ਸ਼੍ਰੀ ਦਸਮ ਗ੍ਰੰਥ

ਅੰਗ - 1090


ਇਨ ਬਾਤਨ ਤੇ ਚੰਦ੍ਰ ਕਲੰਕਤਿ ਤਨ ਭਏ ॥

ਇਨ੍ਹਾਂ ਗੱਲਾਂ ਕਰ ਕੇ ਹੀ ਚੰਦ੍ਰਮਾ ਦਾ ਸ਼ਰੀਰ ਕਲੰਕਿਤ ਹੋਇਆ।

ਸੁੰਭ ਅਸੁੰਭ ਅਸੁਰਿੰਦ੍ਰ ਸਦਨ ਜਮ ਕੇ ਗਏ ॥

ਇਸੇ ਕਰ ਕੇ ਦੈਂਤ ਰਾਜੇ ਸ਼ੁੰਭ ਅਤੇ ਅਸ਼ੁੰਭ ਜਮ ਦੇ ਘਰ ਗਏ।

ਇਹੀ ਕਾਜ ਕ੍ਰੀਚਕ ਕ੍ਰੀਚਕਨ ਖਪਾਯੋ ॥

ਇਸ ਕੰਮ ਕਰ ਕੇ (ਇਕ) ਕ੍ਰੀਚਕ ਨੇ (ਸਾਰਿਆਂ) ਕ੍ਰੀਚਕਾਂ ਨੂੰ ਨਸ਼ਟ ਕਰਵਾ ਦਿੱਤਾ।

ਹੋ ਧਰਮਰਾਟ ਦਾਸੀ ਸੁਤ ਬਿਦੁਰ ਕਹਾਇਯੋ ॥੨੦॥

ਧਰਮਰਾਜ ਵੀ ਦਾਸੀ ਦਾ ਪੁੱਤਰ ਬਿਦੁਰ ਅਖਵਾਇਆ ॥੨੦॥

ਸੁਨਿ ਸੁੰਦਰਿ ਤਵ ਸੰਗ ਭੋਗ ਮੋ ਤੇ ਨਹਿ ਹੋਈ ॥

ਹੇ ਸੁੰਦਰੀ! ਸੁਣ, ਮੇਰੇ ਕੋਲੋਂ ਤੇਰੇ ਨਾਲ ਭੋਗ ਨਹੀਂ ਹੋਏਗਾ,

ਸਿਵ ਸਨਕਾਦਿਕ ਕੋਟਿ ਕਹੈ ਮਿਲਿ ਕੈ ਸਭ ਕੋਈ ॥

ਭਾਵੇਂ ਸ਼ਿਵ, ਸਨਕ ਆਦਿ ਅਨੇਕਾਂ ਹੀ ਸਾਰੇ ਮਿਲ ਕੇ (ਕਿਉਂ ਨ) ਕਹਿਣ।

ਯੌ ਕਹਿ ਕੈ ਭਜਿ ਚਲ੍ਯੋ ਬਾਲ ਠਾਢੀ ਲਹਿਯੋ ॥

ਇਸ ਤਰ੍ਹਾਂ ਕਹਿ ਕੇ (ਉਹ) ਭਜਣ ਲਗਿਆ। ਇਸਤਰੀ ਨੇ ਖੜੋਤੇ ਹੋਇਆਂ ਵੇਖਿਆ

ਹੋ ਗਹਿ ਕੈ ਕਰਿ ਸੋ ਐਂਚ ਤਾਹਿ ਦਾਮਨ ਗਹਿਯੋ ॥੨੧॥

ਅਤੇ ਉਸ ਦੇ ਦਾਮਨ ਨੂੰ ਹੱਥ ਨਾਲ ਪਕੜ ਕੇ ਖਿਚ ਲਿਆ ॥੨੧॥

ਦੋਹਰਾ ॥

ਦੋਹਰਾ:

ਕਰ ਦਾਮਨ ਪਕਰਿਯੋ ਰਹਿਯੋ ਗਯੋ ਸੁ ਯੂਸਫ ਭਾਜਿ ॥

(ਜ਼ੁਲੈਖਾਂ ਦੇ) ਹੱਥ ਵਿਚ (ਉਸ ਦਾ) ਦਾਮਨ ਪਕੜਿਆ ਰਹਿ ਗਿਆ ਅਤੇ ਯੂਸਫ਼ ਭਜ ਗਿਆ।

ਕਾਮ ਕੇਲ ਤਾ ਸੌ ਨ ਭਯੋ ਰਹੀ ਚੰਚਲਾ ਲਾਜਿ ॥੨੨॥

ਉਸ ਨਾਲ ਕਾਮ-ਕ੍ਰੀੜਾ ਨਾ ਹੋ ਸਕੀ ਅਤੇ ਇਸਤਰੀ ਸ਼ਰਮਿੰਦੀ ਹੋ ਕੇ ਰਹਿ ਗਈ ॥੨੨॥

ਅੜਿਲ ॥

ਅੜਿਲ:

ਅਵਰ ਕਥਾ ਜੋ ਭਈ ਕਹਾ ਲੌ ਭਾਖਿਯੈ ॥

ਹੋਰ ਜੋ ਕਥਾ ਹੋਈ, (ਉਸ ਨੂੰ) ਕਿਥੋਂ ਤਕ ਸੁਣਾਵਾਂ।

ਬਾਤ ਬਢਨ ਕੀ ਕਰਿ ਚਿਤ ਹੀ ਮੈ ਰਾਖਿਯੈ ॥

ਗੱਲ ਦੇ ਵਧਣ ਤੋਂ ਬਚਣ ਲਈ (ਬਾਕੀ) ਚਿਤ ਵਿਚ ਹੀ ਰਖਣੀ ਚਾਹੀਦੀ ਹੈ।

ਤਰੁਨ ਭਯੋ ਯੂਸਫ ਅਬਲਾ ਬ੍ਰਿਧਿਤ ਭਈ ॥

ਯੂਸਫ਼ ਜਵਾਨ ਹੋ ਗਿਆ ਅਤੇ ਇਸਤਰੀ (ਜ਼ੁਲੈਖਾਂ) ਬਿਰਧ ਹੋ ਗਈ,

ਹੋ ਤਾ ਕੋ ਚਿਤ ਤੇ ਰੀਤਿ ਪ੍ਰੀਤਿ ਕੀ ਨਹਿ ਗਈ ॥੨੩॥

ਪਰ ਉਸ ਦੇ ਚਿਤ ਵਿਚੋਂ ਪ੍ਰੀਤ ਦੀ ਰੁਚੀ ਖ਼ਤਮ ਨਾ ਹੋਈ ॥੨੩॥

ਮਾਰਿ ਮ੍ਰਿਗਨ ਯੂਸਫ ਤਹ ਇਕ ਦਿਨ ਆਇਯੋ ॥

ਇਕ ਦਿਨ ਯੂਸਫ਼ ਹਿਰਨ ਦਾ ਸ਼ਿਕਾਰ ਕਰ ਕੇ ਉਥੇ ਆਇਆ।

ਪੂਛਨ ਕੇ ਮਿਸੁ ਤਾ ਕੋ ਹਾਥ ਲਗਾਇਯੋ ॥

(ਜ਼ੁਲੈਖਾਂ ਨੇ) ਪੁਛਣ ਦੇ ਬਹਾਨੇ ਉਸ ਦੇ (ਘੋੜੇ) ਨੂੰ ਹੱਥ ਲਗਾਇਆ।

ਬਾਜ ਤਾਜ ਜੁਤ ਬਸਤ੍ਰ ਬਿਰਹ ਬਾਲਾ ਜਰਿਯੋ ॥

(ਉਸ) ਇਸਤਰੀ ਦੇ ਬਿਰਹੋਂ (ਦੀ ਅੱਗ ਨਾਲ) ਕਪੜਿਆਂ ਸਮੇਤ ਘੋੜਾ ਅਤੇ ਤਾਜ ਸੜ ਗਿਆ।

ਹੋ ਸੋ ਅੰਤਰ ਬਸਿ ਰਹਿਯੋ ਜੁ ਯਾ ਤੇ ਉਬਰਿਯੋ ॥੨੪॥

ਉਹ (ਯੂਸਫ਼ ਉਸ ਦੇ) ਹਿਰਦੇ ਵਿਚ ਵਸ ਰਿਹਾ ਸੀ, ਇਸ ਲਈ ਬਚ ਗਿਆ ॥੨੪॥

ਹੇਰਿ ਬਾਲ ਕੋ ਰੂਪ ਚਕ੍ਰਿਤ ਯੂਸਫ ਭਯੋ ॥

ਇਸਤਰੀ ਦਾ ਰੂਪ ਵੇਖ ਕੇ ਯੂਸਫ਼ ਹੈਰਾਨ ਹੋ ਗਿਆ।

ਜੋ ਤਿਹ ਮਨੋਰਥ ਹੁਤੋ ਵਹੇ ਤਾ ਕੋ ਦਯੋ ॥

ਉਸ ਦਾ ਜੋ ਮਨੋਰਥ ਸੀ, ਉਹ ਉਸ ਨੂੰ ਦੇ ਦਿੱਤਾ।

ਬਸਤ੍ਰ ਬਾਜ ਕੋ ਜਾਰਿ ਜਲੀਖਾ ਤਿਹ ਛਰਿਯੋ ॥

ਉਸ ਦੇ ਬਸਤ੍ਰ ਅਤੇ ਘੋੜਾ ਸਾੜ ਕੇ ਜ਼ੁਲੈਖਾਂ ਨੇ ਉਸ ਨੂੰ ਛਲ ਲਿਆ।

ਹੋ ਮਿਤ੍ਰ ਪੁਤ੍ਰ ਜ੍ਯੋਂ ਪਾਇ ਤਬੈ ਤਾ ਕੋ ਬਰਿਯੋ ॥੨੫॥

ਪੁੱਤਰ ਵਰਗੇ ਮਿਤਰ ਨੂੰ ਪ੍ਰਾਪਤ ਕਰ ਕੇ ਉਸ ਨਾਲ ਵਿਆਹ ਕਰ ਲਿਆ ॥੨੫॥

ਦੋਹਰਾ ॥

ਦੋਹਰਾ:

ਜਿਹ ਪਾਛੇ ਬਾਲਾ ਪਰੈ ਬਚਨ ਨ ਤਾ ਕੋ ਕੋਇ ॥

ਜਿਸ ਦੇ ਪਿਛੇ ਇਸਤਰੀ ਪੈ ਜਾਏ, ਉਸ ਦਾ ਬਚਣਾ ਸੰਭਵ ਨਹੀਂ।

ਸਭ ਛਲ ਸੋ ਤਾ ਕੋ ਛਲੈ ਸਿਵ ਸੁਰਪਤਿ ਕੋਊ ਹੋਇ ॥੨੬॥

ਉਸ ਨੂੰ ਸਭ ਤਰ੍ਹਾਂ ਦੇ ਛਲਾਂ ਨਾਲ ਛਲ ਲੈਂਦੀ ਹੈ, ਭਾਵੇਂ ਸ਼ਿਵ ਜਾਂ ਇੰਦਰ ਹੀ ਕੋਈ ਕਿਉਂ ਨਾ ਹੋਵੇ ॥੨੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੧॥੩੭੮੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੧॥੩੭੮੯॥ ਚਲਦਾ॥

ਦੋਹਰਾ ॥

ਦੋਹਰਾ:

ਉਗ੍ਰ ਸਿੰਘ ਰਾਜਾ ਬਡੋ ਕਾਸਿਕਾਰ ਕੋ ਨਾਥ ॥

ਕਾਸਿਕਾਰ ਦਾ ਸੁਆਮੀ ਉਗ੍ਰ ਸਿੰਘ ਵੱਡਾ ਰਾਜਾ ਸੀ।

ਅਮਿਤ ਦਰਬੁ ਤਾ ਕੋ ਸਦਨ ਅਧਿਕ ਚੜਤ ਦਲ ਸਾਥ ॥੧॥

ਉਸ ਦੇ ਘਰ ਬੇਸ਼ੁਮਾਰ ਧਨ ਸੀ ਅਤੇ ਬਹੁਤ ਸੈਨਾ-ਦਲ ਨਾਲ ਚੜ੍ਹਦਾ ਸੀ ॥੧॥

ਚਪਲ ਕਲਾ ਤਾ ਕੀ ਸੁਤਾ ਸਭ ਸੁੰਦਰ ਤਿਹ ਅੰਗ ॥

ਉਸ ਦੀ ਪੁੱਤਰੀ ਚਪਲ ਕਲਾ ਸੀ ਜਿਸ ਦੇ ਸਾਰੇ ਅੰਗ ਬਹੁਤ ਸੁੰਦਰ ਸਨ।

ਕੈ ਅਨੰਗ ਕੀ ਆਤਮਜਾ ਕੈ ਆਪੈ ਆਨੰਗ ॥੨॥

ਜਾਂ ਤਾਂ ਉਹ ਕਾਮ ਦੇਵ ਦੀ ਪੁੱਤਰੀ ਸੀ ਜਾਂ ਖ਼ੁਦ ਕਾਮ ਦੇਵ ਸੀ ॥੨॥

ਸੁੰਦਰ ਐਠੀ ਸਿੰਘ ਲਖਿ ਤਬ ਹੀ ਲਯੋ ਬੁਲਾਇ ॥

ਸੁੰਦਰ ਐਂਠੀ ਸਿੰਘ ਨੂੰ ਵੇਖ ਕੇ ਉਸ ਨੂੰ (ਮਹੱਲ ਵਿਚ) ਬੁਲਾ ਲਿਆ

ਕਾਮ ਕੇਲ ਚਿਰ ਲੌ ਕਿਯੌ ਹ੍ਰਿਦੈ ਹਰਖ ਉਪਜਾਇ ॥੩॥

ਅਤੇ ਹਿਰਦੇ ਵਿਚ ਆਨੰਦ ਵਧਾ ਕੇ ਉਸ ਨਾਲ ਚਿਰ ਤਕ ਕਾਮ-ਕ੍ਰੀੜਾ ਕੀਤੀ ॥੩॥

ਚੌਪਈ ॥

ਚੌਪਈ:

ਨਿਤ ਪ੍ਰਤਿ ਤਾ ਸੋ ਕੇਲ ਕਮਾਵੈ ॥

ਰੋਜ਼ ਉਸ ਨਾਲ ਕੇਲ-ਕ੍ਰੀੜਾ ਕਰਦੀ ਸੀ।

ਛੈਲਿਹਿ ਛੈਲ ਨ ਛੋਰਿਯੋ ਭਾਵੈ ॥

ਉਸ ਸੁੰਦਰੀ ਤੋਂ ਬਾਂਕਾ ਜਵਾਨ ਛਡਿਆ ਨਹੀਂ ਜਾਂਦਾ ਸੀ।

ਏਕੈ ਸਦਨ ਮਾਝ ਤਿਹ ਰਾਖ੍ਯੋ ॥

ਉਸ ਨੂੰ ਇਕ ਘਰ ਵਿਚ ਰਖਿਆ,

ਕਾਹੂ ਸਾਥ ਭੇਦ ਨਹਿ ਭਾਖ੍ਯੋ ॥੪॥

ਪਰ ਕਿਸੇ ਨੂੰ ਭੇਦ ਨਾ ਦਸਿਆ ॥੪॥

ਕੇਤਿਕ ਦਿਨਨ ਬ੍ਯਾਹਿ ਤਿਹ ਭਯੋ ॥

ਉਸ ਦਾ ਵਿਆਹ ਹੋਇਆਂ ਕਾਫ਼ੀ ਸਮਾਂ ਬੀਤ ਗਿਆ ਸੀ।

ਤਾ ਕੋ ਨਾਥ ਲੈਨ ਤਿਹ ਆਯੋ ॥

ਉਸ ਨੂੰ ਇਕ ਦਿਨ ਪਤੀ ਲੈਣ ਆ ਗਿਆ।

ਕਾਮ ਕੇਲ ਤਾ ਸੋ ਉਪਜਾਯੋ ॥

ਉਸ (ਨੇ ਇਸਤਰੀ) ਨਾਲ ਕਾਮ-ਕ੍ਰੀੜਾ ਕੀਤੀ

ਸੋਇ ਰਹਿਯੋ ਅਤਿ ਹੀ ਸੁਖ ਪਾਯੋ ॥੫॥

ਅਤੇ ਬਹੁਤ ਸੁਖ ਪ੍ਰਾਪਤ ਕਰ ਕੇ ਸੌਂ ਗਿਆ ॥੫॥

ਤ੍ਰਿਯ ਕੌ ਤ੍ਰਿਪਤਿ ਨ ਤਾ ਤੇ ਭਈ ॥

ਉਸ ਨਾਲ ਇਸਤਰੀ ਨੂੰ ਤ੍ਰਿਪਤੀ ਨਾ ਹੋਈ।

ਛੋਰਿ ਸੰਦੂਕ ਜਾਰ ਪੈ ਗਈ ॥

(ਸੰਦੂਕ ਵਿਚ ਲੁਕਾਏ ਹੋਏ) ਯਾਰ ਕੋਲ ਗਈ ਅਤੇ ਸੰਦੂਕ ਖੋਲ ਕੇ (ਯਾਰ ਨਾਲ ਭੋਗ ਕੀਤਾ)।

ਅਧਿਕ ਮਿਤ੍ਰ ਤਬ ਤਾਹਿ ਰਿਝਾਯੋ ॥

ਤਦ ਮਿਤਰ ਨੇ ਉਸ ਨੂੰ ਚੰਗੀ ਤਰ੍ਹਾਂ ਨਾਲ ਰਿਝਾਇਆ

ਕਾਮ ਕੇਲ ਚਿਰ ਲਗੇ ਕਮਾਯੋ ॥੬॥

ਅਤੇ ਚਿਰ ਤਕ ਉਸ ਨਾਲ ਸੰਯੋਗ ਕੀਤਾ ॥੬॥


Flag Counter