ਸ਼੍ਰੀ ਦਸਮ ਗ੍ਰੰਥ

ਅੰਗ - 178


ਬ੍ਰਹਮ ਬਿਸਨ ਮਹਿ ਭੇਦੁ ਨ ਲਹੀਐ ॥

ਬ੍ਰਹਮਾ ਅਤੇ ਵਿਸ਼ਣੂ ਵਿਚ (ਕਿਸੇ ਪ੍ਰਕਾਰ ਦਾ ਕੋਈ) ਭੇਦ ਨਹੀਂ ਸਮਝਣਾ ਚਾਹੀਦਾ।

ਸਾਸਤ੍ਰ ਸਿੰਮ੍ਰਿਤਿ ਭੀਤਰ ਇਮ ਕਹੀਐ ॥੭॥

ਇਸ ਤਰ੍ਹਾਂ ਸ਼ਾਸਤ੍ਰ ਅਤੇ ਸਮ੍ਰਿਤੀਆਂ ਵਿਚ ਕਿਹਾ ਗਿਆ ਹੈ ॥੭॥

ਇਤਿ ਸ੍ਰੀ ਬਚਿਤ੍ਰ ਨਾਟਕੇ ਬ੍ਰਹਮਾ ਦਸਮੋ ਅਵਤਾਰ ਸਮਾਪਤਮ ਸਤੁ ਸੁਭਮ ਸਤੁ ॥੧੦॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਦਸਵੇਂ ਅਵਤਾਰ ਬ੍ਰਹਮਾ ਦੀ ਕਥਾ ਸਮਾਪਤ, ਸਭ ਸ਼ੁਭ ਹੈ ॥੧੦॥

ਅਥ ਰੁਦ੍ਰ ਅਵਤਾਰ ਬਰਨਨੰ ॥

ਹੁਣ ਰੁਦਰ ਅਵਤਾਰ ਦਾ ਵਰਣਨ:

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ:

ਤੋਟਕ ਛੰਦ ॥

ਤੋਟਕ ਛੰਦ:

ਸਬ ਹੀ ਜਨ ਧਰਮ ਕੇ ਕਰਮ ਲਗੇ ॥

ਸਾਰੇ ਹੀ ਲੋਕ ਧਰਮ ਕਰਮ ਵਿਚ ਲਗ ਗਏ।

ਤਜਿ ਜੋਗ ਕੀ ਰੀਤਿ ਕੀ ਪ੍ਰੀਤਿ ਭਗੇ ॥

(ਲੋਕੀ) ਯੋਗ ਦੀ ਰੀਤ ਦੀ ਪ੍ਰੀਤ ਛਡ ਕੇ ਭਜ ਗਏ।

ਜਬ ਧਰਮ ਚਲੇ ਤਬ ਜੀਉ ਬਢੇ ॥

ਜਦੋਂ ਧਰਮ ਚਲ ਪਿਆ ਤਾਂ ਜੀਵਾਂ ਵਿਚ ਵਾਧਾ ਹੋ ਗਿਆ

ਜਨੁ ਕੋਟਿ ਸਰੂਪ ਕੇ ਬ੍ਰਹਮੁ ਗਢੇ ॥੧॥

ਅਤੇ ਲੋਕਾਂ ਨੇ ਕਰੋੜਾਂ ਰੂਪ ਦੇ ਬ੍ਰਹਮ ਘੜ ਲਏ ॥੧॥

ਜਗ ਜੀਵਨ ਭਾਰ ਭਰੀ ਧਰਣੀ ॥

ਜਗਤ ਦੇ ਜੀਵਾਂ ਨਾਲ ਧਰਤੀ ਭਰ ਗਈ,

ਦੁਖ ਆਕੁਲ ਜਾਤ ਨਹੀ ਬਰਣੀ ॥

(ਫਲਸਰੂਪ) ਦੁਖਾਂ ਨਾਲ ਵਿਆਕੁਲ (ਹੋ ਗਈ ਜਿਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ।

ਧਰ ਰੂਪ ਗਊ ਦਧ ਸਿੰਧ ਗਈ ॥

(ਧਰਤੀ) ਗਊ ਦਾ ਰੂਪ ਧਾਰਨ ਕਰ ਕੇ ਛੀਰ ਸਮੁੰਦਰ ਨੂੰ ਗਈ

ਜਗਨਾਇਕ ਪੈ ਦੁਖੁ ਰੋਤ ਭਈ ॥੨॥

ਅਤੇ ਜਗਤ ਦੇ ਸੁਆਮੀ ਅਗੇ (ਆਪਣਾ) ਦੁਖ ਰੋ ਕੇ ਦਸਿਆ ॥੨॥

ਹਸਿ ਕਾਲ ਪ੍ਰਸੰਨ ਭਏ ਤਬ ਹੀ ॥

ਜਦੋਂ ਹੀ ਧਰਤੀ ਦਾ ਦੁਖੜਾ ਕੰਨਾਂ ਨਾਲ ਸੁਣਿਆ

ਦੁਖ ਸ੍ਰਉਨਨ ਭੂਮਿ ਸੁਨਿਯੋ ਜਬ ਹੀ ॥

ਤਾਂ ਕਾਲ ਪੁਰਖ ਪ੍ਰਸੰਨ ਹੋ ਕੇ ਹਸ ਪਏ।

ਢਿਗ ਬਿਸਨੁ ਬੁਲਾਇ ਲਯੋ ਅਪਨੇ ॥

(ਉਨ੍ਹਾਂ ਨੇ) ਆਪਣੇ ਕੋਲ ਵਿਸ਼ਣੂ ਨੂੰ ਬੁਲਾ ਲਿਆ

ਇਹ ਭਾਤਿ ਕਹਿਯੋ ਤਿਹ ਕੋ ਸੁਪਨੇ ॥੩॥

ਅਤੇ ਉਸ ਨੂੰ ਇਸ ਤਰ੍ਹਾਂ ਕਿਹਾ ॥੩॥

ਸੁ ਕਹਿਯੋ ਤੁਮ ਰੁਦ੍ਰ ਸਰੂਪ ਧਰੋ ॥

('ਕਾਲ ਪੁਰਖ' ਨੇ) ਕਿਹਾ, (ਹੇ ਵਿਸ਼ਣੂ!) ਤੂੰ ਰੁਦਰ ਦਾ ਸਰੂਪ ਧਾਰਨ ਕਰ

ਜਗ ਜੀਵਨ ਕੋ ਚਲਿ ਨਾਸ ਕਰੋ ॥

ਅਤੇ ਜਗਤ ਦੇ ਜੀਵਾਂ ਦਾ ਚਲ ਕੇ ਨਾਸ਼ ਕਰ।

ਤਬ ਹੀ ਤਿਹ ਰੁਦ੍ਰ ਸਰੂਪ ਧਰਿਯੋ ॥

ਤਦੋਂ ਹੀ ਉਸ ਨੇ ਰੁਦਰ ਦਾ ਸਰੂਪ ਧਾਰਨ ਕੀਤਾ

ਜਗ ਜੰਤ ਸੰਘਾਰ ਕੇ ਜੋਗ ਕਰਿਯੋ ॥੪॥

ਅਤੇ ਜਗਤ ਦੇ ਜੀਵਾਂ ਦਾ ਸੰਘਾਰ ਕਰਕੇ ਯੋਗ (ਮਤ) ਦੀ ਸਥਾਪਨਾ ਕੀਤੀ ॥੪॥

ਕਹਿ ਹੋਂ ਸਿਵ ਜੈਸਕ ਜੁਧ ਕੀਏ ॥

(ਮੈਂ) ਕਹਿੰਦਾ ਹਾਂ, ਸ਼ਿਵ ਨੇ ਜਿਸ ਤਰ੍ਹਾਂ ਦੇ ਯੁੱਧ ਕੀਤੇ

ਸੁਖ ਸੰਤਨ ਕੋ ਜਿਹ ਭਾਤਿ ਦੀਏ ॥

ਅਤੇ ਸੰਤਾਂ ਨੂੰ ਜਿਸ ਤਰ੍ਹਾਂ ਸੁਖ ਦਿੱਤੇ।

ਗਨਿਯੋ ਜਿਹ ਭਾਤਿ ਬਰੀ ਗਿਰਜਾ ॥

(ਫਿਰ) ਦਸਾਂਗਾ ਜਿਸ ਤਰ੍ਹਾਂ (ਉਸ ਨੇ) ਪਾਰਬਤੀ (ਗਿਰਿਜਾ) ਨਾਲ ਵਿਆਹ ਕੀਤਾ

ਜਗਜੀਤ ਸੁਯੰਬਰ ਮੋ ਸੁ ਪ੍ਰਭਾ ॥੫॥

ਅਤੇ (ਉਸ) ਸੁੰਦਰੀ ਨੂੰ ਸੁਅੰਬਰ ਵਿਚ ਜਿਤਿਆ ॥੫॥

ਜਿਮ ਅੰਧਕ ਸੋ ਹਰਿ ਜੁਧੁ ਕਰਿਯੋ ॥

ਜਿਵੇਂ ਅੰਧਕ (ਨਾਂ ਦੇ ਦੈਂਤ) ਨਾਲ ਸ਼ਿਵ ਨੇ ਯੁੱਧ ਕੀਤਾ

ਜਿਹ ਭਾਤਿ ਮਨੋਜ ਕੋ ਮਾਨ ਹਰਿਯੋ ॥

ਅਤੇ ਜਿਸ ਤਰ੍ਹਾਂ ਕਾਮ ਦੇਵ ਦਾ ਹੰਕਾਰ ਦੂਰ ਕੀਤਾ;

ਦਲ ਦੈਤ ਦਲੇ ਕਰ ਕੋਪ ਜਿਮੰ ॥

ਜਿਸ ਤਰ੍ਹਾਂ ਕ੍ਰੋਧ ਕਰਕੇ ਦੈਂਤਾਂ ਦੇ ਦਲ ਨੂੰ ਦਲ ਦਿੱਤਾ

ਕਹਿਹੋ ਸਬ ਛੋਰਿ ਪ੍ਰਸੰਗ ਤਿਮੰ ॥੬॥

ਤਿਵੇਂ ਹੀ ਮੈਂ ਮੁੱਢੋਂ ਇਹ ਸਾਰੇ ਪ੍ਰਸੰਗ ਕਹਿੰਦਾ ਹਾਂ ॥੬॥

ਪਾਧਰੀ ਛੰਦ ॥

ਪਾਧਰੀ ਛੰਦ:

ਜਬ ਹੋਤ ਧਰਨ ਭਾਰਾਕਰਾਤ ॥

ਜਦੋਂ ਭਾਰ ਨਾਲ ਧਰਤੀ ਪੀੜਿਤ ਹੋ ਜਾਂਦੀ ਹੈ

ਤਬ ਪਰਤ ਨਾਹਿ ਤਿਹ ਹ੍ਰਿਦੈ ਸਾਤਿ ॥

ਤਦੋਂ ਉਸ ਦੇ ਹਿਰਦੇ ਨੂੰ ਸ਼ਾਂਤੀ ਨਹੀਂ ਆਉਂਦੀ।

ਤਬ ਦਧ ਸਮੁੰਦ੍ਰਿ ਕਰਈ ਪੁਕਾਰ ॥

ਤਦ (ਉਹ) ਛੀਰ ਸਮੁੰਦਰ ਵਲ ਜਾ ਕੇ ਅਰਜ਼ੋਈ ਕਰਦੀ ਹੈ

ਤਬ ਧਰਤ ਬਿਸਨ ਰੁਦ੍ਰਾਵਤਾਰ ॥੭॥

ਤਦ ਵਿਸ਼ਣੂ ਰੁਦਰ ਅਵਤਾਰ ਧਾਰਨ ਕਰਦਾ ਹੈ ॥੭॥

ਤਬ ਕਰਤ ਸਕਲ ਦਾਨਵ ਸੰਘਾਰ ॥

ਤਦ (ਰੁਦਰ) ਸਾਰਿਆਂ ਦੈਂਤਾਂ ਦਾ ਸੰਘਾਰ ਕਰਦਾ ਹੈ,

ਕਰਿ ਦਨੁਜ ਪ੍ਰਲਵ ਸੰਤਨ ਉਧਾਰ ॥

ਦੈਂਤਾਂ ਲਈ ਪਰਲੋ ਲਿਆਉਂਦਾ ਹੈ ਅਤੇ ਸੰਤਾਂ ਦਾ ਉੱਧਾਰ ਕਰਦਾ ਹੈ।

ਇਹ ਭਾਤਿ ਸਕਲ ਕਰਿ ਦੁਸਟ ਨਾਸ ॥

ਇਸ ਤਰ੍ਹਾਂ ਸਾਰੇ ਦੁਸ਼ਟਾਂ ਦਾ ਨਾਸ਼ ਕਰ ਕੇ

ਪੁਨਿ ਕਰਤਿ ਹ੍ਰਿਦੈ ਭਗਵਾਨ ਬਾਸ ॥੮॥

ਫਿਰ ਭਗਵਾਨ ਦੇ ਹਿਰਦੇ ਵਿਚ ਨਿਵਾਸ ਜਾ ਕਰਦਾ ਹੈ ॥੮॥

ਤੋਟਕ ਛੰਦ ॥

ਤੋਟਕ ਛੰਦ:

ਤ੍ਰਿਪੁਰੈ ਇਕ ਦੈਤ ਬਢਿਯੋ ਤ੍ਰਿਪੁਰੰ ॥

ਤਿਪੁਰ ਨਾਂ ਦਾ ਇਕ ਦੈਂਤ (ਮਧੁ ਦੈਂਤ ਵਲੋਂ ਬਣਾਈਆਂ) ਤਿੰਨ ਪੁਰੀਆਂ ਵਿਚ ਜ਼ੋਰ ਪਕੜ ਗਿਆ।

ਜਿਹ ਤੇਜ ਤਪੈ ਰਵਿ ਜਿਉ ਤ੍ਰਿਪੁਰੰ ॥

ਉਸ ਦਾ ਸੂਰਜ ਵਾਂਗ ਤੇਜ ਤਿੰਨਾਂ ਪੁਰੀਆਂ ਵਿਚ ਤਪਦਾ ਸੀ।

ਬਰਦਾਇ ਮਹਾਸੁਰ ਐਸ ਭਯੋ ॥

ਵਰ ਪ੍ਰਾਪਤ ਕਰਕੇ (ਉਹ) ਮਹਾ ਦੈਂਤ ਅਜਿਹਾ ਹੋ ਗਿਆ

ਜਿਨਿ ਲੋਕ ਚਤੁਰਦਸ ਜੀਤ ਲਯੋ ॥੯॥

ਕਿ ਉਸ ਨੇ ਚੌਦਾਂ ਲੋਕਾਂ ਨੂੰ ਜਿਤ ਲਿਆ ॥੯॥

ਜੋਊ ਏਕ ਹੀ ਬਾਣ ਹਣੇ ਤ੍ਰਿਪੁਰੰ ॥

(ਉਸ ਦੈਂਤ ਨੂੰ ਵਰਦਾਨ ਪ੍ਰਾਪਤ ਸੀ ਕਿ) ਜੋ ਇਕੋ ਤੀਰ ਨਾਲ ਤ੍ਰਿਪੁਰ ਨੂੰ ਨਸ਼ਟ ਕਰਨ ਦੀ ਸਮਰਥਾ ਰਖਦਾ ਹੋਵੇਗਾ,

ਸੋਊ ਨਾਸ ਕਰੈ ਤਿਹ ਦੈਤ ਦੁਰੰ ॥

ਉਹੀ ਉਸ ਭਿਆਨਕ ਦੈਂਤ ਦਾ ਸੰਘਾਰ ਕਰੇਗਾ।

ਅਸ ਕੋ ਪ੍ਰਗਟਿਯੋ ਕਬਿ ਤਾਹਿ ਗਨੈ ॥

ਅਜਿਹਾ ਕੌਣ ਪ੍ਰਗਟ ਹੋਇਆ ਹੈ? ਕਵੀ ਉਸ ਦਾ ਵਰਣਨ ਕਰਦਾ ਹੈ

ਇਕ ਬਾਣ ਹੀ ਸੋ ਪੁਰ ਤੀਨ ਹਨੈ ॥੧੦॥

ਜਿਸ ਨੇ ਇਕ ਹੀ ਬਾਣ ਨਾਲ ਤਿੰਨੋ ਪੁਰੀਆਂ ਨਸ਼ਟ ਕਰ ਦਿੱਤੀਆਂ ਸਨ ॥੧੦॥


Flag Counter