪ੍ਰਬੋਧ ਅਉਰ ਮਾਨੀਐ ॥

ਇਕ ਯੋਧੇ ਦਾ ਨਾਮ 'ਜਗ' ਹੈ ਅਤੇ ਦੂਜੇ ਦਾ (ਨਾਮ) 'ਪ੍ਰਬੋਧ' ਮੰਨਿਆ ਜਾਂਦਾ ਹੈ।

ਸੁ ਦਾਨ ਤੀਸਰਾ ਹਠੀ ਅਖੰਡ ਤਾਸੁ ਜਾਨੀਐ ॥

ਤੀਜੇ ਹਠੀ (ਦਾ ਨਾਮ) 'ਦਾਨ' ਹੈ, ਜਿਸ ਨੂੰ ਅਖੰਡ ਜਾਣਿਆ ਜਾਂਦਾ ਹੈ।

ਸੁ ਨੇਮ ਨਾਮ ਅਉਰ ਹੈ ਅਖੰਡ ਤਾਸੁ ਭਾਖੀਐ ॥

'ਨੇਮ' ਇਕ ਹੋਰ ਦਾ ਨਾਮ ਹੈ, ਜਿਸ ਨੂੰ ਅਖੰਡ ਵੀ ਕਿਹਾ ਜਾਂਦਾ ਹੈ।

ਜਗਤ ਜਾਸੁ ਜੀਤਿਆ ਜਹਾਨ ਭਾਨੁ ਸਾਖੀਐ ॥੨੫੭॥

ਜਿਸ ਨੇ ਸਾਰੇ ਜਗਤ ਨੂੰ ਜਿਤ ਲਿਆ ਹੈ। (ਸਾਰਾ) ਸੰਸਾਰ ਅਤੇ ਸੂਰਜ (ਇਸ ਦੇ) ਗਵਾਹ ਹਨ ॥੨੫੭॥

ਸੁ ਸਤੁ ਨਾਮ ਏਕ ਕੋ ਸੰਤੋਖ ਅਉਰ ਬੋਲੀਐ ॥

ਇਕ ਦਾ ਨਾਮ 'ਸਤ' ਹੈ ਅਤੇ ਦੂਜੇ ਦਾ ਨਾਂ 'ਸੰਤੋਖ' ਕਿਹਾ ਜਾਂਦਾ ਹੈ।

ਸੁ ਤਪੁ ਨਾਮ ਤੀਸਰੋ ਦਸੰਤ੍ਰ ਜਾਸੁ ਛੋਲੀਐ ॥

ਤੀਜੇ ਦਾ ਨਾਮ 'ਤਪ' ਹੈ ਜਿਸ ਦਾ (ਯਸ਼) ਦੇਸ ਦੇਸਾਂਤਰਾਂ ਵਿਚ ਪਸਰਿਆ ਹੋਇਆ ਹੈ।

ਸੁ ਜਾਪੁ ਨਾਮ ਏਕ ਕੋ ਪ੍ਰਤਾਪ ਆਜ ਤਾਸ ਕੋ ॥

ਇਕ ਦਾ ਨਾਮ 'ਜਾਪ' ਹੈ ਜਿਸ ਦਾ ਅਜ (ਸਭ ਪਾਸੇ) ਪ੍ਰਤਾਪ ਹੈ।

ਅਨੇਕ ਜੁਧ ਜੀਤਿ ਕੈ ਬਰਿਯੋ ਜਿਨੈ ਨਿਰਾਸ ਕੋ ॥੨੫੮॥

ਜਿਸ ਨੇ ਅਨੇਕਾਂ ਯੁੱਧ ਜਿਤ ਕੇ 'ਨਿਰਾਸ' (ਆਸ ਦੇ ਤਿਆਗ) ਨੂੰ ਵਰ ਲਿਆ ਹੈ ॥੨੫੮॥

ਛਪੈ ਛੰਦ ॥

ਛਪੈ ਛੰਦ:

ਅਤਿ ਪ੍ਰਚੰਡ ਬਲਵੰਡ ਨੇਮ ਨਾਮਾ ਇਕ ਅਤਿ ਭਟ ॥

ਬਹੁਤ ਪ੍ਰਚੰਡ ਤੇਜ ਵਾਲਾ 'ਨੇਮ' ਨਾਂ ਦਾ ਇਕ ਯੋਧਾ ਹੈ।

ਪ੍ਰੇਮ ਨਾਮ ਦੂਸਰੋ ਸੂਰ ਬੀਰਾਰਿ ਰਣੋਤਕਟ ॥

ਦੂਜੇ ਯੋਧੇ ਦਾ ਨਾਮ 'ਪ੍ਰੇਮ' ਹੈ ਜੋ ਸੂਰਮਿਆਂ ਦਾ ਵੈਰੀ ਅਤੇ ਯੁੱਧ ਵਿਚ ਪ੍ਰਬਲ ਹੈ।

ਸੰਜਮ ਏਕ ਬਲਿਸਟਿ ਧੀਰ ਨਾਮਾ ਚਤੁਰਥ ਗਨਿ ॥

ਇਕ 'ਸੰਜਮ' ਨਾਮ ਦਾ ਹੋਰ ਬਲਵਾਨ ਹੈ ਅਤੇ ਚੌਥਾ ਨਾਮ 'ਧੀਰ' (ਧੀਰਜ) ਦਾ ਗਿਣਿਆ ਜਾਂਦਾ ਹੈ।

ਪ੍ਰਾਣਯਾਮ ਪੰਚਵੋ ਧਿਆਨ ਨਾਮਾ ਖਸਟਮ ਭਨਿ ॥

ਪੰਜਵੇਂ ਦਾ ਨਾਮ 'ਪ੍ਰਾਣਾਯਾਮ' ਅਤੇ ਛੇਵੇਂ ਦਾ ਨਾਮ 'ਧਿਆਨ' ਹੈ।

ਜੋਧਾ ਅਪਾਰ ਅਨਖੰਡ ਸਤਿ ਅਤਿ ਪ੍ਰਤਾਪ ਤਿਹ ਮਾਨੀਐ ॥

ਸੱਤਵੇਂ ਨਾ ਖੰਡਿਤ ਹੋਣ ਵਾਲੇ, ਅਪਾਰ ਅਤੇ ਅਤਿਅੰਤ ਪ੍ਰਤਾਪ ਵਾਲੇ ਯੋਧੇ ਨੂੰ

ਸੁਰ ਅਸੁਰ ਨਾਗ ਗੰਧ੍ਰਬ ਧਰਮ ਨਾਮ ਜਵਨ ਕੋ ਜਾਨੀਐ ॥੨੫੯॥

ਦੇਵਤੇ, ਦੈਂਤ, ਨਾਗ, ਗੰਧਰਬ ਆਦਿ 'ਧਰਮ' ਨਾਮ ਨਾਲ ਜਾਣਦੇ ਹਨ ॥੨੫੯॥

ਸੁਭਾਚਾਰ ਜਿਹ ਨਾਮ ਸਬਲ ਦੂਸਰ ਅਨੁਮਾਨੋ ॥

'ਸੁਭਾਚਾਰ' ਜਿਸ ਦਾ ਨਾਮ ਹੈ ਅਤੇ ਦੂਜਾ ਬਲਵਾਨ 'ਅਨੁਮਾਨ' ਹੈ।

ਬਿਕ੍ਰਮ ਤੀਸਰੋ ਸੁਭਟ ਬੁਧਿ ਚਤੁਰਥ ਜੀਅ ਜਾਨੋ ॥

ਤੀਜਾ 'ਬਿਕ੍ਰਮ' ਹੈ, ਚੌਥਾ ਸੂਰਮਾ 'ਬੁਧਿ' ਮਨ ਵਿਚ ਜਾਣ ਲਵੋ।

ਪੰਚਮ ਅਨੁਰਕਤਤਾ ਛਠਮ ਸਾਮਾਧ ਅਭੈ ਭਟ ॥

ਪੰਜਵਾਂ 'ਅਨੁਰਕਤਤਾ' ਅਤੇ ਛੇਵਾਂ 'ਸਾਮਾਧ' (ਸਮਾਧੀ) ਨਿਡਰ ਯੋਧੇ ਹਨ।

ਉਦਮ ਅਰੁ ਉਪਕਾਰ ਅਮਿਟ ਅਨਜੀਤ ਅਨਾਕਟ ॥

'ਉਦਮ' ਅਤੇ 'ਉਪਕਾਰ' (ਨਾਮ ਵਾਲੇ ਯੋਧੇ) ਨਾ ਮਿਟਣ ਵਾਲੇ, ਨਾ ਜਿਤੇ ਜਾ ਸਕਣ ਵਾਲੇ ਅਤੇ ਨਾ ਕਟੇ ਜਾ ਸਕਣ ਵਾਲੇ ਹਨ।

ਜਿਹ ਨਿਰਖਿ ਸਤ੍ਰੁ ਤਜਿ ਆਸਨਨਿ ਬਿਮਨ ਚਿਤ ਭਾਜਤ ਤਵਨ ॥

ਜਿਨ੍ਹਾਂ ਨੂੰ ਵੇਖ ਕੇ ਵੈਰੀ ਆਸਣਾਂ ਨੂੰ ਛਡ ਕੇ ਬੁਝੇ ਹੋਏ ਮਨ ਨਾਲ ਉਥੋਂ ਭਜ ਜਾਂਦੇ ਹਨ।

ਬਲਿ ਟਾਰਿ ਹਾਰਿ ਆਹਵ ਹਠੀ ਅਠਟ ਠਾਟ ਭੁਲਤ ਗਵਨ ॥੨੬੦॥

ਹਠੀ ਸੂਰਮੇ ਬਲ ਛਡ ਕੇ, ਯੁੱਧ ਵਿਚ ਹਾਰ ਮੰਨ ਕੇ ਅਣਮਿਥੇ ਠਾਠ ਭੁਲ ਕੇ ਚਲੇ ਜਾਂਦੇ ਹਨ ॥੨੬੦॥

ਤੋਮਰ ਛੰਦ ॥

ਤੋਮਰ ਛੰਦ:

ਸੁ ਬਿਚਾਰ ਹੈ ਭਟ ਏਕ ॥

ਇਕ 'ਬਿਚਾਰ' ਨਾਂ ਦਾ ਸੂਰਮਾ ਹੈ,

ਗੁਨ ਬੀਚ ਜਾਸੁ ਅਨੇਕ ॥

ਜਿਸ ਵਿਚ ਅਨੇਕ ਗੁਣ ਹਨ।

ਸੰਜੋਗ ਹੈ ਇਕ ਅਉਰ ॥

ਇਕ ਹੋਰ (ਸੂਰਮਾ) 'ਸੰਜੋਗ' ਹੈ,

ਜਿਨਿ ਜੀਤਿਆ ਪਤਿ ਗਉਰ ॥੨੬੧॥

ਜਿਸ ਨੇ ਗੌਰੀ ਦੇ ਪਤੀ (ਸ਼ਿਵ) ਨੂੰ ਜਿਤ ਲਿਆ ਸੀ ॥੨੬੧॥

ਇਕ ਹੋਮ ਨਾਮ ਸੁ ਬੀਰ ॥

ਇਕ 'ਹੋਮ' ਨਾਮ ਦਾ ਯੋਧਾ ਹੈ

ਅਰਿ ਕੀਨ ਜਾਸੁ ਅਧੀਰ ॥

ਜਿਸ ਨੇ ਵੈਰੀਆਂ ਨੂੰ ਧੀਰਜ-ਰਹਿਤ ਕਰ ਲਿਆ ਹੈ।

ਪੂਜਾ ਸੁ ਅਉਰ ਬਖਾਨ ॥

ਇਕ ਹੋਰ 'ਪੂਜਾ' ਨਾਮ ਵਾਲਾ (ਯੋਧਾ) ਕਿਹਾ ਜਾਂਦਾ ਹੈ,

ਜਿਹ ਸੋ ਨ ਪਉਰਖੁ ਆਨਿ ॥੨੬੨॥

ਜਿਸ ਵਰਗੀ ਹੋਰ ਕਿਸੇ ਵਿਚ ਸ਼ਕਤੀ ਨਹੀਂ ਹੈ ॥੨੬੨॥

ਅਨੁਰਕਤਤਾ ਇਕ ਅਉਰ ॥

ਇਕ ਹੋਰ 'ਅਨੁਰਕਤਤਾ' (ਨਾਮ ਵਾਲਾ ਸੂਰਮਾ) ਹੈ,

ਸਭ ਸੁਭਟ ਕੋ ਸਿਰ ਮਉਰ ॥

ਜੋ ਸਾਰਿਆਂ ਸੂਰਮਿਆਂ ਦਾ ਸ਼ਿਰੋਮਣੀ ਹੈ।


Flag Counter