ਸ਼੍ਰੀ ਦਸਮ ਗ੍ਰੰਥ

ਅੰਗ - 935


ਚੌਪਈ ॥

ਚੌਪਈ:

ਤਬ ਤਿਹ ਕਾਢਿ ਹਾਥ ਪੈ ਲਯੋ ॥

ਤਦ (ਕੋਕਿਲਾ ਨੇ) ਉਸ ਤੋਤੇ ਨੂੰ ਕਢ ਕੇ ਹੱਥ ਉਤੇ ਧਰ ਲਿਆ।

ਦ੍ਰਿਸਟਿ ਚੁਕਾਇ ਸੂਆ ਉਡਿ ਗਯੋ ॥

ਨਜ਼ਰ ਬਚਾ ਕੇ ਤੋਤਾ (ਉਥੋਂ) ਉਡ ਗਿਆ।

ਜਾਇ ਰਿਸਾਲੂ ਸਾਥ ਜਤਾਯੋ ॥

(ਉਸ ਨੇ) ਜਾ ਕੇ ਰਿਸਾਲੂ ਨੂੰ ਦਸਿਆ

ਖੇਲਤ ਕਹਾ ਚੋਰ ਗ੍ਰਿਹ ਆਯੋ ॥੫੧॥

ਕਿ ਤੂੰ ਕਿਥੇ (ਸ਼ਿਕਾਰ) ਖੇਡ ਰਿਹਾ ਹੈਂ, (ਤੇਰੇ) ਘਰ ਚੋਰ ਆ ਗਿਆ ਹੈ ॥੫੧॥

ਯੌ ਸੁਨਿ ਬੈਨਿ ਰਿਸਾਲੂ ਧਾਯੋ ॥

ਇਹ ਬੋਲ ਸੁਣ ਕੇ (ਰਾਜਾ) ਰਿਸਾਲੂ ਦੌੜ ਪਿਆ

ਤੁਰਤੁ ਧੌਲਹਰ ਕੇ ਤਟ ਆਯੋ ॥

ਅਤੇ ਤੁਰਤ ਮਹੱਲ ਦੇ ਨੇੜੇ ਆ ਗਿਆ।

ਭੇਦ ਕੋਕਿਲਾ ਜਬ ਲਖਿ ਪਾਯੋ ॥

ਜਦੋਂ ਕੋਕਿਲਾ ਨੂੰ ਇਸ ਭੇਦ ਦਾ ਪਤਾ ਲਗਿਆ

ਸਫ ਕੇ ਬਿਖੈ ਲਪੇਟਿ ਦੁਰਾਯੋ ॥੫੨॥

(ਤਾਂ ਉਸ ਨੇ ਰਾਜਾ ਹੋਡੀ ਨੂੰ) ਚਟਾਈ ਵਿਚ ਲਪੇਟ ਕੇ ਛੁਪਾ ਦਿੱਤਾ ॥੫੨॥

ਕਹਿਯੋ ਬਕਤ੍ਰ ਫੀਕੌ ਕਿਯੋ ਭਯੋ ॥

(ਰਾਜਾ ਰਿਸਾਲੂ ਨੇ ਕੋਕਿਲਾ ਨੂੰ) ਕਿਹਾ (ਤੇਰਾ) ਮੂੰਹ ਫਿੱਕਾ ਕਿਉਂ ਪੈ ਗਿਆ ਹੈ,

ਜਨੁ ਕਰਿ ਰਾਹੁ ਲੂਟਿ ਸਸਿ ਲਯੋ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਹੂ ਨੇ ਚੰਦ੍ਰਮਾ ਨੂੰ ਲੁਟ (ਗ੍ਰਸ) ਲਿਆ ਹੋਵੇ।

ਅੰਬੁਯਨ ਕੀ ਅੰਬਿਆ ਕਿਨ ਹਰੀ ॥

ਕਮਲ ਵਰਗੇ ਮੁਖੜੇ ('ਅੰਬੁਯਨ') ਦੀ ਚਮਕ ('ਅੰਬਿਆ') ਕਿਸ ਨੇ ਹਰ ਲਈ ਹੈ

ਢੀਲੀ ਸੇਜ ਕਹੋ ਕਿਹ ਕਰੀ ॥੫੩॥

ਅਤੇ (ਇਹ ਵੀ) ਦਸ ਕਿ ਸੇਜ ਨੂੰ ਢਿਲਾ ਕਿਸ ਕੀਤਾ ਹੈ ॥੫੩॥

ਦੋਹਰਾ ॥

ਦੋਹਰਾ:

ਜਬ ਤੇ ਗਏ ਅਖੇਟ ਤੁਮ ਤਬ ਤੇ ਮੈ ਦੁਖ ਪਾਇ ॥

(ਰਾਣੀ ਨੇ ਉੱਤਰ ਦਿੱਤਾ) ਜਿਸ ਵੇਲੇ ਦੇ ਤੁਸੀਂ ਸ਼ਿਕਾਰ ਗਏ ਹੋ ਤਦ ਦਾ ਮੈਂ ਬਹੁਤ ਦੁਖ ਪਾ ਰਹੀ ਹਾਂ।

ਘਾਯਲ ਜ੍ਯੋ ਘੂੰਮਤ ਰਹੀ ਬਿਨਾ ਤਿਹਾਰੇ ਰਾਇ ॥੫੪॥

ਹੇ ਰਾਜਨ! ਤੇਰੇ ਬਿਨਾ ਮੈਂ ਘਾਇਲ ਵਾਂਗ ਘੁੰਮਦੀ ਫਿਰਦੀ ਹਾਂ ॥੫੪॥

ਚੌਪਈ ॥

ਚੌਪਈ:

ਬਾਤ ਬਹੀ ਅੰਬਿਯਨ ਲੈ ਗਈ ॥

ਹਵਾ ਚਲੀ, (ਤਾਂ ਮੇਰੇ) ਕਮਲ ਵਰਗੇ ਮੁਖੜੇ ਦੀ ਚਮਕ ਲੈ ਗਈ

ਮੋ ਤਨ ਮੈਨੁਪਜਾਵਤਿ ਭਈ ॥

ਅਤੇ ਮੇਰੇ ਤਨ ਵਿਚ ਕਾਮ ਦੀ ਭਾਵਨਾ ਪੈਦਾ ਕਰ ਗਈ।

ਤਬ ਮੈ ਲਏ ਅਧਿਕ ਪਸਵਾਰੇ ॥

ਤਦ ਮੈਂ ਬਹੁਤ ਕਰਵਟਾਂ ਲਈਆਂ

ਜੈਸੇ ਮ੍ਰਿਗ ਸਾਯਕ ਕੇ ਮਾਰੇ ॥੫੫॥

ਜਿਵੇਂ ਤੀਰ ਦੇ ਵਜਿਆਂ ਹਿਰਨ (ਲੈਂਦਾ ਹੈ) ॥੫੫॥

ਤਾ ਤੇ ਲਰੀ ਮੋਤਿਯਨ ਛੂਟੀ ॥

ਇਸ ਕਰ ਕੇ ਮੋਤੀਆਂ ਦੀ ਲੜੀ ਟੁਟ ਗਈ ਹੈ,

ਉਡਗ ਸਹਿਤ ਨਿਸਿ ਜਨੁ ਰਵਿ ਟੂਟੀ ॥

ਮਾਨੋ ਤਾਰਿਆਂ ਸਮੇਤ ਰਾਤ ਨੂੰ ਸੂਰਜ ਨੇ ਦੂਰ ਕਰ ਦਿੱਤਾ ਹੋਵੇ।

ਹੌ ਅਤਿ ਦਖਿਤ ਮੈਨ ਸੌ ਭਈ ॥

(ਮੈਂ) ਕਾਮ ਕਰ ਕੇ ਬਹੁਤ ਦੁਖੀ ਹੋ ਗਈ,

ਯਾ ਤੇ ਸੇਜ ਢੀਲ ਹ੍ਵੈ ਗਈ ॥੫੬॥

ਇਸ ਕਰ ਕੇ ਸੇਜ ਢਿਲੀ ਹੋ ਗਈ ॥੫੬॥

ਦੋਹਰਾ ॥

ਦੋਹਰਾ:

ਤਵ ਦਰਸਨ ਲਖਿ ਚਿਤ ਕੋ ਮਿਟਿ ਗਯੋ ਸੋਕ ਅਪਾਰ ॥

(ਹੇ ਰਾਜਨ!) ਤੇਰਾ ਦਰਸ਼ਨ ਕਰ ਕੇ ਮੇਰੇ ਚਿਤ ਦਾ ਅਪਾਰ ਦੁਖ ਮਿਟ ਗਿਆ ਹੈ

ਜ੍ਯੋ ਚਕਵੀ ਪਤਿ ਆਪਨੇ ਦਿਵਕਰ ਨੈਨ ਨਿਹਾਰ ॥੫੭॥

ਜਿਵੇਂ ਚਕਵੀ ਆਪਣੇ ਪਤੀ ਸੂਰਜ ਨੂੰ ਅੱਖੀਂ ਵੇਖ ਕੇ (ਪ੍ਰਸੰਨ ਹੋ ਜਾਂਦੀ ਹੈ) ॥੫੭॥

ਚੌਪਈ ॥

ਚੌਪਈ:

ਯੌ ਰਾਜਾ ਰਾਨੀ ਬਰਮਾਯੋ ॥

ਇਸ ਤਰ੍ਹਾਂ ਰਾਣੀ ਨੇ ਰਾਜੇ ਨੂੰ ਭਰਮਾਇਆ

ਘਰੀਕ ਬਾਤਨ ਸੋ ਉਰਝਾਯੋ ॥

ਅਤੇ ਘੜੀ ਕੁ ਗੱਲਾਂ ਵਿਚ ਉਲਝਾਈ ਰਖਿਆ।

ਪੁਨਿ ਤਾ ਸੌ ਇਹ ਭਾਤਿ ਉਚਾਰੋ ॥

ਫਿਰ ਉਸ ਨੂੰ ਇਸ ਤਰ੍ਹਾਂ ਕਿਹਾ

ਸੁਨੋ ਰਾਵ ਜੂ ਬਚਨ ਹਮਾਰੋ ॥੫੮॥

ਕਿ ਹੇ ਰਾਜਨ! ਮੇਰੀ ਗੱਲ ਸੁਣੋ ॥੫੮॥

ਹਮ ਤੁਮ ਕਰ ਮੇਵਾ ਦੋਊ ਲੇਹੀ ॥

ਮੈਂ ਤੇ ਤੁਸੀਂ ਦੋਵੇ ਹੱਥਾਂ ਵਿਚ ਮੇਵਾ ਲੈ ਕੇ

ਡਾਰਿ ਡਾਰਿ ਯਾ ਸਫ ਮੈ ਦੇਹੀ ॥

ਚਟਾਈ ਵਿਚ ਸੁਟਾਂਗੇ।

ਹਮ ਦੋਊ ਦਾਵ ਇਹੈ ਬਦ ਡਾਰੈ ॥

ਅਸੀਂ ਦੋਵੇਂ ਇਹ ਦਾਉ ਲਗਾਵਾਂਗੇ।

ਸੋ ਹਾਰੈ ਜਿਹ ਪਰੈ ਕਿਨਾਰੈ ॥੫੯॥

ਉਹ ਹਾਰੇਗਾ ਜਿਸ ਦਾ (ਨਿਸ਼ਾਨਾ) ਕੰਢੇ ਉਤੇ ਲਗੇਗਾ ॥੫੯॥

ਦੋਹਰਾ ॥

ਦੋਹਰਾ:

ਤਬ ਦੁਹੂੰਅਨ ਮੇਵਾ ਲਯੋ ਐਸੇ ਬੈਨ ਬਖਾਨਿ ॥

ਇਸ ਤਰ੍ਹਾਂ ਗੱਲ ਕਰ ਕੇ ਤਦ ਦੋਹਾਂ ਨੇ ਮੇਵਾ ਲੈ ਲਿਆ।

ਚਤੁਰਿ ਨ੍ਰਿਪਤਿ ਅਤਿ ਚਿਤ ਹੁਤੋ ਇਹੀ ਬੀਚ ਗਯੋ ਜਾਨਿ ॥੬੦॥

ਰਾਜਾ ਬਹੁਤ ਸਿਆਣਾ ਸੀ, ਇਸ (ਗੱਲ ਨੂੰ) ਚਿਤ ਵਿਚ ਜਲਦੀ ਸਮਝ ਗਿਆ ॥੬੦॥

ਚੌਪਈ ॥

ਚੌਪਈ:

ਤਬ ਰਾਜੈ ਇਹ ਬਚਨ ਉਚਾਰੀ ॥

ਤਦ ਰਾਜੇ ਨੇ ਇਸ ਤਰ੍ਹਾਂ ਕਿਹਾ,

ਸੁਨੁ ਰਾਨੀ ਕੋਕਿਲਾ ਪਿਆਰੀ ॥

ਹੇ ਪਿਆਰੀ ਕੋਕਿਲਾ ਰਾਣੀ! ਸੁਣ,

ਏਕ ਹਰਾਇ ਮ੍ਰਿਗਹਿ ਮੈ ਆਯੋ ॥

ਮੈਂ ਇਕ ਹਿਰਨ ਹਰਾ ਕੇ ਆਇਆ ਹਾਂ।

ਕੰਪਤ ਬੂਟ ਮੈ ਦੁਰਿਯੋ ਡਰਾਯੋ ॥੬੧॥

ਉਹ ਡਰ ਦਾ ਮਾਰਿਆ ਕੰਬਦਾ ਹੋਇਆ ਬੂਟਿਆਂ ਵਿਚ ਆ ਲੁਕਿਆ ਹੈ ॥੬੧॥

ਹੌਡੀ ਬਾਤ ਮੂੰਡ ਇਹ ਆਨੀ ॥

(ਰਾਜਾ ਰਿਸਾਲੂ ਨੇ) ਇਹ ਗੱਲ ਹੋਡੀ ਰਾਜੇ ਦੇ ਸਿਰ ਉਤੇ ਟਿਕਾਈ ਹੈ,

ਮ੍ਰਿਗ ਪੈ ਕਰਿ ਕੋਕਿਲਾ ਪਛਾਨੀ ॥

ਪਰ ਕੋਕਿਲਾ ਨੇ ਹਿਰਨ ਉਤੇ ਸਮਝੀ ਹੈ।

ਕਹੇ ਤੌ ਤੁਰਤ ਤਾਹਿ ਹਨਿ ਲ੍ਯਾਊ ॥

(ਰਾਜੇ ਨੇ ਕਿਹਾ) ਜੇ ਕਹੇਂ ਤਾਂ ਤੁਰਤ ਉਸ ਨੂੰ ਮਾਰ ਲਿਆਵਾਂ