ਸ਼੍ਰੀ ਦਸਮ ਗ੍ਰੰਥ

ਅੰਗ - 1237


ਸੋਇ ਰਹੈ ਤ੍ਯੋਂ ਹੀ ਲਪਟਾਈ ॥੧੪॥

ਅਤੇ ਉਸੇ ਤਰ੍ਹਾਂ ਲਿਪਟੀ ਹੋਈ ਨਾਲ ਸੁਤੀ ਰਹਿੰਦੀ ॥੧੪॥

ਇਕ ਦਿਨ ਗਈ ਜਾਰ ਪਹਿ ਰਾਨੀ ॥

ਇਕ ਦਿਨ ਰਾਣੀ ਯਾਰ ਕੋਲ ਗਈ,

ਸੋਵਤ ਜਗਾ ਨ੍ਰਿਪਤਿ ਅਭਿਮਾਨੀ ॥

ਤਦ ਸੁਤਾ ਹੋਇਆ ਅਭਿਮਾਨੀ ਰਾਜਾ ਵੀ ਜਾਗ ਪਿਆ।

ਮੁਖ ਚੁੰਬਨ ਤਿਹ ਤਾਹਿ ਨਿਹਾਰਾ ॥

ਉਸ ਨੂੰ ਉਸ ਦਾ ਮੂੰਹ ਚੁੰਮਦੇ ਹੋਇਆਂ ਵੇਖਿਆ

ਧ੍ਰਿਗ ਧ੍ਰਿਗ ਬਚ ਹ੍ਵੈ ਕੋਪ ਉਚਾਰਾ ॥੧੫॥

ਅਤੇ ਕ੍ਰੋਧਿਤ ਹੋ ਕੇ 'ਧ੍ਰਿਗ ਧ੍ਰਿਗ' ਕਹਿਣ ਲਗਾ ॥੧੫॥

ਦੋਹਰਾ ॥

ਦੋਹਰਾ:

ਮੈ ਇਹ ਬੋਲੀ ਪੂਤ ਕਹਿ ਯਾ ਸੰਗ ਅਤਿ ਮੁਰ ਪ੍ਯਾਰ ॥

(ਰਾਣੀ) ਕਹਿਣ ਲਗੀ ਕਿ ਮੈਂ ਇਸ ਨੂੰ ਪੁੱਤਰ ਕਿਹਾ ਹੈ, ਇਸ ਨਾਲ ਮੈਨੂੰ ਬਹੁਤ ਪ੍ਰੇਮ ਹੈ।

ਤਾ ਤੇ ਮੁਖ ਚੁੰਬਤ ਹੁਤੀ ਸੁਤ ਕੀ ਜਨੁ ਅਨੁਸਾਰ ॥੧੬॥

ਇਸ ਲਈ ਮੈਂ ਇਸ ਨੂੰ ਪੁੱਤਰ ਦੀ ਨੁਹਾਰ ਵਾਲਾ ਸਮਝ ਕੇ ਚੁੰਮਿਆ ਹੈ ॥੧੬॥

ਚੌਪਈ ॥

ਚੌਪਈ:

ਨ੍ਰਿਪ ਕੇ ਸਾਚ ਇਹੈ ਜਿਯ ਆਈ ॥

ਰਾਜੇ ਦੇ ਮਨ ਵਿਚ ਵੀ ਇਹੀ ਗੱਲ ਆਈ

ਪੂਤ ਜਾਨਿ ਚੁੰਬਨ ਮੁਖ ਧਾਈ ॥

ਕਿ ਪੁੱਤਰ ਸਮਝ ਕੇ (ਉਸ ਦਾ) ਮੂੰਹ ਚੁੰਮਣ ਲਈ ਗਈ ਹੈ।

ਕੋਪ ਜੁ ਬਢਾ ਹੁਤਾ ਤਜਿ ਦੀਨਾ ॥

(ਰਾਜੇ ਨੂੰ) ਜੋ ਕ੍ਰੋਧ ਚੜ੍ਹਿਆ ਹੋਇਆ ਸੀ, (ਉਸ ਨੂੰ) ਛਡ ਦਿੱਤਾ।

ਭੇਦ ਅਭੇਦ ਕਛੂ ਨਹਿ ਚੀਨਾ ॥੧੭॥

(ਉਸ ਮੂਰਖ ਨੇ) ਭੇਦ ਅਭੇਦ ਕੁਝ ਨਾ ਸਮਝਿਆ ॥੧੭॥

ਦੋਹਰਾ ॥

ਦੋਹਰਾ:

ਇਹ ਛਲ ਬੰਗਸ ਰਾਇ ਕਹ ਰਾਖਾ ਅਪਨੇ ਧਾਮ ॥

ਇਸ ਛਲ ਨਾਲ ਬੰਗਮ ਰਾਇ ਨੂੰ ਆਪਣੇ ਘਰ ਰਖਿਆ।

ਦਿਨ ਕਹ ਪੂਤ ਉਚਾਰਈ ਨਿਸਿ ਕਹ ਭੋਗੈ ਬਾਮ ॥੧੮॥

(ਉਹ) ਇਸਤਰੀ ਦਿਨ ਨੂੰ ਉਸ ਨੂੰ ਪੁੱਤਰ ਕਹਿੰਦੀ ਸੀ ਅਤੇ ਰਾਤ ਨੂੰ ਭੋਗ ਕਰਦੀ ਸੀ ॥੧੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੫॥੫੬੩੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੫॥੫੬੩੮॥ ਚਲਦਾ॥

ਚੌਪਈ ॥

ਚੌਪਈ:

ਬੰਗਸ ਸੈਨ ਬੰਗਸੀ ਰਾਜਾ ॥

ਬੰਗਸ ਸੈਨ ਨਾਂ ਦਾ ਬੰਗਸ ਦਾ ਰਾਜਾ ਸੀ,

ਸਦਨੁ ਭਰੇ ਜਾ ਕੇ ਸਭ ਸਾਜਾ ॥

ਜਿਸ ਦੇ ਘਰ ਸਾਜ-ਸਾਮਾਨ ਨਾਲ ਭਰੇ ਹੋਏ ਸਨ।

ਬੰਗਸ ਦੇ ਤਾ ਕੋ ਘਰ ਰਾਨੀ ॥

ਉਸ ਦੇ ਘਰ ਬੰਗਸ ਦੇ (ਦੇਈ) ਨਾਂ ਦੀ ਰਾਣੀ ਸੀ।

ਜਿਹ ਲਖਿ ਨਾਰਿ ਤ੍ਰਿਲੋਕ ਰਿਸਾਨੀ ॥੧॥

ਉਸ ਨੂੰ ਵੇਖ ਤਿੰਨਾਂ ਲੋਕਾਂ ਦੀਆਂ ਇਸਤਰੀਆਂ ਰੋਹ ਵਿਚ ਆ ਜਾਂਦੀਆਂ ਸਨ (ਭਾਵ ਈਰਖਾ ਕਰਦੀਆਂ ਸਨ) ॥੧॥

ਤਹਾ ਬਸਤ ਇਕ ਸਾਹ ਦੁਲਾਰੀ ॥

ਉਥੇ ਇਕ ਸ਼ਾਹ ਦੀ ਪੁੱਤਰੀ ਰਹਿੰਦੀ ਸੀ।

ਰੂਪਮਾਨ ਗਤਿਮਾਨ ਉਜਿਯਾਰੀ ॥

ਉਹ ਰੂਪਵਾਨ, ਚੰਚਲ ਅਤੇ ਉਜਲੇ ਸਰੂਪ ਵਾਲੀ ਸੀ।

ਤਾਹਿ ਮੰਗਲਾ ਦੇਈ ਨਾਮਾ ॥

ਉਸ ਦਾ ਨਾਮ ਮੰਗਲਾ ਦੇਈ ਸੀ।

ਜਾ ਸਮ ਨਹੀ ਕਾਮ ਕੀ ਕਾਮਾ ॥੨॥

ਉਸ ਵਰਗੀ ਕਾਮ ਦੀ ਇਸਤਰੀ (ਰਤੀ) ਵੀ ਨਹੀਂ ਸੀ ॥੨॥

ਤਹ ਇਕ ਆਇ ਗਯੋ ਬਨਿਜਾਰਾ ॥

ਉਥੇ ਇਕ ਸੌਦਾਗਰ ਆ ਗਿਆ

ਮੋਤਿਨ ਲਾਦੇ ਉਸਟ ਹਜਾਰਾ ॥

(ਜਿਸ ਨੇ) ਮੋਤੀਆਂ ਨਾਲ ਹਜ਼ਾਰਾਂ ਊਠ ਲਦੇ ਹੋਏ ਸਨ।

ਔਰ ਦਰਬੁ ਕੀ ਤੋਟਿ ਨ ਕੋਈ ॥

(ਉਸ ਨੂੰ) ਹੋਰ ਵੀ ਧਨ ਦੀ ਕੋਈ ਕਮੀ ਨਹੀਂ ਸੀ।

ਲਖੈ ਸੁ ਹਰਤ ਰੀਝਿ ਕਰਿ ਸੋਈ ॥੩॥

(ਜੋ ਵੀ ਉਸ ਨੂੰ) ਵੇਖਦੀ, ਉਹੀ ਮੋਹਿਤ ਹੋ ਜਾਂਦੀ ॥੩॥

ਅੜਿਲ ॥

ਅੜਿਲ:

ਜਬੈ ਮੰਗਲਾ ਦੇਵਿ ਸੁ ਸਾਹੁ ਨਿਹਾਰਿਯੋ ॥

ਜਦ ਮੰਗਲਾ ਦੇਵੀ ਨੇ ਉਸ ਸ਼ਾਹ (ਸੌਦਾਗਰ) ਨੂੰ ਵੇਖਿਆ

ਇਹੈ ਆਪਨੇ ਚਿਤ ਮਹਿ ਚਤੁਰਿ ਬਿਚਾਰਿਯੋ ॥

(ਤਾਂ) ਆਪਣੇ ਮਨ ਵਿਚ ਉਸ ਚਤੁਰ (ਇਸਤਰੀ ਨੇ) ਵਿਚਾਰ ਕੀਤਾ।

ਕਰਤ ਭਈ ਮਿਜਮਾਨੀ ਸਦਨ ਬੁਲਾਇ ਕੈ ॥

ਉਸ ਨੂੰ ਘਰ ਬੁਲਾ ਕੇ ਮਿਜ਼ਮਾਨੀ ਕੀਤੀ

ਹੋ ਭ੍ਰਾਤ ਤਵਨ ਕੇ ਆਯੋ ਦਿਯੋ ਉਡਾਇ ਕੈ ॥੪॥

ਅਤੇ ਇਹ (ਖ਼ਬਰ) ਉਡਾ ਦਿੱਤੀ ਕਿ ਉਸ ਦਾ ਭਰਾ ਆਇਆ ਹੈ ॥੪॥

ਭਾਤਿ ਭਾਤਿ ਕੇ ਭੋਜਨ ਕਰੇ ਬਨਾਇ ਕੈ ॥

(ਉਸ ਲਈ) ਭਾਂਤ ਭਾਂਤ ਦੇ ਭੋਜਨ ਬਣਵਾਏ

ਤਰਹ ਤਰਹ ਕੇ ਆਨੇ ਅਮਲ ਛਿਨਾਇ ਕੈ ॥

ਅਤੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਛਣਵਾ ਕੇ ਲਿਆਉਂਦੇ।

ਆਨਿ ਤਵਨ ਢਿਗ ਰਾਖੇ ਕੰਚਨ ਥਾਰ ਭਰਿ ॥

ਸੋਨੇ ਦੇ ਥਾਲ ਵਿਚ ਭਰ ਕੇ ਉਸ ਦੇ ਸਾਹਮਣੇ ਆ ਰਖੇ।

ਹੋ ਸਾਤ ਬਾਰ ਮਦਿਯਨ ਤੇ ਮਦਹਿ ਚੁਆਇ ਕਰਿ ॥੫॥

ਸ਼ਰਾਬ ਨੂੰ ਸੱਤ ਵਾਰ ਕਲਾਲਾਂ ਤੋਂ ਕਢਵਾਇਆ ਗਿਆ ॥੫॥

ਪ੍ਰਥਮ ਕਰਿਯੋ ਤਿਨ ਭੋਜਨ ਬਿਜਿਯਾ ਪਾਨ ਕਰਿ ॥

ਪਹਿਲਾਂ ਉਸ ਨੇ ਭੰਗ ਪੀ ਕੇ ਭੋਜਨ ਕੀਤਾ।

ਬਹੁਰਿ ਪਿਯੋ ਮਦ ਬਡੇ ਬਡੇ ਪ੍ਰਯਾਲਾਨ ਭਰਿ ॥

ਫਿਰ ਵੱਡੇ ਵੱਡੇ ਪਿਆਲਿਆਂ ਵਿਚ ਪਾ ਕੇ ਸ਼ਰਾਬ ਪੀਤੀ।

ਜਬ ਰਸ ਮਸ ਭੇ ਤਰੁਨਿ ਤਬੈ ਐਸੋ ਕੀਯੋ ॥

ਜਦ (ਉਸ ਨੂੰ ਦੋਹਾਂ) ਰਸਾਂ ਨੇ ਮਸਤਾ ਦਿੱਤਾ, ਤਦ (ਉਸ) ਇਸਤਰੀ ਨੇ ਇਸ ਤਰ੍ਹਾਂ ਕੀਤਾ।

ਹੋ ਪਕਰਿ ਭੁਜਾ ਤੇ ਸਾਹੁ ਸੇਜ ਊਪਰਿ ਲੀਯੋ ॥੬॥

ਸ਼ਾਹ ਨੂੰ ਬਾਹੋਂ ਪਕੜ ਕੇ ਸੇਜ ਉਪਰ ਲੈ ਲਿਆ ॥੬॥

ਤਾ ਸੌ ਕਹਾ ਕਿ ਆਉ ਕਾਮ ਕ੍ਰੀੜਾ ਕਰੈ ॥

ਉਸ ਨੂੰ ਕਹਿਣ ਲਗੀ ਕਿ ਆਓ ਕਾਮ-ਕ੍ਰੀੜਾ ਕਰੀਏ।

ਭਾਤਿ ਭਾਤਿ ਤਨ ਤਾਪ ਮਦਨ ਕੋ ਹਮ ਹਰੈ ॥

ਵਖ ਵਖ ਢੰਗਾਂ ਨਾਲ ਕਾਮ ਦੇ ਤਾਪ ਨੂੰ ਅਸੀਂ ਦੂਰ ਕਰੀਏ।

ਮੈ ਤਰੁਨੀ ਤੈਂ ਤਰੁਨ ਕਹਾ ਚਕਿਚਿਤ ਰਹਿਯੋ ॥

ਇਸਤਰੀ ਨੇ ਕਿਹਾ, ਮੈਂ ਜਵਾਨ ਹਾਂ, ਤੂੰ ਵੀ ਜਵਾਨ ਹੈਂ, (ਫਿਰ) ਹੈਰਾਨ ਕਿਉਂ ਹੈਂ,

ਹੋ ਹਮ ਤੁਮ ਰਮਹਿ ਸੁ ਆਜੁ ਚੰਚਲਾ ਅਸ ਕਹਿਯੋ ॥੭॥

(ਆ) ਅਜ ਮੈਂ ਤੇ ਤੂੰ ਰਮਣ ਕਰੀਏ ॥੭॥

ਚੌਪਈ ॥

ਚੌਪਈ:


Flag Counter