ਸ਼੍ਰੀ ਦਸਮ ਗ੍ਰੰਥ

ਅੰਗ - 539


ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਯਦੂਰਥ ਦੈਤ ਬਧਹ ਧਿਆਇ ਸਮਾਤਮੰ ॥

ਇਥੇ ਸ੍ਰੀ ਦਸਮ ਸਕੰਧ ਪੁਰਾਣ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਬਯਦੂਰਥ ਦੈਂਤ ਦੇ ਬਧ ਦੇ ਪ੍ਰਸੰਗ ਦੀ ਸਮਾਪਤੀ ॥

ਬਲਿਭਦ੍ਰ ਜੂ ਤੀਰਥ ਗਵਨ ਕਥਨੰ ॥

ਬਲਿਭਦ੍ਰ ਜੀ ਦੇ ਤੀਰਥ ਜਾਣ ਦੇ ਪ੍ਰਸੰਗ ਦਾ ਕਥਨ:

ਚੌਪਈ ॥

ਚੌਪਈ:

ਤੀਰਥ ਕਰਨ ਬਲਿਭਦ੍ਰ ਸਿਧਾਯੋ ॥

ਬਲਰਾਮ ਤੀਰਥ (ਯਾਤ੍ਰਾ) ਕਰਨ ਲਈ ਚਲ ਪਿਆ

ਨੈਮਖ੍ਵਰਨ ਭੀਤਰ ਆਯੋ ॥

ਅਤੇ ਨੇਮਖ੍ਵਾਰਨ (ਨੈਮਿਸ਼ਾਰਣਯ ਤੀਰਥ) ਵਿਚ ਆ ਗਿਆ।

ਆਇ ਤਹਾ ਨਾਵਨ ਇਨ ਕਯੋ ॥

ਉਥੇ ਆ ਕੇ ਉਸ ਨੇ ਇਸ਼ਨਾਨ ਕੀਤਾ

ਚਿਤ ਕੋ ਸੋਕ ਦੂਰ ਕਰਿ ਦਯੋ ॥੨੩੮੨॥

ਅਤੇ ਚਿਤ ਦੇ ਸਾਰੇ ਗ਼ਮ ਦੂਰ ਕਰ ਦਿੱਤੇ ॥੨੩੮੨॥

ਤੋਮਰ ॥

ਤੋਮਰ:

ਰੋਮ ਹਰਖ ਨ ਥੋ ਤਹਾ ਸੋਊ ਆਯੋ ਤਹ ਦਉਰਿ ॥

(ਰਿਸ਼ੀ) ਰੋਮਹਰਖ (ਰੋਮਹਰਸ਼) ਉਥੇ ਨਹੀਂ ਸੀ। (ਬਲਰਾਮ ਦਾ ਆਇਆ ਸੁਣ ਕੇ) ਉਥੇ ਭਜ ਕੇ ਆ ਗਿਆ।

ਹਲੀ ਮਦਰਾ ਪੀਤ ਥੋ ਕਬਿ ਸ੍ਯਾਮ ਤਾਹੀ ਠਾਉਰਿ ॥

ਕਵੀ ਸ਼ਿਆਮ (ਕਹਿੰਦੇ ਹਨ) ਉਸ ਸਥਾਨ ਉਤੇ ਬਲਰਾਮ ਸ਼ਰਾਬ ਪੀ ਰਿਹਾ ਸੀ।

ਸੋਊ ਆਇ ਠਾਢ ਭਯੋ ਤਹਾ ਜੜ ਯਾਹਿ ਸਿਰ ਨ ਨਿਵਾਇ ਕੈ ॥

ਉਹ ਮੂਰਖ ਉਥੇ ਆ ਕੇ ਖੜੋ ਗਿਆ ਅਤੇ ਉਸ (ਬਲਰਾਮ) ਨੂੰ ਸਿਰ ਨਾ ਨਿਵਾਇਆ।

ਬਲਿਭਦ੍ਰ ਕੁਪਿਯੋ ਕਮਾਨ ਕਰਿ ਲੈ ਮਾਰਿਯੋ ਤਿਹ ਧਾਇ ਕੈ ॥੨੩੮੩॥

ਬਲਰਾਮ ਨੇ ਕ੍ਰੋਧਿਤ ਹੋ ਕੇ ਅਤੇ ਕਮਾਨ ਨੂੰ ਹੱਥ ਵਿਚ ਲੈ ਕੇ ਉਸ ਨੂੰ ਤੁਰਤ ਮਾਰ ਦਿੱਤਾ ॥੨੩੮੩॥

ਚੌਪਈ ॥

ਚੌਪਈ:

ਸਭ ਰਿਖਿ ਉਠਿ ਠਾਢੇ ਤਬ ਭਏ ॥

ਤਦ ਸਾਰੇ ਰਿਸ਼ੀ ਉਠ ਕੇ ਖੜੋ ਗਏ।

ਆਨੰਦ ਬਿਸਰ ਚਿਤ ਕੇ ਗਏ ॥

ਸਾਰਿਆਂ ਦੇ ਚਿਤ ਦਾ ਆਨੰਦ ਖ਼ਤਮ ਹੋ ਗਿਆ।

ਇਕ ਰਿਖਿ ਥੋ ਤਿਨਿ ਐਸ ਉਚਾਰਿਯੋ ॥

ਇਕ ਰਿਸ਼ੀ ਸੀ, ਉਸ ਨੇ ਇਸ ਤਰ੍ਹਾਂ ਕਿਹਾ,

ਬੁਰਾ ਕੀਓ ਹਲਧਰਿ ਦਿਜ ਮਾਰਿਯੋ ॥੨੩੮੪॥

ਬਲਰਾਮ ਨੇ ਬੁਰਾ ਕੀਤਾ (ਜੋ) ਬ੍ਰਾਹਮਣ ਨੂੰ ਮਾਰ ਦਿੱਤਾ ॥੨੩੮੪॥

ਤਬ ਹਲਧਰ ਪੁਨਿ ਐਸ ਉਚਰਿਯੋ ॥

ਤਦ ਫਿਰ ਬਲਰਾਮ ਨੇ ਇਸ ਤਰ੍ਹਾਂ ਕਿਹਾ,

ਬੈਠ ਰਹਿਓ ਕਿਉ ਨ ਹਮ ਤੇ ਡਰਿਯੋ ॥

(ਉਹ) ਬੈਠਾ ਰਿਹਾ, ਮੇਰੇ ਕੋਲੋਂ ਕਿਉਂ ਨਾ ਡਰਿਆ।

ਤਬ ਮੈ ਕ੍ਰੋਧ ਚਿਤ ਮੈ ਕੀਯੋ ॥

ਤਦ ਮੈਂ ਮਨ ਵਿਚ ਕ੍ਰੋਧ ਕੀਤਾ

ਮਾਰਿ ਕਮਾਨ ਸੰਗ ਇਹ ਦੀਯੋ ॥੨੩੮੫॥

ਅਤੇ ਉਸ ਨੂੰ ਕਮਾਨ ਨਾਲ ਮਾਰ ਦਿੱਤਾ ॥੨੩੮੫॥

ਸਵੈਯਾ ॥

ਸਵੈਯਾ:

ਛਤ੍ਰੀ ਕੋ ਪੂਤ ਥੋ ਕੋਪ ਭਰੇ ਤਿਹ ਨਾਸ ਕਯੋ ਬਿਨਤੀ ਸੁਨਿ ਲੀਜੈ ॥

ਮੈਂ ਛਤ੍ਰੀ ਦਾ ਪੁੱਤਰ ਸਾਂ, ਕ੍ਰੋਧ ਨਾਲ ਭਰ ਕੇ ਉਸ ਨੂੰ ਨਸ਼ਟ ਕੀਤਾ ਹੈ; ਮੇਰੀ ਬੇਨਤੀ ਸੁਣ ਲਵੋ।

ਠਾਢ ਭਏ ਉਠ ਕੈ ਰਿਖਿ ਸੋ ਜੜ ਬੈਠਿ ਰਹਿਓ ਕਹਿਓ ਸਾਚ ਪਤੀਜੈ ॥

ਸਾਰੇ ਰਿਸ਼ੀ (ਮੇਰੇ ਆਏ ਤੇ ਖੜੋ ਗਏ, ਪਰ) ਉਹ ਮੂਰਖ ਬੈਠਾ ਰਿਹਾ। (ਮੈਂ) ਸਚ ਕਿਹਾ ਹੈ, ਤਸਲੀ ਕਰ ਲਵੋ।

ਬਾਤ ਵਹੈ ਕਰੀਐ ਸੰਗ ਛਤ੍ਰਨ ਜਾ ਕੇ ਕੀਏ ਜਗ ਭੀਤਰ ਜੀਜੈ ॥

ਛਤ੍ਰੀਆਂ ਨਾਲ ਓਹੀ ਗੱਲ ਕਰਨੀ ਬਣਦੀ ਹੈ ਜਿਸ ਦੇ ਕੀਤਿਆਂ ਜਗਤ ਵਿਚ ਜੀਉਣਾ ਮਿਲੇ।

ਤਾਹੀ ਤੇ ਮੈ ਬਧੁ ਤਾ ਕੋ ਕੀਯੋ ਸੁ ਅਬੈ ਮੋਰੀ ਭੂਲ ਛਿਮਾਪਨ ਕੀਜੈ ॥੨੩੮੬॥

ਇਸੇ ਲਈ ਮੈਂ ਉਸ ਦਾ ਬਧ ਕੀਤਾ ਹੈ। ਹੁਣ ਮੇਰੀ ਭੁਲ ਨੂੰ ਮਾਫ਼ ਕਰ ਦਿਓ ॥੨੩੮੬॥

ਰਿਖ ਬਾਚ ਹਲੀ ਸੋ ॥

ਰਿਸ਼ੀ ਨੇ ਬਲਰਾਮ ਨੂੰ ਕਿਹਾ:

ਚੌਪਈ ॥

ਚੌਪਈ:

ਮਿਲਿ ਸਭ ਰਿਖਿਨ ਹਲੀ ਸੋ ਭਾਖੀ ॥

ਸਭ ਰਿਸ਼ੀਆਂ ਨੇ ਮਿਲ ਕੇ ਬਲਰਾਮ ਨੂੰ ਕਿਹਾ।

ਕਹੈ ਸ੍ਯਾਮ ਤਿਹ ਦਿਜ ਕੀ ਸਾਖੀ ॥

(ਕਵੀ) ਸ਼ਿਆਮ ਉਸ ਬ੍ਰਾਹਮਣ ਦੀ ਸਾਖੀ ਕਹਿੰਦੇ ਹਨ।

ਇਹ ਬਾਲਕ ਥਾਪਿ ਰੋਹ ਹਰੋ ॥

ਇਸ ਦੇ ਬਾਲਕ ਨੂੰ (ਪਿਉ ਦੇ ਸਥਾਨ ਉਤੇ) ਸਥਾਪਿਤ ਕਰ ਕੇ ਕ੍ਰੋਧ ਨੂੰ ਤਿਆਗ ਦਿਓ।

ਬਹੁਰੋ ਜਾਇ ਤੀਰਥ ਸਭ ਕਰੋ ॥੨੩੮੭॥

ਫਿਰ ਜਾ ਕੇ ਸਾਰੇ ਤੀਰਥਾਂ (ਦੀ ਯਾਤ੍ਰਾ) ਕਰੋ ॥੨੩੮੭॥

ਕਬਿਯੋ ਬਾਚ ॥

ਕਵੀ ਨੇ ਕਿਹਾ:

ਸਵੈਯਾ ॥

ਸਵੈਯਾ:

ਚਾਰੋ ਈ ਬੇਦ ਮੁਖਾਗ੍ਰਜ ਹੋਇ ਹੈ ਤਾ ਸੁਤ ਕੋ ਬਰੁ ਐਸੋ ਦੀਯੋ ॥

'ਚਾਰੇ ਹੀ ਵੇਦ ਇਸ ਨੂੰ ਮੂੰਹ ਜ਼ਬਾਨੀ ਯਾਦ ਹੋਣਗੇ', ਉਸ ਦੇ ਪੁੱਤਰ ਨੂੰ ਇਸ ਤਰ੍ਹਾਂ ਦਾ ਵਰ ਦਿੱਤਾ।

ਸੋਊ ਐਸੇ ਪੁਰਾਨ ਲਗਿਯੋ ਰਟਨੇ ਮਨੋ ਤਾਤ ਸੋਊ ਤਿਹ ਫੇਰਿ ਜੀਯੋ ॥

ਉਹ ਇਸ ਤਰ੍ਹਾਂ ਪੁਰਾਣ ਪੜ੍ਹਨ ਲਗ ਗਿਆ, ਮਾਨੋ ਉਸ ਦਾ ਪਿਤਾ ਫਿਰ ਜੀ ਪਿਆ ਹੋਵੇ।

ਚਿਤ ਆਨੰਦ ਕੈ ਸਭ ਹੂ ਰਿਖਿ ਕੇ ਮਨ ਕਉ ਜਿਹ ਕੀ ਸਮ ਕਉਨ ਬੀਯੋ ॥

ਸਾਰਿਆਂ ਰਿਸ਼ੀਆਂ ਦੇ ਮਨ ਨੂੰ ਆਨੰਦਿਤ ਕੀਤਾ ਜਿਸ ਦੇ ਸਮਾਨ ਕੋਈ ਹੋਰ (ਆਨੰਦਿਤ) ਨਹੀਂ ਹੈ।

ਸਿਰ ਨ੍ਯਾਇ ਤਿਨੈ ਸੁਖ ਪਾਇ ਕੇ ਤੀਰਥਨ ਸ੍ਯਾਮ ਸੁ ਰਾਮਹਿ ਪੈਡ ਲੀਯੋ ॥੨੩੮੮॥

ਉਨ੍ਹਾਂ ਨੂੰ ਸਿਰ ਨਿਵਾ ਕੇ ਅਤੇ ਸੁਖ ਪ੍ਰਾਪਤ ਕਰ ਕੇ, (ਕਵੀ) ਸ਼ਿਆਮ (ਕਹਿੰਦੇ ਹਨ) ਬਲਰਾਮ (ਤੀਰਥਾਂ ਦੇ) ਪੈਂਡੇ ਪੈ ਗਿਆ ॥੨੩੮੮॥

ਗੰਗਹਿ ਸਿੰਧੁ ਜਹਾ ਮਿਲਿਯੋ ਪ੍ਰਿਥਮੈ ਬਲਿਭਦ੍ਰ ਤਹਾ ਚਲਿ ਨ੍ਰਹਾਯੋ ॥

ਗੰਗਾ ਜਿਥੇ ਸਮੁੰਦਰ ਵਿਚ ਜਾ ਕੇ ਮਿਲਦੀ ਹੈ, ਪਹਿਲਾਂ ਬਲਰਾਮ ਨੇ ਉਥੇ ਚਲ ਕੇ ਇਸ਼ਨਾਨ ਕੀਤਾ।

ਫੇਰਿ ਤ੍ਰਿਬੈਨੀ ਮੈ ਕੈ ਇਸਨਾਨ ਦੈ ਦਾਨੁ ਬਲੀ ਹਰਿਦੁਆਰ ਸਿਧਾਯੋ ॥

ਫਿਰ ਤ੍ਰਿਵੇਣੀ ਵਿਚ ਇਸ਼ਨਾਨ ਕਰ ਕੇ ਅਤੇ ਦਾਨ ਦੇ ਕੇ, ਬਲਰਾਮ ਹਰਿਦੁਆਰ ਚਲਾ ਗਿਆ।

ਨ੍ਰਹਾਇ ਤਹਾ ਪੁਨਿ ਬਦ੍ਰੀ ਕਿਦਾਰ ਗਯੋ ਅਤਿ ਹੀ ਮਨ ਮੈ ਸੁਖ ਪਾਯੋ ॥

ਉਥੇ ਇਸ਼ਨਾਨ ਕਰ ਕੇ ਫਿਰ ਬਦ੍ਰੀ-ਕੇਦਾਰ ਗਿਆ ਅਤੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।

ਅਉਰ ਗਨੋ ਕਹ ਲਉ ਜਗ ਕੇ ਸਭ ਤੀਰਥ ਕੈ ਤਿਹ ਠਉਰਹਿ ਆਯੋ ॥੨੩੮੯॥

ਹੋਰ ਜਗਤ ਦੇ ਸਾਰਿਆਂ ਤੀਰਥਾਂ ਨੂੰ ਕੀ ਗਿਣੀਏ, (ਸਭ ਦਾ ਇਸ਼ਨਾਨ ਕਰ ਕੇ) ਉਸ ਥਾਂ ਉਤੇ ਆ ਗਿਆ ॥੨੩੮੯॥

ਚੌਪਈ ॥

ਚੌਪਈ:

ਫੇਰਿ ਨੈਮਖ੍ਵਾਰਨ ਮਹਿ ਆਯੋ ॥

(ਉਹ) ਫਿਰ ਨੇਮਖ੍ਵਾਰਨ (ਨੇਮਿਸ਼ਾਰਣਯ) ਵਿਚ ਆ ਗਿਆ,

ਆਇ ਰਿਖਿਨ ਕਉ ਮਾਥ ਨਿਵਾਯੋ ॥

ਆ ਕੇ ਰਿਸ਼ੀਆਂ ਨੂੰ ਸਿਰ ਨਿਵਾਇਆ।

ਤੀਰਥ ਕਹਿਯੋ ਮੈ ਸਭ ਹੀ ਕਰੇ ॥

(ਉਸ ਨੇ) ਕਿਹਾ, ਮੈਂ ਸਾਰਿਆ ਤੀਰਥਾਂ ਦੀ ਵਿਧੀ ਪੂਰਵਕ (ਯਾਤ੍ਰਾ) ਕੀਤੀ ਹੈ,

ਬਿਧਿ ਪੂਰਬ ਜਿਉ ਤੁਮ ਉਚਰੇ ॥੨੩੯੦॥

ਜਿਵੇਂ ਤੁਸੀਂ ਕਿਹਾ ਸੀ ॥੨੩੯੦॥

ਹਲੀ ਬਾਚ ਰਿਖਿਨ ਸੋ ॥

ਬਲਰਾਮ ਨੇ ਕਿਹਾ:


Flag Counter