ਸ਼੍ਰੀ ਦਸਮ ਗ੍ਰੰਥ

ਅੰਗ - 867


ਮੋ ਪਤਿ ਗੁਰ ਕੋ ਭਗਤਿ ਹੈ ਲਗੀ ਨ ਕਲਿ ਕੀ ਬਾਉ ॥੪॥

ਮੇਰਾ ਪਤੀ ਗੁਰੂ ਦਾ ਭਗਤ ਹੈ ਅਤੇ ਉਸ ਨੂੰ ਕਲਿਯੁਗ ਦੀ ਹਵਾ ਤਕ ਵੀ ਨਹੀਂ ਲਗੀ ਹੈ ॥੪॥

ਚੌਪਈ ॥

ਚੌਪਈ:

ਯਹ ਜੜ ਫੂਲਿ ਬਚਨ ਸੁਨਿ ਜਾਵੈ ॥

ਉਹ ਮੂਰਖ (ਇਸਤਰੀ ਦੀ) ਗੱਲ ਸੁਣ ਕੇ ਫੁਲ ਜਾਂਦਾ

ਅਧਿਕ ਆਪੁ ਕਹ ਸਾਧੁ ਕਹਾਵੈ ॥

ਅਤੇ ਆਪਣੇ ਆਪ ਨੂੰ ਹੋਰ ਵੀ ਵੱਡਾ ਸਾਧ ਅਖਵਾਉਂਦਾ।

ਵਹ ਜਾਰਨ ਸੌ ਨਿਸੁ ਦਿਨ ਰਹਈ ॥

ਉਹ (ਇਸਤਰੀ) ਰਾਤ ਦਿਨ ਯਾਰਾਂ ਨਾਲ ਰਹਿੰਦੀ

ਇਹ ਕਛੁ ਤਿਨੈ ਨ ਮੁਖ ਤੇ ਕਹਈ ॥੫॥

ਅਤੇ ਇਹ ਉਸ ਨੂੰ ਮੂੰਹੋਂ ਕੁਝ ਵੀ ਨਾ ਕਹਿੰਦਾ ॥੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਚਾਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੯॥੮੫੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੯॥੮੫੦॥ ਚਲਦਾ॥

ਚੌਪਈ ॥

ਚੌਪਈ:

ਰਾਨੀ ਏਕ ਓਡਛੇ ਰਹੈ ॥

ਓਰਛਾ ਵਿਚ ਇਕ ਰਾਣੀ ਰਹਿੰਦੀ ਸੀ।

ਪੁਹਪ ਮੰਜਰੀ ਜਿਹ ਜਗ ਕਹੈ ॥

ਉਸ ਨੂੰ ਲੋਕ ਪੁਹਪ ਮੰਜਰੀ ਕਹਿੰਦੇ ਸਨ।

ਤਾ ਕੇ ਤੁਲਿ ਅਵਰ ਕੋਊ ਨਾਹੀ ॥

ਉਸ ਵਰਗੀ (ਸੁੰਦਰ) ਹੋਰ ਕੋਈ ਨਹੀਂ ਸੀ।

ਯਾ ਤੇ ਨਾਰਿ ਰਿਸਤ ਮਨ ਮਾਹੀ ॥੧॥

ਇਸ ਲਈ ਔਰਤਾਂ ਉਸ ਨਾਲ ਖਾਰ ਖਾਂਦੀਆਂ ਸਨ ॥੧॥

ਅਧਿਕ ਰੂਪ ਤਾ ਕੌ ਬਿਧਿ ਦਯੋ ॥

ਵਿਧਾਤਾ ਨੇ ਉਸ ਨੂੰ ਬਹੁਤ ਰੂਪ ਦਿੱਤਾ ਸੀ,

ਜਾ ਤੇ ਬਸਿ ਰਾਜਾ ਹ੍ਵੈ ਗਯੋ ॥

ਜਿਸ ਕਰ ਕੇ ਰਾਜਾ ਵੀ ਉਸ ਦੇ ਵਸ ਵਿਚ ਹੋ ਗਿਆ ਸੀ।

ਜੋ ਤ੍ਰਿਯ ਕਹੈ ਬਚਨ ਸੋਈ ਮਾਨੈ ॥

ਰਾਣੀ ਜੋ ਕਹਿੰਦੀ, ਉਹੀ (ਰਾਜਾ) ਮੰਨ ਲੈਂਦਾ

ਬਿਨੁ ਪੂਛੇ ਕਛੁ ਕਾਜ ਨ ਠਾਨੈ ॥੨॥

ਅਤੇ ਉਸ ਤੋਂ ਬਿਨਾ ਪੁਛੇ ਕੋਈ ਕੰਮ ਨਾ ਕਰਦਾ ॥੨॥

ਰਾਨੀ ਰਾਜ ਦੇਸ ਕੋ ਕਯੋ ॥

ਰਾਣੀ ਦੇਸ ਦਾ ਰਾਜ ਕਰਦੀ ਸੀ

ਰਾਜਾ ਰਾਨੀ ਕੀ ਸਮ ਭਯੋ ॥

ਅਤੇ ਰਾਜਾ ਰਾਣੀ ਵਰਗਾ ਹੋ ਗਿਆ ਸੀ (ਅਰਥਾਤ ਉਸ ਦੀ ਸਥਿਤੀ ਰਾਣੀ ਜਿਹੀ ਹੋ ਗਈ ਸੀ)।

ਜੋ ਤ੍ਰਿਯ ਕਹੈ ਵਹੈ ਜਗ ਮਾਨੈ ॥

ਜੋ ਇਸਤਰੀ ਕਹਿੰਦੀ, ਉਹੀ ਸਾਰੇ ਕਰਦੇ।

ਨ੍ਰਿਪ ਕੀ ਚਿਤ ਕੋਊ ਕਾਨਿ ਨ ਆਨੈ ॥੩॥

ਰਾਜੇ ਦੀ ਕੋਈ ਵੀ (ਮਨ ਵਿਚ) ਪਰਵਾਹ ਨਹੀਂ ਕਰਦਾ ਸੀ ॥੩॥

ਦੋਹਰਾ ॥

ਦੋਹਰਾ:

ਰਾਨੀ ਰਾਜ ਕਮਾਵਈ ਪਤਿ ਕੀ ਕਰੈ ਨ ਕਾਨਿ ॥

ਰਾਣੀ ਰਾਜ ਕਰਦੀ ਸੀ ਅਤੇ ਪਤੀ ਦੀ ਕੋਈ ਪਰਵਾਹ ਨਹੀਂ ਕਰਦੀ ਸੀ।

ਰਾਜਾ ਕੌ ਰਾਨੀ ਕਿਯਾ ਦੇਖਤ ਸਕਲ ਜਹਾਨ ॥੪॥

ਰਾਜੇ ਨੂੰ ਰਾਣੀ ਬਣਾ ਦਿੱਤਾ ਸੀ। (ਇਹ ਸਭ ਕੁਝ) ਸਾਰਾ ਸੰਸਾਰ ਵੇਖ ਰਿਹਾ ਸੀ ॥੪॥

ਚੌਪਈ ॥

ਚੌਪਈ:

ਰਾਜਾ ਕੌ ਰਾਨੀ ਬਸਿ ਕਿਯੋ ॥

ਰਾਜੇ ਨੂੰ ਰਾਣੀ ਨੇ ਵਸ ਵਿਚ ਕੀਤਾ ਹੋਇਆ ਸੀ।

ਜੀਤ ਜੰਤ੍ਰ ਮੰਤ੍ਰਨ ਸੌ ਲਿਯੋ ॥

(ਉਸ ਨੂੰ) ਜੰਤ੍ਰਾਂ ਮੰਤ੍ਰਾਂ ਨਾਲ ਜਿਤਿਆ ਹੋਇਆ ਸੀ।

ਜਬ ਚਾਹਤ ਤਬ ਦੇਤ ਉਠਾਈ ॥

ਜਦੋਂ ਚਾਹੁੰਦੀ, ਉਸ ਨੂੰ ਉਠਾ ਦਿੰਦੀ

ਪੁਨਿ ਸੁਹਾਤ ਤਬ ਲੇਤ ਬਲਾਈ ॥੫॥

ਅਤੇ ਜਦੋਂ ਫਿਰ ਚੰਗਾ ਲਗਦਾ, ਬੁਲਾ ਲੈਂਦੀ ॥੫॥

ਦੋਹਰਾ ॥

ਦੋਹਰਾ:

ਹੇਰਿ ਏਕ ਸੁੰਦਰ ਪੁਰਖ ਰਾਨੀ ਤਜੀ ਸਿਯਾਨ ॥

ਇਕ ਸੁੰਦਰ ਪੁਰਸ਼ ਨੂੰ ਵੇਖ ਕੇ ਰਾਣੀ ਨੇ ਸਭ ਸਿਆਣਪ ਛਡ ਦਿੱਤੀ

ਪੁਰਖ ਭੇਸ ਧਰਿ ਤਿਹ ਸਦਨ ਨਿਸਿ ਕਹ ਕਿਯਾ ਪਯਾਨ ॥੬॥

ਅਤੇ ਪੁਰਸ਼ ਦਾ ਭੇਸ ਧਾਰ ਕੇ ਰਾਤ ਨੂੰ ਉਸ ਦੇ ਘਰ ਚਲੀ ਗਈ ॥੬॥

ਚੌਪਈ ॥

ਚੌਪਈ:

ਇਹੀ ਬੀਚ ਰਾਜਾ ਜੂ ਆਯੋ ॥

ਇਸ ਦੌਰਾਨ ਰਾਜਾ ਆ ਗਿਆ।

ਰਾਨੀ ਬਿਨਾ ਸਖੀ ਦੁਖ ਪਾਯੋ ॥

ਰਾਣੀ ਤੋਂ ਬਿਨਾ ਸਖੀ ਨੇ ਬਹੁਤ ਦੁਖ ਮਹਿਸੂਸ ਕੀਤਾ।

ਧਾਮ ਨ ਪੈਠਨ ਨ੍ਰਿਪ ਕਹ ਦੀਨਾ ॥

(ਪਰ ਉਸ ਨੇ) ਰਾਜੇ ਨੂੰ ਘਰ ਵਿਚ ਦਾਖ਼ਲ ਨਾ ਹੋਣ ਦਿੱਤਾ

ਤਬ ਤ੍ਰਿਯ ਤਾਹਿ ਬਚਨ ਅਸਿ ਕੀਨਾ ॥੭॥

ਅਤੇ ਤਦ (ਉਸ) ਇਸਤਰੀ ਨੇ ਉਸ ਨੂੰ ਇਸ ਤਰ੍ਹਾਂ ਕਿਹਾ ॥੭॥

ਦੋਹਰਾ ॥

ਦੋਹਰਾ:

ਕਛੂ ਭੂਲ ਤੁਮ ਤੇ ਭਈ ਤਾ ਤੇ ਤ੍ਰਿਯ ਕਿਯ ਮਾਨ ॥

(ਹੇ ਰਾਜਨ!) ਤੁਹਾਡੇ ਤੋਂ ਕੁਝ ਭੁਲ ਹੋਈ ਹੈ, ਇਸ ਲਈ ਇਸਤਰੀ (ਰਾਣੀ) ਨੇ ਰੋਸਾ ਕੀਤਾ ਹੈ

ਮੁਰ ਗ੍ਰਿਹ ਕਰਨ ਨ ਦੀਜਿਯਹੁ ਨ੍ਰਿਪ ਕਹ ਕਹਾ ਪਯਾਨ ॥੮॥

ਅਤੇ ਕਿਹਾ ਹੈ ਕਿ ਮੇਰੇ ਘਰ ਵਿਚ ਰਾਜੇ ਨੂੰ ਨਹੀਂ ਆਣ ਦੇਣਾ ॥੮॥

ਚੌਪਈ ॥

ਚੌਪਈ:

ਰਾਨੀ ਤਾ ਸੋ ਭੋਗ ਕਮਾਈ ॥

ਰਾਣੀ ਨੇ ਉਸ (ਪ੍ਰੇਮੀ) ਨਾਲ ਭੋਗ ਕੀਤਾ

ਬਹੁਰੋ ਧਾਮੁ ਅਪੁਨੇ ਆਈ ॥

ਅਤੇ ਫਿਰ ਆਪਣੇ ਘਰ ਪਰਤ ਆਈ।

ਯਹ ਚਰਿਤ੍ਰ ਕਹ ਤਿਨੈ ਸੁਨਾਯੋ ॥

ਉਸ ਨੂੰ (ਸਖੀ ਨੇ) ਇਹ ਚਰਿਤ੍ਰ ਸੁਣਾ ਦਿੱਤਾ

ਤਾ ਤੇ ਤ੍ਰਿਯ ਕਹ ਅਧਿਕ ਰਿਝਾਯੋ ॥੯॥

ਅਤੇ ਇਸ ਤਰ੍ਹਾਂ ਰਾਣੀ ਨੂੰ ਬਹੁਤ ਪ੍ਰਸੰਨ ਕੀਤਾ ॥੯॥

ਤਬ ਤਿਨ ਤ੍ਰਿਯੋ ਅਧਿਕ ਧਨ ਦੀਨੋ ॥

ਤਦ ਰਾਣੀ ਨੇ ਉਸ ਔਰਤ ਨੂੰ ਬਹੁਤ ਧਨ ਦਿੱਤਾ

ਭਾਤਿ ਅਨੇਕ ਨਿਹੋਰੌ ਕੀਨੋ ॥

ਅਤੇ ਬਹੁਤ ਤਰ੍ਹਾਂ ਨਾਲ ਅਹਿਸਾਨ ਮੰਨਿਆ

ਭਲੀ ਸਖੀ ਹਮਰੀ ਮੁਖ ਭਾਖੀ ॥

ਅਤੇ ਮੂੰਹੋਂ ਕਿਹਾ, ਹੇ ਸਖੀ! (ਤੂੰ) ਮੇਰੀ ਚੰਗੀ ਸਹੇਲੀ ਹੈਂ।

ਹਮਰੀ ਆਜੁ ਲਾਜ ਇਨ ਰਾਖੀ ॥੧੦॥

ਤੂੰ ਅਜ ਮੇਰੀ ਲਾਜ ਰਖ ਲਈ ਹੈ ॥੧੦॥


Flag Counter