ਸ਼੍ਰੀ ਦਸਮ ਗ੍ਰੰਥ

ਅੰਗ - 1267


ਬ੍ਰਹਮਾ ਕਰੀ ਬਿਸਨ ਕੀ ਸੇਵਾ ॥

ਬ੍ਰਹਮਾ ਨੇ ਵਿਸ਼ਣੂ ਦੀ ਸੇਵਾ ਕੀਤੀ,

ਤਾ ਤੇ ਭਏ ਕ੍ਰਿਸਨ ਜਗ ਦੇਵਾ ॥੧॥

ਤਾਂ ਜਗਤ ਦੇਵ ਸ੍ਰੀ ਕ੍ਰਿਸ਼ਨ ਪ੍ਰਗਟ ਹੋਏ ॥੧॥

ਮੁਰ ਦਾਨਵ ਕੋ ਕੰਸ ਵਤਾਰਾ ॥

ਕੰਸ ਮੁਰ ਦੈਂਤ ਦਾ ਅਵਤਾਰ ਸੀ।

ਕਰਤ ਪੂਰਬ ਲੌ ਦ੍ਰੋਹ ਸੰਭਾਰਾ ॥

ਪਿਛਲੇ ਜਨਮ ਦੀ ਦੁਸ਼ਮਣੀ ਨੂੰ (ਉਹ) ਯਾਦ ਰਖਦਾ ਸੀ।

ਵਾ ਕੇ ਕਰਤ ਹਨਨ ਕੇ ਦਾਵੈ ॥

ਉਸ (ਕ੍ਰਿਸ਼ਨ) ਨੂੰ ਮਾਰਨ ਦੇ ਦਾਵੇ ਕਰਦਾ ਸੀ

ਨਿਤਪ੍ਰਤਿ ਆਸੁਰਨ ਤਹਾ ਪਠਾਵੈ ॥੨॥

ਅਤੇ ਨਿੱਤ ਉਥੇ ਦੈਂਤਾਂ ਨੂੰ ਭੇਜਦਾ ਸੀ ॥੨॥

ਪ੍ਰਥਮ ਪੂਤਨਾ ਕ੍ਰਿਸਨ ਸੰਘਾਰੀ ॥

ਪਹਿਲਾਂ ਪੂਤਨਾ ਨੂੰ ਕ੍ਰਿਸ਼ਨ ਨੇ ਮਾਰਿਆ।

ਪੁਨਿ ਸਕਟਾਸੁਰ ਦੇਹ ਉਧਾਰੀ ॥

ਫਿਰ ਸ਼ਕਟਾਸੁਰ (ਦੈਂਤ) ਦੀ ਦੇਹ ਦਾ ਉੱਧਾਰ ਕੀਤਾ (ਅਰਥਾਤ-ਮਾਰ ਕੇ ਯਮਲੋਕ ਭੇਜਿਆ)।

ਬਹੁਰਿ ਬਕਾਸੁਰ ਅਸੁਰ ਸੰਘਾਰਿਯੋ ॥

ਮਗਰੋਂ ਬਕਾਸੁਰ ਦੈਂਤ ਨੂੰ ਮਾਰਿਆ

ਬ੍ਰਿਖਭਾਸੁਰ ਕੇ ਬ੍ਰਿਖਨ ਉਪਾਰਿਯੋ ॥੩॥

ਅਤੇ ਬ੍ਰਿਖਭਾਸੁਰ ਦੇ ਸਿੰਗਾਂ ('ਬ੍ਰਿਖਨ') ਨੂੰ ਉਖਾੜਿਆ ॥੩॥

ਆਘਾਸੁਰ ਕੋ ਅਘ ਨਿਵਰਤ ਕਰਿ ॥

ਅਘਾਸੁਰ ਦੇ ਪਾਪ ('ਅਘ') ਖ਼ਤਮ ਕੀਤੇ।

ਪੁਨਿ ਕੇਸੀ ਮਾਰਿਯੋ ਚਰਨਨ ਧਰਿ ॥

ਫਿਰ ਕੇਸੀ (ਦੈਂਤ) ਨੂੰ ਪੈਰਾਂ ਤੋਂ ਪਕੜ ਕੇ ਮਾਰਿਆ।

ਬਹੁਰਿ ਬ੍ਰਹਮ ਕਹ ਚਰਿਤ ਦਿਖਾਯੋ ॥

ਮਗਰੋਂ ਬ੍ਰਹਮਾ ਨੂੰ (ਆਪਣਾ) ਕੌਤਕ ਵਿਖਾਇਆ।

ਧਰਿ ਕਰਿ ਪਰ ਗਿਰ ਇੰਦ੍ਰ ਹਰਾਯੋ ॥੪॥

ਪਰਬਤ ਨੂੰ ਹੱਥ ਉਤੇ ਚੁਕ ਕੇ ਇੰਦਰ ਨੂੰ ਹਰਾਇਆ ॥੪॥

ਨੰਦਹਿ ਛੀਨ ਬਰਨ ਤੇ ਲ੍ਯਾਯੋ ॥

ਨੰਦ ਨੂੰ ਵਰੁਣ ਤੋਂ ਖੋਹ ਕੇ ਲਿਆਇਆ।

ਸੰਦੀਪਨ ਕੇ ਸੁਤਹਿ ਮਿਲਾਯੋ ॥

ਸੰਦੀਪਨ ਦੇ ਪੁੱਤਰਾਂ ਨੂੰ ਮਿਲਾਇਆ।

ਦਾਵਾਨਲ ਤੇ ਗੋਪ ਉਬਾਰੇ ॥

ਦਾਵਾਨਲ ਤੋਂ ਗਵਾਲਿਆਂ ਨੂੰ ਬਚਾਇਆ

ਗੋਪਨ ਸੌ ਬ੍ਰਿਜ ਕਰੇ ਅਖਾਰੇ ॥੫॥

ਅਤੇ ਬ੍ਰਜਭੂਮੀ ਵਿਚ ਗਵਾਲਿਆਂ ਨਾਲ ਅਖਾੜੇ ਰਚਾਏ ॥੫॥

ਕੁਬਲਯਾ ਗਜ ਕੋ ਦਾਤ ਲਯੋ ਹਰਿ ॥

ਕੁਵਲੀਆ ਹਾਥੀ ਦੇ ਦੰਦ ਉਖਾੜ ਲਏ।

ਚਾਡੂਰਹਿ ਮੁਸਟਕਹਿ ਪ੍ਰਹਰਿ ਕਰਿ ॥

ਚੰਡੂਰ ਉਤੇ ਮੁੱਕੇ ਦਾ ਪ੍ਰਹਾਰ ਕੀਤਾ।

ਪਕਰਿ ਕੇਸ ਤੇ ਕੰਸ ਪਛਾਰਾ ॥

ਕੇਸਾਂ ਤੋਂ ਪਕੜ ਕੇ ਕੰਸ ਨੂੰ ਪਛਾੜਿਆ।

ਉਪ੍ਰਸੈਨ ਸਿਰ ਛਤ੍ਰਹਿ ਢਾਰਾ ॥੬॥

ਉਗ੍ਰਸੈਨ ਦੇ ਸਿਰ ਉਤੇ ਛਤ੍ਰ ਝੁਲਾਇਆ ॥੬॥

ਜਰਾਸਿੰਧੁ ਕੀ ਚਮੂੰ ਸੰਘਾਰੀ ॥

ਜਰਾਸੰਧ ਦੀ ਸੈਨਾ ਨੂੰ ਨਸ਼ਟ ਕੀਤਾ।

ਸੰਖ ਲਯੋ ਸੰਖਾਸੁਰ ਮਾਰੀ ॥

ਸੰਖਾਸੁਰ ਨੂੰ ਮਾਰ ਕੇ ਸੰਖ ਲੈ ਲਿਆ।

ਨਗਰ ਦ੍ਵਾਰਿਕਾ ਕੀਯਾ ਪ੍ਰਵੇਸਾ ॥

ਦੇਸਾਂ ਦੇਸਾਂ ਦੇ ਰਾਜਿਆਂ ਨੂੰ ਜਿਤ ਕੇ

ਦੇਸ ਦੇਸ ਕੇ ਜੀਤਿ ਨਰੇਸਾ ॥੭॥

ਦੁਆਰਿਕਾ ਨਗਰ ਵਿਚ ਪ੍ਰਵੇਸ਼ ਕੀਤਾ ॥੭॥

ਦੰਤਬਕ੍ਰ ਨਰਕਾਸੁਰ ਘਾਯੋ ॥

ਦੰਤਬਕ੍ਰ ਅਤੇ ਨਰਕਾਸੁਰ ਨੂੰ ਮਾਰਿਆ।

ਸੋਰਹ ਸਹਸ ਬਧੂ ਬਰਿ ਲ੍ਯਾਯੋ ॥

ਸੋਲ੍ਹਾਂ ਹਜ਼ਾਰ ਇਸਤਰੀਆਂ ਨੂੰ ਵਿਆਹ ਲਿਆਇਆ।

ਪਾਰਜਾਤ ਸੁਰ ਪੁਰ ਤੇ ਲ੍ਰਯਾਯਾ ॥

ਸਵਰਗ ਵਿਚੋਂ ਪਾਰਜਾਤ ਬ੍ਰਿਛ ਲਿਆਇਆ।

ਬਿੰਦ੍ਰਾਬਨ ਮਹਿ ਖੇਲ ਦਿਖਾਯਾ ॥੮॥

ਬਿੰਦ੍ਰਾਬਨ ਵਿਚ ਲੀਲਾ ਰਚਾਈ ॥੮॥

ਪੰਡ੍ਵਨ ਕੀ ਜਿਨ ਕਰੀ ਜਿਤਾਰੀ ॥

ਉਸ ਨੇ ਪਾਂਡਵਾਂ ਦੀ ਜਿਤ ਕਰਵਾਈ।

ਦ੍ਰੁਪਦ ਸੁਤਾ ਕੀ ਲਾਜ ਉਬਾਰੀ ॥

ਦ੍ਰੋਪਤੀ ਦੀ ਲਾਜ ਨੂੰ ਬਚਾਇਆ।

ਸਭ ਕੌਰਵ ਕੇ ਦਲਹਿ ਖਪਾਈ ॥

ਕੌਰਵਾਂ ਦੇ ਸਾਰੇ ਦਲ ਨੂੰ ਨਸ਼ਟ ਕੀਤਾ।

ਸੰਤਹਿ ਆਂਚ ਨ ਲਾਗਨ ਪਾਈ ॥੯॥

ਸੰਤਾਂ ਨੂੰ (ਦੁਖ ਦਾ) ਸੇਕ ਤਕ ਨਾ ਲਗਣ ਦਿੱਤਾ ॥੯॥

ਸਭ ਸੂਚਨਤਾ ਜੌ ਕਰਿ ਜੈਯੈ ॥

ਜੇ ਸਾਰੀ ਸੂਚਨਾ ਦਿੰਦੇ ਜਾਈਏ,

ਗ੍ਰੰਥ ਬਢਨ ਤੇ ਅਧਿਕ ਡਰੈਯੈ ॥

ਤਾਂ ਗ੍ਰੰਥ ਦੇ ਵੱਡੇ ਹੋ ਜਾਣ ਦਾ ਡਰ ਲਗਦਾ ਹੈ।

ਤਾ ਤੇ ਥੋਰੀ ਕਥਾ ਉਚਾਰੀ ॥

ਇਸ ਲਈ ਥੋੜੀ ਗੱਲ (ਅਰਥਾਂਤਰ- ਸੰਖਿਪਤ ਗੱਲ) ਹੀ ਕੀਤੀ ਹੈ।

ਚੂਕ ਹੋਇ ਕਬਿ ਲੇਹੁ ਸੁਧਾਰੀ ॥੧੦॥

(ਜਿਥੇ) ਗ਼ਲਤੀ ਹੋ ਗਈ ਹੋਵੇ, (ਉਹ) ਕਵੀ ਲੋਕ ਸੁਧਾਰ ਲੈਣ ॥੧੦॥

ਅਬ ਮੈ ਕਹਤ ਕਥਾ ਰੁਕਮਨੀ ॥

ਹੁਣ ਮੈਂ ਰੁਕਮਣੀ ਦੀ ਕਥਾ ਕਹਿੰਦਾ ਹਾਂ

ਜਿਹ ਛਲ ਬਰਿਯੋ ਕ੍ਰਿਸਨ ਸੋ ਧਨੀ ॥

ਜਿਸ ਨੇ ਛਲ ਪੂਰਵਕ ਕ੍ਰਿਸ਼ਨ ਵਰਗੇ ਪਤੀ ਨਾਲ ਵਿਆਹ ਕੀਤਾ ਸੀ।

ਲਿਖਿ ਪਤਿਯਾ ਦਿਜ ਹਾਥ ਪਠਾਈ ॥

(ਉਸ ਨੇ ਇਕ) ਚਿੱਠੀ ਲਿਖ ਕੇ ਬ੍ਰਾਹਮਣ ਦੇ ਹੱਥ ਭੇਜੀ

ਕਹਿਯਹੁ ਮਹਾਰਾਜ ਤਨ ਜਾਈ ॥੧੧॥

(ਅਤੇ ਕਿਹਾ ਕਿ) ਮਹਾਰਾਜ (ਸ੍ਰੀ ਕ੍ਰਿਸ਼ਨ) ਤਕ ਜਾ ਕੇ ਕਹਿਣਾ ॥੧੧॥

ਸਵੈਯਾ ॥

ਸਵੈਯਾ:

ਬ੍ਯਾਹ ਬਦ੍ਯੋ ਸਿਸਪਾਲ ਭਏ ਸੁਈ ਜੋਰਿ ਬਰਾਤ ਬਿਯਾਹਨ ਆਏ ॥

ਮੇਰਾ ਵਿਆਹ ਸ਼ਿਸ਼ੁਪਾਲ ਨਾਲ ਪੱਕਾ ਕੀਤਾ ਗਿਆ ਹੈ। ਉਹ ਬਰਾਤ ਲੈ ਕੇ ਵਿਆਹੁਣ ਲਈ ਆਇਆ ਹੈ।

ਹੌ ਅਟਕੀ ਮਧਸੂਦਨ ਸੌ ਜਿਨ ਕੀ ਛਬਿ ਹਾਟਕ ਹੇਰਿ ਹਿਰਾਏ ॥

(ਪਰ) ਮੈਂ ਮਧੁਸੂਦਨ ਉਤੇ ਮੋਹਿਤ ਹਾਂ, ਜਿਸ ਦੀ ਛਬੀ ਨੂੰ ਵੇਖ ਕੇ ਸੋਨਾ ('ਹਾਟਨ') ਵੀ ਲਜਾ ਜਾਂਦਾ ਹੈ।

ਚਾਤ੍ਰਿਕ ਕੀ ਜਿਮਿ ਪ੍ਯਾਸ ਘਟੇ ਨ ਬਿਨਾ ਘਨ ਸੇ ਘਨ ਸ੍ਯਾਮ ਸੁਹਾਏ ॥

ਜਿਵੇਂ ਚਾਤ੍ਰਿਕ ਦੀ ਪਿਆਸ ਬਦਲ ਤੋਂ ਬਿਨਾ ਨਹੀਂ ਮਿਟਦੀ (ਉਸ ਤਰ੍ਹਾਂ ਮੇਰੀ ਪਿਆਸ ਵੀ) ਘਨ ਸ਼ਿਆਮ ਦੇ ਸੁਸ਼ੋਭਿਤ (ਹੋਣ ਨਾਲ ਤ੍ਰਿਪਤ ਹੁੰਦੀ ਹੈ)।

ਹਾਰੀ ਗਿਰੀ ਨ ਹਿਰਿਯੋ ਹਿਯ ਕੋ ਦੁਖ ਹੇਰਿ ਰਹੀ ਨ ਹਹਾ ਹਰਿ ਆਏ ॥੧੨॥

(ਮੈਂ) ਹਾਰ ਕੇ ਡਿਗ ਪਈ ਹਾਂ, ਪਰ ਹਿਰਦੇ ਦਾ ਦੁਖ ਦੂਰ ਨਹੀਂ ਹੋਇਆ। ਵੇਖ ਰਹੀ ਹਾਂ, ਪਰ ਹਾਇ ਕ੍ਰਿਸ਼ਨ ਨਹੀਂ ਆਏ ॥੧੨॥

ਚੌਪਈ ॥

ਚੌਪਈ: