ਬਾਣ ਛੁਟ ਰਹੇ ਹਨ।
(ਉਨ੍ਹਾਂ ਨੇ) ਦਿਸ਼ਾਵਾਂ ਰੋਕ ਦਿੱਤੀਆਂ ਹਨ ॥੪੪੬॥
ਬਾਣ ਮਾਰੇ ਜਾ ਰਹੇ ਹਨ।
(ਵੈਰੀ ਦਾ) ਤ੍ਰਾਣ ਟੁਟ ਰਿਹਾ ਹੈ।
(ਅਗਨੀ ਬਾਣਾਂ ਦੇ) ਲਗਣ ਨਾਲ ਸੜ ਗਏ ਹਨ।
(ਬਾਕੀਆਂ ਨੂੰ) ਭਜਾ ਦਿੱਤਾ ਹੈ ॥੪੪੭॥
ਫੁਲਾਂ ਦੀ ਬਰਖਾ ਹੋ ਰਹੀ ਹੈ।
(ਸੰਭਲ ਵਾਸੀਆਂ ਦਾ) ਦੁਖ ਮਿਟ ਗਿਆ ਹੈ।
ਰਾਜੇ ਨੂੰ ਮਾਰ ਦਿੱਤਾ ਹੈ।
(ਕਲਕੀ ਨੇ ਆਪਣਾ) ਰੂਪ ਕ੍ਰੋਧਿਤ ਕੀਤਾ ਹੋਇਆ ਹੈ ॥੪੪੮॥
ਜੈ-ਜੈ-ਕਾਰ ('ਪਾਨੰ') ਜਪਦੇ ਹਨ।
ਦੇਵਤੇ ਹਾਜ਼ਰ ਹੋ ਰਹੇ ਹਨ।
ਸਿੱਧ ਲੋਕਾਂ ਨੇ (ਕਲਕੀ ਦੇ)
ਯਸ਼ ਦੇ ਕਬਿਤ ਬਣਾਏ ਹਨ ॥੪੪੯॥
(ਚਾਰਣ ਲੋਕ) ਕਬਿਤਾਂ ਗਾਉਂਦੇ ਹਨ।
ਸੇਵਕ ਜਾਂ ਲਾਗੀ ('ਬ੍ਰਿਤੰ') ਭਜੇ ਆ ਰਹੇ ਹਨ।
(ਉਨ੍ਹਾਂ ਵਲੋਂ ਕਲਕੀ ਦੇ) ਦਰਸ਼ਨ ('ਜਾਤ੍ਰਾ') ਹੋ ਰਹੀ ਹੈ।
ਨਟੀਆਂ (ਅਪੱਛਰਾਵਾਂ) ਨਚ ਰਹੀਆਂ ਹਨ ॥੪੫੦॥
ਪਾਧਰੀ ਛੰਦ:
ਅੰਤ ਨੂੰ ਸੰਭਲ ਦਾ ਰਾਜਾ ਮਾਰਿਆ ਗਿਆ।
ਢੋਲ ਅਤੇ ਨਗਾਰੇ ਮਰਯਾਦਾ ਪੂਰਵਕ ('ਪ੍ਰਮਾਨ') ਵਜਾਏ ਗਏ।
ਡਰ ਦੇ ਮਾਰੇ ਯੁੱਧ ਛਡ ਕੇ ਸੂਰਮੇ ਭਜੇ ਜਾ ਰਹੇ ਹਨ।
ਚਿਤ ਵਿਚ ਨਿਰਾਸ ਹੋ ਕੇ ਸਬ ਨੇ ਸ਼ਸਤ੍ਰ ਛਡ ਦਿੱਤੇ ਹਨ ॥੪੫੧॥
ਦੇਵਤੇ ਫੁਲਾਂ ਦੀ ਬਰਖਾ ਕਰਦੇ ਹਨ।
ਜਿਥੇ ਕਿਥੇ (ਆਪਣੇ ਆਪਣੇ) ਇਸ਼ਟ ਅਨੁਸਾਰ ਯੱਗ ਹੋਣ ਲਗੇ ਹਨ।
ਭਿਆਨਕ ਦੇਵੀ ਦੀ ਪੂਜਾ ਵਿਚ ਲਗ ਗਏ ਹਨ।
ਚੰਗੀ ਤਰ੍ਹਾਂ ਸਾਰੇ ਕਾਰਜ ਸਿੱਧ ਹੋ ਗਏ ਹਨ ॥੪੫੨॥
ਬੇਸ਼ੁਮਾਰ ('ਦੁਰੰਤ') ਮੰਗਤੇ ਦਾਨ ਪ੍ਰਾਪਤ ਕਰ ਰਹੇ ਹਨ।
ਜਿਥੇ ਕਿਥੇ ਬੇਅੰਤ (ਲੋਕ) ਯਸ਼ (ਕੀਰਤੀ) ਗਾ ਰਹੇ ਹਨ।
ਜਗਤ ਵਿਚ ਧੂਪ, ਦੀਪ, ਦਾਨ ਅਤੇ ਯੱਗ ਆਦਿ (ਹੋਣ ਲਗ ਗਏ ਹਨ)
ਅਤੇ ਵੇਦ ਰੀਤੀ ਅਨੁਸਾਰ ਹੋਮ ਹੋਣ ਲਗ ਗਏ ਹਨ ॥੪੫੩॥
(ਲੋਕੀਂ) ਪ੍ਰਚੰਡ ਦੇਵੀ ਦੀ ਪੂਜਾ ਕਰਨ ਲਗ ਗਏ ਹਨ।
ਮਹੰਤਾਂ ਨੇ ਜਿਥੇ ਕਿਥੇ ਸਾਰੇ ਕਰਮ ਕਾਂਡ ਛਡ ਦਿੱਤੇ ਹਨ।
ਵੱਡੇ ਝੰਡੇ (ਮੰਦਿਰਾਂ) ਉਤੇ ਬੰਨ੍ਹ ਦਿੱਤੇ ਹਨ।
ਪ੍ਰਚੰਡ ਸੂਰਮਿਆਂ ਨੂੰ ਮਾਰ ਕੇ (ਸੱਚੇ) ਧਰਮ ਦਾ ਬਹੁਤ ਪ੍ਰਚਾਰ ਹੋ ਰਿਹਾ ਹੈ ॥੪੫੪॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕਲਕੀ ਅਵਤਾਰ ਦੀ ਵਿਜੈ ਅਤੇ ਸੰਭਰ ਦੇ ਰਾਜੇ ਦੇ ਬਧ ਦਾ ਵਰਣਨ ਨਾਂ ਵਾਲੇ ਪਹਿਲੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੧॥
ਹੁਣ ਹੋਰਾਂ ਦੇਸਾਂ ਵਿਚ ਹੋਏ ਯੁੱਧ ਦਾ ਕਥਨ
ਰਸਾਵਲ ਛੰਦ:
ਸੰਭਰ (ਸੰਭਲ) ਦਾ ਰਾਜਾ ਮਾਰਿਆ ਗਿਆ ਹੈ।
ਚੌਦਾਂ ਲੋਕਾਂ ਵਿਚ
ਧਰਮ ਦੀ ਚਰਚਾ ਚਲ ਪਈ ਹੈ।
ਸ੍ਰੀ ਕਾਲ ਦੀ ਪੂਜਾ ਹੋਣ ਲਗ ਗਈ ਹੈ ॥੪੫੫॥
ਇਸ ਤਰ੍ਹਾਂ ਸਾਰਾ ਦੇਸ ਜਿਤਿਆ ਗਿਆ ਹੈ।
(ਫਿਰ ਕਲਕੀ ਅਵਤਾਰ) ਕ੍ਰੋਧਿਤ ਹੋ ਕੇ ਕਿਸ ਤਰ੍ਹਾਂ ਚੜ੍ਹਿਆ ਹੈ।
(ਉਸ ਨੇ) ਸਾਰੀ ਸੈਨਾ ਬੁਲਾ ਲਈ ਹੈ
ਅਤੇ ਅੱਖਾਂ ਨੂੰ ਲਾਲ ਕੀਤਾ ਹੋਇਆ ਹੈ ॥੪੫੬॥
ਜਿਤ ਦਾ ਨਗਾਰਾ ਵਜਾਇਆ ਹੈ।
ਯੁੱਧ-ਭੂਮੀ ਵਿਚ ਖੰਭਾ ਗਡ ਦਿੱਤਾ ਹੈ।