ਸ਼੍ਰੀ ਦਸਮ ਗ੍ਰੰਥ

ਅੰਗ - 912


ਜੋ ਚਾਹਹੁ ਸੋ ਕੀਜਿਯੈ ਦੀਨੀ ਦੇਗ ਦਿਖਾਇ ॥੨੫॥

(ਉਸ ਨੂੰ) ਦੇਗ ਵਿਖਾ ਕੇ (ਕਿਹਾ ਕਿ ਹੁਣ) ਜੋ ਚਾਹੋ, ਸੋ ਕਰੋ ॥੨੫॥

ਚੌਪਈ ॥

ਚੌਪਈ:

ਜਬ ਬੇਗਮ ਕਹਿ ਚਰਿਤ ਬਖਾਨ੍ਯੋ ॥

ਜਦ ਬੇਗਮ ਨੇ ਕਹਿ ਕੇ (ਆਪਣਾ ਕੀਤਾ) ਚਰਿਤ੍ਰ ਦਸਿਆ

ਪ੍ਰਾਨਨ ਤੇ ਪ੍ਯਾਰੀ ਤਿਹ ਜਾਨ੍ਯੋ ॥

(ਤਾਂ ਬਾਦਸ਼ਾਹ ਨੇ) ਉਸ ਨੂੰ ਪ੍ਰਾਣਾਂ ਤੋਂ ਵੀ ਪਿਆਰੀ ਜਾਣਿਆ।

ਪੁਨਿ ਕਛੁ ਕਹਿਯੋ ਚਰਿਤ੍ਰਹਿ ਕਰਿਯੈ ॥

ਫਿਰ (ਉਸ ਨੇ) ਕਿਹਾ ਕਿ ਕੁਝ ਹੋਰ ਚਰਿਤ੍ਰ ਕਰਨਾ ਚਾਹੀਦਾ ਹੈ

ਪੁਛਿ ਕਾਜਿਯਹਿ ਯਾ ਕਹ ਮਰਿਯੈ ॥੨੬॥

ਅਤੇ ਕਾਜ਼ੀ ਨੂੰ ਪੁਛ ਕੇ ਇਸ ਨੂੰ ਮਾਰਨਾ ਚਾਹੀਦਾ ਹੈ ॥੨੬॥

ਦੋਹਰਾ ॥

ਦੋਹਰਾ:

ਤਬ ਬੇਗਮ ਤਿਹ ਸਖੀ ਸੋ ਐਸੇ ਕਹਿਯੋ ਸਿਖਾਇ ॥

ਤਦ ਬੇਗਮ ਨੇ ਉਸ ਸਖੀ ਨੂੰ ਇਸ ਤਰ੍ਹਾਂ ਸਿਖਾਇਆ

ਭੂਤ ਭਾਖਿ ਇਹ ਗਾਡਿਯਹੁ ਚੌਕ ਚਾਦਨੀ ਜਾਇ ॥੨੭॥

ਕਿ ਇਸ ਨੂੰ ਭੂਤ ਕਹਿ ਕੇ ਚਾਂਦਨੀ ਚੌਕ ਵਿਚ ਗਡ ਦਿਓ ॥੨੭॥

ਚੌਪਈ ॥

ਚੌਪਈ:

ਤਿਹ ਤ੍ਰਿਯ ਲਏ ਹਨਨ ਕੋ ਆਵੈ ॥

ਉਹ ਸਖੀ (ਉਸ ਨੂੰ) ਮਾਰਨ ਲਈ ਲਿਆ ਰਹੀ ਸੀ

ਮੂਰਖ ਪਰਿਯੋ ਦੇਗ ਮੈ ਜਾਵੈ ॥

ਅਤੇ (ਉਹ) ਮੂਰਖ ਦੇਗ ਵਿਚ ਪਿਆ ਹੋਇਆ ਜਾ ਰਿਹਾ ਸੀ।

ਜਾਨੈ ਆਜੁ ਬੇਗਮਹਿ ਪੈਹੌ ॥

(ਉਹ) ਸਮਝ ਰਿਹਾ ਸੀ ਕਿ ਅਜ ਬੇਗਮ ਨੂੰ ਪ੍ਰਾਪਤ ਕਰਾਂਗਾ

ਕਾਮ ਕਲਾ ਤਿਹ ਸਾਥ ਕਮੈਹੌ ॥੨੮॥

ਅਤੇ ਉਸ ਨਾਲ ਕਾਮ-ਕ੍ਰੀੜਾ ਕਰਾਂਗਾ ॥੨੮॥

ਲਏ ਦੇਗ ਕੋ ਆਵੈ ਕਹਾ ॥

(ਉਹ ਸਖੀ) ਦੇਗ ਨੂੰ ਲੈ ਕੇ ਉਥੇ ਆ ਪਹੁੰਚੀ

ਕਾਜੀ ਮੁਫਤੀ ਸਭ ਹੈ ਜਹਾ ॥

ਜਿਥੇ ਕਾਜ਼ੀ ਅਤੇ ਮੁਫ਼ਤੀ (ਕਾਜ਼ੀ ਦਾ ਮੁਨਸ਼ੀ) ਸਭ ਬੈਠੇ ਸਨ।

ਕੋਟਵਾਰ ਜਹ ਕਸਟ ਦਿਖਾਵੈ ॥

ਜਿਥੇ ਕੋਤਵਾਲ ਚੌਬੂਤਰੇ ਉਤੇ ਬੈਠ ਕੇ

ਬੈਠ ਚੌਤਰੇ ਨ੍ਯਾਉ ਚੁਕਾਵੈ ॥੨੯॥

ਨਿਆਂ ਚੁਕਾਉਣ ਲਈ ਦੰਡ ਦਿੰਦਾ ਸੀ ॥੨੯॥

ਸਖੀ ਬਾਚ ॥

ਸਖੀ ਨੇ ਕਿਹਾ:

ਦੋਹਰਾ ॥

ਦੋਹਰਾ:

ਭੂਤ ਏਕ ਇਹ ਦੇਗ ਮੈ ਕਹੁ ਕਾਜੀ ਕ੍ਯਾ ਨ੍ਯਾਇ ॥

ਹੇ ਕਾਜ਼ੀ! ਇਸ ਦੇਗ ਵਿਚ ਇਕ ਭੂਤ ਹੈ, (ਉਸ ਦਾ) ਕੀ ਨਿਆਂ ਕੀਤਾ ਜਾਏ।

ਕਹੌ ਤੌ ਯਾ ਕੋ ਗਾਡਿਯੈ ਕਹੌ ਤੇ ਦੇਉ ਜਰਾਇ ॥੩੦॥

ਕਹੋ, ਤਾਂ ਇਸ ਨੂੰ ਗਡ ਦਿੱਤਾ ਜਾਏ ਜਾਂ ਕਹੋ ਤਾਂ ਸਾੜ ਦਿੱਤਾ ਜਾਏ ॥੩੦॥

ਤਬ ਕਾਜੀ ਐਸੇ ਕਹਿਯੋ ਸੁਨੁ ਸੁੰਦਰਿ ਮਮ ਬੈਨ ॥

ਤਦ ਕਾਜ਼ੀ ਨੇ ਇੰਜ ਕਿਹਾ, ਹੇ ਸੁੰਦਰੀ! ਮੇਰੀ ਗੱਲ ਸੁਣ।

ਯਾ ਕੋ ਜੀਯਤਹਿ ਗਾਡਿਯੈ ਛੂਟੈ ਕਿਸੂ ਹਨੈ ਨ ॥੩੧॥

ਇਸ ਨੂੰ ਜੀਉਂਦੇ ਜੀ ਗਡ ਦੇਣਾ ਚਾਹੀਦਾ ਹੈ। (ਜੇ ਇਸ ਨੂੰ) ਛਡ ਦੇਈਏ ਤਾਂ ਕਿਸੇ (ਹੋਰ) ਨੂੰ ਮਾਰ ਦੇਵੇਗਾ ॥੩੧॥

ਕੋਟਵਾਰ ਕਾਜੀ ਜਬੈ ਮੁਫਤੀ ਆਯਸੁ ਕੀਨ ॥

ਕਾਜ਼ੀ ਦੇ ਮੁਫ਼ਤੀ ਨੇ ਜਦੋਂ ਕੋਤਵਾਲ ਨੂੰ ਆਗਿਆ ਦਿੱਤੀ

ਦੇਗ ਸਹਿਤ ਤਹ ਭੂਤ ਕਹਿ ਗਾਡਿ ਗੋਰਿ ਮਹਿ ਦੀਨ ॥੩੨॥

ਤਾਂ ਉਸ ਨੂੰ ਭੂਤ ਕਹਿ ਕੇ ਦੇਗ ਸਮੇਤ ਕਬਰ ਵਿਚ ਦਬ ਦਿੱਤਾ ॥੩੨॥

ਜੀਤਿ ਰਹਿਯੋ ਦਲ ਸਾਹ ਕੋ ਗਯੋ ਖਜਾਨਾ ਖਾਇ ॥

ਬਾਦਸ਼ਾਹ ਦਾ ਦਲ ਜਿੱਤ ਗਿਆ ਅਤੇ ਖ਼ਜ਼ਾਨੇ ਨੂੰ ਲੁਟ ਕੇ ਲੈ ਗਿਆ,

ਸੋ ਛਲ ਸੌ ਤ੍ਰਿਯ ਭੂਤ ਕਹਿ ਦੀਨੋ ਗੋਰਿ ਗਡਾਇ ॥੩੩॥

ਉਸ ਨੂੰ ਇਸਤਰੀ ਨੇ ਭੂਤ ਕਹਿ ਕੇ ਕਬਰ ਵਿਚ ਦਬਵਾ ਦਿੱਤਾ ॥੩੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਿਆਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੨॥੧੪੭੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੨॥੧੪੭੫॥ ਚਲਦਾ॥

ਦੋਹਰਾ ॥

ਦੋਹਰਾ:

ਰਾਜੌਰੀ ਕੇ ਦੇਸ ਮੈ ਰਾਜਪੁਰੋ ਇਕ ਗਾਉ ॥

ਰਾਜੌਰੀ ਦੇਸ (ਰਿਆਸਤ) ਵਿਚ ਰਾਜਪੁਰ ਨਾਂ ਦਾ ਇਕ ਪਿੰਡ ਸੀ।

ਤਹਾ ਏਕ ਗੂਜਰ ਬਸੈ ਰਾਜ ਮਲ ਤਿਹ ਨਾਉ ॥੧॥

ਉਥੇ ਇਕ ਗੁਜਰ ਰਹਿੰਦਾ ਸੀ ਜਿਸ ਦਾ ਨਾਂ ਰਾਜ ਮੱਲ ਸੀ ॥੧॥

ਚੌਪਈ ॥

ਚੌਪਈ:

ਰਾਜੋ ਨਾਮ ਏਕ ਤਿਹ ਨਾਰੀ ॥

ਉਸ ਦੀ ਰਾਜੋ ਨਾਂ ਦੀ ਇਕ ਇਸਤਰੀ ਸੀ

ਸੁੰਦਰ ਅੰਗ ਬੰਸ ਉਜਿਯਾਰੀ ॥

ਜੋ ਸੁੰਦਰ ਸ਼ਰੀਰ ਅਤੇ ਉਜਲੇ ਬੰਸ ਵਾਲੀ ਸੀ।

ਤਿਹ ਇਕ ਨਰ ਸੌ ਨੇਹ ਲਗਾਯੋ ॥

ਉਸ ਨੇ ਇਕ ਬੰਦੇ ਨਾਲ ਪ੍ਰੇਮ ਪਾਲ ਲਿਆ।

ਗੂਜਰ ਭੇਦ ਤਬੈ ਲਖਿ ਪਾਯੋ ॥੨॥

ਤਦੋਂ ਗੁਜਰ ਇਸ ਭੇਦ ਨੂੰ ਜਾਣ ਗਿਆ ॥੨॥

ਜਾਰ ਲਖ੍ਯੋ ਗੂਜਰ ਮੁਹਿ ਜਾਨ੍ਯੋ ॥

ਯਾਰ ਨੇ ਸਮਝ ਲਿਆ ਕਿ ਗੁਜਰ ਮੈਨੂੰ ਜਾਣ ਗਿਆ ਹੈ।

ਅਧਿਕ ਚਿਤ ਭੀਤਰ ਡਰ ਮਾਨ੍ਯੋ ॥

ਉਸ ਨੇ ਮਨ ਵਿਚ ਬਹੁਤ ਡਰ ਮੰਨਿਆ।

ਛਾਡਿ ਗਾਵ ਤਿਹ ਅਨਤ ਸਿਧਾਯੋ ॥

ਉਹ ਪਿੰਡ ਛਡ ਕੇ ਕਿਤੇ ਹੋਰ ਚਲਾ ਗਿਆ

ਬਹੁਰਿ ਨ ਤਾ ਕੋ ਦਰਸੁ ਦਿਖਾਯੋ ॥੩॥

ਅਤੇ ਫਿਰ ਉਸ ਨੂੰ ਆਪਣੀ ਸ਼ਕਲ ਨਾ ਵਿਖਾਈ ॥੩॥

ਦੋਹਰਾ ॥

ਦੋਹਰਾ:

ਰਾਜੋ ਬਿਛੁਰੇ ਯਾਰ ਕੇ ਚਿਤ ਮੈ ਭਈ ਉਦਾਸ ॥

ਯਾਰ ਦੇ ਵਿਛੜਨ ਕਰ ਕੇ ਰਾਜੋ ਚਿਤ ਵਿਚ ਉਦਾਸ ਹੋ ਗਈ।

ਨਿਤਿ ਚਿੰਤਾ ਮਨ ਮੈ ਕਰੈ ਮੀਤ ਮਿਲਨ ਕੀ ਆਸ ॥੪॥

ਮਿਤਰ ਨੂੰ ਮਿਲਣ ਦੀ ਆਸ ਵਿਚ ਨਿੱਤ ਮਨ ਵਿਚ ਸੋਚਦੀ ॥੪॥

ਚੌਪਈ ॥

ਚੌਪਈ:

ਯਹਿ ਸਭ ਭੇਦ ਗੂਜਰਹਿ ਜਾਨ੍ਯੋ ॥

ਇਹ ਸਾਰਾ ਭੇਦ ਗੁਜਰ ਵੀ ਸਮਝ ਗਿਆ,

ਤਾ ਸੋ ਪ੍ਰਗਟ ਨ ਕਛੂ ਬਖਾਨ੍ਯੋ ॥

ਪਰ ਉਸ ਨੂੰ ਸਾਫ਼ ਤੌਰ ਤੇ ਕੁਝ ਨਾ ਆਖਿਆ।

ਚਿੰਤਾ ਯਹੇ ਕਰੀ ਮਨ ਮਾਹੀ ॥

ਉਸ ਨੇ ਮਨ ਵਿਚ ਇਹ ਸੋਚ ਕੀਤੀ


Flag Counter