ਸ਼੍ਰੀ ਦਸਮ ਗ੍ਰੰਥ

ਅੰਗ - 1300


ਨਿਜੁ ਨ੍ਰਿਪ ਤਾ ਕੀ ਕਥਾ ਜਤਾਈ ॥

ਅਤੇ ਆਪਣੇ ਰਾਜਾ ਹੋਣ ਦੀ ਗੱਲ ਦਸੀ।

ਮੈ ਹੌ ਰਾਸਟ੍ਰ ਦੇਸ ਕੋ ਰਾਜਾ ॥

ਮੈਂ ਰਾਸਟ੍ਰ ਦੇਸ ਦਾ ਰਾਜਾ ਹਾਂ।

ਤਵ ਹਿਤ ਭੇਸ ਅਤਿਥ ਕੋ ਸਾਜਾ ॥੧੬॥

ਤੇਰੇ ਲਈ ਸਾਧ ਦਾ ਭੇਸ ਧਾਰਿਆ ਹੈ ॥੧੬॥

ਨੇਤ੍ਰ ਲਗੇ ਤੁਮ ਸੌ ਹਮਰੇ ਤਬ ॥

ਤਦ ਤੋਂ ਮੇਰੀਆਂ ਅੱਖਾਂ ਤੇਰੇ ਨਾਲ ਲਗ ਗਈਆਂ ਹਨ,

ਤਵ ਪ੍ਰਤਿਬਿੰਬੁ ਲਖੇ ਜਲ ਮਹਿ ਜਬ ॥

ਜਦ ਦੀ ਮੈਂ ਤੇਰੀ ਪਰਛਾਈ ਜਲ ਵਿਚ ਵੇਖੀ ਹੈ।

ਤਵ ਮੁਰਿ ਜਬ ਪ੍ਰਤਿਬਿੰਬੁ ਨਿਹਾਰਾ ॥

ਤੂੰ ਵੀ ਜਦ (ਜਲ ਵਿਚ) ਮੇਰੀ ਪਰਛਾਈ ਵੇਖੀ,

ਗਯੋ ਮਾਰਿ ਤੁਹਿ ਮਦਨ ਕਟਾਰਾ ॥੧੭॥

ਤੈਨੂੰ ਵੀ ਤਦ ਦਾ ਕਾਮ ਦੇਵ ਕਟਾਰ ਮਾਰ ਗਿਆ ॥੧੭॥

ਮੁਹਿ ਲਖਿ ਧੀਰਜ ਨ ਤੁਮਰਾ ਰਹਾ ॥

ਮੈਨੂੰ ਵੇਖ ਕੇ ਤੇਰਾ ਧੀਰਜ ਨਾ ਰਿਹਾ

ਸੁਰੰਗਿ ਖੋਦਿ ਸਖਿਯਨ ਅਸ ਕਹਾ ॥

ਅਤੇ ਸੁਰੰਗ ਪੁਟਵਾ ਕੇ ਸਖੀ ਨੂੰ ਇਸ ਤਰ੍ਹਾਂ ਕਿਹਾ।

ਸੋ ਗਹਿ ਮੁਹਿ ਗੀ ਤੀਰ ਤਿਹਾਰੀ ॥

ਉਹ ਮੈਨੂੰ ਪਕੜ ਕੇ ਤੇਰੇ ਕੋਲ ਲੈ ਗਈ।

ਚਹਤ ਜੋ ਥੋ ਸੋ ਭਈ ਪਿਯਾਰੀ ॥੧੮॥

ਹੇ ਪਿਆਰੀ! ਜੋ ਤੂੰ ਚਾਹੁੰਦੀ ਸੀ, ਉਹੀ ਕੁਝ ਹੋਇਆ ॥੧੮॥

ਦੁਹੂੰ ਬੈਠ ਇਕ ਮੰਤ੍ਰ ਬਿਚਾਰਾ ॥

ਦੋਹਾਂ ਨੇ ਬੈਠ ਕੇ ਇਕ ਸਲਾਹ ਕੀਤੀ।

ਮੈ ਰਾਜਾ ਲਖਿ ਗਯੋ ਰਖਵਾਰਾ ॥

ਮੈਨੂੰ ਰਾਜੇ ਦਾ ਚੌਕੀਦਾਰ ਵੇਖ ਗਿਆ ਹੈ।

ਪਿਯ ਪਠਾਇ ਗ੍ਰਿਹ ਐਸ ਉਚਾਰੀ ॥

(ਰਾਣੀ ਨੇ) ਯਾਰ ਨੂੰ ਘਰ ਭੇਜ ਕੇ ਇਸ ਤਰ੍ਹਾਂ ਕਿਹਾ,

ਲੋਨ ਲੇਤ ਨ੍ਰਿਪ ਨਾਰ ਤਿਹਾਰੀ ॥੧੯॥

ਹੇ ਰਾਜਨ! ਤੁਹਾਡੀ ਰਾਣੀ ਲੂਣ ਲੈ ਕੇ (ਗਲ ਜਾਣਾ) ਚਾਹੁੰਦੀ ਹੈ ॥੧੯॥

ਸੁਨਤ ਸ੍ਰਵਨ ਸਭ ਜਨ ਮਿਲਿ ਆਏ ॥

ਕੰਨਾਂ ਨਾਲ ਸੁਣ ਕੇ ਸਾਰੇ ਵਿਅਕਤੀ ਮਿਲ ਕੇ ਆ ਗਏ

ਆਨਿ ਤਵਨ ਕਹ ਬਚਨ ਸੁਨਾਏ ॥

ਅਤੇ ਆ ਕੇ ਉਸ ਨੂੰ ਕਹਿਣ ਲਗੇ।

ਕਿਹ ਨਿਮਿਤ ਛਾਡਤ ਹੈ ਦੇਹੀ ॥

ਤੂੰ ਕਿਸ ਲਈ ਸ਼ਰੀਰ ਛਡ ਰਹੀ ਹੈਂ?

ਸੁਨਿ ਰਾਜਾ ਕੀ ਨਾਰਿ ਸਨੇਹੀ ॥੨੦॥

ਹੇ ਰਾਜੇ ਦੀ ਪਿਆਰੀ ਰਾਣੀ! ॥੨੦॥

ਸੁਨੁ ਰਾਜਾ ਇਕ ਦਿਜ ਮਾਰਿਯੋ ਮੁਹਿ ॥

(ਰਾਣੀ ਨੇ ਕਿਹਾ) ਹੇ ਰਾਜਨ! ਸੁਣੋ, ਮੈਂ ਇਕ ਬ੍ਰਾਹਮਣ ਨੂੰ ਮਾਰਿਆ ਹੈ।

ਲੋਨ ਲੇਊਗੀ ਸਾਚ ਕਹੂੰ ਤੁਹਿ ॥

ਇਸ ਲਈ ਮੈਂ ਸਚ ਕਹਿੰਦੀ ਹਾਂ, ਲੂਣ ਲੈ ਕੇ (ਗਲ ਜਾਵਾਂਗੀ)।

ਜੋ ਧਨ ਹਮਰੇ ਧਾਮ ਨਿਹਾਰਹੁ ॥

ਜੋ ਧਨ ਤੁਸੀਂ ਮੇਰੇ ਘਰ ਵਿਚ ਵੇਖੋ,

ਸੋ ਸਭ ਗਾਡਿ ਗੋਰਿ ਮਹਿ ਡਾਰਹੁ ॥੨੧॥

ਉਸ ਸਾਰੇ ਨੂੰ ਕਬਰ ਵਿਚ ਦਬ ਦਿਓ ॥੨੧॥

ਹੋਰਿ ਰਹੇ ਸਭ ਏਕ ਨ ਮਾਨੀ ॥

ਸਾਰੇ ਹੋੜਦੇ ਰਹੇ, (ਪਰ ਉਸ ਨੇ) ਇਕ ਨਾ ਮੰਨੀ।

ਪਰੀ ਭੋਹਰਾ ਭੀਤਰ ਰਾਨੀ ॥

ਰਾਣੀ ਭੋਰੇ ਵਿਚ ਪੈ ਗਈ।

ਆਸ ਪਾਸ ਲੈ ਲੋਨ ਬਿਥਾਰੋ ॥

ਆਪਣੇ ਆਲੇ ਦੁਆਲੇ ਲੂਣ ਖਿਲਾਰ ਦਿੱਤਾ

ਜੋ ਧਨ ਹੁਤੋ ਗਾਡਿ ਸਭ ਡਾਰੋ ॥੨੨॥

ਅਤੇ ਜੋ ਧਨ ਸੀ, ਉਸ ਸਾਰੇ ਨੂੰ ਗਡ ਦਿੱਤਾ ॥੨੨॥

ਸੁਰੰਗਿ ਸੁਰੰਗਿ ਰਾਨੀ ਤਹ ਆਈ ॥

ਸੁਰੰਗ ਰਾਹੀਂ ਰਾਣੀ ਉਥੇ ਆ ਗਈ,

ਬੈਠੇ ਜਹਾ ਮੀਤ ਸੁਖਦਾਈ ॥

ਜਿਥੇ ਸੁਖਦਾਇਕ ਮਿਤਰ ਬੈਠਾ ਸੀ।

ਤਾ ਕੋ ਸੰਗ ਲੌ ਤਹੀ ਸਿਧਾਰੀ ॥

ਉਸ ਨੂੰ ਨਾਲ ਲੈ ਕੇ ਉਥੋਂ ਚਲ ਪਈ।

ਮੂੜ ਲੋਗ ਕਛੁ ਗਤਿ ਨ ਬਿਚਾਰੀ ॥੨੩॥

ਮੂਰਖ ਲੋਕਾਂ ਨੇ (ਉਸ ਦੀ) ਚਾਲ ਨੂੰ ਨਾ ਸਮਝਿਆ ॥੨੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਿਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੬॥੬੪੩੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੬॥੬੪੩੩॥ ਚਲਦਾ॥

ਚੌਪਈ ॥

ਚੌਪਈ:

ਜਹ ਹਮ ਦਿਸਾ ਉਤਰਾ ਸੁਨੀ ॥

ਅਸੀਂ ਜਿਧਰ ਨੂੰ ਉੱਤਰ ਦਿਸ਼ਾ ਸੁਣੀ ਹੈ,

ਰਾਜਾ ਤਹਿਕ ਬਸਤ ਥੋ ਗੁਨੀ ॥

ਉਥੇ ਇਕ ਗੁਣਵਾਨ ਰਾਜਾ ਰਹਿੰਦਾ ਸੀ।

ਕਲਗੀ ਰਾਇ ਜਾਹਿ ਜਗ ਭਾਖਤ ॥

ਉਸ ਨੂੰ ਜਗਤ ਕਲਗੀ ਰਾਇ ਕਹਿੰਦਾ ਸੀ।

ਨਾਨਾ ਦੇਸ ਕਾਨਿ ਤਿਹ ਰਾਖਤ ॥੧॥

ਅਨੇਕ ਦੇਸ਼ ਉਸ ਦੀ ਈਨ ਮੰਨਦੇ ਸਨ ॥੧॥

ਮੀਤ ਮਤੀ ਤਿਹ ਨਾਰਿ ਬਿਰਾਜੈ ॥

ਉਸ ਦੀ ਰਾਣੀ ਦਾ ਨਾਂ ਮੀਤ ਮਤੀ ਸੀ,

ਜਾਹਿ ਬਿਲੋਕਿ ਚੰਦ੍ਰਮਾ ਲਾਜੈ ॥

ਜਿਸ ਨੂੰ ਵੇਖ ਕੇ ਚੰਦ੍ਰਮਾ ਵੀ ਸ਼ਰਮਾਉਂਦਾ ਸੀ।

ਤਾ ਕੀ ਏਕ ਲਛਿਮਿਨਿ ਦਾਸੀ ॥

ਉਸ ਦੀ ਲਛਮਨੀ ਨਾਂ ਦੀ ਇਕ ਦਾਸੀ ਸੀ।

ਦੁਰਬਲ ਦੇਹ ਘੜੀ ਅਬਿਨਾਸੀ ॥੨॥

ਪਰਮਾਤਮਾ ਨੇ ਉਸ ਦੇ ਸ਼ਰੀਰ ਨੂੰ ਬਹੁਤ ਦੁਰਬਲ ਬਣਾਇਆ ਸੀ ॥੨॥

ਤਾ ਸੌ ਨਾਰਿ ਹੇਤੁ ਅਤਿ ਮਾਨੈ ॥

ਉਹ ਇਸਤਰੀ ਰਾਣੀ ਨੂੰ ਬਹੁਤ ਪਿਆਰ ਕਰਦੀ ਸੀ।

ਮੂੜ ਨ ਰਾਨੀ ਕ੍ਰਿਆ ਪਛਾਨੈ ॥

ਪਰ ਮੂਰਖ ਰਾਣੀ ਉਸ ਦੇ ਕਾਰਜ ਨੂੰ ਨਹੀਂ ਸਮਝਦੀ ਸੀ।

ਗੁਪਤ ਲੇਤ ਦਾਸੀ ਸੁ ਛਿਮਾਹੀ ॥

ਉਹ ਦਾਸੀ (ਰਾਜੇ ਪਾਸੋਂ) ਗੁਪਤ ਰੂਪ ਵਿਚ ਛੇਮਾਹੀ (ਤਨਖ਼ਾਹ) ਲੈਂਦੀ ਸੀ

ਬੁਰੀ ਬੁਰੀ ਤਿਹ ਦੇਤ ਉਗਾਹੀ ॥੩॥

ਅਤੇ ਭੈੜੀ ਭੈੜੀ ਗੱਲ ਉਸ (ਰਾਜੇ) ਨੂੰ ਦਸਦੀ ਸੀ ॥੩॥

ਤਿਹ ਰਾਨੀ ਅਪਨੀ ਕਰਿ ਮਾਨੈ ॥

ਉਸ ਨੂੰ ਰਾਣੀ ਆਪਣਾ ਕਰ ਕੇ ਜਾਣਦੀ ਸੀ

ਮੂਰਖ ਤਾਹਿ ਜਸੂਸ ਨ ਜਾਨੈ ॥

ਅਤੇ ਉਸ ਨੂੰ (ਰਾਜੇ ਦੀ) ਜਾਸੂਸ ਨਹੀਂ ਸਮਝਦੀ ਸੀ।

ਪਰੈ ਬਾਤ ਤਾ ਕਹ ਜੇ ਸ੍ਰਵਨਨ ॥

ਉਸ ਦੇ ਕੰਨ ਵਿਚ ਜੋ ਗੱਲ ਪੈਂਦੀ ਸੀ,

ਲਿਖਿ ਪਠਵੈ ਤਤਛਿਨ ਰਾਜਾ ਤਨ ॥੪॥

(ਉਹ) ਉਸੇ ਵੇਲੇ ਲਿਖ ਕੇ ਰਾਜੇ ਨੂੰ ਭੇਜ ਦਿੰਦੀ ਸੀ ॥੪॥

ਹੁਤੇ ਦੋਇ ਦਾਸੀ ਕੇ ਭਾਈ ॥

ਉਸ ਦਾਸੀ ਦੇ ਦੋ ਭਰਾ ਸਨ।

ਬਿਰਧ ਦੰਤ ਕਛੁ ਕਹਾ ਨ ਜਾਈ ॥

(ਉਨ੍ਹਾਂ) ਵੱਡਿਆਂ ਦੰਦਾਂ ਵਾਲਿਆਂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।

ਸ੍ਯਾਮ ਬਰਨ ਇਕ ਦੁਤਿਯ ਕੁਰੂਪਾ ॥

ਇਕ ਦਾ ਰੰਗ ਕਾਲਾ ਸੀ ਅਤੇ ਦੂਜਾ ਕੁਰੂਪ ਸੀ।

ਆਂਖੈ ਜਾਨੁ ਸੁਰਨ ਕੇ ਕੂਪਾ ॥੫॥

ਅੱਖਾਂ ਮਾਨੋ (ਲਾਲ ਰੰਗ ਦੀ) ਸ਼ਰਾਬ ਦੇ ਖੂਹ ਵਰਗੀਆਂ ਸਨ ॥੫॥

ਬਗਲ ਗੰਧਿ ਤਿਨ ਤੇ ਅਤਿ ਆਵੈ ॥

ਉਨ੍ਹਾਂ ਦੀਆਂ ਬਗਲਾਂ (ਕੱਛਾਂ) ਵਿਚੋਂ ਬਹੁਤ ਦੁਰਗੰਧ ਆਉਂਦੀ ਸੀ।

ਬੈਠਨ ਨਿਕਟ ਨ ਕੋਈ ਪਾਵੈ ॥

ਉਨ੍ਹਾਂ ਦੇ ਨੇੜੇ ਕੋਈ ਬੈਠ ਨਹੀਂ ਸਕਦਾ ਸੀ।

ਚੇਰੀ ਭ੍ਰਾਤ ਜਾਨਿ ਹਿਤ ਮਾਨੈ ॥

ਦਾਸੀ ਭਰਾ ਸਮਝ ਕੇ (ਉਨ੍ਹਾਂ ਨਾਲ) ਹਿਤ ਕਰਦੀ ਸੀ।

ਮੂੜ ਨਾਰਿ ਕਛੁ ਕ੍ਰਿਯਾ ਨ ਜਾਨੈ ॥੬॥

ਉਹ ਮੂਰਖ ਇਸਤਰੀ ਕੁਝ ਭੇਦ ਨਹੀਂ ਸਮਝਦੀ ਸੀ ॥੬॥

ਤਹ ਇਕ ਹੁਤੀ ਜਾਟਿ ਕੀ ਨਾਰ ॥

ਉਥੇ ਇਕ ਜਟ ਦੀ ਇਸਤਰੀ ਹੁੰਦੀ ਸੀ।

ਮੈਨ ਕਹਤ ਤਿਹ ਨਾਮ ਉਚਾਰ ॥

ਉਸ ਦਾ ਨਾਂ (ਸਭ) 'ਮੈਨਾ' ਕਹਿੰਦੇ ਸਨ।

ਜਉ ਤਿਹ ਨਾਮ ਚੇਰਿ ਸੁਨਿ ਪਾਵੇ ॥

ਜਦ ਉਸ ਦਾ ਨਾਂ ਦਾਸੀ ਸੁਣ ਲੈਂਦੀ,

ਤਹ ਤੇ ਤਾਹਿ ਟੂਕਰਾ ਜਾਵੇ ॥੭॥

ਤਾਂ ਉਸ ਨੂੰ ਟੁਕੜਾ (ਖਾਣ ਨੂੰ) ਦਿੰਦੀ ॥੭॥

ਤਿਨ ਇਸਤ੍ਰੀ ਇਹ ਭਾਤਿ ਬਿਚਾਰੀ ॥

ਉਸ ਇਸਤਰੀ ਨੇ ਇਸ ਤਰ੍ਹਾਂ ਵਿਚਾਰਿਆ

ਦਾਸੀ ਮੂੜ ਹ੍ਰਿਦੈ ਮਹਿ ਧਾਰੀ ॥

ਅਤੇ (ਉਸ ਦੀ ਗੱਲ ਨੂੰ) ਮੂਰਖ ਦਾਸੀ ਨੇ ਮਨ ਵਿਚ ਧਾਰਨ ਕਰ ਲਿਆ।

ਭਾਇ ਖਰਚੁ ਕਛੁ ਮਾਗਤ ਤੇਰੇ ॥

ਜੇ ਤੇਰੇ ਭਰਾ ਕੁਝ ਖਰਚ ਮੰਗਣ

ਗੁਹਜ ਪਠੈਯੈ ਕਰਿ ਕਰਿ ਮੇਰੇ ॥੮॥

ਤਾਂ ਮੇਰੇ ਹੱਥ ਗੁਪਤ ਢੰਗ ਨਾਲ ਭੇਜ ਦਿਆ ਕਰ ॥੮॥

ਤਬ ਚੇਰੀ ਐਸੋ ਤਨ ਕਿਯੋ ॥

ਤਦ ਦਾਸੀ ਨੇ ਇਸ ਤਰ੍ਹਾਂ ਹੀ ਕੀਤਾ

ਡਾਰਿ ਦਰਬ ਭੋਜਨ ਮਹਿ ਦਿਯੋ ॥

ਅਤੇ ਭੋਜਨ ਵਿਚ ਧਨ ਨੂੰ ਪਾ ਦਿੱਤਾ (ਅਰਥਾਤ-ਭੋਜਨ ਵਿਚ ਲੁਕਾ ਦਿੱਤਾ)।

ਭਾਇ ਨਿਮਿਤ ਖਰਚੀ ਪਠ ਦਈ ॥

ਭਰਾਵਾਂ ਲਈ (ਉਸ ਨੇ) ਖਰਚਾ ਭੇਜ ਦਿੱਤਾ।

ਸੋ ਲੈ ਨਾਰਿ ਦਰਬੁ ਘਰ ਗਈ ॥੯॥

ਧਨ ਲੈ ਕੇ ਉਹ ਨਾਰੀ (ਜਟ-ਇਸਤਰੀ) ਘਰ ਨੂੰ ਚਲੀ ਗਈ ॥੯॥

ਆਧੋ ਧਨ ਤਿਹ ਭ੍ਰਾਤਨ ਦੀਨਾ ॥

(ਉਸ ਨੇ) ਅੱਧਾ ਧਨ ਉਸ ਦੇ ਭਰਾਵਾਂ ਨੂੰ ਦਿੱਤਾ

ਆਧੋ ਕਾਢਿ ਆਪਿ ਤ੍ਰਿਯ ਲੀਨਾ ॥

ਅਤੇ ਅੱਧਾ ਇਸਤਰੀ ਨੇ ਆਪ ਕਢ ਲਿਆ।

ਮੂਰਖ ਚੇਰੀ ਭੇਦ ਨ ਪਾਵੈ ॥

ਮੂਰਖ ਦਾਸੀ ਨੇ ਭੇਦ ਨਾ ਪਾਇਆ


Flag Counter