ਸ਼੍ਰੀ ਦਸਮ ਗ੍ਰੰਥ

ਅੰਗ - 1321


ਪੁਰਖ ਭੇਸ ਲਖਿ ਨਾਰਿ ਰਿਸਾਯੋ ॥

ਅਤੇ ਨਾਰੀ ਨੂੰ ਪੁਰਸ਼ ਭੇਸ ਵਿਚ ਵੇਖ ਕੇ ਬਹੁਤ ਗੁੱਸੇ ਹੋਇਆ।

ਜੋ ਬਾਤੈਂ ਮੁਹਿ ਯਾਰ ਉਚਾਰੀ ॥

ਜੋ ਗੱਲਾਂ ਮੈਨੂੰ ਪ੍ਰੇਮਿਕਾ ਨੇ ਦਸੀਆਂ ਸਨ,

ਸੋ ਅਖਿਯਨ ਹਮ ਆਜੁ ਨਿਹਾਰੀ ॥੮॥

ਉਹ ਅੱਖਾਂ ਨਾਲ ਮੈਂ ਅਜ ਵੇਖ ਲਈਆਂ ਹਨ ॥੮॥

ਕਾਢਿ ਕ੍ਰਿਪਾਨ ਹਨਨਿ ਤਿਹ ਧਯੋ ॥

ਕ੍ਰਿਪਾਨ ਕਢ ਕੇ ਉਸ ਨੂੰ ਮਾਰਨ ਲਈ ਅਗੇ ਵਧਿਆ,

ਰਾਨੀ ਹਾਥ ਨਾਥ ਗਹਿ ਲਯੋ ॥

ਪਰ ਰਾਣੀ ਨੇ ਪਤੀ ਦਾ ਹੱਥ ਪਕੜ ਲਿਆ (ਅਤੇ ਕਿਹਾ)

ਤਵ ਤ੍ਰਿਯ ਭੇਸ ਤਹਾ ਨਰ ਧਾਰਾ ॥

ਤੇਰੀ ਹੀ ਇਸਤਰੀ ਨੇ ਉਸ ਆਦਮੀ ਦਾ ਭੇਸ ਧਾਰਨ ਕੀਤਾ ਹੋਇਆ ਹੈ।

ਤੈ ਜੜ ਯਾ ਕਹ ਜਾਰ ਬਿਚਾਰਾ ॥੯॥

ਹੇ ਮੂਰਖ! ਤੂੰ ਇਸ ਨੂੰ ਯਾਰ ਸਮਝਿਆ ਹੈ ॥੯॥

ਜਬ ਤਿਹ ਨ੍ਰਿਪ ਨਿਜੁ ਨਾਰਿ ਬਿਚਾਰਿਯੋ ॥

ਜਦ ਰਾਜੇ ਨੇ ਉਸ ਨੂੰ ਆਪਣੀ ਇਸਤਰੀ ਸਮਝ ਲਿਆ,

ਉਤਰਾ ਕੋਪ ਹਿਯੈ ਥੋ ਧਾਰਿਯੋ ॥

ਤਾਂ ਉਸ ਦਾ ਮਨ ਵਿਚ ਧਾਰਿਆ ਹੋਇਆ ਕ੍ਰੋਧ ਉਤਰ ਗਿਆ।

ਤਿਨ ਇਸਤ੍ਰੀ ਇਹ ਭਾਤਿ ਉਚਾਰੀ ॥

ਉਸ ਇਸਤਰੀ ਨੇ ਇਸ ਤਰ੍ਹਾਂ ਕਿਹਾ,

ਸੁਨੁ ਮੂਰਖ ਨ੍ਰਿਪ ਬਾਤ ਹਮਾਰੀ ॥੧੦॥

ਹੇ ਮੂਰਖ ਰਾਜੇ! ਮੇਰੀ ਗੱਲ ਸੁਣੋ ॥੧੦॥

ਬਸਤ ਏਕ ਦਿਜਬਰ ਇਹ ਗਾਵੈ ॥

ਇਸ ਪਿੰਡ ਵਿਚ ਇਕ ਬ੍ਰਾਹਮਣ ਰਹਿੰਦਾ ਹੈ।

ਚੰਦ੍ਰ ਚੂੜ ਓਝਾ ਤਿਹ ਨਾਵੈ ॥

ਉਸ ਦਾ ਨਾਂ ਚੰਦ੍ਰ ਚੂੜ ਓਝਾ ਹੈ।

ਬ੍ਰਹਮ ਡੰਡ ਤਿਹ ਪੂਛਿ ਕਰਾਵਹੁ ॥

ਪਹਿਲਾਂ ਉਸ ਨੂੰ ਪੁਛ ਕੇ ਬ੍ਰਹਮ ਦੰਡ ਭਰੋ।

ਤਬ ਅਪਨੋ ਮੁਖ ਹਮੈ ਦਿਖਾਵਹੁ ॥੧੧॥

ਤਦ ਆਪਣਾ ਮੁਖ ਸਾਨੂੰ ਵਿਖਾਓ ॥੧੧॥

ਜਬ ਰਾਜਾ ਤਿਹ ਓਰ ਸਿਧਾਯੋ ॥

ਜਦ ਰਾਜਾ ਉਸ ਪਾਸੇ ਵਲ ਚਲਾ ਗਿਆ।

ਤਬ ਦਿਜ ਕੋ ਤ੍ਰਿਯ ਭੇਖ ਬਨਾਯੋ ॥

ਤਦ ਰਾਣੀ ਨੇ ਬ੍ਰਾਹਮਣ ਦਾ ਭੇਸ ਬਣਾ ਲਿਆ।

ਚੰਦ੍ਰ ਚੂੜ ਧਰਿ ਅਪਨਾ ਨਾਮ ॥

ਉਸ ਨੇ ਆਪਣਾ ਨਾਂ ਚੰਦ੍ਰ ਚੂੜ ਰਖ ਲਿਆ

ਪ੍ਰਾਪਤਿ ਭਈ ਨ੍ਰਿਪਤਿ ਕੇ ਧਾਮ ॥੧੨॥

ਅਤੇ ਰਾਜੇ ਦੇ ਘਰ ਪਹੁੰਚ ਗਈ ॥੧੨॥

ਤਿਹ ਨ੍ਰਿਪ ਨਾਮ ਪੂਛ ਹਰਖਾਨਾ ॥

ਰਾਜਾ ਉਸ ਦਾ ਨਾਮ ਸੁਣ ਕੇ ਪ੍ਰਸੰਨ ਹੋ ਗਿਆ

ਚੰਦ੍ਰ ਚੂੜ ਤਿਹ ਕੌ ਪਹਿਚਾਨਾ ॥

ਅਤੇ ਉਸ ਨੂੰ ਚੰਦ੍ਰ ਚੂੜ ਸਮਝਣ ਲਗਾ।

ਜਿਹ ਹਿਤ ਜਾਤ ਕਹੋ ਪਰਦੇਸਾ ॥

ਜਿਸ ਲਈ ਮੈਂ ਪਰਦੇਸ ਜਾਣਾ ਸੀ,

ਭਲੀ ਭਈ ਆਯੋ ਵਹੁ ਦੇਸਾ ॥੧੩॥

ਚੰਗਾ ਹੋਇਆ ਉਹ ਸਾਡੇ ਦੇਸ ਆ ਗਿਆ ॥੧੩॥

ਜਬ ਪੂਛਾ ਰਾਜੈ ਤਿਹ ਜਾਈ ॥

ਜਦ ਰਾਜੇ ਨੇ ਉਸ ਨੂੰ ਜਾ ਕੇ ਪੁਛਿਆ,

ਤ੍ਰਿਯ ਦਿਜ ਹ੍ਵੈ ਇਹ ਬਾਤ ਬਤਾਈ ॥

ਤਾਂ ਬ੍ਰਾਹਮਣ ਬਣੀ ਇਸਤਰੀ ਨੇ ਇਹ ਗੱਲ ਦਸੀ।

ਜੋ ਨ੍ਰਿਦੋਖ ਕਹ ਦੋਖ ਲਗਾਵੈ ॥

ਜੋ ਨਿਰਦੋਸ਼ ਉਤੇ ਦੋਸ਼ ਮੜ੍ਹਦਾ ਹੈ,

ਜਮਪੁਰ ਅਧਿਕ ਜਾਤਨਾ ਪਾਵੈ ॥੧੪॥

ਉਹ ਜਮ-ਪੁਰੀ ਵਿਚ ਬਹੁਤ ਦੁਖ ਪਾਉਂਦਾ ਹੈ ॥੧੪॥

ਤਹ ਤਿਹ ਬਾਧਿ ਥੰਭ ਕੈ ਸੰਗ ॥

ਉਸ ਨੂੰ ਉਥੇ ਥੰਮ ਨਾਲ ਬੰਨ੍ਹਿਆਂ ਜਾਂਦਾ ਹੈ

ਤਪਤ ਤੇਲ ਡਾਰਤ ਤਿਹ ਅੰਗ ॥

ਅਤੇ ਉਸ ਦੇ ਸ਼ਰੀਰ ਉਤੇ ਤਪਦਾ ਤੇਲ ਪਾਇਆ ਜਾਂਦਾ ਹੈ।

ਛੁਰਿਯਨ ਸਾਥ ਮਾਸੁ ਕਟਿ ਡਾਰੈ ॥

ਛੁਰੀਆਂ ਨਾਲ ਉਸ ਦਾ ਮਾਸ ਕਟ ਦਿੱਤਾ ਜਾਂਦਾ ਹੈ

ਨਰਕ ਕੁੰਡ ਕੇ ਬੀਚ ਪਛਾਰੈ ॥੧੫॥

ਅਤੇ ਨਰਕ ਕੁੰਡ ਵਿਚ ਸੁਟ ਦਿੱਤਾ ਜਾਂਦਾ ਹੈ ॥੧੫॥

ਗਾਵਾ ਗੋਬਰ ਲੇਹੁ ਮਗਾਇ ॥

(ਇਸ ਲਈ) ਹੇ ਰਾਜਨ! ਗਾਂ ਦਾ ਗੋਬਰ (ਪਾਥੀਆਂ) ਮੰਗਵਾ ਲਵੋ

ਤਾ ਕੀ ਚਿਤਾ ਬਨਾਵਹੁ ਰਾਇ ॥

ਅਤੇ ਉਸ ਦੀ ਚਿੱਤਾ ਬਣਾਓ।

ਤਾ ਮੌ ਬੈਠਿ ਜਰੈ ਜੇ ਕੋਊ ॥

ਉਸ ਵਿਚ ਬੈਠ ਕੇ ਜੇ ਕੋਈ ਸੜਦਾ ਹੈ,

ਜਮ ਪੁਰ ਬਿਖੈ ਨ ਟੰਗਿਯੈ ਸੋਊ ॥੧੬॥

ਤਾਂ ਉਸ ਨੂੰ ਜਮ ਪੁਰੀ ਵਿਚ ਟੰਗਿਆ ਨਹੀਂ ਜਾਂਦਾ ॥੧੬॥

ਦੋਹਰਾ ॥

ਦੋਹਰਾ:

ਸੁਨਤ ਬਚਨ ਦਿਜ ਨਾਰਿ ਨ੍ਰਿਪ ਗੋਬਰ ਲਿਯਾ ਮੰਗਾਇ ॥

ਬ੍ਰਾਹਮਣ ਬਣੀ ਇਸਤਰੀ ਦੇ ਬਚਨ ਸੁਣ ਕੇ ਰਾਜੇ ਨੇ ਗੋਬਰ (ਦੀਆਂ ਪਾਥੀਆਂ) ਮੰਗਵਾ ਲਈਆਂ

ਬੈਠਿ ਆਪੁ ਤਾ ਮਹਿ ਜਰਾ ਸਕਾ ਨ ਤ੍ਰਿਯ ਛਲ ਪਾਇ ॥੧੭॥

ਅਤੇ ਉਸ ਵਿਚ ਆਪ ਬੈਠ ਕੇ ਸੜ ਗਿਆ। ਪਰ ਇਸਤਰੀ ਦੇ ਚਰਿਤ੍ਰ ਨੂੰ ਸਮਝ ਨਾ ਸਕਿਆ ॥੧੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੯॥੬੭੦੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੯॥੬੭੦੦॥ ਚਲਦਾ॥

ਚੌਪਈ ॥

ਚੌਪਈ:

ਬ੍ਰਯਾਘ੍ਰ ਕੇਤੁ ਸੁਨਿਯਤ ਇਕ ਰਾਜਾ ॥

ਬ੍ਯਾਘ੍ਰ ਕੇਤੁ ਨਾਂ ਦਾ ਇਕ ਰਾਜਾ ਸੁਣੀਂਦਾ ਸੀ।

ਜਿਹ ਸਮ ਦੁਤਿਯ ਨ ਬਿਧਨਾ ਸਾਜਾ ॥

ਉਸ ਵਰਗਾ ਵਿਧਾਤਾ ਨੇ ਦੂਜਾ ਨਹੀਂ ਸਾਜਿਆ ਸੀ।

ਬ੍ਰਯਾਘ੍ਰਵਤੀ ਨਗਰ ਤਿਹ ਸੋਹੈ ॥

ਉਥੇ ਬ੍ਯਾਘ੍ਰਵਤੀ ਨਾਂ ਦਾ ਨਗਰ ਵਸਦਾ ਸੀ

ਇੰਦ੍ਰਾਵਤੀ ਨਗਰ ਕੋ ਮੋਹੈ ॥੧॥

ਜੋ ਇੰਦਰਪੁਰੀ ਨੂੰ ਵੀ ਮੋਹੰਦਾ ਸੀ ॥੧॥

ਸ੍ਰੀ ਅਬਦਾਲ ਮਤੀ ਤ੍ਰਿਯ ਤਾ ਕੀ ॥

ਉਸ ਦੀ ਪਤਨੀ ਅਬਦਾਲ ਮਤੀ ਸੀ

ਨਰੀ ਨਾਗਨੀ ਤੁਲਿ ਨ ਵਾ ਕੀ ॥

ਜਿਸ ਦੇ ਬਰਾਬਰ ਕੋਈ ਮਨੁੱਖ ਜਾਂ ਨਾਗ ਇਸਤਰੀ ਨਹੀਂ ਸੀ।

ਤਹ ਇਕ ਹੁਤੋ ਸਾਹੁ ਸੁਤ ਆਛੋ ॥

ਉਥੇ ਇਕ ਸ਼ਾਹ ਦਾ ਸੁੰਦਰ ਪੁੱਤਰ ਸੀ।

ਜਨੁ ਅਲਿ ਪਨਚ ਕਾਛ ਤਨ ਕਾਛੋ ॥੨॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਭੌਰਿਆਂ ਦੇ ਚਿਲੇ ਵਾਲਾ (ਕਾਮ ਦੇਵ) ਹੀ ਸਜਿਆ ਹੋਇਆ ਹੋਵੇ ॥੨॥


Flag Counter