ਸ਼੍ਰੀ ਦਸਮ ਗ੍ਰੰਥ

ਅੰਗ - 758


ਨਾਮ ਤੁਫੰਗ ਸਕਲ ਚਿਤਿ ਧਾਰੋ ॥੭੮੧॥

ਇਸ ਨੂੰ ਸਭ ਤੁਫੰਗ ਨਾਮ ਵਜੋਂ ਚਿਤ ਵਿਚ ਧਾਰਨ ਕਰੋ ॥੭੮੧॥

ਦੋਹਰਾ ॥

ਦੋਹਰਾ:

ਭੂਮਿਜ ਆਦਿ ਉਚਾਰਿ ਕੈ ਚਰ ਪਦ ਬਹੁਰਿ ਉਚਾਰਿ ॥

ਪਹਿਲਾਂ 'ਭੂਮਿਜ' (ਸ਼ਬਦ) ਕਹਿ ਕੇ ਫਿਰ 'ਚਰ' ਪਦ ਦਾ ਉਚਾਰਨ ਕਰੋ।

ਰਿਪੁ ਕਹਿ ਨਾਮ ਤੁਫੰਗ ਕੇ ਲੀਜਹੁ ਸੁਕਬਿ ਸੁ ਧਾਰ ॥੭੮੨॥

ਫਿਰ 'ਰਿਪੁ' ਕਹੋ। (ਇਹ) ਤੁਫੰਗ ਦਾ ਨਾਮ ਹੈ। ਕਵੀਓ! ਵਿਚਾਰ ਲਵੋ ॥੭੮੨॥

ਚੌਪਈ ॥

ਚੌਪਈ:

ਦ੍ਰੁਮਨੀ ਆਦਿ ਉਚਾਰਨ ਕੀਜੈ ॥

ਪਹਿਲਾਂ 'ਦ੍ਰੁਮਨੀ' (ਬ੍ਰਿਛਾਂ ਵਾਲੀ ਧਰਤੀ) ਸ਼ਬਦ ਉਚਾਰੋ।

ਜਾ ਚਰ ਕਹਿ ਨਾਇਕ ਪਦ ਦੀਜੈ ॥

(ਫਿਰ) 'ਜਾ ਚਰ' ਕਹਿ ਕੇ 'ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

ਫਿਰ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।

ਨਾਮ ਤੁਪਕ ਕੇ ਸਭ ਪਹਿਚਾਨੋ ॥੭੮੩॥

(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝ ਲਵੋ ॥੭੮੩॥

ਬ੍ਰਿਛਨਿਜ ਆਦਿ ਉਚਾਰਨ ਕੀਜੈ ॥

ਪਹਿਲਾਂ 'ਬ੍ਰਿਛਨਿਜ' (ਘਾਹ) ਦਾ ਉਚਾਰਨ ਕਰੋ।

ਚਰਨਾਇਕ ਪਾਛੇ ਪਦ ਦੀਜੈ ॥

ਪਿਛੋਂ 'ਚਰਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

ਫਿਰ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।

ਨਾਮ ਤੁਫੰਗ ਚੀਨ ਚਿਤਿ ਲਿਜੈ ॥੭੮੪॥

(ਇਸ ਨੂੰ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੭੮੪॥

ਧਰਏਸਰਣੀ ਆਦਿ ਬਖਾਨੋ ॥

ਪਹਿਲਾਂ 'ਧਰਏਸਰਣੀ' (ਬ੍ਰਿਛਾਂ ਵਾਲੀ ਧਰਤੀ) ਸ਼ਬਦ ਕਹੋ।

ਤਾ ਪਾਛੇ ਜਾ ਚਰ ਪਦ ਠਾਨੋ ॥

ਉਸ ਪਿਛੋਂ 'ਜਾ ਚਰ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੭੮੫॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੮੫॥

ਧਰਾਰਾਟਨੀ ਆਦਿ ਉਚਾਰੋ ॥

ਪਹਿਲਾਂ 'ਧਰਾਰਾਟਨੀ' (ਬ੍ਰਿਛਾਂ ਵਾਲੀ ਧਰਤੀ) ਸ਼ਬਦ ਉਚਾਰੋ।

ਜਾ ਨਾਇਕ ਚਰ ਸਬਦ ਬਿਚਾਰੋ ॥

ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥

(ਇਨ੍ਹਾਂ ਨੂੰ) ਸਭ ਤੁਪਕ ਦੇ ਨਾਮ ਸਮਝੋ।

ਯਾ ਮੈ ਕਛੂ ਭੇਦ ਨਹੀ ਮਾਨੋ ॥੭੮੬॥

ਇਸ ਵਿਚ ਰਤਾ ਜਿੰਨਾ ਫਰਕ ਨਾ ਮਨੋ ॥੭੮੬॥

ਅੜਿਲ ॥

ਅੜਿਲ:

ਬਾਰਿਧਨੀ ਸਬਦਾਦਿ ਉਚਾਰਨ ਕੀਜੀਐ ॥

ਪਹਿਲਾਂ 'ਬਾਰਿਧਨੀ' (ਜਲ ਵਾਲੀ ਧਰਤੀ) ਸ਼ਬਦ ਉਚਾਰੋ।

ਜਾ ਚਰ ਨਾਇਕ ਸਬਦ ਅੰਤਿ ਤਿਹ ਦੀਜੀਐ ॥

ਫਿਰ 'ਜਾ ਚਰ ਨਾਇਕ' ਸ਼ਬਦ ਅੰਤ ਵਿਚ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤਿ ਧਾਰੀਐ ॥੭੮੭॥

(ਇਹ) ਤੁਪਕ ਦਾ ਨਾਮ ਹੋ ਜਾਏਗਾ, ਸਭ ਸੂਝਵਾਨ ਜਾਣ ਲੈਣ ॥੭੮੭॥

ਸਾਮੁਦ੍ਰਨਿ ਸਬਦਾਦਿ ਉਚਾਰੋ ਜਾਨਿ ਕੈ ॥

ਪਹਿਲਾਂ 'ਸਾਮੁਦ੍ਰਨਿ' (ਸਮੁੰਦਰ ਵਾਲੀ ਧਰਤੀ) ਸ਼ਬਦ ਉਚਾਰੋ।

ਜਾ ਚਰ ਪਦ ਤਾ ਕੇ ਪੁਨਿ ਪਾਛੇ ਠਾਨਿ ਕੈ ॥

ਫਿਰ ਉਸ ਨਾਲ 'ਜਾ ਚਰ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਰਖੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਬਿਚਾਰੀਐ ॥੭੮੮॥

ਪ੍ਰਬੀਨ (ਇਸ ਨੂੰ) ਤੁਪਕ ਦਾ ਨਾਮ ਸਮਝ ਲੈਣ ॥੭੮੮॥

ਨੀਰਰਾਸਿ ਕੋ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਨੀਰਰਾਸਿ' (ਜਲ ਦੀ ਰਾਸ ਵਾਲੀ, ਧਰਤੀ) ਸ਼ਬਦ ਦਾ ਉਚਾਰਨ ਕਰੋ।

ਜਾ ਚਰ ਨਾਇਕ ਸਬਦ ਅੰਤਿ ਤਿਹ ਦੀਜੀਐ ॥

ਉਸ ਦੇ ਅੰਤ ਉਤੇ 'ਜਾ ਚਰ ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੋ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।

ਹੋ ਸਕਲ ਤੁਪਕ ਕੇ ਨਾਮ ਸਾਚ ਪਹਿਚਾਨੀਐ ॥੭੮੯॥

(ਇਸ ਨੂੰ) ਸਾਰੇ ਸਚਮੁਚ ਤੁਪਕ ਦਾ ਨਾਮ ਸਮਝੋ ॥੭੮੯॥

ਚੌਪਈ ॥

ਚੌਪਈ:

ਨੀਰਾਲਯਨੀ ਆਦਿ ਉਚਾਰੋ ॥

ਪਹਿਲਾਂ 'ਨੀਰਾਲਯਨੀ' (ਜਲ ਨੂੰ ਧਾਰਨ ਕਰਨ ਵਾਲੀ, ਧਰਤੀ) ਸ਼ਬਦ ਦਾ ਉਚਾਰਨ ਕਰੋ।

ਜਾ ਚਰ ਨਾਇਕ ਬਹੁਰਿ ਬਿਚਾਰੋ ॥

ਫਿਰ 'ਜਾ ਚਰ ਨਾਇਕ' ਪਦ ਜੋੜੋ।

ਤਾ ਕੇ ਅੰਤਿ ਸਤ੍ਰੁ ਪਦ ਦੀਜੈ ॥

ਇਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਰਖੋ।

ਨਾਮ ਤੁਫੰਗ ਚੀਨ ਚਿਤਿ ਲੀਜੈ ॥੭੯੦॥

(ਇਸ ਨੂੰ) ਮਨ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੭੯੦॥

ਅੜਿਲ ॥

ਅੜਿਲ:

ਨੀਰਧਨੀ ਸਬਦਾਦਿ ਉਚਾਰੋ ਜਾਨਿ ਕੈ ॥

ਪਹਿਲਾਂ 'ਨੀਰਧਨੀ' (ਧਰਤੀ) ਸ਼ਬਦ ਦਾ ਉਚਾਰਨ ਕਰੋ।

ਜਾ ਚਰ ਨਾਇਕ ਪਦ ਕੋ ਪਾਛੇ ਠਾਨਿ ਕੈ ॥

(ਉਸ) ਪਛੋਂ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਅੰਤ ਵਿਚ 'ਸ਼ਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਬਿਚਾਰੀਐ ॥੭੯੧॥

(ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ ਸਮਝੋ ॥੭੯੧॥

ਦੋਹਰਾ ॥

ਦੋਹਰਾ:

ਬਾਰਾਲਯਣੀ ਆਦਿ ਕਹਿ ਜਾ ਚਰ ਪਤਿ ਪਦ ਦੇਹੁ ॥

ਪਹਿਲਾਂ 'ਬਾਰਾਲਯਣੀ' (ਧਰਤੀ) ਸ਼ਬਦ ਕਹਿ ਕੇ ਫਿਰ 'ਜਾ ਚਰ ਪਤਿ' ਪਦ ਜੋੜੋ।

ਸਤ੍ਰੁ ਸਬਦ ਪੁਨਿ ਭਾਖੀਐ ਨਾਮ ਤੁਪਕ ਲਖਿ ਲੇਹੁ ॥੭੯੨॥

ਫਿਰ 'ਸਤ੍ਰੁ' ਸ਼ਬਦ ਕਹੋ। (ਇਸ ਨੂੰ) ਤੁਪਕ ਦੇ ਨਾਮ ਸਮਝ ਲਵੋ ॥੭੯੨॥

ਅੜਿਲ ॥

ਅੜਿਲ:


Flag Counter