ਸ਼੍ਰੀ ਦਸਮ ਗ੍ਰੰਥ

ਅੰਗ - 1094


ਇਕ ਕੈਲਾਸ ਮਤੀ ਰਹੈ ਰਾਨੀ ਰੂਪ ਅਪਾਰ ॥

ਕੈਲਾਸ਼ ਮਤੀ ਨਾਂ ਦੀ ਇਕ ਅਤਿ ਸੁੰਦਰ ਰਾਣੀ ਹੁੰਦੀ ਸੀ

ਜਾ ਤੇ ਜਗਤ ਨਰੇਸ ਬਿਧਿ ਸੀਖੀ ਜੁਧ ਮਝਾਰ ॥੧॥

ਜਿਸ ਤੋਂ ਜਗਤ ਦੇ ਰਾਜਿਆਂ ਨੇ ਯੁੱਧ ਦੀ ਸਿਖਿਆ ਲਈ ਸੀ ॥੧॥

ਚੌਪਈ ॥

ਚੌਪਈ:

ਸਿੰਘ ਸੁ ਬੀਰ ਨਾਥ ਇਕ ਤਾ ਕੋ ॥

ਉਸ ਦਾ ਪਤੀ ਇਕ ਬੀਰ ਸਿੰਘ (ਨਾਂ ਦਾ ਵਿਅਕਤੀ) ਸੀ

ਰੂਪ ਬੇਸ ਭਾਖਤ ਜਗ ਵਾ ਕੋ ॥

ਜਿਸ ਦੇ ਸਰੂਪ ਅਤੇ ਭੇਸ ਦੀ ਜਗਤ ਚਰਚਾ ਕਰਦਾ ਸੀ।

ਅਪ੍ਰਮਾਨ ਤਿਹ ਪ੍ਰਭਾ ਬਿਰਾਜੈ ॥

ਉਸ ਦੀ ਅਪਾਰ ਸੁੰਦਰਤਾ ਸ਼ੋਭਦੀ ਸੀ

ਨਿਸਿਸਿ ਦਿਨਿਸਿ ਨਿਰਖਤ ਮਨੁ ਲਾਜੈ ॥੨॥

ਜਿਸ ਨੂੰ ਵੇਖ ਕੇ ਸੂਰਜ ਅਤੇ ਚੰਦ੍ਰਮਾ ਮਨ ਵਿਚ ਲਜਾਉਂਦੇ ਸਨ ॥੨॥

ਰੈਨਿ ਦਿਵਸ ਬੈਰਿਯਨ ਬਿਦਾਰੈ ॥

(ਉਹ) ਰਾਤ ਦਿਨ ਵੈਰੀਆਂ ਨੂੰ ਨਸ਼ਟ ਕਰਦਾ ਸੀ

ਸਾਹ ਕੇ ਰੋਜ ਪਰਗਨੇ ਮਾਰੈ ॥

ਅਤੇ ਬਾਦਸ਼ਾਹ ਦੇ ਰੋਜ਼ ਪਰਗਨੇ ਮਾਰ ਲੈਂਦਾ ਸੀ।

ਏਕ ਜਹਾਜ ਜਾਨ ਨਹਿ ਦੇਵੈ ॥

ਉਹ ਇਕ ਜਹਾਜ਼ ਵੀ ਜਾਣ ਨਹੀਂ ਦਿੰਦਾ ਸੀ।

ਲੂਟਿ ਲੂਟਿ ਸਭਹਿਨ ਕੋ ਲੇਵੈ ॥੩॥

ਉਹ ਸਭ ਨੂੰ ਲੁਟ ਲੈਂਦਾ ਸੀ ॥੩॥

ਅੜਿਲ ॥

ਅੜਿਲ:

ਲੂਟਿ ਫਿਰੰਗੀ ਲਏ ਸਕਲ ਇਕਠੇ ਭਏ ॥

ਲੁਟੇ ਗਏ ਸਾਰੇ ਫਿਰੰਗੀ ਇਕੱਠੇ ਹੋ ਕੇ

ਸਾਹਜਹਾ ਜੂ ਜਹਾ ਤਹੀ ਸਭ ਹੀ ਗਏ ॥

ਜਿਥੇ ਸ਼ਾਹਜਹਾਂ ਬਾਦਸ਼ਾਹ ਸੀ, ਉਥੇ ਗਏ।

ਸਭੈ ਲਗੇ ਦੀਵਾਨਿ ਪੁਕਾਰੇ ਆਇ ਕੈ ॥

ਸਾਰੇ ਦਰਬਾਰ ਵਿਚ ਆ ਕੇ ਪੁਕਾਰਨ ਲਗੇ,

ਹੋ ਹਮਰੋ ਨ੍ਯਾਇ ਕਰੋ ਇਹ ਹਨੋ ਰਿਸਾਇ ਕੈ ॥੪॥

(ਹੇ ਬਾਦਸ਼ਾਹ!) ਸਾਡਾ ਨਿਆਂ ਕਰੋ ਅਤੇ ਇਨ੍ਹਾਂ ਨੂੰ ਮਾਰ ਦਿਓ ॥੪॥

ਸਾਹ ਬਾਚ ॥

ਬਾਦਸ਼ਾਹ ਨੇ ਕਿਹਾ:

ਕਹੋ ਲੂਟਿ ਕਿਨ ਲਏ ਤਿਸੀ ਕੋ ਮਾਰਿਯੈ ॥

ਦਸੋ, ਤੁਹਾਨੂੰ ਕਿਸ ਨੇ ਲੁਟਿਆ ਹੈ, (ਅਸੀਂ) ਉਸ ਨੂੰ ਮਾਰਦੇ ਹਾਂ।

ਤਾਹੀ ਕੌ ਇਹ ਠੌਰ ਸੁ ਨਾਇ ਉਚਾਰਿਯੈ ॥

ਉਸ ਦਾ ਇਥੇ ਹੀ ਨਾਂ ਦਸੋ।

ਤਾ ਪੈ ਅਬ ਹੀ ਅਪਨੀ ਫੌਜ ਪਠਾਇ ਹੈ ॥

ਹੁਣ ਹੀ ਉਸ ਉਤੇ ਆਪਣੀ ਫੌਜ ਚੜਾਉਂਦਾ ਹਾਂ

ਹੋ ਤਾ ਤੇ ਤੁਮਰੋ ਸਭ ਹੀ ਮਾਲ ਦਿਲਾਇ ਹੈ ॥੫॥

ਅਤੇ ਉਸ ਤੋਂ ਤੁਹਾਡਾ ਸਾਰਾ ਮਾਲ ਦਿਵਾਉਂਦਾ ਹਾਂ ॥੫॥

ਫਿਰੰਗੀ ਵਾਚ ॥

ਫਿਰੰਗੀਆਂ ਨੇ ਕਿਹਾ:

ਦੋਹਰਾ ॥

ਦੋਹਰਾ:

ਜਹਾ ਕਮਛ੍ਰਯਾ ਕੋ ਭਵਨ ਤਿਸੀ ਠੌਰ ਕੇ ਰਾਇ ॥

ਜਿਥੇ ਕਮਛ੍ਯਾ (ਦੇਵੀ) ਦਾ ਮੰਦਿਰ ਹੈ, ਉਥੋਂ ਦਾ ਹੀ ਉਹ ਰਾਜਾ ਹੈ।

ਅਧਿਕ ਫਿਰੰਗੀ ਮਾਰਿ ਕੈ ਲੀਨੋ ਮਾਲ ਛਿਨਾਇ ॥੬॥

(ਉਸ ਨੇ) ਬਹੁਤ ਫਿਰੰਗੀਆਂ ਨੂੰ ਮਾਰ ਕੇ ਮਾਲ ਖੋਹ ਲਿਆ ਹੈ ॥੬॥

ਚੌਪਈ ॥

ਚੌਪਈ:

ਐਸੇ ਜਬ ਹਜਰਤਿ ਸੁਨਿ ਪਾਈ ॥

ਇਸ ਤਰ੍ਹਾਂ ਜਦ ਬਾਦਸ਼ਾਹ ਨੇ ਸੁਣਿਆ।

ਫੌਜੈ ਅਤਿ ਹੀ ਤਹਾ ਪਠਾਈ ॥

ਬਹੁਤ ਸਾਰੀਆਂ ਫੌਜਾਂ ਉਥੇ ਭੇਜੀਆਂ।

ਉਮਡਿ ਅਨੀ ਚਲਿ ਆਵੈ ਤਹਾ ॥

ਫੌਜ ਉਥੇ ਉਮਡ ਕੇ ਆ ਰਹੀ ਸੀ,

ਰਾਜਤ ਭਵਨ ਕਮਛ੍ਰਯਾ ਜਹਾ ॥੭॥

ਜਿਥੇ ਕਮਛ੍ਯਾ ਦਾ ਮੰਦਿਰ ਸੁਸ਼ੋਭਿਤ ਸੀ ॥੭॥

ਅੜਿਲ ॥

ਅੜਿਲ:

ਤਬ ਲੌ ਸਿੰਘ ਸੁ ਬੀਰ ਲੋਕ ਦਿਵ ਕੇ ਗਯੋ ॥

ਉਦੋਂ ਤਕ ਬੀਰ ਸਿੰਘ ਦਿਵ-ਲੋਕ (ਸਵਰਗ) ਵਿਚ ਜਾ ਚੁਕਿਆ ਸੀ।

ਰਾਨੀ ਦਯੋ ਜਰਾਇ ਨ ਲੋਗਨ ਭਾਖਿਯੋ ॥

ਰਾਣੀ ਨੇ (ਰਾਜੇ ਦੀ ਦੇਹ ਨੂੰ) ਸਾੜ ਦਿੱਤਾ, ਪਰ ਲੋਕਾਂ ਨੂੰ ਨਾ ਦਸਿਆ।

ਕਹਿਯੋ ਅਨਮਨੋ ਰਾਵ ਕਛੁਕ ਦਿਨ ਦ੍ਵੈ ਰਹਿਯੋ ॥

(ਲੋਕਾਂ ਨੂੰ ਉਸ ਨੇ) ਕਿਹਾ ਕਿ ਰਾਜਾ ਕੁਝ ਦਿਨਾਂ ਤੋਂ ਅਸੁਅਸਥ ਹੈ।

ਹੋ ਰਾਜ ਸਾਜ ਲੈ ਹਾਥ ਆਪੁ ਅਸਿ ਕੌ ਗਹਿਯੋ ॥੮॥

(ਰਾਣੀ ਨੇ) ਤਲਵਾਰ ਧਾਰਨ ਕਰ ਕੇ ਰਾਜ ਦਾ ਕੰਮਕਾਜ ਆਪ ਸੰਭਾਲ ਲਿਆ ॥੮॥

ਜਬ ਲਗਿ ਰਾਜਾ ਨਾਇ ਤਬ ਲਗੇ ਜਾਇ ਹੌ ॥

ਜਦ ਤਕ ਰਾਜਾ ਨਹੀਂ ਆਉਂਦਾ, ਤਦ ਤਕ ਮੈਂ ਜਾ ਕੇ (ਯੁੱਧ ਕਰਦੀ) ਹਾਂ।

ਇਨ ਬੈਰਿਨ ਕੇ ਸਿਰ ਪਰ ਖੜਗ ਮਚਾਇ ਹੌ ॥

ਇਨ੍ਹਾਂ ਵੈਰੀਆਂ ਦੇ ਸਿਰ ਉਤੇ ਤਲਵਾਰ ਚਲਾਉਂਦੀ ਹਾਂ।

ਸਕਲ ਬੈਰਿਯਨ ਘਾਇ ਪਲਟਿ ਘਰ ਆਇ ਕੈ ॥

ਸਾਰਿਆਂ ਵੈਰੀਆਂ ਨੂੰ ਮਾਰ ਕੇ, (ਫਿਰ) ਘਰ ਨੂੰ ਪਰਤਾਂਗੀ

ਹੋ ਕਰਿ ਹੌ ਜਾਇ ਪ੍ਰਨਾਮ ਪਤਿਹਿ ਮੁਸਕਾਇ ਕੈ ॥੯॥

ਅਤੇ ਹਸ ਕੇ ਪਤੀ ਨੂੰ ਪ੍ਰਨਾਮ ਕਰਾਂਗੀ ॥੯॥

ਸੁਨਿ ਐਸੇ ਬਚ ਸੂਰ ਸਭੇ ਹਰਖਤ ਭਏ ॥

ਇਹੋ ਜਿਹੇ ਬਚਨ ਸੁਣ ਕੇ ਸਾਰੇ ਸੂਰਮੇ ਖ਼ੁਸ਼ ਹੋ ਗਏ।

ਭਾਤਿ ਭਾਤਿ ਕੇ ਸਸਤ੍ਰ ਸਭਨ ਹਾਥਨ ਲਏ ॥

ਸਭ ਨੇ ਭਾਂਤ ਭਾਂਤ ਦੇ ਸ਼ਸਤ੍ਰ ਹੱਥ ਵਿਚ ਲੈ ਲਏ।

ਕਛੁ ਭਟ ਦਲਹਿ ਦਿਖਾਇ ਲ੍ਯਾਏ ਲਾਇ ਕੈ ॥

ਕੁਝ ਸੂਰਮੇ (ਰਾਣੀ ਨੂੰ ਵੈਰੀ ਦੀ) ਸੈਨਾ ਵਿਖਾ ਲਿਆਏ।

ਹੋ ਬਡੀ ਫੌਜ ਮਹਿ ਆਨਿ ਦਏ ਸਭ ਘਾਇ ਕੈ ॥੧੦॥

ਉਹ ਫ਼ੌਜ ਵਿਚ ਆ ਕੇ ਧਸ ਗਈ ਅਤੇ ਸਭ ਨੂੰ ਮਾਰ ਦਿੱਤਾ ॥੧੦॥

ਦਸ ਸਹਸ੍ਰ ਨਿਸਿ ਕੋ ਲਿਯ ਬੈਲ ਮੰਗਾਇ ਕੈ ॥

(ਰਾਣੀ ਨੇ) ਰਾਤ ਨੂੰ ਦਸ ਹਜ਼ਾਰ ਬਲਦ ਮੰਗਵਾ ਲਏ

ਦ੍ਵੈ ਦ੍ਵੈ ਸੀਂਗਨ ਬਧੀ ਮਸਾਲ ਜਰਾਇ ਕੈ ॥

ਅਤੇ ਦੋ ਦੋ ਮਸਾਲਾਂ ਬਾਲ ਕੇ ਬਲਦਾਂ ਦੇ ਸਿੰਘਾਂ ਨਾਲ ਬੰਨ੍ਹ ਦਿੱਤੀਆਂ।

ਇਹ ਦਿਸਿ ਦਲਹਿ ਦਿਖਾਇ ਆਇ ਓਹਿ ਦਿਸਿ ਪਰੀ ॥

ਇਸ ਪਾਸੇ ਵਲ (ਬਲਦਾਂ ਨੂੰ) ਵੈਰੀ ਦਲ ਨੂੰ ਵਿਖਾ ਕੇ (ਆਪ) ਉਹ ਦੂਜੇ ਪਾਸਿਓਂ ਆ ਪਈ।

ਹੋ ਬਡੇ ਬਡੇ ਨ੍ਰਿਪ ਘਾਇ ਮਾਰ ਕ੍ਰੀਚਕ ਕਰੀ ॥੧੧॥

ਵੱਡੇ ਵੱਡੇ ਰਾਜਿਆਂ ਨੂੰ ਕ੍ਰੀਚਕਾਂ ਵਾਂਗ ਮਾਰ ਦਿੱਤਾ ॥੧੧॥

ਅੜਿਲ ॥

ਅੜਿਲ:


Flag Counter