ਸ਼੍ਰੀ ਦਸਮ ਗ੍ਰੰਥ

ਅੰਗ - 1288


ਲਰਿਯੋ ਆਨਿ ਜੋ ਪੈ ਗਯੋ ਜੂਝਿ ਤੌਨੈ ॥

ਜੋ ਵੀ ਆ ਕੇ ਲੜਿਆ ਸੀ, ਉਹੀ ਮਾਰਿਆ ਗਿਆ ਸੀ।

ਤਹਾ ਜੋਜਨੰ ਪਾਚ ਭਯੋ ਬੀਰ ਖੇਤੰ ॥

ਉਥੇ ਪੰਜ ਜੋਜਨਾਂ (ਵੀਹ ਕੋਹਾਂ) ਤਕ ਦੇ ਖੇਤਰ ਵਿਚ ਯੁੱਧ ਹੋਇਆ ਸੀ।

ਬਿਦਾਰੇ ਪਰੇ ਬੀਰ ਬ੍ਰਿੰਦੇ ਬਿਚੇਤੰ ॥੩੨॥

ਉਥੇ ਸੂਰਮਿਆਂ ਦੇ ਸਮੂਹ ਮਾਰੇ ਹੋਏ ਅਚੇਤ ਪਏ ਸਨ ॥੩੨॥

ਕਹੂੰ ਬੀਰ ਬੈਤਾਲ ਬੀਨਾ ਬਜਾਵੈ ॥

ਕਿਤੇ ਬੀਰ ਬੈਤਾਲ ਬੀਣਾ ਵਜਾ ਰਹੇ ਸਨ

ਕਹੂੰ ਜੋਗਨੀਯੈਂ ਖਰੀ ਗੀਤ ਗਾਵੈ ॥

ਅਤੇ ਕਿਤੇ ਜੋਗਣਾਂ ਖੜੋ ਕੇ ਗੀਤ ਗਾ ਰਹੀਆਂ ਸਨ।

ਕਹੂੰ ਲੈ ਬਰੰਗਨਿ ਬਰੈਂ ਵੈ ਤਿਸੀ ਕੋ ॥

ਕਿਤੇ ਅਪੱਛਰਾਵਾਂ ਉਨ੍ਹਾਂ ਨੂੰ ਵਰ ਰਹੀਆਂ ਸਨ

ਲਹੈ ਸਾਮੁਹੇ ਜੁਧ ਜੁਝੋ ਜਿਸੀ ਕੋ ॥੩੩॥

ਜੋ ਆਹਮੋ ਸਾਹਮਣੇ ਯੁੱਧ ਕਰ ਕੇ ਮਰਦੇ ਸਨ ॥੩੩॥

ਚੌਪਈ ॥

ਚੌਪਈ:

ਜਬ ਹੀ ਸੈਨ ਜੂਝਿ ਸਭ ਗਈ ॥

ਜਦ ਸਾਰੀ ਸੈਨਾ ਮਾਰੀ ਗਈ,

ਤਬ ਤ੍ਰਿਯ ਸੁਤਹਿ ਪਠਾਵਤ ਭਈ ॥

ਤਦ ਇਸਤਰੀ ਨੇ ਪੁੱਤਰ ਨੂੰ ਭੇਜਿਆ।

ਸੋਊ ਜੂਝਿ ਜਬ ਸ੍ਵਰਗ ਸਿਧਾਯੋ ॥

ਜਦ ਉਹ ਵੀ ਲੜ ਕੇ ਸਵਰਗ ਨੂੰ ਸਿਧਾ ਗਿਆ

ਦੁਤਿਯ ਪੁਤ੍ਰ ਤਹ ਔਰ ਪਠਾਯੋ ॥੩੪॥

ਤਾਂ ਉਧਰ ਨੂੰ ਦੂਜਾ ਪੁੱਤਰ ਹੋਰ ਭੇਜਿਆ ॥੩੪॥

ਸੋਊ ਗਿਰਿਯੋ ਜੂਝਿ ਰਨ ਜਬ ਹੀ ॥

ਜਦ ਉਹ ਵੀ ਯੁੱਧ-ਭੂਮੀ ਵਿਚ ਲੜ ਮਰਿਆ,

ਤੀਜੇ ਸੁਤਹਿ ਪਠਾਯੋ ਤਬ ਹੀ ॥

ਤਦ ਤੁਰਤ ਤੀਜੇ ਪੁੱਤਰ ਨੂੰ ਭੇਜ ਦਿੱਤਾ।

ਸੋਊ ਜੂਝਿ ਜਬ ਗਯੋ ਦਿਵਾਲੈ ॥

ਜਦ ਉਹ ਵੀ ਜੂਝ ਕੇ ਦੇਵ ਲੋਕ ਚਲਾ ਗਿਆ,

ਚੌਥੇ ਪੂਤ ਪਠਾਯੋ ਬਾਲੈ ॥੩੫॥

ਤਾਂ (ਉਸ) ਇਸਤਰੀ ਨੇ ਚੌਥਾ ਪੁੱਤਰ ਭੇਜਿਆ ॥੩੫॥

ਚਾਰੌ ਗਿਰੇ ਜੂਝਿ ਸੁਤ ਜਬ ਹੀ ॥

ਜਦ ਚਾਰੇ ਪੁੱਤਰ ਜੂਝ ਕੇ ਡਿਗ ਪਏ,

ਅਬਲਾ ਚਲੀ ਜੁਧ ਕੌ ਤਬ ਹੀ ॥

ਤਦ ਇਸਤਰੀ ਖ਼ੁਦ ਯੁੱਧ ਲਈ ਚਲ ਪਈ।

ਸੂਰ ਬਚੇ ਤੇ ਸਕਲ ਬੁਲਾਇਸਿ ॥

ਬਾਕੀ ਬਚ ਰਹੇ ਸਾਰੇ ਸੂਰਮਿਆਂ ਨੂੰ ਬੁਲਾਇਆ

ਲਰਨ ਚਲੀ ਦੁੰਦਭੀ ਬਜਾਇਸਿ ॥੩੬॥

ਅਤੇ ਲੜਨ ਲਈ ਨਗਾਰਾ ਵਜਾ ਦਿੱਤਾ ॥੩੬॥

ਐਸਾ ਕਰਾ ਬਾਲ ਤਹ ਜੁਧਾ ॥

ਉਸ ਇਸਤਰੀ ਨੇ ਅਜਿਹਾ ਯੁੱਧ ਕੀਤਾ

ਰਹੀ ਨ ਭਟ ਕਾਹੂ ਮਹਿ ਸੁਧਾ ॥

ਕਿ ਕਿਸੇ ਵੀ ਯੋਧੇ ਵਿਚ ਕੋਈ ਸੁੱਧ ਬੁੱਧ ਨਾ ਰਹੀ।

ਮਾਰੇ ਪਰੇ ਬੀਰ ਬਿਕਰਾਰਾ ॥

ਬਹੁਤ ਭਿਆਨਕ ਸੂਰਮੇ ਮਾਰੇ ਪਏ ਸਨ

ਗੋਮੁਖ ਝਾਝਰ ਬਸਤ ਨਗਾਰਾ ॥੩੭॥

ਅਤੇ ਗੋਮੁਖ (ਰਣ ਸਿੰਘੇ) ਝਾਂਝਰ ਆਦਿ ਨਗਾਰੇ ਵਜ ਰਹੇ ਸਨ ॥੩੭॥

ਜਾ ਪਰ ਸਿਮਟਿ ਸਰੋਹੀ ਮਾਰਤਿ ॥

ਜਿਸ ਉਤੇ (ਰਾਣੀ) ਸਿਮਟ ਕੇ ਸਿਰੋਹੀ (ਸਿਰੋਹੀ ਨਗਰ ਦੀ ਬਣੀ ਹੋਈ ਤਲਵਾਰ) ਦਾ ਵਾਰ ਕਰਦੀ,

ਤਾ ਕੋ ਕਾਟਿ ਭੂਮ ਸਿਰ ਡਾਰਤਿ ॥

ਉਸ ਦਾ ਸਿਰ ਕਟ ਕੇ ਭੂਮੀ ਉਤੇ ਸੁਟ ਦਿੰਦੀ।

ਜਾ ਕੇ ਹਨੈ ਤਰੁਨਿ ਤਨ ਬਾਨਾ ॥

ਜਿਸ ਦੇ ਸ਼ਰੀਰ ਉਤੇ ਰਾਣੀ ਨੇ ਬਾਣ ਮਾਰਿਆ,

ਕਰੈ ਸੁਭਟ ਮ੍ਰਿਤ ਲੋਕ ਪਯਾਨਾ ॥੩੮॥

ਉਸ ਸੂਰਮੇ ਨੇ (ਤੁਰਤ) ਜਮਲੋਕ ਨੂੰ ਚਾਲੇ ਪਾ ਦਿੱਤੇ ॥੩੮॥

ਚੁਨਿ ਚੁਨਿ ਜ੍ਵਾਨ ਪਖਰਿਯਾ ਮਾਰੇ ॥

ਚੁਣ ਚੁਣ ਕੇ ਘੋੜ ਸਵਾਰ ਜਵਾਨਾਂ ਨੂੰ ਮਾਰ ਦਿੱਤਾ।

ਇਕ ਇਕ ਤੇ ਦ੍ਵੈ ਦ੍ਵੈ ਕਰਿ ਡਾਰੇ ॥

ਇਕ ਇਕ ਦੇ ਦੋ ਦੋ ਟੋਟੇ ਕਰ ਦਿੱਤੇ।

ਉਠੀ ਧੂਰਿ ਲਾਗੀ ਅਸਮਾਨਾ ॥

(ਯੂੱਧ-ਭੂਮੀ ਵਿਚੋਂ) ਧੂੜ ਉਡ ਕੇ ਆਸਮਾਨ ਨੂੰ ਜਾ ਲਗੀ

ਅਸਿ ਚਮਕੈ ਬਿਜੁਰੀ ਪਰਮਾਨਾ ॥੩੯॥

ਅਤੇ ਤਲਵਾਰਾਂ ਬਿਜਲੀ ਵਾਂਗ ਚਮਕਣ ਲਗੀਆਂ ॥੩੯॥

ਕਾਟੇ ਸੁਭਟ ਸਰੋਹਿਨ ਪਰੇ ॥

ਸਿਰੋਹੀਆਂ ਨਾਲ ਕਟੇ ਹੋਏ ਸੂਰਮੇ ਇਸ ਤਰ੍ਹਾਂ ਪਏ ਸਨ,

ਜਨੁ ਮਾਰੁਤ ਬਰ ਬਿਰਛ ਉਪਰੇ ॥

ਮਾਨੋ ਝਖੜ ਨੇ ਵੱਡੇ ਬ੍ਰਿਛ ਪੁਟ ਕੇ ਸੁਟੇ ਹੋਣ।

ਗਜ ਜੂਝੇ ਮਾਰੇ ਬਾਜੀ ਰਨ ॥

ਰਣ ਵਿਚ ਹਾਥੀ ਅਤੇ ਘੋੜੇ ਮਾਰੇ ਗਏ ਸਨ।

ਜਨੁ ਕ੍ਰੀੜਾ ਸਿਵ ਕੋ ਯਹ ਹੈ ਬਨ ॥੪੦॥

(ਇੰਜ ਲਗਦਾ ਸੀ ਕਿ ਯੁੱਧ-ਭੂਮੀ) ਮਾਨੋ ਸ਼ਿਵ ਦਾ ਕ੍ਰੀੜਾ-ਸਥਲ ਹੋਵੇ ॥੪੦॥

ਰਨ ਐਸੋ ਅਬਲਾ ਤਿਨ ਕੀਯਾ ॥

ਉਸ ਰਾਣੀ ਨੇ ਅਜਿਹਾ ਯੁੱਧ ਕੀਤਾ,

ਪਾਛੇ ਭਯੋ ਨ ਆਗੇ ਹੂਆ ॥

ਜੋ ਨਾ ਪਿਛੇ ਹੋਇਆ ਸੀ ਅਤੇ ਨਾ ਅਗੇ ਹੋਵੇਗਾ।

ਖੰਡ ਖੰਡ ਹ੍ਵੈ ਗਿਰੀ ਧਰਨਿ ਪਰ ॥

ਉਹ ਟੋਟੇ ਟੋਟੇ ਹੋ ਕੇ ਧਰਤੀ ਉਤੇ ਡਿਗ ਪਈ

ਰਨ ਜੂਝੀ ਭਵਸਿੰਧੁ ਗਈ ਤਰਿ ॥੪੧॥

ਅਤੇ ਰਣ ਵਿਚ ਜੂਝ ਕੇ ਸੰਸਾਰ ਸਾਗਰ ਨੂੰ ਤਰ ਗਈ ॥੪੧॥

ਖੰਡ ਖੰਡ ਬਾਜੀ ਪਰ ਭਈ ॥

ਉਹ ਘੋੜੇ ਉਤੇ ਹੀ ਟੋਟੇ ਟੋਟੇ ਹੋ ਗਈ,

ਤਊ ਨ ਛੋਰਿ ਅਯੋਧਨ ਗਈ ॥

ਪਰ ਤਾਂ ਵੀ ਰਣ-ਖੇਤਰ ਨੂੰ ਛਡ ਕੇ ਨਹੀਂ ਗਈ।

ਭੂਤ ਪਿਸਾਚ ਗਏ ਭਖਿ ਤਾਮਾ ॥

ਉਸ ਦਾ ਮਾਸ ('ਤਾਮਾ') ਭੂਤ ਅਤੇ ਪਿਸ਼ਾਚ ਖਾ ਗਏ,

ਬਾਗਿ ਮੋਰਿ ਤਊ ਭਜੀ ਨ ਬਾਮਾ ॥੪੨॥

ਪਰ ਉਹ (ਘੋੜੇ ਦੀ) ਲਗ਼ਾਮ ਮੋੜ ਕੇ (ਰਣ ਵਿਚੋਂ) ਨਹੀਂ ਭਜੀ ॥੪੨॥

ਪ੍ਰਥਮ ਚਾਰਊ ਪੁਤ੍ਰ ਜੁਝਾਏ ॥

ਪਹਿਲਾਂ ਚਾਰ ਪੁੱਤਰ ਮਰਵਾ ਦਿੱਤੇ

ਬਹੁਰਿ ਆਪੁ ਬੈਰੀ ਬਹੁ ਘਾਏ ॥

ਅਤੇ ਫਿਰ ਆਪ ਬਹੁਤ ਵੈਰੀ ਮਾਰ ਦਿੱਤੇ।

ਪ੍ਰਥਮ ਬਾਲ ਕੌ ਜਬੈ ਸੰਘਾਰਿਯੋ ॥

ਜਦੋਂ ਪਹਿਲਾਂ ਰਾਣੀ ਨੂੰ ਮਾਰ ਦਿੱਤਾ ਗਿਆ,

ਤਿਹ ਪਾਛੇ ਬੀਰਮ ਦੇ ਮਾਰਿਯੋ ॥੪੩॥

ਤਾਂ ਉਸ ਪਿਛੋਂ ਬੀਰਮ ਦੇਵ ਨੂੰ ਮਾਰਿਆ ॥੪੩॥


Flag Counter