ਸ਼੍ਰੀ ਦਸਮ ਗ੍ਰੰਥ

ਅੰਗ - 1343


ਭਾਤਿ ਭਾਤਿ ਤਨ ਦਰਬ ਲੁਟਾਵਤ ॥

ਅਤੇ ਭਾਂਤ ਭਾਂਤ ਨਾਲ ਧਨ ਨੂੰ ਲੁਟਾਉਂਦੀ ਸੀ।

ਯੌ ਕਹਿ ਸਭਹੂੰ ਸੀਸ ਝੁਕਾਵੈ ॥

(ਉਹ) ਇਹ ਕਹਿ ਕੇ ਸਾਰਿਆਂ ਅਗੇ ਸੀਸ ਝੁਕਾਉਂਦੀ ਸੀ

ਯਹ ਕਾਜੀ ਸੁੰਦਰ ਹ੍ਵੈ ਜਾਵੈ ॥੫॥

ਕਿ ਇਹ ਕਾਜ਼ੀ ਸੁੰਦਰ ਹੋ ਜਾਵੇ ॥੫॥

ਏਕ ਦਿਵਸ ਉਪ ਪਤਿਹਿ ਬੁਲਾਈ ॥

(ਉਸ ਨੇ) ਇਕ ਦਿਨ ਉਪ-ਪਤੀ (ਯਾਰ) ਨੂੰ ਬੁਲਾਇਆ

ਕਾਨ ਲਾਗਿ ਸਭ ਬਾਤ ਸਿਖਾਈ ॥

ਅਤੇ ਕੰਨ ਨਾਲ ਲਗ ਕੇ ਸਾਰੀ ਗੱਲ ਸਮਝਾ ਦਿੱਤੀ।

ਬੀਚ ਛਪਾਇ ਸਦਨ ਕੇ ਰਾਖਾ ॥

(ਉਸ ਨੂੰ) ਲੁਕਾ ਕੇ ਘਰ ਵਿਚ ਰਖਿਆ

ਔਰ ਨਾਰਿ ਸੌ ਭੇਵ ਨ ਭਾਖਾ ॥੬॥

ਅਤੇ ਹੋਰ ਕਿਸੇ ਇਸਤਰੀ ਨੂੰ ਭੇਦ ਨਾ ਦਸਿਆ ॥੬॥

ਸਭ ਮਲੇਛ ਉਠਿ ਫਜਿਰ ਬੁਲਾਏ ॥

ਉਸ ਨੇ ਸਵੇਰ ('ਫਜਿਰ') ਹੋਣ ਤੇ ਸਾਰਿਆਂ ਮੁਸਲਮਾਨਾਂ ('ਮਲੇਛ') ਨੂੰ ਬੁਲਾਇਆ

ਭਾਤਿ ਭਾਤਿ ਕੇ ਸਾਥ ਜਿਵਾਏ ॥

ਅਤੇ ਤਰ੍ਹਾਂ ਤਰ੍ਹਾਂ ਦੇ ਭੋਜਨ ਕਰਵਾਏ।

ਕਹਿਯੋ ਸਭੈ ਮਿਲਿ ਦੇਹੁ ਦੁਆਇ ॥

(ਕਹਿਣ ਲਗੀ ਕਿ) ਸਾਰੇ ਮਿਲ ਕੇ ਦੁਆ ਦਿਓ

ਮਮ ਪਤਿ ਸੁੰਦਰਿ ਕਰੈ ਖੁਦਾਇ ॥੭॥

ਕਿ ਰੱਬ ਮੇਰੇ ਪਤੀ ਨੂੰ ਸੁੰਦਰ ਕਰ ਦੇਵੇ ॥੭॥

ਸਭਹੂੰ ਹਾਥ ਤਸਬਿਯੈ ਲੀਨੀ ॥

ਸਭ ਨੇ ਹੱਥਾਂ ਵਿਚ ਤਸਬੀਆਂ (ਮਾਲਾਵਾਂ) ਪਕੜ ਲਈਆਂ

ਬਹੁ ਬਿਧਿ ਦੁਆਇ ਤਵਨ ਕਹ ਦੀਨੀ ॥

ਅਤੇ ਉਸ ਨੂੰ ਬਹੁਤ ਤਰ੍ਹਾਂ ਨਾਲ ਦੁਆਵਾਂ ਦਿੱਤੀਆਂ।

ਭਾਤਿ ਭਾਤਿ ਤਨ ਕਰੀ ਸੁਨਾਇ ॥

ਉਸ ਨੂੰ ਕਈ ਤਰ੍ਹਾਂ ਨਾਲ ਸੁਣਾਇਆ

ਤਵ ਪਤਿ ਸੁੰਦਰ ਕਰੈ ਖੁਦਾਇ ॥੮॥

ਕਿ ਤੇਰੇ ਪਤੀ ਨੂੰ ਖ਼ੁਦਾ ਸੁੰਦਰ ਕਰ ਦੇਵੇ ॥੮॥

ਲੈ ਦੁਆਇ ਤ੍ਰਿਯ ਧਾਮ ਸਿਧਾਈ ॥

ਦੁਆ ਲੈ ਕੇ ਇਸਤਰੀ ਘਰ ਨੂੰ ਆ ਗਈ

ਮਾਰਿ ਕਾਜਿਯਹਿ ਦਿਯੋ ਦਬਾਈ ॥

ਅਤੇ ਕਾਜ਼ੀ ਨੂੰ ਮਾਰ ਕੇ ਦਬਾ ਦਿੱਤਾ।

ਕਰਿ ਕਾਜੀ ਲੈਗੀ ਤਿਹ ਤਹਾ ॥

ਉਸ (ਯਾਰ) ਨੂੰ ਕਾਜ਼ੀ ਬਣਾ ਕੇ ਉਥੇ ਲੈ ਗਈ,

ਪੜਤ ਕਿਤਾਬ ਮੁਲਾਨੇ ਜਹਾ ॥੯॥

ਜਿਥੇ ਮੌਲਾਣੇ ਕਿਤਾਬ ('ਕੁਰਾਨ') ਪੜ੍ਹ ਰਹੇ ਸਨ ॥੯॥

ਪ੍ਰਜਾ ਨਿਰਖਿ ਤਾ ਕਹ ਹਰਖਾਨੀ ॥

(ਸਾਰੀ) ਪ੍ਰਜਾ ਉਸ ਨੂੰ ਵੇਖ ਕੇ ਪ੍ਰਸੰਨ ਹੋ ਗਈ

ਸਾਚੁ ਕਿਤਾਬ ਆਪਨੀ ਜਾਨੀ ॥

ਅਤੇ ਆਪਣੀ ਕਿਤਾਬ ਨੂੰ ਸੱਚਾ ਮੰਨਿਆ।

ਹਮ ਜੋ ਯਾ ਕਹ ਦਈ ਦੁਆਇ ॥

(ਕਹਿਣ ਲਗੇ) ਅਸੀਂ ਜੋ ਇਸ ਨੂੰ ਦੁਆ ਦਿੱਤੀ ਸੀ,

ਯਾ ਤੇ ਸੁੰਦਰ ਕਰਾ ਖੁਦਾਇ ॥੧੦॥

ਉਸ ਕਰ ਕੇ ਰੱਬ ਨੇ (ਇਸ ਨੂੰ) ਸੁੰਦਰ ਕਰ ਦਿੱਤਾ ਹੈ ॥੧੦॥

ਇਹ ਬਿਧਿ ਪ੍ਰਥਮ ਕਾਜਿਯਹਿ ਘਾਈ ॥

ਇਸ ਤਰ੍ਹਾਂ ਉਸ ਨੇ ਪਹਿਲਾਂ ਕਾਜ਼ੀ ਨੂੰ ਮਾਰਿਆ

ਬਰਤ ਭਈ ਅਪਨਾ ਸੁਖਦਾਈ ॥

ਅਤੇ ਆਪਣੇ ਮਿਤਰ ਨਾਲ ਵਿਆਹ ਕਰ ਲਿਆ।

ਭੇਦ ਅਭੇਦ ਨ ਕਿਨੂੰ ਬਿਚਾਰਾ ॥

ਕਿਸੇ ਨੇ ਵੀ ਭੇਦ ਅਭੇਦ ਨੂੰ ਨਾ ਸਮਝਿਆ।

ਇਹ ਛਲ ਬਰਾ ਅਪਨਾ ਪ੍ਯਾਰਾ ॥੧੧॥

ਇਸ ਛਲ ਨਾਲ ਆਪਣੇ ਯਾਰ ਨਾਲ ਵਿਆਹ ਕਰ ਲਿਆ ॥੧੧॥

ਦੋਹਰਾ ॥

ਦੋਹਰਾ:

ਤੁਮ ਸਭ ਹੀ ਅਤਿ ਕ੍ਰਿਪਾ ਕਰ ਦੀਨੀ ਹਮੈ ਦੁਆਇ ॥

(ਇਸਤਰੀ ਕਹਿਣ ਲਗੀ) ਤੁਸਾਂ ਸਾਰਿਆਂ ਨੇ ਬਹੁਤ ਮਿਹਰਬਾਨੀ ਕਰ ਕੇ ਮੈਨੂੰ ਦੁਆ ਦਿੱਤੀ ਹੈ,

ਤਾ ਤੇ ਪਤਿ ਸੁੰਦਰ ਭਯੋ ਕੀਨੀ ਮਯਾ ਖੁਦਾਇ ॥੧੨॥

ਜਿਸ ਕਰ ਕੇ ਰੱਬ ਨੇ ਮਿਹਰ ਕੀਤੀ ਅਤੇ ਮੇਰਾ ਪਤੀ ਸੁੰਦਰ ਬਣਾ ਦਿੱਤਾ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕ੍ਯਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੧॥੬੯੬੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੧॥੬੯੬੬॥ ਚਲਦਾ॥

ਚੌਪਈ ॥

ਚੌਪਈ:

ਭੂਪ ਸੁ ਧਰਮ ਸੈਨ ਇਕ ਸੁਨਿਯਤ ॥

ਧਰਮ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ,

ਜਿਹ ਸਮਾਨ ਜਗ ਦੁਤਿਯ ਨ ਗੁਨਿਯਤ ॥

ਜਿਸ ਵਰਗਾ ਜਗਤ ਵਿਚ ਕੋਈ ਹੋਰ ਨਹੀਂ ਸਮਝਿਆ ਜਾਂਦਾ ਸੀ।

ਚੰਦਨ ਦੇ ਤਿਹ ਨਾਰਿ ਭਨਿਜੈ ॥

ਉਸ ਦੀ ਨਾਰੀ ਦਾ ਨਾਂ ਚੰਦਨ ਦੇ (ਦੇਈ) ਕਿਹਾ ਜਾਂਦਾ ਸੀ।

ਜਿਹ ਮੁਖ ਛਬਿ ਨਿਸਕਰ ਕਹ ਦਿਜੈ ॥੧॥

ਜਿਸ ਦੇ ਮੂੰਹ ਦੀ (ਉਪਮਾ) ਚੰਦ੍ਰਮਾ ਨਾਲ ਦਿੱਤੀ ਜਾਂਦੀ ਸੀ ॥੧॥

ਸੰਦਲ ਦੇ ਦੁਹਿਤਾ ਤਿਹ ਸੁਹੈ ॥

ਉਸ ਦੀ ਸੰਦਲ ਦੇ (ਦੇਈ) ਨਾਂ ਦੀ ਪੁੱਤਰੀ ਸੀ।

ਖਗ ਮ੍ਰਿਗ ਜਛ ਭੁਜੰਗਨ ਮੋਹੈ ॥

(ਉਹ) ਪੰਛੀਆਂ, ਮਿਰਗਾਂ, ਯਕਸ਼ਾਂ, ਸੱਪਾਂ ਆਦਿ (ਸਭ ਨੂੰ) ਮੋਹੰਦੀ ਸੀ।

ਅਧਿਕ ਪ੍ਰਭਾ ਤਨ ਮੋ ਤਿਨ ਧਰੀ ॥

ਉਸ ਨੇ ਸ਼ਰੀਰ ਵਿਚ ਬਹੁਤ ਪ੍ਰਭਾ ਧਾਰੀ ਹੋਈ ਸੀ। (ਇੰਜ ਲਗਦਾ ਸੀ)

ਮਦਨ ਸੁ ਨਾਰ ਭਰਤ ਜਨੁ ਭਰੀ ॥੨॥

ਮਾਨੋ ਕਾਮ ਦੇਵ ਨੇ (ਆਪ ਉਸ ਦੀ) ਭਰਤ ਭਰੀ ਹੋਵੇ (ਭਾਵ ਬਣਾਈ ਹੋਵੇ) ॥੨॥

ਨ੍ਰਿਪ ਸੁਤ ਏਕ ਸੁਘਰ ਤਿਨ ਹੇਰਿਯੋ ॥

ਉਸ ਨੇ ਇਕ ਸੁਘੜ ਰਾਜ ਕੁਮਾਰ ਵੇਖਿਆ

ਮਦਨ ਆਨਿ ਤਾ ਕਾ ਤਨ ਘੇਰਿਯੋ ॥

ਅਤੇ ਕਾਮ ਦੇਵ ਨੇ ਉਸ ਦੇ ਸ਼ਰੀਰ ਨੂੰ ਆ ਘੇਰਿਆ।

ਸਖੀ ਏਕ ਤਹ ਦਈ ਪਠਾਈ ॥

ਉਸ ਨੇ ਉਸ ਕੋਲ ਇਕ ਸਖੀ ਨੂੰ ਭੇਜਿਆ।

ਅਨਿਕ ਜਤਨ ਕਰਿ ਕੈ ਤਿਹ ਲ੍ਯਾਈ ॥੩॥

(ਉਹ) ਅਨੇਕ ਯਤਨ ਕਰ ਕੇ ਉਸ ਨੂੰ ਲੈ ਆਈ ॥੩॥

ਆਨਿ ਸਜਨ ਤਿਨ ਦਯੋ ਮਿਲਾਇ ॥

(ਸਖੀ ਨੇ) ਮਿਤਰ ਨੂੰ ਲਿਆ ਕੇ ਰਾਜ ਕੁਮਾਰੀ ਨਾਲ ਮਿਲਾ ਦਿੱਤਾ

ਰਮੀ ਕੁਅਰਿ ਤਾ ਸੌ ਲਪਟਾਇ ॥

ਅਤੇ ਰਾਜ ਕੁਮਾਰੀ ਨੇ ਉਸ ਨਾਲ ਲਿਪਟ ਕੇ ਰਮਣ ਕੀਤਾ।

ਅਟਕ ਗਯੋ ਜਿਯ ਤਜਾ ਨ ਜਾਈ ॥

(ਉਸ ਦਾ) ਮਨ (ਰਾਜ ਕੁਮਾਰ) ਨਾਲ ਅਟਕ ਗਿਆ, (ਅਤੇ ਹੁਣ ਉਸ ਨੂੰ) ਛਡਿਆ ਨਹੀਂ ਸੀ ਜਾ ਸਕਦਾ।

ਇਹ ਬਿਧਿ ਤਿਨ ਕੀਨੀ ਚਤੁਰਾਈ ॥੪॥

(ਉਸ ਨੂੰ ਸਦਾ ਲਈ ਪ੍ਰਾਪਤ ਕਰਨ ਨਿਮਿਤ) ਉਸ ਨੇ ਇਸ ਤਰ੍ਹਾਂ ਦੀ ਚਾਲਾਕੀ ਕੀਤੀ ॥੪॥

ਤੋਪ ਬਡੀ ਇਕ ਲਈ ਮੰਗਾਇ ॥

ਉਸ ਨੇ ਇਕ ਵੱਡੀ ਤੋਪ ਮੰਗਵਾਈ,

ਜਿਹ ਮਹਿ ਬੈਠਿ ਮਨੁਛ ਤੇ ਜਾਇ ॥

ਜਿਸ ਵਿਚ ਮਨੁੱਖ ਦੇ ਬੈਠਣ ਦੀ ਥਾਂ ਸੀ।

ਮੰਤ੍ਰ ਸਕਤਿ ਕਰਿ ਤਾ ਮੋ ਬਰੀ ॥

ਉਹ ਮੰਤਰ ਦੀ ਸ਼ਕਤੀ ਨਾਲ ਉਸ ਵਿਚ ਵੜੀ

ਮਿਤ੍ਰ ਭਏ ਇਹ ਭਾਤਿ ਉਚਰੀ ॥੫॥

ਅਤੇ ਮਿਤਰ ਨਾਲ ਇਸ ਤਰ੍ਹਾਂ ਗੱਲ ਕੀਤੀ ॥੫॥

ਮਿਤ੍ਰ ਬਿਦਾ ਕਰਿ ਸਖੀ ਬੁਲਾਈ ॥

ਮਿਤਰ ਨੂੰ ਵਿਦਾ ਕਰ ਕੇ ਸਖੀ ਨੂੰ ਬੁਲਾਇਆ

ਇਹ ਬਿਧਿ ਤਾਹਿ ਕਹਾ ਸਮੁਝਾਈ ॥

ਅਤੇ ਇਸ ਤਰ੍ਹਾਂ ਉਸ ਨੂੰ ਸਮਝਾਇਆ

ਤੋਪ ਬਿਖੈ ਮੁਹਿ ਡਾਰਿ ਚਲੈਯਹੁ ॥

ਕਿ ਤੋਪ ਵਿਚ ਮੈਨੂੰ ਪਾ ਕੇ ਚਲਾਣਾ

ਇਹ ਨ੍ਰਿਪ ਸੁਤ ਕੇ ਗ੍ਰਿਹ ਪਹੁਚੈਯਹੁ ॥੬॥

ਅਤੇ ਇਸ ਰਾਜ ਕੁਮਾਰ ਦੇ ਘਰ ਪਹੁੰਚਾ ਦੇਣਾ ॥੬॥

ਜਬ ਸਹਚਰਿ ਐਸੇ ਸੁਨਿ ਲਈ ॥

ਜਦ ਸਖੀ ਨੇ ਇਸ ਤਰ੍ਹਾਂ ਸੁਣ ਲਿਆ

ਦਾਰੂ ਡਾਰਿ ਆਗਿ ਤਿਹ ਦਈ ॥

ਤਾਂ (ਤੋਪ ਵਿਚ) ਬਾਰੂਦ ('ਦਾਰੂ') ਪਾ ਕੇ ਉਸ ਨੂੰ ਅੱਗ ਦੇ ਦਿੱਤੀ।

ਗੋਰਾ ਜਿਮਿ ਲੈ ਕੁਅਰਿ ਚਲਾਯੋ ॥

ਗੋਲੇ ਵਾਂਗ ਰਾਜ ਕੁਮਾਰੀ ਨੂੰ ਚਲਾ ਦਿੱਤਾ

ਮੰਤ੍ਰ ਸਕਤਿ ਜਮ ਨਿਕਟ ਨ ਆਯੋ ॥੭॥

ਅਤੇ ਮੰਤਰ ਦੀ ਸ਼ਕਤੀ ਕਾਰਨ ਜਮ ਨੇੜੇ ਨਾ ਆਇਆ ॥੭॥

ਜਾਇ ਪਰੀ ਨਿਜੁ ਪ੍ਰੀਤਮ ਕੇ ਘਰ ॥

(ਉਹ) ਪ੍ਰੀਤਮ ਦੇ ਘਰ ਜਾ ਡਿਗੀ,

ਪਾਹਨ ਜੈਸ ਹਨਾ ਗੋਫਨ ਕਰਿ ॥

ਜਿਵੇਂ ਘੁਬਾਣੀ ਵਿਚੋਂ ਪੱਥਰ ਵਗਾਇਆ ਜਾਂਦਾ ਹੈ।

ਨਿਰਖਿ ਮੀਤ ਤਿਹ ਲਿਯਾ ਉਠਾਈ ॥

ਮਿਤਰ ਨੇ ਵੇਖ ਕੇ ਉਸ ਨੂੰ ਉਠਾ ਲਿਆ।

ਪੋਛਿ ਅੰਗਿ ਉਰ ਸਾਥ ਲਗਾਈ ॥੮॥

(ਉਸ ਦਾ) ਸ਼ਰੀਰ ਪੂੰਝ ਕੇ ਛਾਤੀ ਨਾਲ ਲਗਾ ਲਿਆ ॥੮॥

ਦੋਹਰਾ ॥

ਦੋਹਰਾ:

ਮੀਤ ਅਧਿਕ ਉਪਮਾ ਕਰੀ ਧੰਨ੍ਯ ਕੁਅਰਿ ਕਾ ਨੇਹ ॥

ਮਿਤਰ ਨੇ ਉਸ ਦੀ ਬਹੁਤ ਉਪਮਾ ਕਰ ਕੇ, ਰਾਜ ਕੁਮਾਰੀ ਦੇ ਪ੍ਰੇਮ ਨੂੰ ਧੰਨ ਕਿਹਾ।

ਗੋਲਾ ਹ੍ਵੈ ਤੋਪਹਿ ਉਡੀ ਚਿੰਤਾ ਕਰੀ ਨ ਦੇਹਿ ॥੯॥

ਉਹ ਗੋਲਾ ਬਣ ਕੇ ਤੋਪ ਰਾਹੀਂ ਉਡੀ ਅਤੇ ਆਪਣੀ ਦੇਹ ਦੀ ਚਿੰਤਾ ਤਕ ਨਾ ਕੀਤੀ ॥੯॥

ਚੌਪਈ ॥

ਚੌਪਈ:

ਇਤੈ ਕੁਅਰਿ ਮਿਤਵਾ ਕੇ ਗਈ ॥

ਇਧਰ ਰਾਜ ਕੁਮਾਰੀ ਮਿਤਰ ਪਾਸ ਗਈ

ਉਤੈ ਸਖਿਨ ਭੂਪਹਿ ਸੁਧਿ ਦਈ ॥

ਅਤੇ ਉਧਰ ਸਖੀ ਨੇ ਜਾ ਕੇ ਰਾਜੇ ਨੂੰ ਖ਼ਬਰ ਕਰ ਦਿੱਤੀ

ਦਾਰੂ ਡਾਰਿ ਅਨਲ ਹਮ ਦਈ ॥

ਕਿ ਬਾਰੂਦ ਪਾ ਕੇ ਮੈਂ ਅੱਗ ਲਗਾ ਦਿੱਤੀ

ਤੋਪ ਬਿਖੈ ਤਰੁਨੀ ਉਡਿ ਗਈ ॥੧੦॥

ਅਤੇ ਤੋਪ ਵਿਚੋਂ ਰਾਜ ਕੁਮਾਰੀ ਉਡ ਗਈ ॥੧੦॥


Flag Counter