ਸ਼੍ਰੀ ਦਸਮ ਗ੍ਰੰਥ

ਅੰਗ - 135


ਅਖੰਡ ਖੰਡ ਦੁਪਲਾ ॥

ਅਖੰਡ (ਸਮਝੇ ਜਾਣ ਵਾਲਿਆਂ) ਨੂੰ ਦੋ ਪਲਾਂ ਵਿਚ ਹੀ ਖੰਡਿਤ ਕਰ ਦਿੰਦੀ ਹੈ,

ਖਿਵੰਤ ਬਿਜੁ ਜ੍ਵਾਲਕਾ ॥

ਬਿਜਲੀ ਵਾਂਗ (ਤੇਰੀ) ਜਵਾਲਾ ਖਿਮਦੀ ਹੈ

ਅਨੰਤ ਗਦਿ ਬਿਦਸਾ ॥੨॥੮੦॥

ਅਤੇ ਚੌਹਾਂ ਪਾਸੇ ਅਨੰਤ ਸ਼ਬਦਾਂ (ਗਦਿ) ਦਾ ਗਾਇਨ ਹੁੰਦਾ ਹੈ ॥੨॥੮੦॥

ਲਸੰਤ ਭਾਵ ਉਜਲੰ ॥

(ਤੇਰਾ) ਉਜਲਾ ਸਰੂਪ ਲਿਸ਼ਕਾਂ ਮਾਰਦਾ ਹੈ,

ਦਲੰਤ ਦੁਖ ਦੁ ਦਲੰ ॥

ਦੁੱਖਾਂ ਦੇ ਦੋਹਾਂ ਦਲਾਂ (ਜਨਮ ਅਤੇ ਮਰਨ) ਨੂੰ ਦਲ ਦਿੰਦਾ ਹੈਂ,

ਪਵੰਗ ਪਾਤ ਸੋਹੀਯੰ ॥

(ਤੇਰੇ) ਘੋੜਿਆਂ ਦੀ ਕਤਾਰ ਸ਼ੁਭਾਇਮਾਨ ਹੈ (ਜਿਸ ਨੂੰ ਵੇਖ ਕੇ)

ਸਮੁੰਦ੍ਰ ਬਾਜ ਲੋਹੀਯੰ ॥੩॥੮੧॥

ਸਮੁੰਦਰ ਦਾ ਘੋੜਾ (ਬਾਜ) (ਉਚੈਸ੍ਰਵਾ) ਕ੍ਰੋਧਵਾਨ ਹੋ ਜਾਂਦਾ ਹੈ ॥੩॥੮੧॥

ਨਿਨੰਦ ਗੇਦ ਬ੍ਰਿਦਯੰ ॥

(ਤੇਰੇ ਸਿਰਜੇ ਹੋਏ) ਸਾਰੇ ਗੋਲ ਬ੍ਰਹਮੰਡ ਨਿੰਦਾ-ਰਹਿਤ ਹਨ,

ਅਖੇਦ ਨਾਦ ਦੁਧਰੰ ॥

(ਤੁਸੀਂ) ਆਨੰਦ ('ਅਖੇਦ') ਨਾਦ ਵਜੋਂ ਦੋਹਾਂ ਪਾਸੇ (ਪੂਰਨ) ਹੋ,

ਅਠਟ ਬਟ ਬਟਕੰ ॥

ਨਾ ਬਣਾਏ ਜਾ ਸਕਣ ('ਅਠਟ') ਵਾਲੀ (ਬ੍ਰਹਮ ਰੂਪ) ਗੋਲੀ ('ਬਟਕੰ') ਨੂੰ ਵਟਦੇ ਹੋ,

ਅਘਟ ਅਨਟ ਸੁਖਲੰ ॥੪॥੮੨॥

ਨਾ ਘਟਣ ਵਾਲੇ ਸਦੀਵੀ ('ਅਨਟ') ਸੁਖਾਂ ਨਾਲ ਭਰੇ ਪੂਰੇ ਹੋ ॥੪॥੮੨॥

ਅਖੁਟ ਤੁਟ ਦ੍ਰਿਬਕੰ ॥

(ਤੇਰਾ) ਧਨ ('ਦ੍ਰਿਬਕੰ') ਨਾ ਮੁਕਣ ਵਾਲਾ ਅਤੇ ਨਾ ਘਟਣ ਵਾਲਾ ਹੈ,

ਅਜੁਟ ਛੁਟ ਸੁਛਕੰ ॥

(ਤੂੰ) ਨਾ ਜੁੜਨ ਵਾਲਾ ('ਅਜੁਟ') ਸੁਤੰਤਰ ਅਤੇ ਨਿਰਲਿਪਤ ਹੈਂ,

ਅਘੁਟ ਤੁਟ ਆਸਨੰ ॥

(ਤੇਰਾ) ਆਸਣ ਨਾ ਘਟਣ ਵਾਲਾ ਅਤੇ ਨਾ ਟੁੱਟਣ ਵਾਲਾ ਹੈ,

ਅਲੇਖ ਅਭੇਖ ਅਨਾਸਨੰ ॥੫॥੮੩॥

(ਤੂੰ) ਲੇਖੇ ਤੋਂ ਬਾਹਰ, ਭੇਖ ਤੋਂ ਰਹਿਤ ਅਤੇ ਨਾਸ਼ ਤੋਂ ਪਰੇ ਹੈਂ ॥੫॥੮੩॥

ਸੁਭੰਤ ਦੰਤ ਪਦੁਕੰ ॥

(ਤੇਰੇ) ਦੰਦਾਂ ਦੀ ਪੰਕਤੀ ਸ਼ੋਭਦੀ ਹੈ,

ਜਲੰਤ ਸਾਮ ਸੁ ਘਟੰ ॥

(ਜਿਸ ਨੂੰ ਵੇਖ ਕੇ ਦੁਖਾਂ ਰੂਪੀ) ਕਾਲੀਆਂ ਘਟਾਵਾਂ ਸੜਦੀਆਂ ਹਨ,

ਸੁਭੰਤ ਛੁਦ੍ਰ ਘੰਟਕਾ ॥

(ਤੇਰੀ ਤੜਾਗੀ ਨਾਲ) ਛੋਟੀਆਂ ਛੋਟੀਆਂ ਘੁੰਘਰੀਆਂ ਸੋਭ ਰਹੀਆਂ ਹਨ,

ਜਲੰਤ ਭਾਰ ਕਛਟਾ ॥੬॥੮੪॥

(ਤੇਰੀ) ਚਮਕ ਨੂੰ (ਵੇਖ ਕੇ) ਸੂਰਜ ਦੀ ਸ਼ੋਭਾ ਸੜਦੀ ਹੈ (ਦੁਖੀ ਹੁੰਦੀ ਹੈ ਜਾਂ ਸ਼ਰਮਾਉਂਦੀ ਹੈ) ॥੬॥੮੪॥

ਸਿਰੀਸੁ ਸੀਸ ਸੁਭੀਯੰ ॥

(ਤੇਰੇ) ਸਿਰ ਉਤੇ ਕਲਗੀ ('ਸਿਰੀਸੁ') (ਇੰਜ) ਸੁਭਾਇਮਾਨ ਹੈ

ਘਟਾਕ ਬਾਨ ਉਭੀਯੰ ॥

(ਜਿਵੇਂ) ਘਟਾਵਾਂ ਵਿਚ ਇੰਦਰ-ਧਨੁਸ਼ ('ਘਟਾਕ ਬਾਨ') ਉਭਰਿਆ ਹੋਇਆ ਹੈ,

ਸੁਭੰਤ ਸੀਸ ਸਿਧਰੰ ॥

ਸਿਰ ਉਤੇ ਮੁਕਟ ('ਸਿਧਰੰ') ਸ਼ੋਭ ਰਿਹਾ ਹੈ।

ਜਲੰਤ ਸਿਧਰੀ ਨਰੰ ॥੭॥੮੫॥

(ਜਿਸ ਨੂੰ ਵੇਖ ਕੇ) ਚੰਦ੍ਰਮਾ ('ਸਿਧਰੀ ਨਿਰੰ') ਸ਼ਰਮਾਉਂਦਾ ਹੇ ॥੭॥੮੫॥

ਚਲੰਤ ਦੰਤ ਪਤਕੰ ॥

(ਤੁਹਾਨੂੰ ਵੇਖ ਕੇ) ਦੈਂਤਾਂ ਦੀਆਂ ਕਤਾਰਾਂ ਚਲੀਆਂ ਜਾਂਦੀਆਂ ਹਨ

ਭਜੰਤ ਦੇਖਿ ਦੁਦਲੰ ॥

ਅਤੇ ਦੁਸ਼ਟਾ ਦੇ ਦਲ ਭਜ ਜਾਂਦੇ ਹਨ,

ਤਜੰਤ ਸਸਤ੍ਰ ਅਸਤ੍ਰਕੰ ॥

ਜਦੋਂ (ਤੁਸੀਂ) ਅਸਤ੍ਰ ਅਤੇ ਸ਼ਸਤ੍ਰ ਛਡਦੇ ਹੋ

ਚਲੰਤ ਚਕ੍ਰ ਚਉਦਿਸੰ ॥੮॥੮੬॥

(ਤਦੋਂ ਤੁਹਾਡਾ ਹੁਕਮ ਰੂਪ) ਚੱਕਰ ਚੌਹਾਂ ਪਾਸੇ ਚਲਣ ਲਗਦਾ ਹੈ ॥੮॥੮੬॥

ਅਗੰਮ ਤੇਜ ਸੋਭੀਯੰ ॥

(ਤੁਹਾਡਾ) ਨਾ ਨਸ਼ਟ ਕੀਤਾ ਜਾ ਸਕਣ ਵਾਲਾ (ਅਗੰਜ) ਤੇਜ ਸ਼ੋਭ ਰਿਹਾ ਹੈ,

ਰਿਖੀਸ ਈਸ ਲੋਭੀਯੰ ॥

(ਜਿਸ ਨੂੰ ਵੇਖਣ ਲਈ) ਰਿਸ਼ੀ ਅਤੇ ਸ਼ਿਵ ਲੁਭਾਇਮਾਨ ਹੋ ਰਹੇ ਹਨ;

ਅਨੇਕ ਬਾਰ ਧਿਆਵਹੀ ॥

ਅਨੇਕ ਵਾਰ (ਤੇਰੇ ਨਾਮ ਦਾ) ਸਿਮਰਨ ਕਰਦੇ ਹਨ,

ਨ ਤਤ੍ਰ ਪਾਰ ਪਾਵਹੀ ॥੯॥੮੭॥

(ਪਰ) ਫਿਰ ਵੀ ਤੇਰਾ ਪਾਰ ਨਹੀਂ ਪਾ ਸਕਦੇ ॥੯॥੮੭॥

ਅਧੋ ਸੁ ਧੂਮ ਧੂਮਹੀ ॥

(ਅਨੇਕਾਂ ਲੋਕ) ਉਲਟੇ ਲਟਕ ਕੇ ਧੂਣੀਆਂ ਧੁਖਾਉਂਦੇ ਹਨ,

ਅਘੂਰ ਨੇਤ੍ਰ ਘੂਮਹੀ ॥

(ਅਨੇਕਾਂ ਸਾਧਕ) ਅਚਲ ਨੇਤਰਾਂ ਨਾਲ (ਇਧਰ ਉਧਰ) ਘੁੰਮਦੇ ਹਨ,

ਸੁ ਪੰਚ ਅਗਨ ਸਾਧੀਯੰ ॥

(ਕਈ) ਪੰਜ ਅਗਨੀਆਂ ਜਾਂ ਧੂਣੀਆਂ ਧੁਖਾ ਕੇ ਸਾਧਨਾ ਕਰਦੇ ਹਨ,

ਨ ਤਾਮ ਪਾਰ ਲਾਧੀਯੰ ॥੧੦॥੮੮॥

(ਪਰ) ਤਾਂ ਵੀ (ਉਹ ਤੇਰਾ) ਪਾਰ ਨਹੀਂ ਪਾ ਸਕਦੇ ॥੧੦॥੮੮॥

ਨਿਵਲ ਆਦਿ ਕਰਮਣੰ ॥

(ਚਾਹੇ ਕੋਈ) ਨੌਲਿ ਆਦਿ ਕਰਮ ਕਰੇ

ਅਨੰਤ ਦਾਨ ਧਰਮਣੰ ॥

ਅਤੇ ਅਨੰਤ ਦਾਨ ਦੇ ਕੇ ਧਰਮ-ਕਰਮ ਕਰੇ,

ਅਨੰਤ ਤੀਰਥ ਬਾਸਨੰ ॥

ਅਨੇਕਾਂ ਤੀਰਥਾਂ ਉਤੇ ਜਾ ਕੇ ਵਸੇ,

ਨ ਏਕ ਨਾਮ ਕੇ ਸਮੰ ॥੧੧॥੮੯॥

(ਉਹ ਸਭ) ਇਕ ਨਾਮ ਜਪਣ ਦੇ ਤੁਲ ਨਹੀਂ ਹ ਨਾ ॥੧੧॥੮੯॥

ਅਨੰਤ ਜਗ੍ਯ ਕਰਮਣੰ ॥

(ਭਾਵੇਂ ਕੋਈ) ਅਨੰਤ ਯੱਗ ਅਤੇ ਕਰਮ (ਕਰਦਾ ਫਿਰੇ)

ਗਜਾਦਿ ਆਦਿ ਧਰਮਣੰ ॥

ਹਾਥੀਆਂ ਨੂੰ ਦਾਨ ਦੇਣ ਦਾ ਧਰਮ ਪਾਲੇ,

ਅਨੇਕ ਦੇਸ ਭਰਮਣੰ ॥

ਅਨੇਕ ਦੇਸਾਂ ਵਿਚ ਫਿਰਦਾ ਰਹੇ,

ਨ ਏਕ ਨਾਮ ਕੇ ਸਮੰ ॥੧੨॥੯੦॥

(ਇਹ ਸਭ) ਇਕ ਨਾਮ ਦੇ ਬਰਾਬਰ ਨਹੀਂ ਹਨ ॥੧੨॥੯੦॥

ਇਕੰਤ ਕੁੰਟ ਬਾਸਨੰ ॥

(ਭਾਵੇਂ ਕੋਈ) ਗੁਫਾ ਵਿਚ ਇਕਾਂਤ ਵਾਸ ਕਰੇ,

ਭ੍ਰਮੰਤ ਕੋਟਕੰ ਬਨੰ ॥

ਕਰੋੜਾਂ ਬਨਾਂ ਵਿਚ ਭਰਮਦਾ ਰਹੇ,

ਉਚਾਟਨਾਦ ਕਰਮਣੰ ॥

ਦੁਨੀਆ ਤੋਂ ਉਚਾਟ ਹੋਣ ਦੇ ਕਰਮ ਕਰਦਾ ਰਹੇ,

ਅਨੇਕ ਉਦਾਸ ਭਰਮਣੰ ॥੧੩॥੯੧॥

ਅਤੇ ਉਦਾਸ ਹੋ ਕੇ ਅਨੇਕ (ਥਾਂਵਾਂ ਤੇ) ਫਿਰਦਾ ਰਹੇ ॥੧੩॥੯੧॥

ਅਨੇਕ ਭੇਖ ਆਸਨੰ ॥

ਅਨੇਕ ਤਰ੍ਹਾਂ ਦੇ ਭੇਖ ਅਤੇ ਆਸਨ ਕਰੇ,