ਸ਼੍ਰੀ ਦਸਮ ਗ੍ਰੰਥ

ਅੰਗ - 236


ਬਾਧ ਨਿਖੰਗ ਚਲੇ ਕਟਿ ਸੌ ਕਹਿ ਭ੍ਰਾਤ ਈਹਾ ਕਰਿਜੈ ਰਖਵਾਰੀ ॥੩੫੩॥

ਝੱਟ ਹੀ ਲੱਕ ਨਾਲ ਭੱਥਾ ਬੰਨ੍ਹ ਕੇ ਤੁਰ ਪਏ ਅਤੇ ਲੱਛਮਣ ਨੂੰ ਕਿਹਾ ਕਿ ਇਥੋਂ ਦੀ ਰਖਵਾਲੀ ਕਰਨਾ ॥੩੫੩॥

ਓਟ ਥਕਯੋ ਕਰਿ ਕੋਟਿ ਨਿਸਾਚਰ ਸ੍ਰੀ ਰਘੁਬੀਰ ਨਿਦਾਨ ਸੰਘਾਰਯੋ ॥

ਦੈਂਤ (ਮਾਰੀਚ) ਕਰੋੜਾਂ ਓਟਾਂ ਲੈਂਦਾ ਥੱਕ ਗਿਆ, ਪਰ ਅੰਤ ਨੂੰ ਸ੍ਰੀ ਰਾਮ ਨੇ ਉਸ ਨੂੰ ਮਾਰ ਲਿਆ।

ਹੇ ਲਹੁ ਬੀਰ ਉਬਾਰ ਲੈ ਮੋਕਹ ਯੌ ਕਹਿ ਕੈ ਪੁਨਿ ਰਾਮ ਪੁਕਾਰਯੋ ॥

(ਡਿੱਗਦਾ ਹੋਇਆ ਮਾਰੀਚ ਕਹਿਣ ਲੱਗਾ-) ਹੇ ਛੋਟੇ, ਭਾਈ ਲੱਛਮਣ!) ਮੈਨੂੰ ਆ ਕੇ ਬਚਾ ਲੈ, ਇਸ ਤਰ੍ਹਾਂ ਫਿਰ ਰਾਮ ਦਾ ਨਾਂ ਲੈ ਕੇ ਪੁਕਾਰਨ ਲੱਗ ਪਿਆ।

ਜਾਨਕੀ ਬੋਲ ਕੁਬੋਲ ਸੁਨਯੋ ਤਬ ਹੀ ਤਿਹ ਓਰ ਸੁਮਿਤ੍ਰ ਪਠਾਯੋ ॥

(ਮਾਰੀਚ ਦੇ ਇਸ ਕੁਬੋਲ ਨੂੰ ਸੀਤਾ ਨੇ ਸੁਣਿਆ ਤਾਂ (ਇਸ ਬੋਲ ਨੂੰ ਰਾਮ ਦਾ ਬੋਲ ਸਮਝ ਕੇ) ਉਸ ਨੇ ਉਧਰ ਵਲ ਲੱਛਮਣ ਨੂੰ ਭੇਜਿਆ।

ਰੇਖ ਕਮਾਨ ਕੀ ਕਾਢ ਮਹਾਬਲ ਜਾਤ ਭਏ ਇਤ ਰਾਵਨ ਆਯੋ ॥੩੫੪॥

ਮਹਾਂ ਬਲੀ ਲੱਛਮਣ (ਸੀਤਾ ਦੀ ਕੁਟੀਆ ਦੇ ਦੁਆਲੇ ਕਮਾਨ ਨਾਲ ਲਕੀਰ ਖਿੱਚ ਕੇ) ਚਲਾ ਗਿਆ (ਇੰਨੇ ਨੂੰ) ਇਧਰ (ਜੋਗੀ ਰੂਪ ਧਾਰੀ) ਰਾਵਣ ਆ ਗਿਆ ॥੩੫੪॥

ਭੇਖ ਅਲੇਖ ਉਚਾਰ ਕੈ ਰਾਵਣ ਜਾਤ ਭਏ ਸੀਅ ਕੇ ਢਿਗ ਯੌ ॥

ਭੇਖ ਦੇ ਮੁਤਾਬਕ 'ਅਲੱਖ-ਅਲੱਖ' ਉਚਾਰਦਾ ਹੋਇਆ ਰਾਵਣ ਸੀਤਾ ਕੋਲ ਇਸ ਤਰ੍ਹਾਂ ਚਲਾ ਗਿਆ

ਅਵਿਲੋਕ ਧਨੀ ਧਨਵਾਨ ਬਡੋ ਤਿਹ ਜਾਇ ਮਿਲੈ ਮਗ ਮੋ ਠਗ ਜਯੋ ॥

ਜਿਸ ਤਰ੍ਹਾਂ ਵੱਡੇ ਧਨੀ ਨੂੰ ਦੇਖ ਕੇ ਰਸਤੇ ਵਿੱਚ ਉਸ ਨੂੰ ਠੱਗ ਜਾ ਮਿਲਦੇ ਹਨ।

ਕਛੁ ਦੇਹੁ ਭਿਛਾ ਮ੍ਰਿਗ ਨੈਨ ਹਮੈ ਇਹ ਰੇਖ ਮਿਟਾਇ ਹਮੈ ਅਬ ਹੀ ॥

(ਰਾਵਣ ਕਹਿਣ ਲੱਗਾ-) ਹੇ ਮ੍ਰਿਗ-ਨੈਣੀ! ਸਾਨੂੰ ਕੁਝ ਭਿਛਿਆ ਦੇ। (ਜਦ ਸੀਤਾ ਦੇਣ ਨੂੰ ਤਿਆਰ ਹੋਈ ਤਾਂ ਜੋਗੀ ਨੇ ਕਿਹਾ-ਅਸੀਂ ਬੱਧੀ ਹੋਈ ਭਿਛਿਆ ਨਹੀਂ ਲੈਂਦੇ) ਹੁਣੇ ਹੀ ਇਹ ਲਕੀਰ ਮਿਟਾ ਕੇ ਸਾਨੂੰ ਭਿਛਿਆ ਦੇ।

ਬਿਨੁ ਰੇਖ ਭਈ ਅਵਿਲੋਕ ਲਈ ਹਰਿ ਸੀਅ ਉਡਯੋ ਨਭਿ ਕਉ ਤਬ ਹੀ ॥੩੫੫॥

(ਜਦੋਂ ਸੀਤਾ ਨੇ ਲਕੀਰ ਮਿਟਾ ਦਿੱਤੀ) ਅਤੇ ਸੀਤਾ ਨੂੰ ਉਸ ਨੇ (ਲਕੀਰ) ਤੋਂ ਬਿਨਾਂ ਵੇਖ ਲਿਆ ਤਾਂ ਉਸੇ ਵੇਲੇ ਹੀ ਸੀਤਾ ਨੂੰ ਹਰ ਕੇ ਆਕਾਸ਼ ਵਲ ਉੱਡ ਗਿਆ ॥੩੫੫॥

ਇਤਿ ਸ੍ਰੀ ਬਚਿਤ੍ਰ ਨਾਟਕ ਰਾਮ ਵਤਾਰ ਕਥਾ ਸੀਤਾ ਹਰਨ ਧਿਆਇ ਸਮਾਪਤਮ ॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮ ਅਵਤਾਰ ਦੀ ਕਥਾ ਦੇ ਸੀਤਾ-ਹਰਨ ਅਧਿਆਇ ਦੀ ਸਮਾਪਤੀ।

ਅਥ ਸੀਤਾ ਖੋਜਬੋ ਕਥਨੰ ॥

ਹੁਣ ਸੀਤਾ ਦੀ ਖੋਜ ਦਾ ਕਥਨ

ਤੋਟਕ ਛੰਦ ॥

ਤੋਟਕ ਛੰਦ

ਰਘੁਨਾਥ ਹਰੀ ਸੀਅ ਹੇਰ ਮਨੰ ॥

ਸ੍ਰੀ ਰਾਮ ਨੇ (ਜਦੋਂ) ਮਨ ਵਿੱਚ ਵੇਖਿਆ ਕਿ ਸੀਤਾ ਦਾ ਹਰਨ ਹੋ ਗਿਆ ਹੈ,

ਗਹਿ ਬਾਨ ਸਿਲਾ ਸਿਤ ਸਜਿ ਧਨੰ ॥

ਤਾਂ ਧਨੁਸ਼ ਫੜ ਕੇ ਉਸ ਵਲ ਤਿੱਖਾ ਤੀਰ ਸਜਾ ਲਿਆ

ਚਹੂੰ ਓਰ ਸੁਧਾਰ ਨਿਹਾਰ ਫਿਰੇ ॥

ਅਤੇ ਚੌਹਾਂ ਪਾਸਿਆਂ ਵਲ ਫਿਰ ਕੇ ਚੰਗੀ ਤਰ੍ਹਾਂ ਵੇਖਿਆ।

ਛਿਤ ਊਪਰ ਸ੍ਰੀ ਰਘੁਰਾਜ ਗਿਰੇ ॥੩੫੬॥

(ਸੀਤਾ ਨੂੰ ਨਾ ਵੇਖ ਕੇ) ਸ੍ਰੀ ਰਾਮ (ਬੇਸੁੱਧ ਹੋ ਕੇ) ਧਰਤੀ ਉੱਤੇ ਡਿੱਗ ਪਏ ॥੩੫੬॥

ਲਘੁ ਬੀਰ ਉਠਾਇ ਸੁ ਅੰਕ ਭਰੇ ॥

ਛੋਟੇ ਭਾਈ (ਲੱਛਮਣ) ਨੇ (ਉਨ੍ਹਾਂ ਨੂੰ) ਜੱਫੀ ਵਿੱਚ ਲੈ ਕੇ ਉਠਾਇਆ

ਮੁਖ ਪੋਛ ਤਬੈ ਬਚਨਾ ਉਚਰੇ ॥

ਅਤੇ ਮੂੰਹ ਪੂੰਝ ਕੇ ਉਸ ਵੇਲੇ ਇਹ ਬੋਲ ਕਹੇ-ਹੇ ਪ੍ਰਭੂ!

ਕਸ ਅਧੀਰ ਪਰੇ ਪ੍ਰਭ ਧੀਰ ਧਰੋ ॥

ਕਿਉਂ ਅਧੀਰ ਹੁੰਦੇ ਹੋ, ਧੀਰਜ ਧਰੇ,

ਸੀਅ ਜਾਇ ਕਹਾ ਤਿਹ ਸੋਧ ਕਰੋ ॥੩੫੭॥

ਸੀਤਾ ਕਿਥੇ ਜਾ ਸਕਦੀ ਹੈ? ਉਸ ਦੀ ਖੋਜ ਕਰੋ ॥੩੫੭॥

ਉਠ ਠਾਢਿ ਭਏ ਫਿਰਿ ਭੂਮ ਗਿਰੇ ॥

(ਰਾਮ ਜੀ) ਉੱਠ ਕੇ ਖੜੋ ਗਏ ਪਰ ਫਿਰ ਧਰਤੀ ਉੱਤੇ ਡਿੱਗ ਪਏ (ਅਤੇ ਬੇਸੁੱਧ ਹੋ ਗਏ)।

ਪਹਰੇਕਕ ਲਉ ਫਿਰ ਪ੍ਰਾਨ ਫਿਰੇ ॥

ਇਕ ਪਹਿਰ ਮਗਰੋਂ (ਉਨ੍ਹਾਂ ਵਿੱਚ) ਫਿਰ ਪ੍ਰਾਣ ਪਰਤ ਆਏ।

ਤਨ ਚੇਤ ਸੁਚੇਤ ਉਠੇ ਹਰਿ ਯੌਂ ॥

ਸਰੀਰ ਵਿੱਚ ਸੁਰਤ ਆ ਜਾਣ ਨਾਲ ਰਾਮ ਇਸ ਤਰ੍ਹਾਂ ਸੁਚੇਤ ਹੋ ਉੱਠੇ

ਰਣ ਮੰਡਲ ਮਧਿ ਗਿਰਯੋ ਭਟ ਜਯੋਂ ॥੩੫੮॥

ਜਿਵੇਂ ਰਣ-ਭੂਮੀ ਵਿੱਚ ਸੂਰਮਾ ਮੂਰਛਿਤ ਹੋ ਕੇ ਡਿੱਗਾ ਹੋਇਆ (ਫਿਰ ਸੁਚੇਤ ਹੋ ਕੇ ਖੜਾ ਹੋ ਜਾਂਦਾ ਹੈ ॥੩੫੮॥

ਛਹੂੰ ਓਰ ਪੁਕਾਰ ਬਕਾਰ ਥਕੇ ॥

ਚੌਹੀਂ ਪਾਸੀਂ ਉੱਚੀ ਆਵਾਜ਼ ਵਿੱਚ ਪੁਕਾਰਦੇ ਥੱਕ ਗਏ।

ਲਘੁ ਭ੍ਰਾਤ ਬਹੁ ਭਾਤਿ ਝਥੇ ॥

ਰਾਮ ਦਾ ਛੋਟਾ ਭਾਈ (ਲੱਛਮਣ ਬਹੁਤ ਚੰਗੀ ਤਰ੍ਹਾਂ ਨਾਲ ਛਿੱਥਾ ਪੈ ਗਿਆ।

ਉਠ ਕੈ ਪੁਨ ਪ੍ਰਾਤ ਇਸਨਾਨ ਗਏ ॥

(ਰਾਤ ਬੀਤਣ ਉਪਰੰਤ ਜਦੋਂ) ਫਿਰ ਸਵੇਰੇ ਉੱਠ ਕੇ ਰਾਮ ਇਸ਼ਨਾਨ ਕਰਨ ਗਏ,

ਜਲ ਜੰਤ ਸਭੈ ਜਰਿ ਛਾਰਿ ਭਏ ॥੩੫੯॥

(ਤਦੋਂ ਸੀਤਾ ਦੇ ਵਿਯੋਗ ਦੀ ਅੱਗ ਨਾਲ) ਸਾਰੇ ਜਲ ਜੀਵ ਸੜ ਕੇ ਨਸ਼ਟ ਹੋ ਗਏ ॥੩੫੯॥

ਬਿਰਹੀ ਜਿਹ ਓਰ ਸੁ ਦਿਸਟ ਧਰੈ ॥

ਵਿਯੋਗੀ (ਰਾਮ) ਜਿਸ ਪਾਸੇ ਨਜ਼ਰ ਮਾਰਦੇ ਸਨ,

ਫਲ ਫੂਲ ਪਲਾਸ ਅਕਾਸ ਜਰੈ ॥

ਉਸ ਪਾਸੇ ਦੇ ਫਲ, ਫੁੱਲ, ਪਲਾਸ ਤੇ ਕਾਹੀ (ਆਕਾਸ਼) ਵੀ ਸੜ ਜਾਂਦੇ ਸਨ।

ਕਰ ਸੌ ਧਰ ਜਉਨ ਛੁਅੰਤ ਭਈ ॥

ਜਿਹੜੀ ਧਰਤੀ ਉਨ੍ਹਾਂ ਦੇ ਹੱਥ ਨਾਲ ਛੋਹ ਗਈ,

ਕਚ ਬਾਸਨ ਜਯੋਂ ਪਕ ਫੂਟ ਗਈ ॥੩੬੦॥

ਉਹ ਕੱਚੇ ਭਾਂਡੇ ਵਾਂਗੂੰ ਪੱਕ ਕੇ ਫੁੱਟ ਗਈ ॥੩੬੦॥

ਜਿਹ ਭੂਮ ਥਲੀ ਪਰ ਰਾਮ ਫਿਰੇ ॥

ਜਿਸ ਭੂਮੀ-ਸਥਲ ਤੇ ਰਾਮ ਫਿਰਦੇ ਸਨ,

ਦਵ ਜਯੋਂ ਜਲ ਪਾਤ ਪਲਾਸ ਗਿਰੇ ॥

ਉਥੇ ਪਲਾਸ ਅਤੇ ਪੱਤੇ ਸੜ ਕੇ ਇਉਂ ਡਿੱਗਦੇ ਸਨ) ਜਿਵੇਂ ਅੱਗ ਨਾਲ ਸੜ ਕੇ (ਡਿੱਗੇ ਹਨ)।

ਟੁਟ ਆਸੂ ਆਰਣ ਨੈਨ ਝਰੀ ॥

(ਰਾਮ ਦੀਆਂ) ਲਾਲ ਅੱਖਾਂ ਵਿਚੋਂ ਹੰਝੂ ਟੁੱਟ ਕੇ ਝੜ ਰਹੇ ਹਨ

ਮਨੋ ਤਾਤ ਤਵਾ ਪਰ ਬੂੰਦ ਪਰੀ ॥੩੬੧॥

(ਜੋ ਸੜੀ ਹੋਈ ਧਰਤੀ ਉੱਤੇ ਇਉਂ ਲੋਪ ਹੁੰਦੇ ਜਾਂਦੇ ਹਨ) ਮਾਨੋ ਤੱਤੇ ਤਵੇ ਉੱਤੇ (ਪਾਣੀ ਦੀ) ਬੂੰਦ ਪੈਂਦੀ ਹੋਵੇ ॥੩੬੧॥

ਤਨ ਰਾਘਵ ਭੇਟ ਸਮੀਰ ਜਰੀ ॥

ਰਾਮ ਦੇ ਤਨ ਨਾਲ ਛੋਹ ਕੇ ਪੌਣ ਸੜ ਗਈ

ਤਜ ਧੀਰ ਸਰੋਵਰ ਸਾਝ ਦੁਰੀ ॥

ਅਤੇ ਧੀਰਜ ਨੂੰ ਛੱਡ ਕੇ ਸਰੋਵਰ ਵਿੱਚ ਲੁੱਕ ਗਈ।

ਨਹਿ ਤਤ੍ਰ ਥਲੀ ਸਤ ਪਤ੍ਰ ਰਹੇ ॥

(ਸਰੋਵਰ ਵਿੱਚ) ਉਸ ਥਾਂ ਉੱਤੇ ਕਮਲ ਨਾ ਰਹੇ,

ਜਲ ਜੰਤ ਪਰਤ੍ਰਿਨ ਪਤ੍ਰ ਦਹੇ ॥੩੬੨॥

ਜਲ-ਜੀਵ ਅਤੇ ਪੰਛੀਆਂ ਦੇ ਖੰਭ ਵੀ ਸੜ ਗਏ ॥੩੬੨॥

ਇਤ ਢੂੰਢ ਬਨੇ ਰਘੁਨਾਥ ਫਿਰੇ ॥

ਇਧਰ ਬਣ ਵਿੱਚ (ਸੀਤਾ ਨੂੰ) ਢੂੰਡ ਕੇ ਰਾਮ (ਕੁਟੀਆਂ ਨੂੰ) ਮੁੜ ਆਏ।

ਉਤ ਰਾਵਨ ਆਨ ਜਟਾਯੁ ਘਿਰੇ ॥

ਉਧਰ (ਗਿਰਝਾਂ ਦੇ ਰਾਜੇ) ਜਟਾਯੂ ਨੇ ਆ ਕੇ ਰਾਵਣ ਨੂੰ ਘੇਰ ਲਿਆ।

ਰਣ ਛੋਰ ਹਠੀ ਪਗ ਦੁਐ ਨ ਭਜਯੋ ॥

ਹਠੀ (ਜਟਾਯੂ) ਰਣ ਨੂੰ ਛੱਡ ਕੇ ਦੋ ਪੈਰ ਵੀ ਪਿੱਛੇ ਨਾ ਭੱਜਿਆ।

ਉਡ ਪਛ ਗਏ ਪੈ ਨ ਪਛ ਤਜਯੋ ॥੩੬੩॥

(ਭਾਵੇਂ ਉਸ ਦੇ ਸਰੀਰ ਤੋਂ ਸਾਰੇ ਖੰਭ (ਰਾਵਣ ਦੀ ਮਾਰ ਨਾਲ) ਉੱਡ ਗਏ ਪਰ ਤਾਂ ਵੀ ਉਸ ਨੇ ਸ੍ਰੀ ਰਾਮ ਦਾ ਪੱਖ ਨਾ ਛੱਡਿਆ ॥੩੬੩॥

ਗੀਤਾ ਮਾਲਤੀ ਛੰਦ ॥

ਗੀਤਾ (ਗੀਆ) ਮਾਲਤੀ ਛੰਦ

ਪਛਰਾਜ ਰਾਵਨ ਮਾਰਿ ਕੈ ਰਘੁਰਾਜ ਸੀਤਹਿ ਲੈ ਗਯੋ ॥

ਜਟਾਯੂ ਨੇ (ਸ੍ਰੀ ਰਾਮ ਨੂੰ ਕਿਹਾ-) ਹੇ ਰਘੂਰਾਜ! ਰਾਵਣ ਮੈਨੂੰ ਮਾਰ ਕੇ ਸੀਤਾ ਨੂੰ ਲੈ ਗਿਆ ਹੈ।

ਨਭਿ ਓਰ ਖੋਰ ਨਿਹਾਰ ਕੈ ਸੁ ਜਟਾਉ ਸੀਅ ਸੰਦੇਸ ਦਯੋ ॥

(ਫਿਰ) ਜਟਾਯੂ ਨੇ ਆਕਾਸ਼ ਦੇ ਰਸਤੇ ਵੱਲ ਵੇਖ ਕੇ ਸੀਤਾ (ਦੇ ਚਲੇ ਜਾਣ ਦਾ ਰਾਮ ਜੀ ਨੂੰ) ਸੁਨੇਹਾ ਦੇ ਦਿੱਤਾ।

ਤਬ ਜਾਨ ਰਾਮ ਗਏ ਬਲੀ ਸੀਅ ਸਤ ਰਾਵਨ ਹੀ ਹਰੀ ॥

ਤਦੋਂ ਬਲਵਾਨ ਰਾਮ ਜਾਣ ਗਏ ਜੋ ਨਿਸ਼ਚੇ ਹੀ ਸੀਤਾ ਨੂੰ ਰਾਵਣ ਨੇ ਹਰਿਆ ਹੈ।