ਸ਼੍ਰੀ ਦਸਮ ਗ੍ਰੰਥ

ਅੰਗ - 809


ਹੋ ਕਬਿਤ ਕਾਬਿ ਕੇ ਮਾਝਿ ਨਿਸੰਕ ਪ੍ਰਮਾਨੀਐ ॥੧੩੧੮॥

(ਇਸ ਦਾ) ਕਬਿੱਤਾਂ ਜਾਂ ਕਾਵਿ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੩੧੮॥

ਇਤਿ ਸ੍ਰੀ ਨਾਮ ਮਾਲਾ ਪੁਰਾਣ ਸ੍ਰੀ ਤੁਪਕ ਨਾਮ ਪਾਚਵੋਂ ਧਿਆਇ ਸਮਾਪਤਮ ਸਤ ਸੁਭਮ ਸਤੁ ॥੪॥

ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਸ੍ਰੀ ਤੁਪਕ ਨਾਮ ਵਾਲੇ ਪੰਜਵੇਂ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੪॥

ੴ ਵਾਹਿਗੁਰੂ ਜੀ ਕੀ ਫਤਹ ॥

ਸ੍ਰੀ ਭਗੌਤੀ ਏ ਨਮਹ ॥

ਸ੍ਰੀ ਭਗੌਤੀ ਨੂੰ ਨਮਸਕਾਰ:

ਅਥ ਪਖ੍ਯਾਨ ਚਰਿਤ੍ਰ ਲਿਖ੍ਯਤੇ ॥

ਹੁਣ ਪਾਖਿਆਨ ਚਰਿਤ੍ਰ ਲਿਖਦੇ ਹਾਂ:

ਪਾਤਿਸਾਹੀ ੧੦ ॥

ਪਾਤਿਸ਼ਾਹੀ ੧੦:

ਭੁਜੰਗ ਛੰਦ ॥ ਤ੍ਵਪ੍ਰਸਾਦਿ ॥

ਭੁਜੰਗ ਛੰਦ: ਤੇਰੀ ਕ੍ਰਿਪਾ ਨਾਲ:

ਤੁਹੀ ਖੜਗਧਾਰਾ ਤੁਹੀ ਬਾਢਵਾਰੀ ॥

ਤੂੰ ਹੀ ਖੜਗ ਦੀ ਧਾਰ ਅਤੇ ਤੂੰ ਹੀ ਵਢਣ ਵਾਲੀ ਤਲਵਾਰ ਹੈਂ।

ਤੁਹੀ ਤੀਰ ਤਰਵਾਰ ਕਾਤੀ ਕਟਾਰੀ ॥

ਤੂੰ ਹੀ ਤੀਰ, ਤਲਵਾਰ, ਕਾਤੀ, ਕਟਾਰੀ,

ਹਲਬੀ ਜੁਨਬੀ ਮਗਰਬੀ ਤੁਹੀ ਹੈ ॥

ਹਲਥੀ, ਜੁਨਬੀ, ਮਗਰਬੀ (ਆਦਿ ਇਲਾਕਿਆਂ ਦੇ ਸ਼ਸਤ੍ਰ ਅਸਤ੍ਰ) ਹੈਂ।

ਨਿਹਾਰੌ ਜਹਾ ਆਪੁ ਠਾਢੀ ਵਹੀ ਹੈ ॥੧॥

ਜਿਥੇ ਵੀ ਵੇਖਦਾ ਹਾਂ, ਉਥੇ ਹੀ (ਤੂੰ) ਆਪ ਖੜੋਤੀ ਹੋਈ ਹੈਂ ॥੧॥

ਤੁਹੀ ਜੋਗ ਮਾਯਾ ਤੁਸੀ ਬਾਕਬਾਨੀ ॥

ਤੂੰ ਹੀ ਜੋਗ ਮਾਇਆ, ਤੂੰ ਹੀ ਸਰਸਵਤੀ,

ਤੁਹੀ ਆਪੁ ਰੂਪਾ ਤੁਹੀ ਸ੍ਰੀ ਭਵਾਨੀ ॥

ਤੂੰ ਹੀ ਚੁਸਤ ('ਅਪੁ') ਰੂਪ ਵਾਲੀ ਅਤੇ ਤੂੰ ਹੀ ਸ੍ਰੀ ਭਵਾਨੀ ਹੈਂ।

ਤੁਹੀ ਬਿਸਨ ਤੂ ਬ੍ਰਹਮ ਤੂ ਰੁਦ੍ਰ ਰਾਜੈ ॥

ਤੂੰ ਹੀ ਵਿਸ਼ਣੂ, ਬ੍ਰਹਮਾ ਅਤੇ ਰੁਦ੍ਰ (ਦੇ ਰੂਪ ਵਿਚ) ਸੁਭਾਇਮਾਨ ਹੈਂ।

ਤੁਹੀ ਬਿਸ੍ਵ ਮਾਤਾ ਸਦਾ ਜੈ ਬਿਰਾਜੈ ॥੨॥

ਤੂੰ ਹੀ ਵਿਸ਼ਵ ਮਾਤਾ (ਵਜੋਂ) ਸਦਾ ਵਿਜੈਈ (ਰੂਪ ਵਿਚ) ਬਿਰਾਜਮਾਨ ਹੈਂ ॥੨॥

ਤੁਹੀ ਦੇਵ ਤੂ ਦੈਤ ਤੈ ਜਛੁ ਉਪਾਏ ॥

ਤੂੰ ਹੀ ਦੇਵਤੇ, ਦੈਂਤ, ਯਕਸ਼,

ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ ॥

ਤੁਰਕ, ਹਿੰਦੂ ਆਦਿ ਨੂੰ ਜਗਤ ਵਿਚ ਬਣਾਇਆ ਹੈ।

ਤੁਹੀ ਪੰਥ ਹ੍ਵੈ ਅਵਤਰੀ ਸ੍ਰਿਸਟਿ ਮਾਹੀ ॥

ਤੂੰ ਹੀ ਇਸ ਸ੍ਰਿਸ਼ਟੀ ਵਿਚ (ਭਿੰਨ ਭਿੰਨ) ਪੰਥਾਂ (ਮਾਰਗਾਂ) ਦੇ ਰੂਪ ਵਿਚ ਉਤਰੀ ਹੈਂ।

ਤੁਹੀ ਬਕ੍ਰਤ ਤੇ ਬ੍ਰਹਮ ਬਾਦੋ ਬਕਾਹੀ ॥੩॥

ਤੂੰ ਹੀ ਮੂੰਹ ਤੋਂ ਬ੍ਰਹਮ ਸੰਬੰਧੀ ਵਾਦ-ਵਿਵਾਦ ਕਰਨ ਵਾਲਿਆਂ ਨੂੰ (ਪੈਦਾ ਕੀਤਾ ਹੈ) ॥੩॥

ਤੁਹੀ ਬਿਕ੍ਰਤ ਰੂਪਾ ਤੁਹੀ ਚਾਰੁ ਨੈਨਾ ॥

ਤੂੰ ਹੀ ਭਿਆਨਕ ਰੂਪ ਵਾਲੀ ਅਤੇ ਸੁੰਦਰ ਨੈਣਾਂ ਵਾਲੀ ਹੈਂ।

ਤੁਹੀ ਰੂਪ ਬਾਲਾ ਤੁਹੀ ਬਕ੍ਰ ਬੈਨਾ ॥

ਤੂੰ ਹੀ ਬਾਲਿਕਾ ਰੂਪ ਵਾਲੀ ਅਤੇ ਟੇਢੇ ਬੋਲਾਂ ਵਾਲੀ ਹੈਂ।

ਤੁਹੀ ਬਕ੍ਰ ਤੇ ਬੇਦ ਚਾਰੋ ਉਚਾਰੇ ॥

ਤੂੰ ਹੀ (ਆਪਣੇ) ਮੂੰਹ ਤੋਂ ਚਾਰ ਵੇਦ ਉਚਾਰੇ ਹਨ।

ਤੁਮੀ ਸੁੰਭ ਨੈਸੁੰਭ ਦਾਨੌ ਸੰਘਾਰੇ ॥੪॥

ਤੂੰ ਹੀ ਸੁੰਭ ਅਤੇ ਨਿਸੁੰਭ (ਨਾਂ ਵਾਲੇ) ਦੈਂਤਾਂ ਨੂੰ ਮਾਰਿਆ ਹੈ ॥੪॥

ਜਗੈ ਜੰਗ ਤੋ ਸੌ ਭਜੈ ਭੂਪ ਭਾਰੀ ॥

ਤੇਰੇ ਤੋਂ ਹੀ ਯੁੱਧ ਦੀ (ਭਿਆਨਕਤਾ) ਵੱਧਦੀ ਹੈ ਅਤੇ ਵੱਡੇ ਵੱਡੇ ਰਾਜੇ ਦੌੜ ਜਾਂਦੇ ਹਨ।

ਬਧੇ ਛਾਡਿ ਬਾਨਾ ਕਢੀ ਬਾਢਵਾਰੀ ॥

ਬਾਣਾਂ ਨੂੰ ਛਡ ਕੇ ਅਤੇ ਤਲਵਾਰ ਨੂੰ ਕੱਢ ਕੇ (ਤੂੰ ਸੈਨਾਵਾਂ ਦਾ) ਬਧ ਕਰਦੀ ਹੈਂ।

ਤੂ ਨਰਸਿੰਘ ਹ੍ਵੈ ਕੈ ਹਿਰਾਨਾਛ ਮਾਰ੍ਯੋ ॥

ਤੂੰ ਹੀ ਨਰਸਿੰਘ ਰੂਪ ਧਾਰ ਕੇ ਹਿਰਨਾਕਸ਼ ਨੂੰ ਮਾਰਿਆ ਸੀ।

ਤੁਮੀ ਦਾੜ ਪੈ ਭੂਮਿ ਕੋ ਭਾਰ ਧਾਰ੍ਯੋ ॥੫॥

ਤੂੰ ਹੀ (ਵਰਾਹ ਅਵਤਾਰ ਰੂਪ ਵਿਚ) ਦੰਦਾਂ ਉਤੇ ਧਰਤੀ ਦਾ ਭਾਰ ਚੁਕਿਆ ਸੀ ॥੫॥

ਤੁਮੀ ਰਾਮ ਹ੍ਵੈ ਕੈ ਹਠੀ ਦੈਤ ਘਾਯੋ ॥

ਤੂੰ ਹੀ ਰਾਮ (ਦਾ ਰੂਪ) ਹੋ ਕੇ ਹਠੀ ਦੈਂਤ (ਰਾਵਣ) ਨੂੰ ਮਾਰਿਆ ਸੀ।

ਤੁਮੀ ਕ੍ਰਿਸਨ ਹ੍ਵੈ ਕੰਸ ਕੇਸੀ ਖਪਾਯੋ ॥

ਤੂੰ ਹੀ ਕ੍ਰਿਸ਼ਨ (ਦਾ ਰੂਪ) ਹੋ ਕੇ ਕੰਸ ਅਤੇ ਕੇਸੀ ਨੂੰ ਨਸ਼ਟ ਕੀਤਾ ਸੀ।

ਤੁਹੀ ਜਾਲਪਾ ਕਾਲਕਾ ਕੈ ਬਖਾਨੀ ॥

ਤੂੰ ਹੀ ਜਾਲਪਾ, ਕਾਲਕਾ ਵਜੋਂ ਵਰਣਨ ਕੀਤੀ ਜਾਂਦੀ ਹੈਂ।

ਤੁਹੀ ਚੌਦਹੂੰ ਲੋਕ ਕੀ ਰਾਜਧਾਨੀ ॥੬॥

ਤੂੰ ਹੀ ਚੌਦਾਂ ਲੋਕਾਂ ਦੀ 'ਰਾਜਧਾਨੀ' (ਧੁਰਾ) ਮੰਨੀ ਜਾਂਦੀ ਹੈਂ ॥੬॥

ਤੁਹੀ ਕਾਲ ਕੀ ਰਾਤ੍ਰਿ ਹ੍ਵੈ ਕੈ ਬਿਹਾਰੈ ॥

ਤੂੰ ਹੀ ਕਾਲ-ਰਾਤ੍ਰੀ ਹੋ ਕੇ ਵਿਚਰਦੀ ਹੈਂ।

ਤੁਹੀ ਆਦਿ ਉਪਾਵੈ ਤੁਹੀ ਅੰਤ ਮਾਰੈ ॥

ਤੂੰ ਹੀ (ਸ੍ਰਿਸ਼ਟੀ ਦਾ) ਆਰੰਭ ਕਰਦੀ ਹੈਂ ਅਤੇ ਤੂੰ ਹੀ ਅੰਤ ਵਿਚ ਨਸ਼ਟ ਵੀ ਕਰਦੀ ਹੈਂ।

ਤੁਹੀ ਰਾਜ ਰਾਜੇਸ੍ਵਰੀ ਕੈ ਬਖਾਨੀ ॥

ਤੂੰ ਹੀ ਰਾਜਿਆਂ ਦੀ ਰਾਜੇਸ਼ਵਰੀ ਵਜੋਂ ਬਖਾਨ ਕੀਤੀ ਜਾਂਦੀ ਹੈਂ।

ਤੁਹੀ ਚੌਦਹੂੰ ਲੋਕ ਕੀ ਆਪੁ ਰਾਨੀ ॥੭॥

ਤੂੰ ਆਪ ਹੀ ਚੌਦਾਂ ਲੋਕਾਂ ਦੀ ਰਾਣੀ ਹੈਂ ॥੭॥

ਤੁਮੈ ਲੋਗ ਉਗ੍ਰਾ ਅਤਿਉਗ੍ਰਾ ਬਖਾਨੈ ॥

ਤੈਨੂੰ ਹੀ ਲੋਕੀਂ ਕ੍ਰੋਧ ਕਰਨ ਵਾਲੀ ਅਤਿ ਉਗ੍ਰਾ ਕਹਿੰਦੇ ਹਨ।

ਤੁਮੈ ਅਦ੍ਰਜਾ ਬ੍ਯਾਸ ਬਾਨੀ ਪਛਾਨੈ ॥

ਤੈਨੂੰ ਹੀ ਪਾਰਬਤੀ ('ਅਦ੍ਰਜਾ') ਅਤੇ ਬਿਆਸ-ਬਾਣੀ ਵਜੋਂ ਪਛਾਣਦੇ ਹਨ।

ਤੁਮੀ ਸੇਸ ਕੀ ਆਪੁ ਸੇਜਾ ਬਨਾਈ ॥

ਤੂੰ ਆਪ ਹੀ ਸ਼ੇਸ਼ਨਾਗ ਦੀ ਸੇਜ ਬਣਾਈ ਹੈ।

ਤੁਹੀ ਕੇਸਰ ਬਾਹਨੀ ਕੈ ਕਹਾਈ ॥੮॥

ਤੂੰ ਹੀ ਸ਼ੇਰ ਦੇ ਵਾਹਨ ਵਾਲੀ ਅਖਵਾਉਂਦੀ ਹੈਂ ॥੮॥

ਤੁਤੋ ਸਾਰ ਕੂਟਾਨ ਕਿਰਿ ਕੈ ਸੁਹਾਯੋ ॥

ਤੇਰੇ ਹੱਥਾਂ ਵਿਚ ਕੁਟਣ (ਅਥਵਾ ਕਟਣ) ਵਾਲਾ ਲੋਹਾ (ਸ਼ਸਤ੍ਰ) ਸ਼ੁਭਾਇਮਾਨ ਹੈ।

ਤੁਹੀ ਚੰਡ ਔ ਮੁੰਡ ਦਾਨੋ ਖਪਾਯੋ ॥

ਤੂੰ ਹੀ ਚੰਡ ਅਤੇ ਮੁੰਡ ਦੈਂਤਾਂ ਨੂੰ ਖਪਾਇਆ ਸੀ।

ਤੁਹੀ ਰਕਤ ਬੀਜਾਰਿ ਸੌ ਜੁਧ ਕੀਨੋ ॥

ਤੂੰ ਹੀ ਰਕਤਬੀਜ ਵੈਰੀ ਨਾਲ ਯੁੱਧ ਕੀਤਾ ਸੀ।

ਤੁਮੀ ਹਾਥ ਦੈ ਰਾਖਿ ਦੇਵੇ ਸੁ ਲੀਨੋ ॥੯॥

ਤੂੰ ਹੀ (ਆਪਣਾ) ਹੱਥ ਦੇ ਕੇ ਦੇਵਤਿਆਂ ਦੀ ਰਖਿਆ ਕੀਤੀ ਸੀ ॥੯॥

ਤੁਮੀ ਮਹਿਕ ਦਾਨੋ ਬਡੇ ਕੋਪਿ ਘਾਯੋ ॥

ਤੂੰ ਹੀ ਬਹੁਤ ਕ੍ਰੋਧ ਕਰ ਕੇ ਮਹਿਖਾਸੁਰ ਦੈਂਤ ਨੂੰ ਮਾਰਿਆ ਸੀ।

ਤੂ ਧੂਮ੍ਰਾਛ ਜ੍ਵਾਲਾਛ ਕੀ ਸੌ ਜਰਾਯੋ ॥

ਤੂੰ ਧੂਮ੍ਰਾਛ, ਜਵਾਲਾਛ ਨੂੰ ਸਾੜ ਦਿੱਤਾ ਸੀ।

ਤੁਮੀ ਕੌਚ ਬਕ੍ਰਤਾਪਨੇ ਤੇ ਉਚਾਰ੍ਯੋ ॥

ਤੂੰ ਹੀ ਆਪਣੇ ਮੁੱਖ ਤੋਂ ('ਬਕ੍ਰਤਾਪਨੇ') ਰਖਿਆ ਕਰਨ ਵਾਲਾ ਸਤੋਤ੍ਰ ('ਕੌਚ') ਉਚਾਰਿਆ ਹੈ

ਬਿਡਾਲਾਛ ਔ ਚਿਛੁਰਾਛਸ ਬਿਡਾਰ੍ਯੋ ॥੧੦॥

ਅਤੇ ਬਿਡਾਲਾਛ ਅਤੇ ਚਿਛੁਰਾਛਸ ਨੂੰ ਨਸ਼ਟ ਕੀਤਾ ਹੈ ॥੧੦॥

ਤੁਮੀ ਡਹ ਡਹ ਕੈ ਡਵਰ ਕੋ ਬਜਾਯੋ ॥

ਤੂੰ ਹੀ ਡਹਿ-ਡਹਿ ਕਰ ਕੇ ਡੋਰੂ ਨੂੰ ਵਜਾਇਆ ਹੈ।

ਤੁਹੀ ਕਹ ਕਹ ਕੈ ਹਸੀ ਜੁਧੁ ਪਾਯੋ ॥

ਤੂੰ ਹੀ ਕਹਿ-ਕਹਿ ਕਰ ਕੇ ਹਸਦੇ ਹੋਇਆਂ ਯੁੱਧ ਮੰਡਿਆ ਹੈ।

ਤੁਹੀ ਅਸਟ ਅਸਟ ਹਾਥ ਮੈ ਅਸਤ੍ਰ ਧਾਰੇ ॥

ਤੂੰ ਹੀ ਅੱਠ ਹੱਥਾਂ ਵਿਚ ਅੱਠ ਅਸਤ੍ਰ ਧਾਰਨ ਕੀਤੇ ਹੋਏ ਹਨ।

ਅਜੈ ਜੈ ਕਿਤੇ ਕੇਸ ਹੂੰ ਤੇ ਪਛਾਰੇ ॥੧੧॥

ਅਜੈ (ਸੂਰਮਿਆਂ ਨੂੰ) ਜਿੱਤ ਕੇ ਅਤੇ ਕੇਸਾਂ ਤੋਂ ਫੜ ਕੇ ਪਛਾੜਿਆ ਹੈ ॥੧੧॥

ਜਯੰਤੀ ਤੁਹੀ ਮੰਗਲਾ ਰੂਪ ਕਾਲੀ ॥

ਤੂੰ ਹੀ ਜਯੰਤੀ, ਮੰਗਲਾ, ਕਾਲੀ,

ਕਪਾਲਨਿ ਤੁਹੀ ਹੈ ਤੁਹੀ ਭਦ੍ਰਕਾਲੀ ॥

ਕਪਾਲੀ, ਭਦ੍ਰਕਾਲੀ ਰੂਪਵਾਲੀ ਹੈਂ।

ਦ੍ਰੁਗਾ ਤੂ ਛਿਮਾ ਤੂ ਸਿਵਾ ਰੂਪ ਤੋਰੋ ॥

ਤੂੰ ਹੀ ਦੁਰਗਾ ਅਤੇ ਛਿਮਾ ਹੈਂ ਅਤੇ ਸ਼ਿਵਾ ਰੂਪ ਵੀ ਤੇਰਾ ਹੀ ਹੈ।

ਤੂ ਧਾਤ੍ਰੀ ਸ੍ਵਾਹਾ ਨਮਸਕਾਰ ਮੋਰੋ ॥੧੨॥

ਤੂੰ ਹੀ ਧਾਤ੍ਰੀ ਅਤੇ ਸਵਾਹਾ ਹੈਂ। (ਤੈਨੂੰ) ਮੇਰਾ ਨਮਸਕਾਰ ਹੈ ॥੧੨॥

ਤੁਹੀ ਪ੍ਰਾਤ ਸੰਧ੍ਰਯਾ ਅਰੁਨ ਬਸਤ੍ਰ ਧਾਰੇ ॥

ਤੂੰ ਹੀ ਲਾਲ ਬਸਤ੍ਰ ਧਾਰਨ ਵਾਲੀ ਊਸ਼ਾ ਅਤੇ ਸੰਧਿਆ ਹੈਂ।

ਤੁਮੰ ਧ੍ਯਾਨ ਮੈ ਸੁਕਲ ਅੰਬਰ ਸੁ ਧਾਰੇ ॥

ਤੂੰ ਹੀ ਸਫ਼ੈਦ ('ਸੁਕਲ') ਬਸਤ੍ਰ ਧਾਰਨ ਕਰ ਕੇ ਧਿਆਨ ਵਿਚ ਆਉਣ ਵਾਲੀ ਹੈਂ।

ਤੁਹੀ ਪੀਤ ਬਾਨਾ ਸਯੰਕਾਲ ਧਾਰ੍ਯੋ ॥

ਤੂੰ ਹੀ ਪੀਲੇ ਬਸਤ੍ਰ ਧਾਰਨ ਕਰਨ ਵਾਲੀ ਤ੍ਰਿਕਾਲ ਰੂਪ ਹੈਂ


Flag Counter