ਸ਼੍ਰੀ ਦਸਮ ਗ੍ਰੰਥ

ਅੰਗ - 1044


ਪੂਰਬ ਕਰਿਯੋ ਬਿਵਾਹ ਚਿਤਾਰਿਯੋ ॥੧੩॥

(ਤਦ) ਪਹਿਲਾਂ ਕੀਤੇ ਵਿਆਹ ਨੂੰ ਯਾਦ ਕੀਤਾ ॥੧੩॥

ਲਰਿਕਾਪਨੋ ਦੂਰਿ ਜਬ ਭਯੋ ॥

ਜਦ (ਉਸ ਦਾ) ਬਚਪਨਾ ਦੂਰ ਹੋਇਆ

ਠੌਰਹਿ ਠੌਰ ਔਰ ਹ੍ਵੈ ਗਯੋ ॥

(ਤਾਂ ਉਸ ਦਾ ਸਰੂਪ) ਹੌਲੀ ਹੌਲੀ ਹੋਰ ਦਾ ਹੋਰ ਹੋ ਗਿਆ।

ਬਾਲਾਈ ਕਿ ਤਗੀਰੀ ਆਈ ॥

ਬਾਲਪਨ ਵਿਚ ਤਬਦੀਲੀ ਆ ਗਈ

ਅੰਗ ਅੰਗ ਫਿਰੀ ਅਨੰਗ ਦੁਹਾਈ ॥੧੪॥

ਅਤੇ ਅੰਗ ਅੰਗ ਵਿਚ ਕਾਮ ਦੇਵ ਦੀ ਦੁਹਾਈ ਫਿਰ ਗਈ ॥੧੪॥

ਸਵੈਯਾ ॥

ਸਵੈਯਾ:

ਏਕ ਦਿਨਾ ਮ੍ਰਿਗ ਮਾਰਿ ਕੈ ਢੌਲਨ ਯੌ ਅਪਨੇ ਮਨ ਬੀਚ ਬੀਚਾਰਿਯੋ ॥

ਇਕ ਦਿਨ ਹਿਰਨ (ਨੂੰ ਸ਼ਿਕਾਰ ਵਿਚ) ਮਾਰ ਕੇ ਢੋਲੇ ਨੇ ਆਪਣੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ

ਬੈਸ ਬਿਤੀ ਬਸਿ ਬਾਮਨ ਕੇ ਅਬਿਬੇਕ ਬਿਬੇਕ ਕਛੂ ਨ ਬਿਚਾਰਿਯੋ ॥

ਕਿ (ਮੇਰੀ) ਉਮਰ ਇਸਤਰੀਆਂ ਦੇ ਵਸ ਵਿਚ ਹੀ ਬੀਤੀ ਜਾ ਰਹੀ ਹੈ, (ਕਦੇ) ਵਿਵੇਕ ਅਵਿਵੇਕ ਦਾ ਕੁਝ ਵਿਚਾਰ ਹੀ ਨਹੀਂ ਕੀਤਾ।

ਬ੍ਯਾਹ ਕਿਯੋ ਲਰਿਕਾਪਨ ਮੈ ਹਮ ਜੋ ਤਿਹ ਕੋ ਕਬਹੂ ਨ ਸੰਭਾਰਿਯੋ ॥

ਜੋ ਮੈਂ ਬਚਪਨ ਵਿਚ ਵਿਆਹ ਕੀਤਾ ਸੀ, ਉਸ ਦੀ ਕਦੀ ਖ਼ਬਰ ਸਾਰ ਨਹੀਂ ਲਈ।

ਆਵਤ ਭਯੋ ਨਿਜੁ ਧਾਮ ਨਹੀ ਤਿਹ ਮਾਰਗ ਹੀ ਸਸੁਰਾਰਿ ਸਿਧਾਰਿਯੋ ॥੧੫॥

ਉਹ ਘਰ ਨੂੰ ਆ ਰਿਹਾ ਸੀ (ਪਰ ਇਹ ਸੋਚ ਕੇ) ਨਹੀਂ ਆਇਆ ਅਤੇ ਰਸਤੇ ਵਿਚੋਂ ਹੀ ਸੌਹਰੇ ਘਰ ਨੂੰ ਚਲਾ ਗਿਆ ॥੧੫॥

ਕੰਬਰ ਬਾਧਿ ਅਡੰਬਰ ਕੈ ਕਰਿ ਬੋਲਿ ਸੁ ਬੀਰ ਬਰਾਤ ਬਨਾਈ ॥

ਕਮਰ ਕਸੇ ਕਰ ਕੇ ਅਤੇ ਸਾਜ ਸਜਾਵਟ ਕਰ ਕੇ ਸੂਰਮਿਆਂ ਨੂੰ ਬੁਲਾ ਕੇ ਬਰਾਤ ਤਿਆਰ ਕੀਤੀ।

ਭੂਖਨ ਚਾਰੁ ਦਿਪੈ ਸਭ ਅੰਗਨ ਆਨੰਦ ਆਜੁ ਹਿਯੇ ਨ ਸਮਾਈ ॥

ਸੁੰਦਰ ਗਹਿਣੇ ਸਾਰਿਆਂ ਅੰਗਾਂ ਉਤੇ ਚਮਕ ਰਹੇ ਸਨ ਅਤੇ ਅਜ ਆਨੰਦ ਹਿਰਦੇ ਵਿਚ ਨਹੀਂ ਸਮਾਉਂਦਾ ਸੀ।

ਰੂਪ ਅਨੂਪ ਬਿਰਾਜਤ ਸੁੰਦਰ ਨੈਨਨ ਕੀ ਕਹਿ ਕ੍ਰਾਤਿ ਨ ਜਾਈ ॥

(ਉਸ ਦਾ) ਰੂਪ ਬਹੁਤ ਹੀ ਸੁੰਦਰਤਾ ਨਾਲ ਫਬ ਰਿਹਾ ਸੀ ਅਤੇ ਨੈਣਾਂ ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਸੀ।

ਚਾਰੁ ਛਕੇ ਛਬਿ ਹੇਰਿ ਚਰਾਚਰ ਦੇਵ ਅਦੇਵ ਰਹੈ ਉਰਝਾਈ ॥੧੬॥

ਸਾਰੇ ਜੜ ਚੇਤਨ, ਦੇਵਤੇ-ਦੈਂਤ (ਉਸ ਦੀ) ਸੁੰਦਰਤਾ ਨੂੰ ਚੰਗੀ ਤਰ੍ਹਾਂ ਵੇਖ ਕੇ ਉਲਝ ਗਏ ਹਨ (ਅਰਥਾਤ ਮਸਤ ਹੋ ਗਏ ਹਨ) ॥੧੬॥

ਚੌਪਈ ॥

ਚੌਪਈ:

ਸੂਰ ਸੈਨ ਰਾਜੈ ਸੁਨਿ ਪਾਯੋ ॥

(ਜਦ) ਸੂਰ ਸੈਨ ਰਾਜੇ ਨੇ ਸੁਣਿਆ

ਬੇਟਾ ਬੀਰ ਸੈਨ ਕੋ ਆਯੋ ॥

ਕਿ ਬੀਰ ਸੈਨ ਰਾਜੇ ਦਾ ਪੁੱਤਰ ਆਇਆ ਹੈ,

ਲੋਕ ਅਗਮਨੈ ਅਧਿਕ ਪਠਾਏ ॥

(ਤਦ) ਅਗਵਾਨੀ ਲਈ ਬਹੁਤ ਸਾਰੇ ਲੋਕ ਭੇਜੇ

ਆਦਰ ਸੌ ਗ੍ਰਿਹ ਮੈ ਤਿਹ ਲ੍ਯਾਏ ॥੧੭॥

ਜੋ ਬੜੇ ਆਦਰ ਨਾਲ ਉਨ੍ਹਾਂ ਨੂੰ ਘਰ ਲੈ ਕੇ ਆ ਗਏ ॥੧੭॥

ਤਬ ਰਾਨੀ ਸੰਮਸ ਸੁਨਿ ਪਾਯੋ ॥

ਤਦ ਸ਼ਮਸ ਰਾਣੀ ਨੇ ਸੁਣ ਲਿਆ

ਢੋਲਾ ਦੇਸ ਹਮਾਰੇ ਆਯੋ ॥

ਕਿ ਢੋਲਾ ਸਾਡੇ ਦੇਸ ਆਇਆ ਹੈ।

ਫੂਲਤ ਅਧਿਕ ਹ੍ਰਿਦੈ ਮਹਿ ਭਈ ॥

(ਉਹ) ਮਨ ਵਿਚ ਬਹੁਤ ਖ਼ੁਸ਼ ਹੋਈ

ਦੁਰਬਲ ਹੁਤੀ ਪੁਸਟ ਹ੍ਵੈ ਗਈ ॥੧੮॥

ਅਤੇ (ਪਤੀ ਵਿਯੋਗ ਵਿਚ) ਨਿਰਬਲ ਹੋਈ ਨੂੰ (ਢੋਲੇ ਦੇ ਆਣ ਨਾਲ) ਬਲ ਪ੍ਰਾਪਤ ਹੋ ਗਿਆ ॥੧੮॥

ਭੇਟਤ ਪੀਯ ਪਿਯਵਹਿ ਭਈ ॥

ਉਹ ਪਿਆਰੀ ਆਪਣੇ ਪ੍ਰੀਤਮ ਨੂੰ ਮਿਲੀ

ਚਿਤ ਮੈ ਅਤਿ ਪ੍ਰਫੁਲਤ ਹ੍ਵੈ ਗਈ ॥

ਅਤੇ ਮਨ ਵਿਚ ਬਹੁਤ ਪ੍ਰਸੰਨ ਹੋ ਗਈ।

ਐਚਿ ਐਚਿ ਪਿਯ ਗਰੇ ਲਗਾਵੈ ॥

(ਉਹ) ਖਿਚ ਖਿਚ ਕੇ ਪ੍ਰੀਤਮ ਨੂੰ ਗਲ ਨਾਲ ਲਾਉਂਦੀ ਸੀ

ਛੈਲਹਿ ਛੈਲ ਨ ਛੋਰਿਯੋ ਜਾਵੈ ॥੧੯॥

ਅਤੇ ਉਸ ਮੁਟਿਆਰ ਤੋਂ ਬਾਂਕਾ (ਪਤੀ) ਛਡਿਆ ਨਹੀਂ ਜਾ ਰਿਹਾ ਸੀ ॥੧੯॥

ਦੋਹਰਾ ॥

ਦੋਹਰਾ:

ਪਿਯ ਪਾਤਰ ਪਤਰੀ ਤ੍ਰਿਯਾ ਪਰਮ ਪ੍ਰੀਤਿ ਉਪਜਾਇ ॥

ਪ੍ਰੀਤਮ ਪਤਲਾ ਸੀ ਅਤੇ ਪ੍ਰੀਤਮਾ ਵੀ ਪਤਲੀ ਸੀ। ਬਹੁਤ ਅਧਿਕ ਪ੍ਰੀਤ ਪੈਦਾ ਕਰ ਕੇ

ਗਹਿ ਗਹਿ ਪਰੈ ਪ੍ਰਜੰਕ ਪਰ ਪਲ ਪਲ ਬਲਿ ਬਲਿ ਜਾਇ ॥੨੦॥

(ਉਸ ਨੂੰ) ਪਕੜ ਪਕੜ ਕੇ ਪਲੰਘ ਉਤੇ ਪਸਰਦੀ ਅਤੇ ਪਲ ਪਲ ਉਸ ਤੋਂ ਵਾਰਨੇ ਜਾਂਦੀ ॥੨੦॥

ਚੌਪਈ ॥

ਚੌਪਈ:

ਸੰਮਸ ਸੰਗ ਨ ਕਸਿ ਰਤਿ ਕਰੈ ॥

(ਉਹ) ਸ਼ਮਸ ਨਾਲ ਕਸਵੀਂ ਰਤੀ-ਕ੍ਰੀੜਾ ਨਹੀਂ ਕਰ ਰਿਹਾ ਸੀ।

ਚਿਤ ਮੈ ਇਹੈ ਬਿਚਾਰ ਬਿਚਰੈ ॥

ਉਹ ਚਿਤ ਵਿਚ ਇਹੀ ਸੋਚਦਾ ਸੀ।

ਐਚਿ ਹਾਥ ਤਾ ਕੋ ਨ ਚਲਾਵੈ ॥

(ਇਸ ਲਈ) ਖਿਚਵਾਂ ਹੱਥ ਨਹੀਂ ਚਲਾਂਦਾ ਸੀ

ਜਿਨਿ ਕਟਿ ਟੂਟਿ ਪ੍ਰਿਯਾ ਕੀ ਜਾਵੈ ॥੨੧॥

ਮਤਾਂ ਪ੍ਰਿਯਾ ਦੀ (ਪਤਲੀ) ਕਮਰ ਟੁਟ ਜਾਵੇ ॥੨੧॥

ਦੋਹਰਾ ॥

ਦੋਹਰਾ:

ਤਬ ਸੰਮਸ ਐਸੇ ਕਹਿਯੋ ਸੁਨਿਹੋ ਢੋਲਨ ਮੀਤ ॥

ਤਦ ਸ਼ਮਸ ਨੇ ਇਸ ਤਰ੍ਹਾਂ ਕਿਹਾ, ਹੇ ਢੋਲਨ ਮਿਤਰ! ਸੁਣੋ।

ਰਤਿ ਕਸਿ ਕਸਿ ਮੋ ਸੌ ਕਰੌ ਹ੍ਵੈ ਕੈ ਹ੍ਰਿਦੈ ਨਿਚੀਤ ॥੨੨॥

ਹਿਰਦੇ ਵਿਚ ਨਿਸਚਿੰਤ ਹੋ ਕੇ ਮੇਰੇ ਨਾਲ ਕਸ ਕਸ ਕੇ ਰਤੀ-ਕ੍ਰੀੜਾ ਕਰੋ ॥੨੨॥

ਢੋਲਾ ਨਰਵਰ ਕੋਟ ਕੋ ਬਸੌ ਨੇਹ ਕੇ ਗਾਵ ॥

ਨਰਵਰ ਕੋਟ ਦਾ ਢੋਲਾ ਪ੍ਰੇਮ ਦੇ ਨਗਰ ਵਿਚ ਵਸ ਗਿਆ।

ਤਾ ਤੇ ਸਭ ਤ੍ਰਿਯ ਪਿਯਨ ਕੋ ਢੋਲਾ ਉਚਰਤ ਨਾਵ ॥੨੩॥

ਇਸ ਲਈ ਸਾਰੀਆਂ ਇਸਤਰੀਆਂ (ਆਪਣੇ) ਪਿਆਰਿਆਂ ਲਈ ਢੋਲੇ ਦਾ ਹੀ ਨਾਂ ਉਚਾਰਨ ਲਗੀਆਂ ॥੨੩॥

ਨਿਡਰ ਹੋਇ ਤੁਮ ਮੁਹਿ ਭਜੋ ਸੰਕਾ ਕਰੌ ਨ ਏਕ ॥

(ਤਾਂ ਸ਼ਮਸ ਨੇ ਕਿਹਾ) ਤੁਸੀਂ ਮੇਰੇ ਨਾਲ ਨਿਡਰ ਹੋ ਕੇ ਰਤੀ ਕਰੋ ਅਤੇ ਮਨ ਵਿਚ ਇਕ ਵੀ ਸ਼ੰਕਾ ਨਾ ਲਿਆਓ

ਜ੍ਯੋਂ ਰੇਸਮ ਟੂਟੇ ਨਹੀ ਕਸਿਸੈ ਕਰੋ ਅਨੇਕ ॥੨੪॥

(ਕਿਉਂਕਿ) ਜਿਵੇਂ ਰੇਸ਼ਮ ਅਨੇਕ ਵਾਰ ਕਸਣ ਨਾਲ ਟੁਟਦਾ ਨਹੀਂ (ਉਸੇ ਤਰ੍ਹਾਂ ਮੇਰੇ ਸ਼ਰੀਰ ਉਤੇ ਵੀ ਕੋਈ ਅਸਰ ਨਹੀਂ ਪੈਂਦਾ) ॥੨੪॥

ਅੜਿਲ ॥

ਅੜਿਲ:

ਸੁਨਤ ਪਿਯਰਵਾ ਬੈਨ ਤਾਹਿ ਭੋਗਤ ਭਯੋ ॥

ਪ੍ਰੀਤਮ ਨੇ ਇਹ ਗੱਲ ਸੁਣ ਕੇ ਉਸ ਨਾਲ ਭੋਗ ਕੀਤਾ

ਚੌਰਾਸੀ ਆਸਨ ਸੰਮਸ ਕੇ ਕਸਿ ਲਯੋ ॥

ਅਤੇ ਸ਼ਮਸ ਦੇ ਕਸ ਕੇ ਚੌਰਾਸੀ ਆਸਣ ਲਏ।

ਚੁੰਬਨ ਲਏ ਅਨੇਕ ਅੰਗ ਲਪਟਾਇ ਕੈ ॥

ਅੰਗਾਂ ਨਾਲ ਲਿਪਟ ਲਿਪਟ ਕੇ ਅਨੇਕ ਚੁੰਬਨ ਲਏ

ਹੋ ਚਿਮਟਿ ਚਿਮਟਿ ਤਿਹ ਭਜਿਯੋ ਹਰਖ ਉਪਜਾਇ ਕੈ ॥੨੫॥

ਅਤੇ ਪ੍ਰਸੰਨਤਾ ਪੂਰਵਕ ਚਿਮਟ ਚਿਮਟ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ ॥੨੫॥

ਚਤੁਰੁ ਚਤੁਰਿਯਾ ਚਿਮਟਿ ਚਿਮਟਿ ਰਤਿ ਮਾਨਹੀ ॥

ਚਤੁਰ ਪੁਰਸ਼ ਅਤੇ ਚਤੁਰ ਇਸਤਰੀ ਚਿਮਟ ਚਿਮਟ ਕੇ ਰਤੀ ਮਨਾ ਰਹੇ ਸਨ।


Flag Counter