ਸ਼੍ਰੀ ਦਸਮ ਗ੍ਰੰਥ

ਅੰਗ - 626


ਭਾਤਿ ਭਾਤਿ ਤਿਨਿ ਕੀਨੋ ਰਾਜਾ ॥

ਉਸ ਨੇ ਤਰ੍ਹਾਂ ਤਰ੍ਹਾਂ ਦਾ ਰਾਜ ਕੀਤਾ

ਦੇਸ ਦੇਸ ਕੇ ਜੀਤਿ ਸਮਾਜਾ ॥

ਅਤੇ ਦੇਸ ਦੇਸਾਂਤਰਾਂ ਦੇ (ਰਾਜ) ਸਮਾਜ ਨੂੰ ਜਿਤ ਲਿਆ।

ਭਾਤਿ ਭਾਤਿ ਕੇ ਦੇਸ ਛਿਨਾਏ ॥

(ਉਸ ਨੇ) ਭਾਂਤ ਭਾਂਤ ਦੇ ਦੇਸ਼ ਖੋਹ ਲਏ

ਪੈਗ ਪੈਗ ਪਰ ਜਗਿ ਕਰਾਏ ॥੧੫੭॥

ਅਤੇ ਕਦਮ ਕਦਮ ਉਤੇ ਯੱਗ ਕਰਵਾਏ ॥੧੫੭॥

ਪਗ ਪਗ ਜਗਿ ਖੰਭ ਕਹੁ ਗਾਡਾ ॥

ਕਦਮ ਕਦਮ ਉਤੇ ਯੱਗ ਦੇ ਖੰਭਿਆਂ ਨੂੰ ਗਡਿਆ

ਡਗ ਡਗ ਹੋਮ ਮੰਤ੍ਰ ਕਰਿ ਛਾਡਾ ॥

ਅਤੇ ਪੈਰ ਪੈਰ ਉਤੇ ਮੰਤਰਾਂ ਸਹਿਤ ਹੋਮ ਕਰਵਾ ਦਿੱਤੇ।

ਐਸੀ ਧਰਾ ਨ ਦਿਖੀਅਤ ਕੋਈ ॥

ਅਜਿਹੀ ਕੋਈ ਵੀ ਧਰਤੀ ਨਹੀਂ ਦਿਖਦੀ

ਜਗਿ ਖੰਭ ਜਿਹ ਠਉਰ ਨ ਹੋਈ ॥੧੫੮॥

ਜਿਥੇ ਯੱਗ ਦਾ ਖੰਭਾ ਨਾ ਗਡਿਆ ਗਿਆ ਹੋਵੇ ॥੧੫੮॥

ਗਵਾਲੰਭ ਬਹੁ ਜਗ ਕਰੇ ਬਰ ॥

ਬਹੁਤ ਸਾਰੇ ਸ੍ਰੇਸ਼ਠ ਗੋਮੇਧ ('ਗਵਾਲੰਭ') ਯੱਗ ਕੀਤੇ

ਬ੍ਰਹਮਣ ਬੋਲਿ ਬਿਸੇਖ ਧਰਮਧਰ ॥

ਅਤੇ ਵਿਸ਼ੇਸ਼ ਧਰਮਧਾਰੀ (ਬ੍ਰਾਹਮਣ) ਬੁਲਾ ਲਏ।

ਬਾਜਮੇਧ ਬਹੁ ਬਾਰਨ ਕੀਨੇ ॥

ਬਹੁਤ ਵਾਰ ਅਸ਼੍ਵਮੇਧ ਯੱਗ ਕੀਤੇ

ਭਾਤਿ ਭਾਤਿ ਭੂਯ ਕੇ ਰਸ ਲੀਨੇ ॥੧੫੯॥

ਅਤੇ ਭਾਂਤ ਭਾਂਤ ਦੇ ਭੂਮੀ ਦੇ ਰਸ ਮਾਣੇ ॥੧੫੯॥

ਗਜਾ ਮੇਧ ਬਹੁ ਕਰੇ ਜਗਿ ਤਿਹ ॥

ਉਸ ਨੇ ਬਹੁਤ ਵਾਰ ਗਜ-ਮੇਧ ਯੱਗ ਕੀਤੇ

ਅਜਾ ਮੇਧ ਤੇ ਸਕੈ ਨ ਗਨ ਕਿਹ ॥

ਅਤੇ ਅਜਾ-ਮੇਧ (ਬਕਰੇ ਦੀ ਬਲੀ ਵਾਲੇ) ਯੱਗ ਕਿਤਨੇ ਕੀਤੇ,

ਗਵਾਲੰਭ ਕਰਿ ਬਿਧਿ ਪ੍ਰਕਾਰੰ ॥

(ਉਨ੍ਹਾਂ ਦੀ) ਗਿਣਤੀ ਨਹੀਂ ਹੋ ਸਕਦੀ।

ਪਸੁ ਅਨੇਕ ਮਾਰੇ ਤਿਹ ਬਾਰੰ ॥੧੬੦॥

ਅਨੇਕ ਤਰ੍ਹਾਂ ਦੇ ਗੋਮੇਧ ਯੱਗ ਕੀਤੇ ਅਤੇ ਉਨ੍ਹਾਂ ਅਵਸਰਾਂ ਉਤੇ ਬਹੁਤ ਪਸ਼ੂ ਮਾਰੇ ਗਏ ॥੧੬੦॥

ਰਾਜਸੂਅ ਕਰਿ ਬਿਬਿਧ ਪ੍ਰਕਾਰੰ ॥

ਅਨੇਕ ਤਰ੍ਹਾਂ ਦੇ ਰਾਜਸੂ ਯੱਗ ਕੀਤੇ

ਦੁਤੀਆ ਇੰਦ੍ਰ ਰਘੁ ਰਾਜ ਅਪਾਰੰ ॥

(ਜਿਸ ਦੇ ਫਲਸਰੂਪ) ਮਹਾਨ ਰਘੁਰਾਜ ਨੂੰ ਦੂਜਾ ਇੰਦਰ ਮੰਨਿਆ ਜਾਣ ਲਗਿਆ।

ਭਾਤਿ ਭਾਤਿ ਕੇ ਬਿਧਵਤ ਦਾਨਾ ॥

ਭਾਂਤ ਭਾਂਤ ਦੇ ਵਿਧੀ ਪੂਰਵਕ ਦਾਨ ਦਿੱਤੇ

ਭਾਤਿ ਭਾਤਿ ਕਰ ਤੀਰਥ ਨਾਨਾ ॥੧੬੧॥

ਅਤੇ ਭਾਂਤ ਭਾਂਤ ਦੇ ਤੀਰਥ ਇਸ਼ਨਾਨ ਕੀਤੇ ॥੧੬੧॥

ਸਰਬ ਤੀਰਥ ਪਰਿ ਪਾਵਰ ਬਾਧਾ ॥

ਸਾਰਿਆਂ ਤੀਰਥਾਂ ਉਤੇ ਪੱਕੀਆਂ ਪੌੜੀਆਂ ('ਪਾਵਰ') ਬਣਵਾਈਆਂ

ਅੰਨ ਛੇਤ੍ਰ ਘਰਿ ਘਰਿ ਮੈ ਸਾਧਾ ॥

ਅਤੇ ਘਰ ਘਰ ਵਿਚ ਅੰਨ ਦਾ ਛੇਤਰ ਬਣਾ ਦਿੱਤਾ (ਅਰਥਾਤ ਅੰਨ ਦੇ ਭੰਡਾਰ ਭਰ ਦਿੱਤੇ)।

ਆਸਾਵੰਤ ਕਹੂੰ ਕੋਈ ਆਵੈ ॥

ਜੇ ਕੋਈ ਆਸਾਵੰਤ ਕਿਧਰੋਂ ਆਉਂਦਾ

ਤਤਛਿਨ ਮੁਖ ਮੰਗੈ ਸੋ ਪਾਵੈ ॥੧੬੨॥

ਤਾਂ ਉਸੇ ਵੇਲੇ ਉਹ ਮੂੰਹ ਮੰਗਿਆ (ਪਦਾਰਥ) ਪ੍ਰਾਪਤ ਕਰਦਾ ॥੧੬੨॥

ਭੂਖ ਨਾਗ ਕੋਈ ਰਹਨ ਨ ਪਾਵੈ ॥

ਭੁਖਾ ਅਤੇ ਨੰਗਾ ਕੋਈ ਰਿਹਾ ਨਹੀਂ ਸੀ

ਭੂਪਤਿ ਹੁਐ ਕਰਿ ਰੰਕ ਸਿਧਾਵੈ ॥

ਅਤੇ ਭਿਖਾਰੀ ਵੀ ਰਾਜਾ ਬਣ ਕੇ ਪਰਤਦਾ ਸੀ।

ਬਹੁਰ ਦਾਨ ਕਹ ਕਰ ਨ ਪਸਾਰਾ ॥

ਫਿਰ (ਉਸ ਨੇ) ਕਿਸੇ ਅਗੇ ਦਾਨ ਮੰਗਣ ਲਈ ਹੱਥ ਨਹੀਂ ਪਸਾਰਿਆ

ਏਕ ਬਾਰਿ ਰਘੁ ਰਾਜ ਨਿਹਾਰਾ ॥੧੬੩॥

(ਜਿਸ ਨੇ) ਇਕ ਵਾਰ ਰਘੂਰਾਜ ਦੇ ਦਰਸ਼ਨ ਕਰ ਲਏ ॥੧੬੩॥

ਸ੍ਵਰਣ ਦਾਨ ਦੇ ਬਿਬਿਧ ਪ੍ਰਕਾਰਾ ॥

ਅਨੇਕ ਤਰ੍ਹਾਂ ਨਾਲ ਸੋਨੇ ਦਾ ਦਾਨ ਦਿੱਤਾ

ਰੁਕਮ ਦਾਨ ਨਹੀ ਪਾਯਤ ਪਾਰਾ ॥

ਅਤੇ ਚਾਂਦੀ ਦੇ ਦਾਨ ਦਾ ਤਾਂ ਕੋਈ ਅੰਤ ਹੀ ਨਹੀਂ ਪਾਇਆ ਜਾ ਸਕਦਾ।

ਸਾਜਿ ਸਾਜਿ ਬਹੁ ਦੀਨੇ ਬਾਜਾ ॥

ਸਜਾ ਸਜਾ ਕੇ ਬਹੁਤ ਸਾਰੇ ਘੋੜੇ (ਦਾਨ ਦਿੱਤੇ)।

ਜਨ ਸਭ ਕਰੇ ਰੰਕ ਰਘੁ ਰਾਜਾ ॥੧੬੪॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਘੂ ਨੇ ਸਭ ਰੰਕਾਂ ਨੂੰ ਰਾਜਾ ਬਣਾ ਦਿੱਤਾ ਹੋਵੇ ॥੧੬੪॥

ਹਸਤ ਦਾਨ ਅਰ ਉਸਟਨ ਦਾਨਾ ॥

ਹਾਥੀਆਂ ਦਾ ਦਾਨ, ਊਠਾਂ ਦਾ ਦਾਨ,

ਗਊ ਦਾਨ ਬਿਧਿਵਤ ਇਸਨਾਨਾ ॥

ਗਊਆਂ ਦਾ ਦਾਨ ਅਤੇ ਮਰਯਾਦਾ ਅਨੁਸਾਰ ਇਸ਼ਨਾਨ,

ਹੀਰ ਚੀਰ ਦੇ ਦਾਨ ਅਪਾਰਾ ॥

ਹੀਰਿਆਂ ਅਤੇ ਬਸਤ੍ਰਾਂ ਦੇ ਅਪਾਰ ਦਾਨ ਕੀਤੇ।

ਮੋਹ ਸਬੈ ਮਹਿ ਮੰਡਲ ਡਾਰਾ ॥੧੬੫॥

(ਇਸ ਤਰ੍ਹਾਂ ਕਰ ਕੇ ਰਘੂਰਾਜੇ ਨੇ) ਪ੍ਰਿਥਵੀ ਮੰਡਲ ਵਿਚ ਰਹਿਣ ਵਾਲਿਆਂ ਸਾਰਿਆਂ ਨੂੰ ਮੋਹ ਲਿਆ ॥੧੬੫॥

ਬਾਜੀ ਦੇਤ ਗਜਨ ਕੇ ਦਾਨਾ ॥

ਘੋੜਿਆਂ ਅਤੇ ਹਾਥੀਆਂ ਦਾ ਦਾਨ ਦਿੱਤਾ

ਭਾਤਿ ਭਾਤਿ ਦੀਨਨ ਸਨਮਾਨਾ ॥

ਅਤੇ ਭਾਂਤ ਭਾਂਤ ਦਾ ਦੀਨਾਂ ਦੁਖੀਆਂ ਦਾ ਸਨਮਾਨ ਕੀਤਾ।

ਦੂਖ ਭੂਖ ਕਾਹੂੰ ਨ ਸੰਤਾਵੈ ॥

ਕਿਸੇ ਨੂੰ ਵੀ ਭੁਖ ਦਾ ਦੁਖ ਨਹੀਂ ਸਤਾਉਂਦਾ ਸੀ।

ਜੋ ਮੁਖ ਮਾਗੈ ਵਹ ਬਰੁ ਪਾਵੈ ॥੧੬੬॥

ਮੂੰਹੋਂ ਜੋ ਕੁਝ ਵੀ ਕੋਈ ਮੰਗਦਾ ਸੀ, ਉਹੀ ਵਰ ਪ੍ਰਾਪਤ ਕਰ ਲੈਂਦਾ ਸੀ ॥੧੬੬॥

ਦਾਨ ਸੀਲ ਕੋ ਜਾਨ ਪਹਾਰਾ ॥

ਰਾਜਾ ਰਘੁਰਾਜ ਦਾਨ ਅਤੇ ਚੰਗੇ ਸੁਭਾ ਦਾ ਪਹਾੜ ਜਾਣਿਆ ਜਾਂਦਾ ਸੀ

ਦਇਆ ਸਿੰਧ ਰਘੁ ਰਾਜ ਭੁਆਰਾ ॥

ਅਤੇ ਦਇਆ ਦਾ ਸਮੁੰਦਰ (ਪ੍ਰਤੀਤ ਹੁੰਦਾ ਸੀ)।

ਸੁੰਦਰ ਮਹਾ ਧਨੁਖ ਧਰ ਆਛਾ ॥

(ਉਹ) ਬਹੁਤ ਸੁੰਦਰ ਅਤੇ ਸ੍ਰੇਸ਼ਠ ਧਨੁਸ਼ਧਾਰੀ ਸੀ।

ਜਨੁ ਅਲਿਪਨਚ ਕਾਛ ਤਨ ਕਾਛਾ ॥੧੬੭॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਕਾਮ ਦੇਵ ('ਅਲਿਪਨਚ') ਨੇ ਹੀ ਸੁੰਦਰ ਰੂਪ ਬਣਾਇਆ ਹੋਵੇ ॥੧੬੭॥

ਨਿਤਿ ਉਠਿ ਕਰਤ ਦੇਵ ਕੀ ਪੂਜਾ ॥

ਨਿੱਤ ਉਠ ਕੇ ਕੇਵੜੇ ਅਤੇ ਗੁਲਾਬ ਦੇ ਫੁਲਾਂ

ਫੂਲ ਗੁਲਾਬ ਕੇਵੜਾ ਕੂਜਾ ॥

ਅਤੇ ਮਿਸ਼ਰੀ ਨਾਲ ਦੇਵ-ਪੂਜਾ ਕਰਦਾ ਸੀ।

ਚਰਨ ਕਮਲ ਨਿਤਿ ਸੀਸ ਲਗਾਵੈ ॥

(ਦੇਵੀ ਦੇ) ਚਰਨ ਕਮਲਾਂ ਉਤੇ ਸੀਸ ਲਗਾਉਂਦਾ ਸੀ

ਪੂਜਨ ਨਿਤ ਚੰਡਿਕਾ ਆਵੈ ॥੧੬੮॥

ਅਤੇ ਨਿੱਤ ਚੰਡੀ ਦੀ ਪੂਜਾ ਕਰਨ ਲਈ (ਮੰਦਿਰ ਵਿਚ) ਆਉਂਦਾ ਸੀ ॥੧੬੮॥

ਧਰਮ ਰੀਤਿ ਸਬ ਠੌਰ ਚਲਾਈ ॥

ਸਭ ਥਾਂ (ਉਸ ਨੇ) ਧਰਮ ਦੀ ਰੀਤ ਚਲਾਈ ਹੋਈ ਸੀ।

ਜਤ੍ਰ ਤਤ੍ਰ ਸੁਖ ਬਸੀ ਲੁਗਾਈ ॥

ਜਿਥੇ ਕਿਥੇ ਪ੍ਰਜਾ ਸੁਖ ਨਾਲ ਵਸਦੀ ਸੀ।

ਭੂਖ ਨਾਗ ਕੋਈ ਕਹੂੰ ਨ ਦੇਖਾ ॥

ਕਿਤੇ ਕੋਈ ਭੁਖਾ ਨੰਗਾ ਨਹੀਂ ਦਿਸਦਾ ਸੀ।

ਊਚ ਨੀਚ ਸਬ ਧਨੀ ਬਿਸੇਖਾ ॥੧੬੯॥

ਊਚ ਅਤੇ ਨੀਚ ਵਿਸ਼ੇਸ਼ ਰੂਪ ਵਿਚ ਧਨਵਾਨ ਸਨ ॥੧੬੯॥

ਜਹ ਤਹ ਧਰਮ ਧੁਜਾ ਫਹਰਾਈ ॥

ਜਿਥੇ ਕਿਥੇ ਧਰਮ ਧੁਜਾਵਾਂ ਝੂਲਦੀਆਂ ਸਨ।

ਚੋਰ ਜਾਰ ਨਹ ਦੇਤ ਦਿਖਾਈ ॥

ਚੋਰ ਅਤੇ ਯਾਰ (ਕਿਤੇ ਵੀ) ਵਿਖਾਈ ਨਹੀਂ ਦਿੰਦੇ ਸਨ।

ਜਹ ਤਹ ਯਾਰ ਚੋਰ ਚੁਨਿ ਮਾਰਾ ॥

ਜਿਥੇ ਕਿਥੇ ਚੁਣ ਚੁਣ ਕੇ ਚੋਰ ਅਤੇ ਯਾਰ ਮਾਰ ਦਿੱਤੇ ਸਨ

ਏਕ ਦੇਸਿ ਕਹੂੰ ਰਹੈ ਨ ਪਾਰਾ ॥੧੭੦॥

ਅਤੇ ਸਾਰੇ ਦੇਸ਼ ਵਿਚ ਕਿਤੇ ਕੋਈ ਇਕ ਵੀ ਰਹਿ ਨਹੀਂ ਪਾਇਆ ਸੀ ॥੧੭੦॥

ਸਾਧ ਓਰਿ ਕੋਈ ਦਿਸਟਿ ਨ ਪੇਖਾ ॥

ਸਾਧ (ਲੋਕਾਂ) ਵਲ ਕੋਈ ਅੱਖ ਚੁਕ ਕੇ ਨਹੀਂ ਵੇਖਦਾ ਸੀ।

ਐਸ ਰਾਜ ਰਘੁ ਰਾਜ ਬਿਸੇਖਵਾ ॥

ਇਸ ਤਰ੍ਹਾਂ ਦਾ ਰਘੂਰਾਜ ਦਾ ਵਿਸ਼ੇਸ਼ ਰਾਜ ਸੀ।

ਚਾਰੋ ਦਿਸਾ ਚਕ੍ਰ ਫਹਰਾਵੈ ॥

ਚੌਹਾਂ ਪਾਸੇ (ਉਸ ਦੇ ਸ਼ਾਸਨ ਦਾ) ਚੱਕਰ ਫਿਰਦਾ ਸੀ

ਪਾਪਿਨ ਕਾਟਿ ਮੂੰਡ ਫਿਰਿ ਆਵੈ ॥੧੭੧॥

ਜੋ ਪਾਪੀਆਂ ਦੇ ਸਿਰ ਕਟ ਕੇ ਪਰਤ ਆਉਂਦਾ ਸੀ ॥੧੭੧॥

ਗਾਇ ਸਿੰਘ ਕਹੁ ਦੂਧ ਪਿਲਾਵੈ ॥

ਗਊ ਸ਼ੇਰ (ਦੇ ਬੱਚੇ) ਨੂੰ ਦੁੱਧ ਚੁੰਘਾਉਂਦੀ ਸੀ

ਸਿੰਘ ਗਊ ਕਹ ਘਾਸੁ ਚੁਗਾਵੈ ॥

ਅਤੇ ਸ਼ੇਰ ਗਊ ਨੂੰ ਘਾਹ ਚਰਾਉਂਦਾ ਸੀ।

ਚੋਰ ਕਰਤ ਧਨ ਕੀ ਰਖਵਾਰਾ ॥

ਚੋਰ ਧਨ ਦੀ ਰਾਖੀ ਕਰਦਾ ਸੀ

ਤ੍ਰਾਸ ਮਾਰਿ ਕੋਈ ਹਾਥੁ ਨ ਡਾਰਾ ॥੧੭੨॥

ਅਤੇ ਸਜ਼ਾ ਦੇ ਡਰ ਕਰ ਕੇ ਕੋਈ (ਕਿਸੇ ਦੇ ਧਨ ਨੂੰ) ਹੱਥ ਨਹੀਂ ਸੀ ਪਾਉਂਦਾ ॥੧੭੨॥

ਨਾਰਿ ਪੁਰਖ ਸੋਵਤ ਇਕ ਸੇਜਾ ॥

ਨਾਰੀ ਅਤੇ ਪੁਰਸ਼ ਇਕ ਸੇਜ ਉਤੇ ਸੌਂਦੇ ਸਨ,

ਹਾਥ ਪਸਾਰ ਨ ਸਾਕਤ ਰੇਜਾ ॥

ਪਰ (ਬਿਨਾ ਇਸਤਰੀ ਦੀ ਇੱਛਾ ਦੇ ਪੁਰਸ਼) ਜ਼ਰਾ ਜਿੰਨਾ ਵੀ ਹੱਥ ਨਹੀਂ ਪਸਾਰ ਸਕਦਾ ਸੀ।

ਪਾਵਕ ਘ੍ਰਿਤ ਇਕ ਠਉਰ ਰਖਾਏ ॥

ਅੱਗ ਅਤੇ ਘਿਉ ਨੂੰ ਇਕ ਥਾਂ ਰਖਿਆ ਜਾਂਦਾ ਸੀ,

ਰਾਜ ਤ੍ਰਾਸ ਤੇ ਢਰੈ ਨ ਪਾਏ ॥੧੭੩॥

ਪਰ ਰਾਜੇ ਦੇ ਡਰ ਕਰ ਕੇ (ਘਿਉ) ਪੰਘਰਦਾ ਨਹੀਂ ਸੀ ॥੧੭੩॥

ਚੋਰ ਸਾਧ ਮਗ ਏਕ ਸਿਧਾਰੈ ॥

ਚੋਰ ਅਤੇ ਸਾਧ ਇਕੋ ਰਸਤੇ ਉਤੇ ਚਲਦੇ ਸਨ

ਤ੍ਰਾਸ ਤ੍ਰਸਤ ਕਰੁ ਕੋਈ ਨ ਡਾਰੈ ॥

(ਪਰ ਰਾਜੇ ਦੇ) ਪ੍ਰਕੋਪ ਤੋਂ ਡਰਦਿਆਂ ਕੋਈ ਹੱਥ ਨਹੀਂ ਸੀ ਪਾਂਦਾ।

ਗਾਇ ਸਿੰਘ ਇਕ ਖੇਤ ਫਿਰਾਹੀ ॥

ਗਊ ਅਤੇ ਸ਼ੇਰ ਇਕ ਖੇਤ ਵਿਚ ਫਿਰਦੇ ਸਨ,

ਹਾਥ ਚਲਾਇ ਸਕਤ ਕੋਈ ਨਾਹੀ ॥੧੭੪॥

ਪਰ ਕੋਈ ਵੀ ਹੱਥ ਨਹੀਂ ਚਲਾ ਸਕਦਾ ਸੀ (ਅਰਥਾਤ-ਮਨ ਆਈ ਨਹੀਂ ਕਰ ਸਕਦਾ ਸੀ) ॥੧੭੪॥


Flag Counter