ਸ਼੍ਰੀ ਦਸਮ ਗ੍ਰੰਥ

ਅੰਗ - 779


ਤਿਮਰ ਨਾਸ ਕਰਿ ਭਗਣਨਿ ਭਾਖੋ ॥

ਪਹਿਲਾਂ 'ਤਿਮਰ ਨਾਸ ਕਰਿ ਭਗਣਨਿ' ਕਹੋ।

ਸੁਤ ਚਰ ਕਹਿ ਨਾਇਕ ਪਦ ਰਾਖੋ ॥

(ਫਿਰ) 'ਸੁਤ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

ਮਗਰੋਂ 'ਸਤ੍ਰੁ' ਸ਼ਬਦ ਬਖਾਨ ਕਰੋ।

ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੧੦੦੪॥

(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ ॥੧੦੦੪॥

ਤਿਮਰ ਰਦਨ ਭਗਣਨੀ ਬਖਾਨੋ ॥

ਪਹਿਲਾਂ 'ਤਿਮਰ ਰਦਨ (ਨਸ਼ਟ ਕਰਨ ਵਾਲਾ) ਭਗਣਨੀ' ਕਥਨ ਕਰੋ।

ਸੁਤ ਚਰ ਕਹਿ ਨਾਇਕ ਪਦ ਠਾਨੋ ॥

(ਫਿਰ) 'ਸੁਤ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਭਣੀਜੈ ॥

ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਸਭ ਲਹਿ ਲੀਜੈ ॥੧੦੦੫॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੦੫॥

ਤਿਮਰ ਉਚਰਿ ਹਾ ਭਗਣ ਬਖਾਨਹੁ ॥

ਪਹਿਲਾਂ 'ਤਿਮਰ ਹਾ ਭਗਣਿ' (ਸ਼ਬਦ) ਉਚਾਰੋ।

ਸੁਤ ਚਰ ਕਹਿ ਪਤਿ ਸਬਦ ਪ੍ਰਮਾਨਹੁ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਭਣੀਜੈ ॥

ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।

ਨਾਮ ਤੁਪਕ ਕੇ ਸਭ ਲਹਿ ਲੀਜੈ ॥੧੦੦੬॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੦੬॥

ਤਿਮਰ ਨਿਕੰਦਨਿ ਆਦਿ ਉਚਰੀਐ ॥

ਪਹਿਲਾਂ 'ਤਿਮਰ ਨਿਕੰਦਨਿ' (ਸ਼ਬਦ) ਉਚਾਰੋ।

ਭਗਣਿਨਿ ਸੁਤ ਚਰ ਪੁਨਿ ਪਤਿ ਧਰੀਐ ॥

ਫਿਰ 'ਭਗਣਿਨਿ ਸੁਤ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥

ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।

ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੧੦੦੭॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੦੭॥

ਤਿਮਰਮੰਦ ਭਗਣਿਨੀ ਭਣਿਜੈ ॥

ਪਹਿਲਾਂ 'ਤਿਮਰ ਮੰਦ (ਹਨੇਰੇ ਨੂੰ ਘਟਾਉਣ ਵਾਲਾ) ਭਗਣਿਨੀ' (ਸ਼ਬਦ) ਕਹੋ।

ਸੁਤ ਚਰ ਕਹਿ ਪਤਿ ਸਬਦ ਧਰਿਜੈ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥

ਉਸ ਦੇ ਅੰਤ ਵਿਚ 'ਸਤ੍ਰੁ' ਪਦ ਕਥਨ ਕਰੋ।

ਸਕਲ ਤੁਪਕ ਕੇ ਨਾਮ ਅਨੁਮਾਨਹੁ ॥੧੦੦੮॥

(ਇਸ ਨੂੰ) ਸਭ ਤੁਪਕ ਦਾ ਨਾਮ ਅਨੁਮਾਨ ਕਰੋ ॥੧੦੦੮॥

ਤਿਮਰਯਾਤ ਕਹਿ ਭਗਣਿਨਿ ਭਾਖੋ ॥

ਪਹਿਲਾਂ 'ਤਿਮਰਯਾਂਤ ਭਗਣਿਨਿ' ਕਥਨ ਕਰੋ।

ਸੁਤ ਚਰ ਕਹਿ ਨਾਇਕ ਪਦ ਰਾਖੋ ॥

(ਫਿਰ) 'ਸੁਤ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਬਖਾਨ ਕਰੋ।

ਨਾਮ ਤੁਪਕ ਕੇ ਸਕਲ ਪ੍ਰਮਾਨਹੁ ॥੧੦੦੯॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ॥੧੦੦੯॥


Flag Counter